ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਸੀ.ਆਰ.ਪੀ.ਐੱਫ. 32ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਸੈਮੀਫਾਈਨਲ ਵਿੱਚ ਦਾਖਲ
ਬਹਾਦਰਜੀਤ ਸਿੰਘ/ਰੂਪਨਗਰ,22 ਨਵੰਬਰ,2024
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਸੀ.ਆਰ.ਪੀ.ਐੱਫ. ਵੱਲੋਂ 32ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਸੈਮੀਫਾਈਨਲ ਵਿੱਚ ਕੀਤਾ ਪ੍ਰਵੇਸ਼। 32ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਅੱਜ ਦੇ ਤੀਜੇ ਦਿਨ ਕੁੱਲ 2 ਮੈਚ ਖੇਡੇ ਗਏ, ਅੱਜ ਦੇ ਦਿਨ ਦਾ ਪਹਿਲਾ ਮੈਚ ਈ.ਐੱਮ.ਈ. ਅਤੇ ਸੀ.ਆਰ.ਪੀ.ਐੱਫ. ਦਰਮਿਆਨ ਖੇਡਿਆ ਗਿਆ। ਇਸ ਫਸਵੇਂ ਮੈਚ ਦੇ ਪਹਿਲੇ ਅੱਧ ਦੇ 21ਵੇਂ ਮਿੰਟ ਵਿੱਚ ਈ.ਐੱਮ.ਈ. ਦੇ ਖਿਡਾਰੀ ਸ਼੍ਰੀ ਅਮਨਜੋਤ ਸਿੰਘ ਨੇ ਪੈਨਲਟੀ ਕੋਰਨਰ ਨੂੰ ਗੋਲ ਵਿੱਚ ਤਬਦੀਲ ਕਰਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾਉਪਰੰਤ ਸੀ.ਆਰ.ਪੀ.ਐੱਫ. ਦੀ ਟੀਮ ਦੇ ਖਿਡਾਰੀਆਂ ਵੱਲੋਂ ਗੋਲ ਕਰਨ ਦੇ ਬਹੁਤ ਯਤਨ ਕੀਤੇ ਗਏ ਪ੍ਰੰਤੂ ਈ.ਐੱਮ.ਈ. ਦੀ ਡਿਫੈਂਚ ਹਰੇਕ ਹਮਲੇ ਨੂੰ ਨਕਾਮ ਵਿੱਚ ਸਫਲ ਰਹੀ। ਸੀ.ਆਰ.ਪੀ.ਐੱਫ. ਦੀ ਟੀਮ ਵੱਲੋਂ ਕੀਤੇ ਲਗਾਤਾਰ ਹਮਲਿਆਂ ਦੇ ਚਲਦਿਆਂ ਖਿਡਾਰੀ ਸ਼੍ਰੀ ਸ਼ਰਨਜੀਤ ਸਿੰਘ ਨੇ ਮੈਚ ਦੇ 32ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਆਪਣੀ ਟੀਮ ਨੂੰ 1-1 ਦੀ ਬਰਾਬਰੀ ਤੇ ਲਿਆਂਦਾ। ਮੈਚ ਦਾ ਦੂਜਾ ਅੱਧ ਬਹੁਤ ਹੀ ਸ਼ੰਘਰਸ਼ ਪੂਰਨ ਰਿਹਾ। ਦੋਵੇਂ ਟੀਮਾਂ ਕੋਈ ਵੀ ਗੋਲ ਨਹੀਂ ਕਰ ਪਾਈਆਂ ਅਤੇ ਮੈਚ ਪੈਨਲਟੀ ਕੋਰਨਰ ਦੀ ਸਥਿਤੀ ਵਿੱਚ ਪਹੁੰਚ ਗਿਆ। ਜਿਸ ਵਿੱਚ ਸੀ.ਆਰ.ਪੀ.ਐੱਫ.ਦੀ ਟੀਮ ਨੇ ਮੈਚ 5-4 ਦੇ ਫਰਕ ਨਾਲ ਜਿੱਤ ਕੇ 32ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।
ਇਸ ਮੈਚ ਵਿੱਚ ਜਸਪ੍ਰੀਤ ਸਿੰਘ, ਐੱਚ ਐੱਨ ਸਿੰਘ ਕੰਪਨੀ, ਨਾਲਾਗੜ੍ਹ ਵੱਲੋਂ ਬਤੌਰ ਮੁੱਖ ਮਹਿਮਾਨ ਵਜੋਂ ਟੂਰਨਾਮੈਂਟ ਵਿੱਚ ਹਾਜ਼ਰ ਹੋਏ। ਉਨ੍ਹਾਂ ਵੱਲੋਂ ਟੀਮਾਂ ਨਾਲ ਜਾਣ-ਪਹਿਚਾਣ ਕੀਤੀ ਗਈ ਅਤੇ ਮੈਚ ਦਾ ਆਨੰਦ ਮਾਣਿਆ ।
ਅੱਜ ਦਾ ਦੂਜਾ ਮੈਚ ਪੀ.ਐੱਸ.ਪੀ.ਸੀ.ਐੱਲ. ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਦਰਮਿਆਨ ਦਰਮਿਆਨ ਖੇਡਿਆ ਗਿਆ । ਮੈਚ ਦੇ ਪਹਿਲੇ ਅੱਧ ਮੈਂਚ ਦੇ ਦੇ 14ਵੇਂ ਮਿੰਟ ਵਿੱਚ ਐੱਲ.ਪੀ.ਯੂ. ਦੇ ਖਿਡਾਰੀ ਸ਼੍ਰੀ ਹਰਸ਼ਪ੍ਰੀਤ ਸਿੰਘ ਨੇ ਪੈਨਲਟੀ ਕੋਰਨਰ ਰਾਹੀਂ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ ਅਤੇ ਮੈਚ ਦੇ 18ਵੇਂ ਮਿੰਟ ਵਿੱਚ ਐੱਲ.ਪੀ.ਯੂ. ਦੇ ਖਿਡਾਰੀ ਸ਼੍ਰੀ ਸੂਰਜ ਨੇ ਬਹੁਤ ਖੂਬਸੂਰਤ ਫੀਲਡ ਗੋਲ ਕਰਕੇ ਆਪਣੀ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ । ਐੱਲ.ਪੀ.ਯੂ. ਦੇ ਖਿਡਾਰੀ ਗੁਰਜੋਤ ਸਿੰਘ ਵੱਲੋਂ ਮੈਚ ਦੇ 40ਵੇਂ ਮਿੰਟ ਪੈਨਲਟੀ ਸਟ੍ਰੋਕ ਨੂੰ ਗੋਲ ਤਬਦੀਲ ਕਰਕੇ ਟੀਮ ਨੂੰ3-0 ਕਰ ਦਿੱਤਾ ਅਤੇ ਮੈਚ ਦੇ 53ਵੇਂ ਮਿੰਟ ਵਿੱਚ ਹਰਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 4-0 ਦੀ ਲੀਡ ਨਾਲ ਸੈਮੀਫਾਇਨਲ ਵਿੱਚ ਪ੍ਰਵੇਸ਼ ਕੀਤਾ।
ਇਸ ਮੈਚ ਵਿੱਚ ਚੰਦਰ ਜੋਯਤੀ ਸਿੰਘ ਆਈ.ਏ.ਐੱਸ. ਵਧੀਕ ਡਿਪਟੀ ਕਮਿਸ਼ਨਰ (ਡੀ) ਰੂਪਨਗਰ ਜੀ ਨੇ ਬਤੌਰ ਮੁੱਖ ਮਹਿਮਾਨ ਟੂਰਨਾਮੈਂਟ ਵਿੱਚ ਸ਼ਿਰਕਤ ਕਰਦੇ ਹੋਏ ਟੀਮਾਂ ਨਾਲ ਜਾਣ-ਪਹਿਚਾਣ ਕੀਤੀ ਗਈ। ਇਸ ਮੌਕ ਤੇ ਸਤਨਾਮ ਸਿੰਘ ਸੱਤੀ ਪ੍ਰਧਾਨ ਪ੍ਰੈਸ ਕਲੱਬ ਰੋਪੜ੍ਹ, ਬਹਾਦਰਜੀਤ ਸਿੰਘ, ਸਤੀਸ਼ ਜਗੋਤਾ ਅਤੇ ਇਸ ਮੌਕੇ ਹੋਰ ਪਤਵੰਤੇ ਹਾਜ਼ਰ ਸਨ ।
ਅੱਜ ਦੇ ਮੈਚਾਂ ਵਿਚ ਅੰਤਰਰਾਸ਼ਟਰੀ ਅੰਪਾਇਰ ਰਿਪੂ ਦਮਨ ਸ਼ਰਮਾ, ਪ੍ਰੇਮ ਸਿੰਘ ਅਤੇ ਮਨਜੀਤ ਸਿੰਘ ਨੇ ਬਤੌਰ ਅੰਪਾਇਰ, ਲਵਜੀਤ ਸਿੰਘ ਕੰਗ ਅਤੇ ਇੰਦਰਜੀਤ ਸਿੰਘ ਹਾਕੀ ਕੋਚ ਨੇ ਬਤੌਰ ਟੈਕਨੀਕਲ ਅਫਸਰ ਭੂਮਿਕਾ ਨਿਭਾਈ।
ਹਾਕਸ ਸਟੇਡੀਅਮ ਵਿੱਚ ਹੋਰ ਰਹੇ ਮੈਚਾਂ ਦਾ ਅਨੰਦ ਮਾਣਨ ਲਈ ਸ਼ਹਿਰ ਦੀਆਂ ਮੰਨੀਆ ਪ੍ਰਮੰਨੀਆਂ ਸਖਸ਼ੀਅਤਾਂ ਤੋਂ ਇਲਾਵਾ ਹਾਕਸ ਕਲੱਬ ਦੇ ਸੀਨੀਅਰ ਮੈਬਰ ਜਸਬੀਰ ਸਿੰਘ ਰਾਏ ਪੀ.ਸੀ.ਐੱਸ. ਰਿਟਾਇਰਡ ਏ.ਆਈ.ਜੀ., ਸੁਰਿੰਦਰ ਸਿੰਘ ਮਾਂਗਾ, ਰਵਿੰਦਰ ਬਾਤੀ, ਅਮਰਜੀਤ ਸਿੰਘ ਹਵੇਲੀ, ਹਰਪ੍ਰੀਤ ਸਿੰਘ, ਰਵਿੰਦਰ ਸਿੰਘ, ਅਵਤਾਰ ਸਿੰਘ, ਹਰਪਾਲ ਸਿੰਘ,ਨਿਗਮ ਮਹਿਤਾ ਅਤੇ ਹਰਜੀਤ ਪਾਲ ਸਿੰਘ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਰੂਪਨਗਰ ਵੀ ਹਾਜ਼ਰ ਸਨ।
ਹਰਿਆਣਾ ਹੋਮ ਗਾਰਡ ਦਾ ਪਾਈਪ ਬੈਂਡ ਆਪਣੀ ਧੁੰਨਾਂ ਨਾਲ ਖੇਡ ਪ੍ਰੇਮੀਆਂ ਦਾ ਮਨੋਰੰਜਨ ਕਰ ਰਿਹਾ ਸੀ।
ਕੱਲ੍ਹ ਦੇ ਮੈਚ –
1) ਬੀ.ਐੱਸ.ਐੱਫ. ਅਤੇ ਏ.ਐੱਸ.ਈ ਦਰਮਿਆਨ ਦੁਪਹਿਰ 1:00 ਵਜੇ ਹੋਵੇਗਾ ।
2) ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ਅਤੇ ਸੀ.ਆਰ.ਪੀ.ਐੱਫ.ਦਰਮਿਆਨ ਦੁਪਹਿਰ 2:30 ਵਜੇ ਹੋਵੇਗਾ।