HomeEducationਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਕੰਪਿਊਟਰ ਖੇਤਰ ਵਿੱਚ ਰੋਜ਼ਗਾਰ ਮੌਕੇ ਵਿਸ਼ੇ ਉੱਪਰ ਵਰਕਸ਼ਾਪ...

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਕੰਪਿਊਟਰ ਖੇਤਰ ਵਿੱਚ ਰੋਜ਼ਗਾਰ ਮੌਕੇ ਵਿਸ਼ੇ ਉੱਪਰ ਵਰਕਸ਼ਾਪ ਦਾ ਆਯੋਜਨ

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਕੰਪਿਊਟਰ ਖੇਤਰ ਵਿੱਚ ਰੋਜ਼ਗਾਰ ਮੌਕੇ ਵਿਸ਼ੇ ਉੱਪਰ ਵਰਕਸ਼ਾਪ ਦਾ ਆਯੋਜਨ

ਧੂਰੀ 22 ਅਕਤੂਬਰ2023:

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੀ ਅਗਵਾਈ ਵਿੱਚ ਕੰਪਿਊਟਰ ਖੇਤਰ ਵਿੱਚ ਰੋਜ਼ਗਾਰ ਮੌਕੇ ਵਿਸ਼ੇ ਉੱਪਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕੈਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਦੇ ਕਨਵੀਨਰ ਡਾ. ਅਮੀਤਾ ਜੈਨ ਨੇ ਕਿਹਾ ਕਿ ਇਹ ਵਰਕਸ਼ਾਪ ਪਲੇਸਮੈਂਟ ਸੈੱਲ ਅਤੇ ਕੰਪਿਊਟਰ ਸਾਇੰਸ ਵਿਭਾਗ ਦੀ ਫੈਕਲਟੀ ਵੱਲੋਂ ਕਰਵਾਈ ਗਈ। ਉਨ੍ਹਾਂ ਕਿਹਾ ਇਸ ਸਮੇਂ ਬੀ.ਸੀ.ਏ. ਭਾਗ ਤੀਜਾ ਦੇ ਵਿਦਿਆਰਥੀ ਹਰਨੂਰ ਸਿੰਘ ਤੇ ਹਰਦੀਪ ਸਿੰਘ ਨੇ ਕੰਪਿਊਟਰ ਨਾਲ ਪਬਲਿਕ ਅਤੇ ਪ੍ਰਾਈਵੇਟ ਖੇਤਰ ਵਿੱਚ ਰੋਜ਼ਗਾਰ ਅਤੇ ਉਚੇਰੀ ਸਿੱਖਿਆ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ।

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਕੰਪਿਊਟਰ ਖੇਤਰ ਵਿੱਚ ਰੋਜ਼ਗਾਰ ਮੌਕੇ ਵਿਸ਼ੇ ਉੱਪਰ ਵਰਕਸ਼ਾਪ ਦਾ ਆਯੋਜਨ

ਰੋਜ਼ਗਾਰ ਲਈ ਅਜੋਕੀ ਤਕਨੀਕ ਫਰੀ-ਲਾਂਸਿੰਗ ਬਾਰੇ ਵਿਸ਼ੇਸ ਤੌਰ ‘ਤੇ ਜ਼ਿਕਰ ਕੀਤਾ ਗਿਆ। ਜਿਸ ਨਾਲ ਵਿਦਿਆਰਥੀ ਆਪਣੀ ਪੜ੍ਹਾਈ ਦੇ ਨਾਲ-ਨਾਲ ਆਪਣੇ ਪਸੰਦੀਦਾ ਖੇਤਰ ਵਿੱਚ ਕਿੱਤਾ ਸ਼ੁਰੂ ਕਰ ਸਕਦੇ ਹਨ। ਇਸ ਮੌਕੇ ਵਿਦਿਆਰਥਣ ਕਿਰਨਜੀਤ ਕੌਰ ਨੇ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਈ ਅਤੇ ਉਸ ਨੇ ਕਿਹਾ ਕਿ ਇਹ ਵਰਕਸ਼ਾਪ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗੀ।

 

LATEST ARTICLES

Most Popular

Google Play Store