Homeਪੰਜਾਬੀ ਖਬਰਾਂਰੇਲ ਸੇਵਾਵਾਂ ਬਹਾਲ ਹੋਣ ਕਾਰਨ ਮਾਨਸਾ ਦੇ ਰੀਪਰ ਨਿਰਮਾਤਾਵਾਂ ਦੇ ਚਿਹਰਿਆਂ 'ਤੇ...

ਰੇਲ ਸੇਵਾਵਾਂ ਬਹਾਲ ਹੋਣ ਕਾਰਨ ਮਾਨਸਾ ਦੇ ਰੀਪਰ ਨਿਰਮਾਤਾਵਾਂ ਦੇ ਚਿਹਰਿਆਂ ‘ਤੇ ਆਈ ਰੌਣਕ

ਰੇਲ ਸੇਵਾਵਾਂ ਬਹਾਲ ਹੋਣ ਕਾਰਨ ਮਾਨਸਾ ਦੇ ਰੀਪਰ ਨਿਰਮਾਤਾਵਾਂ ਦੇ ਚਿਹਰਿਆਂ ‘ਤੇ ਆਈ ਰੌਣਕ

ਮਾਨਸਾ, 27 ਨਵੰਬਰ:

ਮਾਨਸਾ ਜ਼ਿਲ੍ਹੇ ਦੇ ਰੀਪਰ ਨਿਰਮਾਤਾਵਾਂ ਨੇ ਪੰਜਾਬ ਵਿੱਚ ਰੇਲ ਸੇਵਾਵਾਂ ਬਹਾਲ ਹੋਣ ਨਾਲ ਵੱਡੀ ਰਾਹਤ ਮਹਿਸੂਸ ਕੀਤੀ ਹੈ। ਜ਼ਿਲ੍ਹੇ ਵਿੱਚ ਕੁਝ ਰੀਪਕ ਨਿਰਮਾਤਾ ਅਜਿਹੇ ਹਨ ਜਿਨ੍ਹਾਂ ਦੀ ਸਲਾਨਾ ਟਰਨ ਓਵਰ ਕਰੋੜਾਂ ਰੁਪਏ ਵਿੱਚ ਹੈ ਅਤੇ ਇਹ ਫਰਮਾਂ ਦੇਸ਼ ਦੀਆਂ ਮੋਹਰੀ ਰੀਪਰ ਨਿਰਮਾਤਾ ਫਰਮਾਂ ਦੀ ਸੂਚੀ ਵਿੱਚ ਵੀ ਸ਼ਾਮਲ ਹਨ। ਪਹਿਲਾਂ ਕੋਵਿਡ ਮਹਾਂਮਾਰੀ ਕਾਰਨ ਵਿੱਤੀ ਸੰਕਟ ਨਾਲ ਜੂਝਣ ਨੂ ੰਮਜ਼ਬੂਰ ਹੋਏ ਇਹ ਕਾਰੋਬਾਰੀ ਆਪਣੀ ਸ਼ਾਖ ਨੂੰ ਕਾਇਮ ਕਰਨ ਲਈ ਜੱਦੋਜਹਿਦ ਕਰ ਰਹੇ ਸਨ ਪਰ ਲਗਭਗ 2 ਮਹੀਨੇ ਰੇਲ ਸੇਵਾ ਬੰਦ ਰਹਿਣ ਕਾਰਨ ਇਨ੍ਹਾਂ ਦੇ ਰੋਜ਼ਗਾਰ ‘ਤੇ ਮਹਿੰਗਾਈ ਦੀ ਮਾਰ ਪੈਣੀ ਤੇਜ਼ ਹੋ ਗਈ ਸੀ। ਪੰਜਾਬ ਸਰਕਾਰ ਵੱਲੋਂ ਰੇਲ ਗੱਡੀਆਂ ਚਲਾਉਣ ਲਈ ਲਗਾਤਾਰ ਕੀਤੇ ਗਏ ਉਪਰਾਲਿਆਂ ਨਾਲ ਰੇਲ ਸੇਵਾ ਬਹਾਲ ਹੋ ਗਈ ਹੈ ਅਤੇ ਮਾਨਸਾ ਜ਼ਿਲ੍ਹੇ ਵਿੱਚ ਇਹ ਫਰਮਾਂ ਹੁਣ ਕੱਚੇ ਮਾਲ ਦੀ ਕਮੀ ਅਤੇ ਕਾਰੀਗਰਾਂ ਦੀ ਘਾਟ ਨੂੰ ਦੂਰ ਕਰਨ ਲਈ  ਆਪਣੇ ਰੋਜ਼ਗਾਰ ਦੇ ਪਾਸਾਰ ਵਿੱਚ ਸਰਗਰਮ ਹੋ ਗਈਆਂ ਹਨ।

ਗੁਰੂ ਰੀਪਰ ਮਾਨਸਾ ਦੇ  ਸੁਖਚੈਨ ਸਿੰਘ ਨੇ ਦੱਸਿਆ ਕਿ ਰੇਲ ਆਵਾਜਾਈ ਬੰਦ ਹੋਣ ਕਾਰਨ ਉਨ੍ਹਾਂ ਦਾ ਅਦਾਰਾ ਵੱਡੇ ਵਿੱਤੀ ਸੰਕਟ ਦਾ ਸ਼ਿਕਾਰ ਹੁੰਦਾ ਜਾ ਰਿਹਾ ਸੀ ਕਿਉਂ ਜੋ ਸ਼ੀਟਾਂ, ਪਾਈਪਾਂ, ਲੋਹਾ, ਸਕਰੈਪ ਆਦਿ ਦੁਰਗ ਭਿਲਾਈ, ਝਾਰਖੰਡ ਆਦਿ ਰਾਜਾਂ ਤੋਂ ਆਉਣਾ ਬੰਦ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਏਥੋਂ ਹੀ ਮਹਿੰਗੇ ਮੁੱਲ ‘ਤੇ ਇਹ ਕੱਚਾ ਮਾਲ ਖਰੀਦਣਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਮੰਡੀ ਗੋਬਿੰਦਗੜ੍ਹ ਤੋਂ ਸਕਰੈਪ ਆਦਿ ਮੰਗਵਾਇਆ ਜਾਂਦਾ ਸੀ ਪਰ ਹੁਣ ਬਾਹਰੀ ਰਾਜਾਂ ‘ਤੇ ਕਾਰੋਬਾਰ ਨਿਰਭਰ ਹੋਣ ਕਾਰਨ ਉਹ ਸੰਕਟ ਦੇ ਇਸ ਦੌਰ ਵਿੱਚ ਵਪਾਰੀਆਂ ਰਾਹੀਂ ਹੀ ਮਹਿੰਗਾ ਕੱਚਾ ਮਾਲ ਖਰੀਦਣ ਨੂੰ ਮਜਬੂਰ ਹੋ ਗਏ ਸਨ। ਸ਼੍ਰੀ ਸੁਖਚੈਨ ਸਿੰਘ ਨੇ ਕਿਹਾ ਕਿ ਪਹਿਲਾਂ ਮਸ਼ੀਨਰੀ ਦਾ ਨਿਰਮਾਣ ਲੋਹੇ ਨਾਲ ਹੁੰਦਾ ਸੀ ਪਰ ਨਵੀਂਆਂ ਤਕਨੀਕਾਂ ਦੀ ਵਰਤੋਂ ਕਰਦਿਆਂ ਹੁਣ ਸ਼ੀਟਾਂ (ਚਾਦਰਾਂ) ਰਾਹੀਂ ਮਸ਼ੀਨਰੀ ਤਿਆਰ ਹੋਣ ਲੱਗ ਪਈ ਹੈ ਅਤੇ ਪਹਿਲਾਂ ਲਾਕਡਾਊਨ ਕਾਰਨ ਅਤੇ ਫਿਰ ਰੇਲਾਂ ਬੰਦ ਹੋਣ ਕਾਰਨ ਕਰੀਬ 10 ਰੁਪਏ ਪ੍ਰਤੀ ਸ਼ੀਟ ਮਹਿੰਗੀ ਮਿਲ ਰਹੀ ਸੀ ਅਤੇ ਉਨ੍ਹਾਂ ਕੋਲ ਆਪਣੇ ਕਾਰੋਬਾਰ ਨੂੰ ਚੱਲਦਾ ਰੱਖਣ ਲਈ ਮਹਿੰਗਾਈ ਦੀ ਮਾਰ ਮਜਬੂਰੀਵਸ ਝੱਲਣੀ ਪੈ ਰਹੀ ਸੀ।

ਰੇਲ ਸੇਵਾਵਾਂ ਬਹਾਲ ਹੋਣ ਕਾਰਨ ਮਾਨਸਾ ਦੇ ਰੀਪਰ ਨਿਰਮਾਤਾਵਾਂ ਦੇ ਚਿਹਰਿਆਂ 'ਤੇ ਆਈ ਰੌਣਕ-Photo courtesy-Internet

ਮਾਨਸਾ ਦੀ ਹਰਵਿੰਦਰਾ ਐਗਰੋ ਇੰਡਸਟਰੀ ਕਣਕਵਾਲ ਚਹਿਲਾਂ ਦੇ  ਹਰਵਿੰਦਰ ਸਿੰਘ ਵੀ ਰੇਲ ਸੇਵਾਵਾਂ ਚੱਲਣ ਕਾਰਨ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇੰਡਸਟਰੀ ਦੀ ਲੇਬਰ ਬਿਹਾਰ ਅਤੇ ਉਤਰ ਪ੍ਰਦੇਸ਼ ਤੋਂ ਆਉਂਦੀ ਹੋਣ ਕਾਰਨ ਕੰਮ ਵਿੱਚ ਰੁਕਾਵਟ ਪੈਦਾ ਹੋ ਰਹੀ ਸੀ ਕਿਉਂ ਜੋ ਮਜ਼ਦੂਰ ਬੱਸਾਂ ਜਾਂ ਹੋਰ ਸਾਧਨਾਂ ਦੀ ਬਜਾਏ ਰੇਲ ਗੱਡੀਆਂ ਰਾਹੀਂ ਆਉਣ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਕੱਚਾ ਮਾਲ ਗੁਜਰਾਤ, ਬਿਹਾਰ, ਮੁੰਬਈ ਆਦਿ ਤੋਂ ਮੰਗਵਾਉਂਦੇ ਹਨ ਅਤੇ ਲੁਧਿਆਣਾ ਦੀ ਇੱਕ ਫਰਮ ਦਾ ਮਾਲ ਬੰਦਰਗਾਹ ‘ਤੇ ਫਸਿਆ ਹੋਇਆ ਸੀ ਅਤੇ ਰੇਲ ਸੇਵਾਵਾਂ ਆਰੰਭ ਹੋਣ ਕਾਰਨ ਕੱਲ੍ਹ ਹੀ ਇਸ ਮਾਲ ਦੀ ਪਹੁੰਚ ਮਾਨਸਾ ਵਿਖੇ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਕੱਚੇ ਮਾਲ ਦੀ ਨਿਰੰਤਰ ਆਮਦ ਨਾਲ ਇੰਡਸਟਰੀ ਦੇ ਕੰਮਕਾਰ ਵਿੱਚ ਤੇਜ਼ੀ ਆਵੇਗੀ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮਾਨਸਾ ਵਿਖੇ ਦਰਜਨ ਦੇ ਕਰੀਬ ਰੀਪਰ (ਮੈਨੂਅਲ) ਨਿਰਮਾਤਾ ਹਨ ਜੋ ਕਿ ਰੇਲ ਸੇਵਾ ਦੇ ਬੰਦ ਹੋਣ ਕਾਰਨ ਮਹਿੰਗੀਆ ਕੀਮਤਾਂ ‘ਤੇ ਕੱਚਾ ਮਾਲ ਖਰੀਦਣ ਕਾਰਨ ਮਹਿੰਗਾਈ ਦੀ ਮਾਰ ਝੱਲਣ ਨੂੰ ਮਜ਼ਬੂਰ ਹੋ ਗਏ ਸਨ ਪਰ ਇਨ੍ਹਾਂ ਸੇਵਾਵਾਂ ਦੇ ਆਰੰਭ ਹੋਣ ਕਾਰਨ ਇਸ ਵਰਗ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ।

ਇਸੇ ਦੌਰਾਨ ਵਿਧਾਇਕ ਮਾਨਸਾ  ਨਾਜਰ ਸਿੰਘ ਮਾਨਸ਼ਾਹੀਆ ਨੇ ਰੇਲ ਸੇਵਾ ਬਹਾਲ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ਸਦਕਾ ਕਿਸਾਨਾਂ ਨੇ ਰੇਲਵੇ ਟਰੈਕਾਂ ਤੋਂ ਧਰਨੇ ਹਟਾ ਦਿੱਤੇ ਹਨ ਜੋ ਕਿ ਸੂਬੇ ਦੀ ਆਰਥਿਕਤਾ ਲਈ ਇਕ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਕਰੀਬ ਦੋ ਮਹੀਨੇ ਰੇਲ ਸੇਵਾ ਪ੍ਰਭਾਵਿਤ ਰਹਿਣ ਨਾਲ ਕਾਰੋਬਾਰ ਵਿੱਚ ਮੰਦੀ ਮਹਿਸੂਸ ਕੀਤੀ ਜਾਣ ਲੱਗ ਪਈ ਸੀ, ਪਰ ਮੁੱਖ ਮੰਤਰੀ ਪੰਜਾਬ ਨੇ ਲਗਾਤਾਰ ਲੋਕ ਹਿਤਾਂ ਲਈ ਆਪਣੇ ਯਤਨ ਜਾਰੀ ਰੱਖੇ ਜਿਸ ਦੀ ਬਦੌਲਤ ਰੇਲ ਸੇਵਾਵਾਂ ਮੁੜ ਸ਼ੁਰੂ ਹੋ ਸਕੀਆਂ ਹਨ।ਉਨ੍ਹਾਂ ਕਿਹਾ ਕਿ ਕਾਰੋਬਾਰੀ ਅਤੇ ਵਪਾਰਕ ਸੰਸਥਾਵਾਂ ਵਿੱਚ ਕੋਵਿਡ ਅਤੇ ਰੇਲ ਸੇਵਾਵਾਂ ਬੰਦ ਹੋਣ ਕਾਰਨ ਮੰਦੀ ਦਾ ਆਲਮ ਛਾਇਆ ਹੋਇਆ ਸੀ ਅਤੇ ਹੁਣ ਰੇਲ ਆਵਾਜਾਈ ਚੱਲਣ ਨਾਲ ਸਮਾਨ ਦੀ ਢੋਆ ਢੁਆਈ ਤੇ ਆਮਦ ਨਿਰਵਿਘਨ ਹੋ ਸਕੇਗੀ ਜਿਸ ਨਾਲ ਆਰਥਿਕ ਪੱਧਰ ‘ਤੇ ਤੇਜ਼ੀ ਨਾਲ ਮਜ਼ਬੂਤੀ ਆਵੇਗੀ।

 

LATEST ARTICLES

Most Popular

Google Play Store