ਯੂਨੀਵਰਸਿਟੀ ਕਾਲਜ, ਬੇਨੜਾ ਵਿਖੇ ‘ਵਣ–ਤ੍ਰਿਣ–ਜੀਵ’ ਜੰਤ ਸੰਤੁਲਨ ਮੁੜ ਬਹਾਲੀ ਕੇਂਦਰ ਦੀ ਲੋਅ ਵਿੱਚ ਬਨਸਪਤੀ ਬਗੀਚੀ ਦੀ ਸਥਾਪਨਾ

126

ਯੂਨੀਵਰਸਿਟੀ ਕਾਲਜ, ਬੇਨੜਾ ਵਿਖੇ ‘ਵਣ–ਤ੍ਰਿਣ–ਜੀਵ’ ਜੰਤ ਸੰਤੁਲਨ ਮੁੜ ਬਹਾਲੀ ਕੇਂਦਰ ਦੀ ਲੋਅ ਵਿੱਚ ਬਨਸਪਤੀ ਬਗੀਚੀ ਦੀ ਸਥਾਪਨਾ

ਧੂਰੀ, 18 ਅਗਸਤ,2023:

ਯੂਨੀਵਰਸਿਟੀ ਕਾਲਜ, ਬੇਨੜਾ ਵਿਖੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੀ ਅਗਵਾਈ ਵਿੱਚ ਸਾਇੰਸ ਵਿਭਾਗ ਵੱਲੋਂ ‘ਰੋਟਰੀ ਕਲੱਬ ਧੂਰੀ’ ਦੇ ਸਹਿਯੋਗ ਨਾਲ ਕਾਲਜ ਵਿੱਚ ਬਨਸਪਤੀ ਬਗੀਚੀ ਦੀ ਸਥਾਪਨਾ ਕੀਤੀ ਗਈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਚਲਾਏ ਜਾ ਰਹੇ ‘ਵਣ–ਤ੍ਰਿਣ–ਜੀਵ’ ਜੰਤ ਸੰਤੁਲਨ ਮੁੜ ਬਹਾਲੀ ਕੇਂਦਰ ਦੀ ਲੋਅ ਵਿੱਚ ਬਗੀਚੀ ਨੂੰ ਲਗਾਇਆ ਗਿਆ।

ਯੂਨੀਵਰਸਿਟੀ ਕਾਲਜ, ਬੇਨੜਾ ਵਿਖੇ 'ਵਣ–ਤ੍ਰਿਣ–ਜੀਵ' ਜੰਤ ਸੰਤੁਲਨ ਮੁੜ ਬਹਾਲੀ ਕੇਂਦਰ ਦੀ ਲੋਅ ਵਿੱਚ ਬਨਸਪਤੀ ਬਗੀਚੀ ਦੀ ਸਥਾਪਨਾ

ਕਾਲਜ ਦੇ ਸਾਇੰਸ ਵਿਭਾਗ ਅਤੇ ਰੋਟਰੀ ਕਲੱਬ, ਧੂਰੀ ਵੱਲੋਂ ਇਸ ਬਗੀਚੀ ਵਿੱਚ ਔਸ਼ਧੀ ਗੁਣਾਂ ਵਾਲੇ ਪੌਦੇ ਲਗਾਉਣ ਦੇ ਨਾਲ ਨਾਲ ਉਨ੍ਹਾਂ ਦੀ ਸੁਰੱਖਿਆ ਲਈ ਵਾੜ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

ਇਸ ਦੇ ਨਾਲ ਹੀ ‘ਰੋਟਰੀ ਕਲੱਬ, ਧੂਰੀ’ ਵੱਲੋਂ ਕਾਲਜ ਵਿੱਚ ਪੜ੍ਹਦੀਆਂ ਲੜਕੀਆਂ ਲਈ ਧੂਰੀ ਤੋਂ ਯੂਨੀਵਰਸਿਟੀ ਕਾਲਜ ਤੱਕ ਆਉਣ ਜਾਣ ਲਈ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ।

ਯੂਨੀਵਰਸਿਟੀ ਕਾਲਜ, ਬੇਨੜਾ ਵਿਖੇ 'ਵਣ–ਤ੍ਰਿਣ–ਜੀਵ' ਜੰਤ ਸੰਤੁਲਨ ਮੁੜ ਬਹਾਲੀ ਕੇਂਦਰ ਦੀ ਲੋਅ ਵਿੱਚ ਬਨਸਪਤੀ ਬਗੀਚੀ ਦੀ ਸਥਾਪਨਾ

ਇਸ ਮੌਕੇ ਕਲੱਬ ਦੇ ਪ੍ਰਧਾਨ ਮੱਖਣ ਲਾਲ ਗਰਗ ਤੋਂ ਇਲਾਵਾ ਕਾਲਜ ਸਟਾਫ਼ ਤੇ ਐੱਨ.ਐੱਸ.ਐੱਸ. ਵਲੰਟੀਅਰ ਵੀ ਮੌਜੂਦ ਸਨ।