ਰੋਟਰੀ ਕਲੱਬ ਰੂਪਨਗਰ ਸੈਂਟਰਲ ਦੀ ਨਵੀਂ ਟੀਮ ਨੂੰ ਜਿਲਾ ਗਵਰਨਰ ਕਾਲਟਾ ਵੱਲੋਂ ਦਿੱਤਾ ਗਿਆ ਚਾਰਟਰ
ਬਹਾਦਰਜੀਤ ਸਿੰਘ / ਰੂਪਨਗਰ, 20 ਮਾਰਚ,2023
ਰੋਟਰੀ ਇੰਟਰਨੈਸ਼ਨਲ ਦੇ ਡਿਸਟ੍ਰਿਕ 3080 ਦੇ ਗਵਰਨਰ ਰੋਟੇਰੀਅਨ ਵੀ.ਪੀ ਕਾਲਟਾ ਵੱਲੋਂ ਰੋਟਰੀ ਕਲੱਬ ਰੋਪੜ ਸੈਂਟਰਲ ਦਾ ਸਲਾਨਾ ਦੋਰਾ ਕੀਤਾ ਗਿਆ।ਇਸ ਦੌਰਾਨ ਉਨਾਂ ਨਵੇਂ ਬਣੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਸਮੂਹ ਚਾਰਟਰ ਮੈਂਬਰਾਂ ਨੂੰ ਰੋਟਰੀ ਪਿੰਨ ਲਗਾ ਕੇ ਰੋਟਰੀ ਵਿੱਚ ਰਸਮੀ ਤੋਰ ਤੇ ਸ਼ਾਮਲ ਕੀਤਾ ਗਿਆ।
ਉਨਾਂ ਨੇ ਰੋਟਰੀ ਇੰਟਰਨੈਸ਼ਨਲ ਵੱਲੋ ਭੇਜਿਆ ਕਲੱਬ ਚਾਰਟਰ ਵੀ ਕਲੱਬ ਦੇ ਪ੍ਰਧਾਨ ਅਜਮੇਰ ਸਿੰਘ ਲੋਦੀਮਾਜਾ,ਸਕੱਤਰ ਸਰਬਜੀਤ ਸਿੰਘ ਸੈਣੀ ਤੇ ਹੋਰ ਮੈਂਬਰਾਂ ਨੂੰ ਦਿੱਤਾ ਗਿਆ।ਮੀਟਿੰਗ ਦੌਰਾਨ ਕਲੱਬ ਦੇ ਪ੍ਰਧਾਨ ਵੱਲੋਂ ਪਿਛਲੇ ਦਿਨਾਂ ਵਿੱਚ ਕੀਤੇ ਗਏ ਕਲੱਬ ਦੇ ਸਮਾਜ ਸੇਵੀ ਪ੍ਰੋਜੇਕਟਾਂ ਬਾਰੇ ਹਾਜਰ ਸ਼ਖਸ਼ੀਅਤਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਜਿਲਾ ਗਵਰਨਰ ਨੂੰ ਅੱਗੋਂ ਰੋਟਰੀ ਦੇ ਹੋਰ ਸਮਾਜ ਸੇਵੀ ਪ੍ਰੋਜੇਕਟਾਂ ਵਿੱਚ ਵੱਧ ਚੜ ਕੇ ਹਿੱਸਾ ਲੇਣ ਦਾ ਵਿਸ਼ਵਾਸ਼ ਦਿਵਾਇਆ ਗਿਆ।
ਪ੍ਰੋਗਰਾਮ ਦਾ ਸੰਚਾਲਨ ਕਲੱਬ ਦੇ ਵੋਕੇਸ਼ਨਲ ਸਰਵਿਸ ਡਾਇਰੈਕਟਰ ਰੋਟੇਰੀਅਨ ਡਾ ਸੈਲੇਸ਼ ਸ਼ਰਮਾ ਵੱਲੋਂ ਕੀਤਾ ਗਿਆ।ਮੀਟਿੰਗ ਦੌਰਾਨ ਜੋਨ 7 ਦੇ ਸਹਾਇਕ ਗਵਰਨਰ ਰੋਟੇਰੀਅਨ ਵਿਨੇ ਰਾਜਪੂਤ ਵੱਲੋਂ ਗਵਰਨਰ ਵੀ.ਪੀ ਕਾਲਟਾ ਨੂੰ ਕਲੱਬ ਦਾ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਅਤੇ ਉਨਾਂ ਵੱਲੋਂ ਨਵੀਂ ਟੀਮ ਨੂੰ ਸ਼ੁੱਭ ਇਛਾਵਾ ਵੀ ਦਿੱਤੀਆ ਗਈਆਂ।
ਲਿੱਲੀ ਮੋਟਲ ਵਿਖੇ ਹੋਈ ਮੀਟਿੰਗ ਵਿੱਚ ਗਵਰਨਰ ਕਾਲਟਾ ਦੇ ਨਾਲ ਉਨਾਂ ਦੀ ਪਤਨੀ ਰੋਟੇਰੀਅਨ ਵੀਨਾ ਕਾਲਟਾ ਵੀ ਸ਼ਾਮਲ ਹੋਏ। ਇਸ ਦੌਰਾਨ ਗਵਰਨਰ ਵੀ.ਪੀ. ਕਾਲਟਾ ਨੇ ਕਲੱਬ ਦੀ ਨਵੀਂ ਟੀਮ ਨੂੰ ਸ਼ੁੱਭ ਇਛਾਵਾ ਦਿੰਦੇ ਹੋਏ ਜਿੱਥੇ ਕਲੱਬ ਦੇ ਕੋਸਲਰ ਐਡਵੋਕਟ ਰੋਟੇਰੀਅਨ ਹਰਸਿਮਰ ਸਿੰਘ ਸਿੱਟਾ ਡਿਪਟੀ ਐਡਵੋਕੇਟ ਜਨਰਲ ਪੰਜਾਬ ਨੂੰ ਵੀ ਵਧਾਈ ਦਿੱਤੀ ਉਥੇ ਹੀ ਉਨਾਂ ਨੇ ਇਸ ਮੀਟਿੰਗ ਵਿੱਚ ਪੁੱਜੇ ਸਮੂਹ ਰੋਟੇਰੀਅਨਾਂ ਨੂੰ ਰੋਟਰੀ ਇੰਟਰਨੈਸ਼ਨਲ ਵੱਲੋਂ ਕੀਤਾ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ।
ਉਨਾਂ ਦੱਸਿਆ ਕਿ ਦੁਨੀਆ ਦੇ 220 ਦੇਸ਼ਾਂ ਵਿੱਚ ਰੋਟਰੀ ਵੱਲੌਂ ਸਮਾਜ ਸੇਵਾ ਦੇ ਕੰਮ ਵੱਡੇ ਪੱਧਰ ਤੇ ਕੀਤੇ ਜਾ ਰਹੇ ਹਨ ਤੇ ਵਿਸ਼ਵ ਨੂੰ ਪੋਲਿਓ ਮੁਕਤ ਕਰਨ ਵਿੱਚ ਰੋਟਰੀ ਨੇ ਅਹਿਮ ਰੋਲ ਨਿਭਾਇਆ ਹੈ ਤੇ ਅਜੇ ਵੀ ਪੋਲਿਓ ਨਾਲ ਜੰਗ ਜਾਰੀ ਹੈ।ਉਨਾਂ ਕਿਹਾ ਕਿ ਰੋਟਰੀ ਕਿਸੇ ਧਰਮ ਜਾਤ, ਰਾਜਨੀਤੀ ਤੇ ਕੌਮੀ ਸਰਹੱਦਾਂ ਤੋਂ ਉਪਰ ਉੱਠ ਕੇ ਸਮਾਜ ਦੀ ਬੇਹਤਰੀ ਲਈ ਕੰਮ ਕਰਦੀ ਹੈ।ਉਨਾਂ ਕਿਹਾ ਕਿ ਕਲੱਬ ਦੀ ਨਵੀਂ ਟੀਮ ਨੂੰ ਰੋਟਰੀ ਇੰਟਰਨੈਸ਼ਨਲ ਵੱਲੋਂ ਹਰ ਤਰਾ ਦਾ ਸਾਹਿਯੋਗ ਦਿੱਤਾ ਜਾਵੇਗਾ ਤਾਂ ਜੋ ਇਹ ਟੀਮ ਵੀ ਲੋਕਾਂ ਲਈ ਸਹਾਈ ਸਾਬਤ ਹੋ ਸਕੇ।
ਉਨਾਂ ਨੇ ਕਲੱਬ ਦੀ ਨਵੀਂ ਟੀਮ ਵੱਲੋਂ ਥੋੜੇ ਸਮੇਂ ਕੀਤੇ ਗਏ ਪ੍ਰੋਜੇਕਟਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਕਲੱਬ ਵੱਲੋਂ ਜੋ ਕੰਮ ਪੈਂਡੂ ਖੇਤਰ ਵਿੱਚ ਕੀਤੇ ਜਾ ਰਹੇ ਹਨ ਉਹ ਨਵੇਲੇ ਤੇ ਵਧੀਆ ਪ੍ਰੋੋਜੇਕਟ ਹਨ ਤੇ ਰੋਟਰੀ ਦੇ ਹੋਰ ਕਲੱਬਾਂ ਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ। ਓਨਾ ਨੇ ਇਸ ਮੌਕੇ ਕਲੱਬ ਵਿੱਚ ਨਵੇਂ ਮੈਂਬਰ ਸਰਬਜੀਤ ਸਿੰਘ ਹੁੰਦਲ,ਰੋਹਿਤ ਸੈਣੀ ਤੇ ਰਾਜੂ ਵਰਮਾ ਨੂੰ ਵੀ ਸ਼ਾਮਿਲ ਕੀਤਾ।
ਇਸ ਮੋਕੇ ਤੇ ਕਲੱਬ ਦੇ ਨਵੇਂ ਬਣੇ ਪ੍ਰਧਾਨ ਅਜਮੇਰ ਸਿੰਘ ਲੋਦੀਮਾਜਰਾ ਨੇ ਆਪਣੇ ਟੀਚੇ ਦੱਸਦਿਆ ਕਿਹਾ ਕਿ ਉਹ ਜਲਦ ਹੀ ਇੱਕ ਪਿੰਡ ਗੋਦ ਲੈਣ ਜਾ ਰਹੇ ਹਨ ਜਿਸ ਵਿੱਚ ਪਾਈਲਟ ਪ੍ਰੋਜੇਕਟ ਦੇ ਤੋਰ ਤੇ ਸਮਾਜ ਸੇਵਾ ਦੇ ਵੱਡੇ ਕਾਰਜ ਆਰੰਭੇ ਜਾਣਗੇ।ਉਨਾਂ ਕਿਹਾ ਕਿ ਜਲਦ ਹੀ ਇੱਕ ਰੋਟਰੈਕਟ ਕਲੱਬ ਦੀ ਸਥਾਪਨਾ ਵੀ ਕੀਤੀ ਜਾਵੇਗੀ ਤੇ ਇੱਕ ਏਕੜ ਵਿੱਚ ਛੋਟਾ ਜੰਗਲ ਬਣਾਉਣ ਦਾ ਪ੍ਰੋਜੇਕਟ ਵੀ ਜਲਦ ਲਿਆਂਦਾ ਜਾਵੇਗਾ।ਇਸ ਮੋਕੇ ਤੇ ਰੋਟਰੀ ਕਲੱਬ ਮੋਰਿੰਡਾ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਸਿੱਧੂ ਤੇ ਸਿਮਰਨਜੀਤ ਸਿੰਘ ਹੀਰਾ, ਰੋਪੜ ਸੈਂਟਰਲ ਤੋਂ ਰੋਟੇਰੀਅਨ ਜਰਨੈਲ ਸਿੰਘ,ਕੁਲਤਾਰ ਸਿੰਘ,ਅਮਨਪ੍ਰੀਤ ਸਿੰਘ ਕਾਬੜਵਾਲ,ਮਨੋਜ ਕੋਸ਼ਲ,ਹਰਜੀਤ ਸਿੰਘ,ਭੁਪਿੰਦਰ ਸਿੰਘ,ਸ਼ਿਵ ਕੁਮਾਰ ਸੈਣੀ,ਗੁਰਪ੍ਰੀਤ ਸਿੰਘ,ਹਰਮਨਦੀਪ ਸਿੰਘ,ਪਰਮਵੀਰ ਸਿੰਘ,ਪਰਮਿੰਦਰ ਸਿੰਘ ਆਦਿ ਹਾਜਰ ਸਨ।