Homeਪੰਜਾਬੀ ਖਬਰਾਂਰਾਹੁਲ ਤਿਵਾੜੀ, ਸਕੱਤਰ, ਵਿਗਿਆਨ, ਤਕਨੀਕੀ ਅਤੇ ਵਾਤਾਵਰਣ ਵਿਭਾਗ, ਵੱਲੋ ਪੰਜਾਬ ਪ੍ਰਦੂਸ਼ਣ...

ਰਾਹੁਲ ਤਿਵਾੜੀ, ਸਕੱਤਰ, ਵਿਗਿਆਨ, ਤਕਨੀਕੀ ਅਤੇ ਵਾਤਾਵਰਣ ਵਿਭਾਗ, ਵੱਲੋ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਮੁੱਖ ਦਫਤਰ, ਪਟਿਆਲਾ ਦਾ ਦੌਰਾ ਕੀਤਾ

ਰਾਹੁਲ  ਤਿਵਾੜੀ, ਸਕੱਤਰ, ਵਿਗਿਆਨ, ਤਕਨੀਕੀ ਅਤੇ ਵਾਤਾਵਰਣ ਵਿਭਾਗ, ਵੱਲੋ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਮੁੱਖ ਦਫਤਰ, ਪਟਿਆਲਾ ਦਾ ਦੌਰਾ ਕੀਤਾ

ਪਟਿਆਲਾ /ਅਗਸਤ 18,2023

ਰਾਹੁਲ  ਤਿਵਾੜੀ, ਸਕੱਤਰ, ਵਿਗਿਆਨ, ਤਕਨੀਕੀ ਅਤੇ ਵਾਤਾਵਰਣ ਵਿਭਾਗ, ਵੱਲੋ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਮੁੱਖ ਦਫਤਰ, ਪਟਿਆਲਾ ਦਾ ਦੌਰਾ ਕੀਤਾ ਗਿਆ। ਇਸ ਤੋ ਬਾਅਦ ਬੋਰਡ ਦੇ ਸਾਰੇ ਪੰਜਾਬ ਵਿੱਚੋ ਪਹੁੰਚੇ ਅਧਿਕਾਰੀਆਂ ਨਾਲ ਕਮੇਟੀ ਹਾਲ, ਮਿੰਨੀ ਸਕਤਰੇਤ, ਪਟਿਆਲਾ ਵਿਖੇ ਮੀਟਿੰਗ ਕੀਤੀ। ਜਿਸ ਵਿੱਚ ਬੋਰਡ ਦੇ ਚੇਅਰਮੈਨ,  ਡਾ ਆਦਰਸ਼ ਪਾਲ ਵਿਗ, ਚੇਅਰਮੈਨ, ਇੰਜ ਜੀ ਐਸ ਮਜੀਠੀਆ, ਮੈਬਰ ਸਕੱਤਰ ਸ਼ਾਮਿਲ ਸਨ।

ਇਸ ਮੀਟਿੰਗ ਵਿੱਚ ਇੰਜ ਕਰੁਨੇਸ਼ ਗਰਗ ਚੀਫ ਇੰਜੀਨੀਅਰ, ਇੰਜ ਪ੍ਰਦੀਪ ਗੁਪਤਾ ਚੀਫ ਇੰਜੀਨੀਅਰ  ਇੰਜ ਸੰਦੀਪ ਬਹਿਲ, ਚੀਫ ਇੰਜੀਨੀਅਰ  ਇੰਜ ਹਰਬੀਰ ਸਿੰਘ, ਚੀਫ ਇੰਜੀਨੀਅਰ ਅਤੇ  ਹੋਰ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।

ਮੀਟਿੰਗ ਸ਼ੁਰੂ ਹੋਣ ਤੋ ਪਹਿਲਾਂ ਬੋਰਡ ਦੇ ਚੇਅਰਮੈਨ ਵੱਲੋ ਰਾਹੁਲ ਤਿਵਾੜੀ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਬੋਰਡ  ਦੇ  ਮੈਜ਼ਬਰ ਸਕੱਤਰ ਵਂਲੋ ਅਧਿਕਾਰੀਆਂ ਦੀ ਪਿਛਲੇ ਤਿੰਨ ਮਹੀਨਿਆ  ਦੀ ਕਾਰਗੁਜਾਰੀ ਦੀ ਰਿਪੋਰਟ ਪੇੋਸ਼ ਕੀਤੀ ਗਈ  ਜਿਸ ਵਿੱਚੋ  ਸਨਅੱਤਾਂ ਦੀ ਆਨੑਲਾਇਨ ਐਪਸਲੀਕੇਸ਼ਨਾਂ ਤੇ ਚਰਚਾ ਕੀਤੀ।

ਮੀਟਿੰਗ ਕਰਨ ਦੌਰਾਨ ਪ੍ਰਦੂਸ਼ਣ ਨੂੰ  ਕਾਬੂ  ਕਰਨ ਲੲ,ੀ ਕਾਨੂੰਨਾਂ  ਨੂੰ  ਲਾਗੂ ਕਰਨਾ ਅਤੇ ਮੌਜੂਦਾ ਸਥਿਤੀ ਨਾਲ ਸਬੰਧਤ ਮਾਮਲਿਆ ਦੀਆਂ  ਦਰਪੇਸ਼ ਸਮਸਿਆਵਾਂ ਦਾ ਹੱਲ ਕਰਕੇ  ਸਹੀ ਢੰਗ ਨਾਲ ਨਜਿਠਣ ਲਈ  ਚੁੱਕੇ  ਗਏ  ਕਦਮਾਂ ਬਾਰੇ  ਬੋਰਡ ਦੇ ਹਾਜਰ ਸਾਰੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀ ਗਈਆ। ਉਹਨਾਂ ਵੱਲੋ ਮੁੱਖ ਤੌਰ ਤੇ ਬੋਰਡ ਵਿੱਚ ਪ੍ਰਾਪਤ ਹੋੲਆਂ ਆਨਲਾਇਨ ਐਪਲੀਕੇਸ਼ਨਾਂ ਨੂੰ ਸਰਕਾਰ ਵੱਲੋ ਨਿਰਧਾਰਿਤ  ਸਮੇ ਦੇ  ਵਿੱਚ ਵਿੱਚ ਫੈਸਲਾ ਕਰਨ ਦੀ ਹਦਾਇਤ ਕੀਤੀ ਅਤੇ ਇਹ ਵੀ ਦੱਸਿਆ ਕਿ ਜੇਕਰ ਕੋਈ ਐਪਲੀਕੇਸ਼ਨ ਮਿੱਥੇ  ਸਮੇ ਤੋ ਬਾਅਦ ਬੋਰਡ ਦੇ ਕੋਲ ਕਿਸੇ  ਵੀ ਅਧਿਕਾਰੀ ਕੋਲ ਪੈਡਿੰਗ ਰਹਿੰਦਾ ਹੈ ਤਾਂ ਉਸਦਾ ਸਰਟੀਫਿਕੇਟ  ਇੱਕ ਸਾਲ ਲਈ ਆਪਣੇ  ਆਪ ਜਰਨੇਟ ਹੋ ਜਾਵੇਗਾ। ਇਸ ਤਰ੍ਹਾਂ ਉਹਨਾ ਨੇ ਬੋਰਡ ਦੇ ਅਧਿਕਾਰੀਆਂ ਨੂੰ ਸਖਤੀ ਨਾਲ ਨਿਰਦੇਸ਼  ਦਿੱਤੇ ਕਿ ਬੋਰਡ ਦੇ ਸਾਰੇ ਅਧਿਕਾਰੀ ਮਿੱਥੇ ਹੋਏ ਸਮੇ  ਦੇ ਵਿੱਚ ਵਿੱਚ ਹੀ ਸਨਅੱਤ ਵੱਲੋ ਦਿੱਤੀ ਐਪਲੀਕੇਸ਼ਨ ਦਾ ਨਿਪਟਾਰਾ ਕਰਨ। ਇਹਨਾ ਦਿਸ਼ਾ ਨਿਰਦੇਸ਼ਾਂ  ਦੀ ਕੀਤੀ ਪਾਲਣਾ ਬਾਰੇ  ਰਿਵਿਓ ਕਰਨ ਸੰਬਧੀ ਅਕਤੂਬਰ ਦੇ ਪਹਿਲੇ  ਹਫਤੇ ਰਿਵਿਓ ਮੀਟਿੰਗ ਰੱਖੀ ਗਈ ਹੈ।

ਰਾਹੁਲ  ਤਿਵਾੜੀ, ਸਕੱਤਰ, ਵਿਗਿਆਨ, ਤਕਨੀਕੀ ਅਤੇ ਵਾਤਾਵਰਣ ਵਿਭਾਗ, ਵੱਲੋ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਮੁੱਖ ਦਫਤਰ, ਪਟਿਆਲਾ ਦਾ ਦੌਰਾ ਕੀਤਾ

ਰਾਹੁਲ ਤਿਵਾੜੀ, ਸਕੱਤਰ, ਵਿਗਿਆਨ, ਤਕਨੀਕੀ ਅਤੇ ਵਾਤਾਵਰਣ ਵਿਭਾਗ, ਵੱਲੋ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਮੁੱਖ ਦਫਤਰ, ਪਟਿਆਲਾ ਦਾ ਦੌਰਾ ਕੀਤਾ I ਮੀਟਿੰਗ ਦੇ ਅੰਤ ਵਿੱਚ ਚੇਅਰਮੈਨ  ਨੇ ਬੋਰਡ ਦੇ ਸਾਰੇ ਅਧਿਕਾਰੀਆਂ ਵੱਲੋ  ਤਿਵਾੜੀ ਨੂੰ ਅਸ਼ਵਾਸ਼ਨ ਦਿੱਤਾ ਕਿ ਆਪ ਵੱਲੋ ਦਿੱਤੀਆਂ ਹਦਾਇਤਾਂ ਦੀ  ਇੰਨ ਬਿੰਨ ਪਾਲਣਾ ਕਰਨਗੇ  ਅਤੇ ਅਗੇ ਤੋ ਹੋਰ ਤਨ ਦੇਹੀ ਨਾਲ ਕੰਮ ਕੀਤਾ ਜਾਵੇਗਾ।

 

LATEST ARTICLES

Most Popular

Google Play Store