ਰਣਜੀਤ ਐਵਨਿਊ ਕਲੋਨੀ ਵਿਚ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਸੰਜੇ ਵਰਮਾ, ਪ੍ਰਧਾਨ ਨਗਰ ਕੌਸਲ ਵਲੋਂ ਪੌਦੇ ਲਗਾਏ ਗਏ

171

ਰਣਜੀਤ ਐਵਨਿਊ ਕਲੋਨੀ ਵਿਚ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਸੰਜੇ ਵਰਮਾ, ਪ੍ਰਧਾਨ ਨਗਰ ਕੌਸਲ ਵਲੋਂ ਪੌਦੇ ਲਗਾਏ ਗਏ

ਬਹਾਦਰਜੀਤ ਸਿੰਘ /ਰੂਪਨਗਰ, 11 ਅਗਸਤ,2022

ਰਣਜੀਤ ਐਵਨਿਊ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ (ਰਜਿ:) ਰੋਪੜ ਵਲੋਂ ਸ਼ਹੀਦ ਭਗਤ ਸਿੰਘ ਹਰਿਆਵਲ ਪ੍ਰੋਗਰਾਮ ਤਹਿਤ ਰਣਜੀਤ ਐਵਨਿਊ ਕਲੋਨੀ ਵਿਚ ਵਾਤਾਵਰਣ ਦੀ ਸੰਭਾਲ ਅਤੇ ਸਧਤਾ ਨੂੰ ਬਣਾਈ ਰੱਖਣ ਲਈ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਨਗਰ ਕੌਂਸਲ, ਰੂਪਨਗਰ ਦੇ ਪ੍ਰਧਾਨ, ਸ੍ਰੀ ਸੰਜੇ ਵਰਮਾ ਬੇਲੇ ਵਾਲੇ ਬਤੌਰ ਮੁੱਖ ਮਹਿਮਾਨ ਅਤੇ ਸ੍ਰੀ ਮਤੀ ਪੂਨਮ ਕੱਕੜ, ਮੀਤ ਪ੍ਰਧਾਨ ਨਗਰ ਕੌਂਸਲ, ਰੂਪਨਗਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਾਮਲ ਹੋਏ। ਸ੍ਰੀ ਸੰਜੇ ਵਰਮਾ ਪ੍ਰਧਾਨ ਨਗਰ ਕੋਂਸਲ ਅਤੇ ਸ੍ਰੀਮਤੀ ਪੂਨਮ ਕੱਕੜ, ਮੀਤ ਪ੍ਰਧਾਨ, ਨਗਰ ਕੋਂਸਲ ਵਲੋਂ ਕਲੋਨੀ ਦੀ ਫੁਆਰਾ ਪਾਰਕ ਵਿਚ ਕਲੋਨੀ ਨਿਵਾਸੀਆਂ ਨਾਲ ਮਿਲ ਕੇ ਪੌਦੇ ਲਗਾਏ ਗਏ।

​ਇਸ ਮੌਕੇ ਤੇ ਐਸੋਸੀਏਸ਼ਨ ਦੇ ਪ੍ਰਧਾਨ, ਰਾਜਿੰਦਰ ਸਿੰਘ ਨਨੂੰਆਂ ਵਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਰਦੇ ਹੋਏ ਸਵਾਗਤ ਕੀਤਾ ਗਿਆ ਅਤੇ ਕਲੋਨੀ ਵਿਚ ਪੀਣ ਵਾਲੇ ਪਾਣੀ, ਸੀਵਰੇਜ ਅਤੇ ਬਰਸਾਤੀ ਪਾਣੀ ਦੇ ਨਿਕਾਸ ਦੀ ਸਮੱਸਿਆ ਦੇ ਹੱਲ ਲਈ ਯੋਗ ਕਾਰਵਾਈ ਕੀਤੇ ਜਾਣ ਦੀ ਮੰਗ ਵੀ ਕੀਤੀ ਗਈ। ਐਸੋਸੀਏਸ਼ਨ ਦੇ ਪੈਟਰਨ, ਯੋਗੇਸ਼ ਮੋਹਨ ਪੰਕਜ, ਵਲੋਂ ਐਸੋਸੀਏਸ਼ਨ ਵਲੋਂ ਕੀਤੇ ਜਾ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ ਇਸ ਤੋਂ ਇਲਾਵਾ ਸ੍ਰੀ ਕੇHਐਲHਚੋਪੜਾ, ਜਨਰਲ ਸਕੱਤਰ ਅਤੇ ਸ੍ਰੀ ਧਰਮਵੀਰ ਸ਼ਰਮਾ ਵਲੋਂ ਵੀ ਵਿਚਾਰ ਪੇਸ਼ ਕੀਤੇ ਗਏ। ਬਾਅਦ ਵਿਚ ਸ੍ਰੀ ਸੰਜੇ ਵਰਮਾ, ਪ੍ਰਧਾਨ ਨਗਰ ਕੌਂਸਲ ਅਤੇ ਸ੍ਰੀਮਤੀ ਪੂਨਮ ਕੱਕੜ , ਮੀਤ ਪ੍ਰਧਾਨ ਵਲੋਂ ਕਲੋਨੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਗਿਆ। ਐਸੋਸੀਏਸ਼ਨ ਵਲੋਂ ਪ੍ਰਧਾਨ ਨਗਰ ਕੌਂਸਲ ਅਤੇ ਮੀਤ ਪ੍ਰਧਾਨ ਨਗਰ ਕੌਂਸਲ ਦਾ ਸਨਮਾਨ ਵੀ ਕੀਤਾ ਗਿਆ।

ਰਣਜੀਤ ਐਵਨਿਊ ਕਲੋਨੀ ਵਿਚ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਸੰਜੇ ਵਰਮਾ, ਪ੍ਰਧਾਨ ਨਗਰ ਕੌਸਲ ਵਲੋਂ ਪੌਦੇ ਲਗਾਏ ਗਏ

​ਇਸ ਮੌਕੇ ਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੋਂ ਇਲਾਵਾ ਪ੍ਰਿੰ: ਗੁਰਮੁੱਖ ਸਿੰਘ,ਧਰਮਿੰਦਰ ਨਿਝਾਵਨ, ਪਰਮਜੀਤ ਸਿੰਘ, ਦਕਸ਼ ਕੱਕੜ, ਸ਼ਾਮ ਸੁੰਦਰ, ਅਮਰੀਕ ਸਿੰਘ, ਹਰਬਿੰਦਰ ਸਿੰਘ, ਐਨHਕੇH ਸ਼ਰਮਾ, ਨਿਰਵੈਰ ਸਿੰਘ, ਅਸ਼ਵਨੀ ਚੋਪੜਾ, ਮੋਹਨ ਸਿੰਘ ਹੈਡਮਾਸਟਰ ਰਿਟਾH, ਬਲਵਿੰਦਰ ਬੱਬੂ, ਪਰਮਜੀਤ ਖੇੜੀ, ਇੰਸਪੈਕਟਰ ਕੁਸਵਿੰਦਰ ਸਿੰਘ, ਰਾਜ ਕੁਮਾਰ ਸ਼ਰਮਾ, ਐਸHਡੀHਓ, ਡਾ: ਮੇਵਾ ਰਾਮ, ਜਗਦੀਸ਼ ਸੈਣੀ, ਦਵਿੰਦਰ ਜੈਨ, ਮੁਕੇਸ਼ ਕੁਮਾਰ, ਪ੍ਰੋ: ਸਰਬਜੀਤ ਕੌਰ, ਰਿਟਾ:, ਵਿਜੇ ਕੁਮਾਰੀ ਸ਼ਰਮਾ, ਮੋਨਿਕਾ ਧਵਨ, ਪੁਸ਼ਪਾ ਚੋਪੜਾ ਆਦਿ ਹਾਜਰ ਸਨ।