ਰਾਘੋ ਮਾਜਰਾ ਸਬਜੀ ਮੰਡੀ -ਨਗਰ ਨਿਗਮ ਪਟਿਆਲਾ ਨੇ ਲਿਆ ਵੱਡਾ ਫੈਸਲਾ: ਮੇਅਰ

249

ਰਾਘੋ ਮਾਜਰਾ ਸਬਜੀ ਮੰਡੀ -ਨਗਰ ਨਿਗਮ ਪਟਿਆਲਾ ਨੇ ਲਿਆ ਵੱਡਾ ਫੈਸਲਾ: ਮੇਅਰ

ਸਟਾਫ ਰਿਪੋਰਟਰ, ਪਟਿਆਲਾ/ਦਸੰਬਰ 21,2020

ਵੈਂਡਰ ਪਾਲਿਸੀ ਨੂੰ ਲਾਗੂ ਕਰਨ ਵਿਚ ਨਗਰ ਨਿਗਮ ਪਟਿਆਲਾ ਪੰਜਾਬ ਦਾ ਪਹਿਲਾ ਨਿਗਮ ਬਣ ਚੁੱਕਿਆ ਹੈ। ਵੈਂਡਰ ਕਮੇਟੀ ਦੇ ਨਾਲ ਸ਼ੁਕਰਵਾਰ ਨੂੰ ਅਹਿਮ ਬੈਠਕ ਤੋਂ ਬਾਅਦਲਏ ਗਏ ਫੈਸਲੇ ਅਨੁਸਾਰ ਸੋਮਵਾਰ ਨੂੰ ਵੈਂਡਰ ਪਾਲਿਸੀ ਅਧੀਨ 520 ਲੋਕਾਂ ਨੂੰ ਅਲਾਟਮੈਂਟ ਪੱਤਰ ਸੌਂਪਣ ਦੀ ਪ੍ਰੀਕਿਆ ਸ਼ੁਰੂ ਕੀਤੀ ਗਈ। ਅਲਾਟਮੈਂਟ ਤੋਂ ਬਾਅਦ ਰੇਹੜੀ ਮਾਰਕਿਟ ਤੱਕ ਜਾਣ ਲਈ ਨਿਗਮ ਨੇ ਸਾਰੇ ਵੈਂਡਰਾਂ ਨੂੰ ਇਕ ਹਫਤੇ ਦਾ ਸਮਾਂ ਦਿੱਤਾ ਹੈ। 28 ਦਸੰਬਰ ਨੂੰ ਰਾਘੋ ਮਾਜਰਾ ਦੀ ਸਬਜੀ ਮੰਡੀ ਤੇ ਉਸਦੇ ਬਾਹਰੀ ਇਲਾਕਿਆਂ ਵਿਚ ਕੋਈ ਵੀ ਵਿਅਕਤੀ ਸਬਜੀ ਜਾਂ ਫਲ ਦੀ ਰੇਹੜੀ ਨਹੀਂ ਲਗਾ ਸਕੇਗਾ। ਜੇਕਰ ਕੋਈ ਵੈਂਡਰ ਪਾਲਿਸੀ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਨਿਗਮ ਦੀ ਵਿਸ਼ੇਸ਼ ਟੀਮ ਸਖਤ ਕਾਰਵਾਈ ਕਰੇਗੀ।

ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਵੈਂਡਰ ਪਾਲਿਸੀ ਅਧੀਨ ਪਟਿਆਲਾ ਨਿਗਮ ਵਲੋਂ ਕੀਤੀ ਗਈ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਪਾਰਕਿੰਗ ਤੇ ਟੈ੍ਰਫਿਕ ਦੀ ਸਮੱਸਿਆ ਨੂੰ ਖਤਮ ਕਰਨ ਲਈ ਇਸ ਪਾਲਿਸੀ ਨੂੰ ਲਾਗੂ ਕਰਨਾ ਬੇਹੱਦ ਜਰੂਰੀ ਸੀ। ਉਨਾਂ ਦੱਸਿਆ ਕਿ 2 ਸਾਲ ਪਹਿਲਾਂ ਘਲੋੜੀ ਗੇਟ ਦੇ ਕੋਲ ਜਮੀਨ ਸਮੇਤ ਕਰੀਬ 25 ਕਰੋੜ ਰੁਪਏ ਦੀ ਲਾਗਤ ਨਾਲ ਰੇਹੜੀ ਮਾਰਕਿਟ ਨੂੰ ਸਥਾਪਤ ਕੀਤਾ ਗਿਆ। ਇਸ ਰੇਹੜੀ ਮਾਰਕਿਟ ਵਿਚ ਅਧੁਨਿਕ ਪਖਾਨੇ, ਸਟਰੀਟ ਲਾਈਨ, ਚਾਰ ਦੀਵਾਰ ਤੇ ਮਾਰਕਿਟ ਨੂੰ ਇੰਟਰਲਾਕਿੰਗ ਟਾਇਲ ਨਾਲ ਪੱਕਾ ਕੀਤਾ ਗਿਆ ਹੈ। ਨਾਲ ਹੀ ਇਸ ਮਾਰਕਿਟ ਦੇ ਨਾਲ ਇਕ ਮੈਟੀਰੀਅਲ ਰਿਕਵਰੀ ਸੈਂਟਰ ਐਮਆਰਐਫ ਨੂੰ ਵੀ ਸਥਾਪਤ ਕੀਤਾ ਗਿਆ ਹੈ ਤਾਂ ਜੋ ਇਸ ਮਾਰਕਿਟ ਵਿਚ ਖੜਣ ਵਾਲੇ 520 ਲੋਕਾਂ ਦੇ ਕੂੜੇ ਨੂੰ ਸਹੀ ਰੂਪ ਵਿਚ ਸੰਭਾਲਿਆ ਜਾ ਸਕੇ।

ਰਾਘੋ ਮਾਜਰਾ ਸਬਜੀ ਮੰਡੀ -ਨਗਰ ਨਿਗਮ ਪਟਿਆਲਾ ਨੇ ਲਿਆ ਵੱਡਾ ਫੈਸਲਾ: ਮੇਅਰ-photo courtesy-internet

ਨਿਗਮ ਕਮਿਸ਼ਨਰ ਪੂਨਦੀਪ ਕੌਰ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਵੈਂਡਰ ਪਾਲਿਸੀ ਨੂੰ ਲਾਗੂ ਕਰਨ ਤੋਂ ਪਹਿਲਾਂ ਇਕ ਸਰਵੇ ਕਰਵਾਇਆ ਗਿਆ ਸੀ। ਇਸ ਸਰਵੇ ਅਨੁਸਾਰ ਨਿਗਮ ਦੇ ਅਧਿਕਾਰੀ ਖੇਤਰ ਵਿਚ 4025 ਰੇਹੜੀ ਵਾਲਿਆਂ ਦੀ ਪਛਾਣ ਕੀਤੀ ਗਈ ਸੀ। ਇਨਾਂ ਵਿਚੋਂ ਕਰੀਬ 2 ਹਜ਼ਾਰ ਰੇਹੜੀ ਸੰਚਾਲਕ ਤੁਰ ਫਿਰ ਕੇ ਕੰਮ ਕਰ ਰਹੇ ਹਨ ਜਦੋਂਕਿ 2025 ਸ਼ਹਿਰ ਦੀਆਂ ਵੱਖ ਵੱਖ ਸੜਕਾਂ ਜਾਂ ਸਬਜੀ ਮੰਡੀ ਆਦਿ ਵਿਚ ਖੜੇ ਹੋ ਰਹੇ ਹਨ। ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚੋਂ ਵੈਂਡਰ ਜੋਨ ਤੇ 28 ਥਾਵਾਂ ਨੂੰ ਨਾਨ ਵੈਂਡਰ ਜੋਨ ਵਜੋਂ ਚੁਣਿਆ ਗਿਅ ਹੈ। ਨਾਨ ਵੈਂਡਰ ਜੋਨ ਵਿਚ ਕਿਸੇ ਵੀ ਰੇਹੜੀ ਜਾਂ ਠੇਲੇ ਵਾਲੇ ਨੂੰ ਖੜਾ ਹੋਣ ਦੀ ਮਨਜੂਰੀ ਨਹੀ ਦਿੱਤੀ ਜਾਵੇਗੀ। ਜੇਕਰ ਕੋਈ ਇਸ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਭਰਨਾ ਪਵੇਗਾ। ਵੈਂਡਰ ਪਾਲਿਸੀ ਦੇ ਲਾਗੂ ਹੋਣ ਤੋਂ ਬਾਅਦ ਸ਼ਹਿਰ ਵਿਚ ਟੈ੍ਰਫਿਕ ਸਮੱਸਿਆ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਵੇਗੀ ਨਾਲ ਹੀ ਸ਼ਹਿਰ ਵਿਚ ਪਾਰਕਿੰਗ ਦੀ ਸਮੱਸਿਆ ਤੋਂ ਵੀ ਲੋਕਾਂ ਨੂੰ ਨਿਜਾਤ ਮਿਲੇਗੀ। ਘਲੋੜੀ ਗੇਟ ਦੇ ਜਿਸ ਇਲਾਕੇ ਵਿਚ ਰੇਹੜੀ ਮਾਰਕਿਟ ਨੂੰ ਤਬਦੀਲ ਕੀਤਾ ਜਾਣਾ ਹੈ ਉਥੇ 520 ਵੈਂਡਰ ਖੜੇ ਕਰਨ ਲਈ ਨਿਸ਼ਾਨਦੇਹੀ ਦਾ ਕੰਮ ਕੀਤਾ ਗਿਆ ਹੈ ਤਾਂ ਜੋ ਅਲਾਟਮੈਂਟ ਹੋਣ ਵਾਲੇ ਵਿਅਕਤੀ ਨੂੰ ਆਪਣੀ ਜਗ੍ਹਾ ਲੱਭਣ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਅਲਾਟਮੈਂਟ ਨੂੰ ਕੋਈ ਵੀ ਚਣੌਤੀ ਨਾ ਦੇ ਸਕੇ ਇਸ ਲਈ ਇਹ ਕੰਮ ਦੀ ਵੀਡੀਓ ਗ੍ਰਾਫੀ ਵੀ ਕਰਵਾਈ ਗਈ ਹੈ।