Homeਪੰਜਾਬੀ ਖਬਰਾਂ“ਲਿਗਿੰਕ ਸਮਾਨਤਾ ਅਤੇ ਔਰਤਾਂ ਪ੍ਰਤੀ ਸੰਵੇਦਨਸੀਲਤਾ- ਇਕ ਮੌਲਿਕ ਲੋੜ” ਦੇ ਵਿਸ਼ੇ ਉੱਤੇ...

“ਲਿਗਿੰਕ ਸਮਾਨਤਾ ਅਤੇ ਔਰਤਾਂ ਪ੍ਰਤੀ ਸੰਵੇਦਨਸੀਲਤਾ- ਇਕ ਮੌਲਿਕ ਲੋੜ” ਦੇ ਵਿਸ਼ੇ ਉੱਤੇ ਸੈਮੀਨਾਰ ਕਰਵਾਿੲਆ

“ਲਿਗਿੰਕ ਸਮਾਨਤਾ ਅਤੇ ਔਰਤਾਂ ਪ੍ਰਤੀ ਸੰਵੇਦਨਸੀਲਤਾ- ਇਕ ਮੌਲਿਕ ਲੋੜ” ਦੇ ਵਿਸ਼ੇ ਉੱਤੇ ਸੈਮੀਨਾਰ  ਕਰਵਾਿੲਆ

ਬਹਾਦਰਜੀਤ ਸਿੰਘ /  ਸ੍ਰੀ ਅਨੰਦਪੁਰ ਸਾਹਿਬ ,  1 ਅਗਸਤ,2023

ਅੱਜ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਦੀ ਅਗਵਾਈ ਵਿੱਚ ਬੀ.ਏ. ਭਾਗ ਪਹਿਲਾ, ਦੂਜਾ ਅਤੇ ਤੀਜੇ ਦੇ ਵਿਦਿਆਰਥੀਆਂ ਲਈ “ਲਿਗਿੰਕ ਸਮਾਨਤਾ ਅਤੇ ਔਰਤਾਂ ਪ੍ਰਤੀ ਸੰਵੇਦਨਸੀਲਤਾ- ਇਕ ਮੌਲਿਕ ਲੋੜ” ਦੇ ਵਿਸ਼ੇ ਉੱਤੇ ਇਕ ਸੈਮੀਨਾਰ ਕੀਤਾ ਗਿਆ।

ਇਸ ਸੈਮੀਨਾਰ ਵਿੱਚ ਪ੍ਰੋ: ਵਿਪਨ ਕੁਮਾਰ ਨੇ ਕਿਹਾ ਕਿ 4 ਜੁਲਾਈ ਨੂੰ ਮਨੀਪੁਰ ਵਿੱਚ 2 ਔਰਤਾਂ ਵਿਰੁੱਧ ਸਮੂਹਿਕ ਭੀੜ ਦੁਆਰਾ ਕੀਤੀ ਗਈ ਦਰਿੰਦਗੀ ਨੇ ਦੇਸ਼ ਭਰ ਵਿੱਚ ਮਾਨਵਤਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਹ ਮਰਦ ਪ੍ਰਧਾਨ ਸਮਾਜ ਦੀ ਸੰਵੇਦਨਹੀਣਤਾ ਹੈ ਕਿ ਸੰਨ 2000 ਤੋਂ ਸੰਨ 2019 ਤੱਕ ਦੇਸ਼ ਭਰ ਵਿੱਚ 9 ਮਿਲੀਅਨ ਭਰੂਣ ਹੱਤਿਆਵਾਂ ਹੋਈਆ ਹਨ।

ਮੌਜੂਦਾ ਸਮੇਂ ਇਕ ਹਜਾਰ ਲੜਕਿਆਂ ਪਿੱਛੇ ਲੜਕੀਆਂ ਦੀ ਗਿਣਤੀ ਮਹਿਜ 940 ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਓਰੋ ਦੀ ਰਿਪੋਰਟ ਅਨੁਸਾਰ ਦੇਸ ਭਰ ਹਰ 16 ਮਿੰਟ ਵਿੱਚ ਇੱਕ ਔਰਤ ਨਾਲ ਜਬਰ ਜਿਨਾਹ ਹੋ ਜਾਂਦਾ ਹੈ। ਸੰਨ 2001 ਤੋਂ 2018 ਤੱਕ ਔਰਤਾਂ ਵਿਰੁੱਧ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ 53 ਫੀਸਦੀ ਵਾਧਾ ਹੋਇਆ ਹੈ। ਭਾਰਤ ਵਿੱਚ ਲਗਭਗ ਤਿੰਨਾਂ ਵਿਚੋਂ ਇਕ ਔਰਤ ਨੂੰ ਜਿਨਸੀ ਸੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਭਰ ਵਿੱਚ ਹਰ ਇੱਕ ਘੰਟੇ ਵਿੱਚ ਇਕ ਔਰਤ ਦਹੇਜ ਦੀ ਬਲੀ ਚੜ੍ਹ ਜਾਂਦੀ ਹੈ।

ਦੇਸ਼ ਭਰ ਵਿੱਚ ਔਰਤਾਂ ਉੱਤੇ ਤੇਜਾਬ ਸਿੱਟਣ ਦੀਆਂ ਪ੍ਰਤੀ ਸਾਲ ਲਗਭਗ 300 ਘਟਨਾਵਾਂ ਵਾਪਰ ਰਹੀਆਂ ਹਨ। ਸੰਨ 2019 ਤੋਂ ਸੰਨ 2021 ਤੱਕ ਦੇਸ਼ ਭਰ ਵਿੱਚ 13.13 ਲੱਖ ਔਰਤਾਂ ਨੂੰ ਮਾੜੇ ਮਨਸੂਬੀਆਂ ਲਈ ਕਿਡਨੇਪ ਕੀਤਾ ਗਿਆ ਹੈ। ਡਾ. ਦਿਲਰਾਜ ਕੌਰ ਅਤੇ ਪ੍ਰੋ: ਬੋਬੀ ਨੇ ਵਿਦਿਆਰਥੀਆਂ ਨੂੰ ਬਾਲ ਸ਼ੋਸਣ ਅਤੇ ਮਹਿਲਾਵਾਂ ਦੀ ਸੁਰੱਖਿਅਤ ਪ੍ਰਤੀ ਸਰਕਾਰ ਦੁਆਰਾ ਬਣਾਏ ਗਏ ਕਾਨੂੰਨ ਅਤੇ ਕੀਤੇ ਗਏ ਯਤਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕੀ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ ਜਿਨਾਹ ਕਰਨ ਤੇ ਅਪਰਾਧਿਕ ਕਾਨੂੰਨ ਐਕਟ 2018 ਅਨੁਸਾਰ ਮੌਤ ਦੀ ਸਜਾ ਨਿਸਚਿਤ ਕੀਤੀ ਗਈ ਹੈ।

“ਲਿਗਿੰਕ ਸਮਾਨਤਾ ਅਤੇ ਔਰਤਾਂ ਪ੍ਰਤੀ ਸੰਵੇਦਨਸੀਲਤਾ- ਇਕ ਮੌਲਿਕ ਲੋੜ” ਦੇ ਵਿਸ਼ੇ ਉੱਤੇ ਸੈਮੀਨਾਰ  ਕਰਵਾਿੲਆ

ਔਰਤਾਂ ਨੂੰ ਜਬਰਦਸਤੀ ਅਸਲੀਲ ਸੱਮਗਰੀ ਭੇਜਣ ਵਿਰੁੱਧ ਭਾਰਤ ਸਰਕਾਰ ਦੁਆਰਾ 20 ਸਤੰਬਰ 2018 ਨੂੰ ਸਾਇਬਰ ਕਰਾਇਮ ਰਿਪੋਟਿੰਗ ਪੋਰਟਲ ਲਾਊਂਚ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਸੈਮੀਨਾਰ ਦੇ ਮੁੱਖ ਮਹਿਮਾਨ ਡਾ. ਦਰਸ਼ਨ ਪਾਲ ਨੇ ਕਿਹਾ ਕਿ ਮੌਜੂਦਾ ਸਮੇਂ ਕੁੜੀਆਂ ਅਤੇ ਮੁੰਡਿਆਂ ਵਿੱਚ ਕੋਈ ਅੰਤਰ ਨਹੀਂ ਹੈ। ਲੜਕੀਆਂ ਹਰ ਖੇਤਰ ਵਿੱਚ ਲੜਕਿਆਂ ਤੋਂ ਅੱਗੇ ਜਾ ਰਹੀਆਂ ਹਨ। ਹਰੇਕ ਮਾਂ-ਬਾਪ ਨੂੰ ਪਾਲਣ ਪੋਸ਼ਣ ਅਤੇ ਵਿਦਿਆ ਪ੍ਰਦਾਨ ਕਰਨ ਵਿੱਚ ਲੜਕੀਆਂ ਨਾਲ ਕੋਈ ਭੇਦ-ਭਾਵ ਨਹੀਂ ਕਰਨਾ ਚਾਹੀਦਾ।

ਔਰਤਾਂ ਤੋਂ ਬਿਨ੍ਹਾਂ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਹਰੇਕ ਮਨੁੱਖ ਨੂੰ ਔਰਤਾਂ ਵਿਰੁੱਧ ਵੱਧ ਰਹੇ ਅਪਰਾਧਾਂ ਨੂੰ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ। ਉਹ ਸਮਾਜ ਕਦੀ ਵੀ ਤਰੱਕੀ ਨਹੀਂ ਕਰ ਸਕਦਾ ਜਿਸ ਵਿੱਚ ਔਰਤ ਵਰਗ ਦਾ ਸਤਿਕਾਰ ਨਹੀਂ ਕੀਤਾ ਜਾਂਦਾ।

 

LATEST ARTICLES

Most Popular

Google Play Store