ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਜਿਲੇ ਦੇ ਕਰੋਨਾ ਜਾਂਚ ਲਈ ਦਾਖਲ ਹੋਏ 8 ਮਰੀਜ

153

ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਜਿਲੇ ਦੇ ਕਰੋਨਾ ਜਾਂਚ ਲਈ ਦਾਖਲ ਹੋਏ 8 ਮਰੀਜ

ਪਟਿਆਲਾ 2 ਅਪਰੈਲ (       )

ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਜਿਲੇ ਦੇ ਕਰੋਨਾ ਜਾਂਚ ਲਈ 8 ਮਰੀਜ ਦਾਖਲ ਹੋਏ ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਰਤਾ ਨੇਂ ਦੱਸਿਆਂ ਕਿ ਰਾਜਿੰਦਰਾ ਹਸਪਤਲਾ ਵਿਚ ਅੱਜ ਜਿਲੇ ਦੇ ਅੱਠ ਵਿਅਕਤੀ  ਕਰੋਨਾ ਜਾਂਚ ਲਈ ਆਈਸੋਲੈਸ਼ਨ ਵਾਰਡ ਵਿਚ ਦਾਖਲ ਹੋਏ ਜਿਹਨਾਂ ਵਿਚ ਉਹ ਸਟਾਫ ਮੈਂਬਰ ਵੀ ਸ਼ਾਮਲ ਹਨ ਜਿਹਨਾਂ ਨੇ ਬੀਤੇ ਦਿਨੀ ਲੁਧਿਆਣਾ ਦੀ ਕਰੋਨਾ ਪੀੜਤ ਅੋਰਤ ਦਾ ਰਾਜਿੰਦਰਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਇਲਾਜ ਕੀਤਾ ਸੀ। ਉਹਨਾ ਕਿਹਾ ਕਿ ਰਾਜਿੰਦਰਾ ਹਸਪਤਾਲ ਦੀ ਮਾਈਕਰੋਬਾਇਓਲੋਜੀ ਲੈਬ ਵਿਚੋ ਜਿਲੇ ਦੇ ਚਾਰ ਸੈਂਪਲਾ ਦੀ ਰਿਪੋਰਟ ਪ੍ਰਾਪਤ ਹੋਈ ਹੈ ਜੋ ਕਿ ਚਾਰੇ  ਹੀ ਕਰੋਨਾ ਨੈਗਟਿਵ ਹਨ ਅਤੇ ਬਾਕੀ ਸੈਂਪਲਾ ਦੀ ਰਿਪੋਰਟ ਕੱਲ ਨੂੰ ਆਵੇਗੀ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਜਿਲੇ ਵਿਚ ਹੁਣ ਤੱਕ 53 ਸ਼ਕੀ ਮਰੀਜਾਂ ਦੇ ਕਰੋਨਾ ਜਾਂਚ ਲਈ ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿਚੋ 1 ਸੈਂਪਲ ਪੋਜਟਿਵ ਆਇਆ ਹੈ ਅਤੇ 48 ਸੈਂਪਲ ਨੈਗਟਿਵ ਪਾਏ ਗਏ ਹਨ ਅਤੇ 4 ਸੈਂਪਲਾ ਦੀ ਰਿਪੋਰਟ ਆਉਣੀ ਬਾਕੀ ਹੈ। ਉਹਨਾਂ ਕਿਹਾ ਕਿ ਪਟਿਆਲਾ ਦੇ ਦੇਸੀ ਮਹਿਮਾਨਦਾਰੀ ਦਾ ਕਰੋਨਾ ਪੋਜÇੀਟਵ ਕੇਸ ਜੋ ਕਿ ਰਾਜਿੰਦਰਾ ਹਸਪਤਾਲ ਦੇ ਆਈਸੋਲੈਸ਼ਨ ਵਾਰਡ ਵਿਚ ਹੈ ਠੀਕ ਠਾਕ ਹੈ ਅਤੇ ਸਿਹਤਯਾਬੀ ਵੱਲ ਹੈ। ਉਹਨਾਂ ਦੱਸਿਆਂ ਕਿ ਜਿਲੇ ਭਰ ਦੀਆਂ ਮਸਜਿਦਾ ਜਾਂ ਅਜਿਹੀਆ ਥਾਂਵਾ ਜਿਥੇ ਨਿਜਾਮੂਦੀਨ ਵਿਖੇ ਸਮਾਗਮ ਵਿਚ ਸ਼ਾਮਲ ਹੋ ਕੇ ਆਉਣ ਵਾਲੇ ਵਿਅਕਤੀਆ ਦੀ ਸੁਚਨਾ ਸੀ, ਉਥੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋ ਪੰਹੁਚ ਕਰਕੇ ਜਾਂਚ ਕੀਤੀ ਗਈ,ਪ੍ਰੰਤੂ ਇਹਨਾਂ ਥਾਵਾ ਤੇਂ ਕੋਈ ਵੀ ਅਜਿਹਾ ਵਿਅਕਤੀ ਨਹੀ ਪਾਇਆ ਗਿਆ।

ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਜਿਲੇ ਦੇ ਕਰੋਨਾ ਜਾਂਚ ਲਈ ਦਾਖਲ ਹੋਏ 8 ਮਰੀਜ

ਉਹਨਾਂ ਕਿਹਾ ਕਿ ਇਤਿਹਾਤਨ ਤੋਂਰ ਤੇਂ ਪਿਛਲੇ ਮਹੀਨੇ ਜਿਲੇ ਵਿਚ ਪੰਜਾਬ ਤੋਂ ਬਾਹਰੀ ਰਾਜਾ ਵਿਚੋ ਜਾ ਕੇ ਆਏ 17 ਵਿਅਕਤੀਆਂ ਅਤੇ 5 ਡਰਾਈਵਰਾ ਨੂੰ ਘਰ ਵਿਚ ਹੀ ਕੁਆਰਨਟੀਨ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋ ਪੰਜ ਵਿਅਕਤੀਆਂ ਦੀ ਸੁਚਨਾ ਪ੍ਰਾਪਤ ਹੋਈ  ਜੋ ਕਿ ਨਿਜਾਮੂਦੀਨ ਵਿਖੇ ਸਮਾਗਮ ਚ ਸ਼ਾਮਲ ਹੋਏ ਸਨ ਦਾ ਪਤਾ ਪਟਿਆਲਾ ਜਿਲੇ ਦਾ ਸੀ ਜਿਹਨਾਂ ਵਿਚੋ ਕੇਵਲ ਇਕ ਵਿਅਕਤੀ ਹੀ ਅਜਿਹਾ ਪਾਇਆ ਗਿਆ ਹੈ ਜਿਸ ਦੇ ਸੈਂਪਲ ਲੈਕੇ ਘਰ ਵਿਚ ਕੁਆਰਨਟੀਨ ਕੀਤਾ ਗਿਆ ਅਤੇ ਬਾਕੀ ਵਿਅਕਤੀ ਇਸ ਸਮੇਂ ਪਟਿਆਲਾ ਵਿਚ ਨਹੀ ਰਹਿ ਰਹੇ।

ਉਹਨਾਂ ਇਹ ਵੀ ਦੱਸਿਆ ਕਿ ਅੱਜ ਸ਼ੋਸ਼ਲ਼ ਮੀਡੀਆ ਤੇਂ ਪਟਿਆਲਾ ਦੇ ਨਾਭਾ ਗੇਟ ਵਿਖੇ ਅੋਰਤਾਂ ਅਤੇ ਬੱਚਿਆਂ ਨੂੰ ਐਂਬੁਲੈਂਸ ਵਿਚ ਬਿਠਾ ਕੇ ਕਰੋਨਾ ਜਾਂਚ ਲਈ ਲਿਜਾਇਆ ਜਾ ਰਿਹਾ ਹੈ ਸਬੰਧੀ ਵੀਡਿਓ ਵਾਇਰਲ ਹੋ ਰਹੀ ਸੀ ਜੋ ਕਿ ਜਾਂਚ ਦੋਰਾਣ ਇਹ ਵੀਡਿਓ ਝੂਠੀ ਪਾਈ ਗਈ ਹੈ ਅਤੇ ਪਟਿਆਲਾ ਜਿਲੇ ਨਾਲ ਸਬੰਧਤ ਨਹੀ ਹੈ।ਉਹਨਾਂ ਕਿਹਾ ਕਿ ਮੋਜੂਦਾ ਸਮੇਂ ਬਾਹਰੋ ਆਏ ਯਾਤਰੀਆ ਵਿਚੋ 254 ਯਾਤਰੀ ਘਰ ਵਿਚ ਹੀ ਕੁਆਰਨਟੀਨ ਹਨ ਅਤੇ ਬਾਕੀਆਂ ਦਾ ਕੁਆਰਨਟੀਨ ਦਾ ਸਮਾਂ ਪੂਰਾ ਹੋ ਚੁਕਿਆਂ ਹੈ।