ਰਾਜਿੰਦਰਾ ਜਿਮਖਾਨਾ ਕਲੱਬ ਦੀ ਚੋਣ- ਬੈਲੰਸ ਸ਼ੀਟ ਚੈਕ ਕਰਵਾ ਲਵੋ, ਗਲਤ ਹੋਏ ਤਾਂ ਅਸੀਂ ਅਸਤੀਫੇ ਦੇਵਾਂਗੇ- ਢੂੰਡੀਆ

361

ਰਾਜਿੰਦਰਾ ਜਿਮਖਾਨਾ  ਕਲੱਬ ਦੀ ਚੋਣ- ਬੈਲੰਸ ਸ਼ੀਟ ਚੈਕ ਕਰਵਾ ਲਵੋ,  ਗਲਤ ਹੋਏ ਤਾਂ ਅਸੀਂ ਅਸਤੀਫੇ  ਦੇਵਾਂਗੇ- ਢੂੰਡੀਆ

ਕੰਵਰ ਇੰਦਰ ਸਿੰਘ / ਪਟਿਆਲਾ, 30  ਦਸਬੰਰ  :

ਰਾਜਿੰਦਰਾ ਜਿਮਖਾਨਾ  ਮਹਾਰਾਣੀ ਕਲੱਬ ਦੀ ਚੋਣ ਵਿਚ ਉਦੋਂ ਦਿਲਚਸਪ ਮੋੜ ਆ ਗਿਆ ਜਦੋਂ ਵਿਨੋਦ ਢੂੰਡੀਆ ਤੇ ਕੇ ਬੀਐਸ ਸਿੱਧੂ ਗਰੁੱਪ ਨੇ ਕੰਪਾਨੀ ਰਾਧੇ ਸ਼ਿਆਮ ਗਰੁੱਪ ਨੂੰ ਖੁੱਲ੍ਹੀ ਚੁਣੌਤੀ ਦੇ ਦਿੱਤੀ ਕਿ ਜਦੋਂ ਮਰਜ਼ੀ ਕਿਸੇ ਵੀ ਸੀ ਏ ਤੋਂ ਕਲੱਬ ਦੀ ਬੈਲੰਸ ਸ਼ੀਟ ਚੈਕ ਕਰਵਾਓ ਲਵੋ, ਜੇਕਰ ਅਸੀਂ ਗਲਤ ਸਾਬਤ ਹੋਏ ਤਾਂ ਸਿਰਫ ਅਹੁਦਿਆਂ ਤੋਂ ਹੀ ਨਹੀਂ ਬਲਕਿ ਕਲੱਬ ਦੀ ਮੈਂਬਰਸ਼ਿਪ ਤੋਂ ਵੀ ਅਸਤੀਫੇ ਦੇ ਦੇਵਾਂਗੇ ਅਤੇ ਜੇਕਰ ਤੁਸੀਂ ਗਲਤ ਨਿਕਲੇ ਤਾਂ ਤੁਸੀਂ ਖੁਦ ਦੱਸ ਦੇਣਾ ਕਿ ਕੀ ਕਰਨਾ ਹੈ ?

ਇਥੇ ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇ ਬੀ ਐਸ ਸਿੱਧੂ,   ਮੌਜੂਦਾ ਪ੍ਰਧਾਨ ਡਾ. ਜੇ ਪੀਐਸ ਵਾਲੀਆ, ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਵਿਨੋਦ ਢੂੰਡੀਆ, ਮੌਜੂਦਾ ਸਕੱਤਰ ਵਿਪਨ ਸ਼ਰਮਾ,  ਬੀਡੀਗੁਪਤਾ, ਹਰਪ੍ਰੀਤ ਸੰਧੂ, ਸੀ ਏ ਅਮਰਿੰਦਰ ਪਾਬਲਾ ਆਨਰੇਰੀ ਸਕੱਤਰ, ਐਮ ਐਮ ਸਿਆਲ ਮੀਤ ਪ੍ਰਧਾਨ ਉਮੀਦਵਾਰ, ; ਸੁਭਾਸ਼ ਗੁਪਤਾ ਖਜ਼ਾਨਚੀ ਲਈ ਉਮੀਦਵਾਰ ਅਤੇ  ਇੰਜ ਸੰਚਿਤ ਬਾਂਸਲ, ਡਾ ਹਰਸਿਮਰਨਸਿੰਘ, ਡਾ ਸੰਜੇ  ਬਾਂਸਲ ਤੇ ਐਡਵੋਕੇਟ ਸੁਮੇਸ਼ ਜੈਨ ਚਾਰੋਂ ਐਗਜ਼ੀਕਿਊਟਿਵ ਮੈਂਬਰਾਂ ਨੇ ਕਿਹਾ ਕਿ ਕੰਪਾਨੀ ਗਰੁੱਪ ਕੋਲ ਵਿਕਾਸ ਦੀ ਗੱਲ ਕਰਨ ਵਾਸਤੇ ਕੋਈ ਮੁੱਦਾ ਨਹੀਂ ਹੈ, ਅਸੀਂ ਕਲੱਬ  ਵਿਚ ਲਾਮਿਸਾਲ ਸੁਧਾਰ ਲਿਆਂਦੇ ਹਨ ਅਤੇ ਭਵਿੱਖ ਵਿਚ ਵੀ ਹੋਰ ਵਿਕਾਸ ਕਾਰਜ ਕਰਦੇ ਰਹਾਂਗੇ।  ਉਹਨਾਂ ਕਿਹਾ ਕਿ ਅਸੀਂ ਕੂੜ ਪ੍ਰਚਾਰ ਮੁਹਿੰਮ ਦਾ ਹਿੱਸਾ ਨਹੀਂ ਬਣਦੇ ਪਰ ਕੰਪਾਨੀ ਗਰੁੱਪ ਕੋਲ ਸਿਵਾਏ ਕੂੜ ਪ੍ਰਚਾਰ ਕਰਨ ਦੇ ਹੋਰ ਕੋਈ ਕੰਮ ਨਹੀਂ ਹੈ।

ਰਾਜਿੰਦਰਾ ਜਿਮਖਾਨਾ  ਕਲੱਬ ਦੀ ਚੋਣ- ਬੈਲੰਸ ਸ਼ੀਟ ਚੈਕ ਕਰਵਾ ਲਵੋ,  ਗਲਤ ਹੋਏ ਤਾਂ ਅਸੀਂ ਅਸਤੀਫੇ  ਦੇਵਾਂਗੇ- ਢੂੰਡੀਆ

ਕਰੋੜਾਂ ਦੀ ਠੱਗੀ ਦੇ ਦੋਸ਼ਾਂ ਬਾਰੇ ਇਹਨਾਂਆਗੂਆਂ ਨੇ ਕਿਹਾ ਕਿ ਅਸੀਂ  ਚੁਣੌਤੀ ਦਿੰਦੇ ਹਾਂ ਕਿ ਕਲੱਬ ਦੀ ਬੈਲੰਸ ਸ਼ੀਟ ਜਿਸ ਮਰਜ਼ੀ ਸੀਏਤੋਂ ਚੈਕ ਕਰਵਾ ਲਓਜੇਕਰ ਅਸੀਂ ਇਕ ਪੈਸੇ ਦੇ ਹੇਰ ਫੇਰਦੇਗੁਨਾਹਕਾਰ ਨਿਕਲੇ ਤਾਂ ਸਿਰਫ ਅਹੁਦਿਆਂ ਤੋਂ ਹੀ ਨਹੀਂ ਬਲਕਿ ਕਲੱਬ ਤੋਂ ਵੀ ਅਸਤੀਫਾ ਦੇ ਦਿਆਂਗੇ ਪਰ ਜੇਕਰ  ਤੁਸੀਂ ਗਲਤ ਨਿਕਲੇ ਤਾਂ ਮੈਂਬਰਾਂ ਨੂੰ ਦੱਸੋ ਕਿ ਕੀ ਕਰਨਾ ਹੈ।

ਉਹਨਾਂ ਕਿਹਾ ਕਿ ਇਕ ਲੱਖ ਫੀਸ ਜੋ ਰੱਖੀ ਗਈ ਹੈ,ਉਹ ਕੰਪਨੀਐਕਟ ਮੁਤਾਬਕ ਰੱਖੀ ਗਈ ਹੈ। ਕਲੱਬ ਕੰਪਨੀ ਐਕਟ ਮੁਤਾਬਕ ਚਲਦਾ ਹੈ ਪਰ ਕੰਪਾਨੀ ਗਰੁੱਪ ਇਸਨੂੰ ਸੁਸਾਇਟੀ ਐਕਟ ਤਹਿਤ ਚਲਾਉਣ ਦੀਆਂ ਗੱਲਾਂ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਮਰਿਆਂ ਦੀ ਬੁਕਿੰਗ ਨਾ ਹੋਣ ਦੇ ਦੋਸ਼ ਵੀ ਬੇ ਬੁਨਿਆਦ ਹਨ ਕਿਉਂਕਿ 32 ਲੱਖ ਰੁਪਏ ਕਮਰਿਆਂ ਤੋਂ ਆਮਦਨ ਹੋਈ ਹੈ ਅਤੇ ਜੇਕਰ ਲਾਕ ਡਾਊਨ ਨਾ ਲੱਗਦਾ ਤਾਂ ਹੋਰ ਵੀ ਵੱਧ ਆਮਦਨ ਹੋਣੀ ਸੀ। ਉਹਨਾਂ ਕਿਹਾ ਕਿ ਕਰੋੜਾਂ ਦੀ ਠੱਗੀ ਦੇ ਦੋਸ਼ ਲਾਉਣ ਤੋਂ ਪਹਿਲਾਂ ਕੰਪਾਨੀ ਗਰੁੱਪ ਨੂੰ ਤੱਥ ਚੈਕ ਕਰਨੇ ਚਾਹੀਦੇ ਸੀ ਕਿਉਂਕਿ ਕਲੱਬ ਕੋਲ ਤਾਂ ਹੈ ਹੀ 3 ਕਰੋੜ ਰੁਪਏ ਸਨ ਜਿਸ ਵਿਚੋਂ 1 ਕਰੋੜ 20 ਲੱਖ ਦਾ ਖਰਚਾ ਪਾਸ ਕਰਵਾਇਆ ਸੀ ਤੇ ਬਾਕੀ ਦੇ 1 ਕਰੋੜ 70 ਲੱਖ ਬੈਂਕ ਵਿਚ ਜਮ੍ਹਾਂ ਹਨ।

ਉਹਨਾਂ ਕਿਹਾ ਕਿ 400 ਗਲਾਸ ਰੋਜ਼ਾਨਾ ਟੁੱਟਣ ਦੇ ਦਾਅਵੇ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਵਿਪਨ ਸ਼ਰਮਾ ਨੇ ਕਿਹਾ ਕਿ ਅਜਿਹੀ ਬਿਆਨਬਾਜ਼ੀਹੀ ਸਾਬਤ ਕਰਦੀਹੈ ਕਿ ਵਿਰੋਧੀਆਂ ਕੋਲ ਸੋਚਣ ਤੇ ਸਮਝਣ ਦੀ ਸਮਰਥਾ ਹੀ ਨਹੀਂ ਹੈ। ਉਹਨਾਂ ਇਹ ਵੀ ਦੱਸਿਆ ਕਿ ਪਹਿਲਾਂ ਦੀਪਕ ਕੰਪਾਨੀ ਸਾਡੇ ਗਰੁੱਪ ਵੱਲੋਂ ਲੜੇ ਸੀ ਜਿਸ ਵਿਚ ਬਾਕੀ ਸਾਰੇ ਬਿਨਾਂ ਮੁਕਾਬਲਾ ਜਿੱਤ ਗਏ ਸੀ ਪਰ ਕੰਪਾਨੀ ਇਕੱਲੇ ਹੀ ਹਾਰ ਗਏ ਸੀ।

ਡਾ. ਵਾਲੀਆ ਨੇ ਪਿਛਲੇ 7 ਸਾਲਾਂ ਦੌਰਾਨ ਕਰਵਾਈਆਂ ਚੋਣਾਂ ਦੀਆਂ ਤਾਰੀਕਾਂ ਦੱਸ ਕੇ ਚੋਣਾਂ ਨਾ ਕਰਵਾਉਣ ਦੇ ਦੋਸ਼ ਵੀ ਝੂਠੇ ਸਾਬਤ ਕਰ ਦਿੱਤੇ। ਉਹਨਾਂ ਨੇ ਬੈਲੰਸ ਸ਼ੀਟ ਵੀ ਮੀਡੀਆ ਅੱਗੇ ਰੱਖ ਕੇ ਆਖਿਆ ਕਿ ਮੀਡੀਆ ਖੁਦ ਵੀ ਸੱਚਾਈ ਚੈਕ ਕਰ ਸਕਦਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਜੁਲਕਾਂ ਵੀ ਮੌਜੂਦ ਸਨ।