ਲੀਬੀਆ ਵਿੱਚ ਫਸੇ ਸਾਰੇ 12 ਭਾਰਤੀ ਸੁਰੱਖਿਅਤ, ਜਲਦੀ ਹੋਵੇਗੀ ਵਤਨ ਵਾਪਸੀ-ਹਰਜੋਤ ਬੈਂਸ

307

ਲੀਬੀਆ ਵਿੱਚ ਫਸੇ ਸਾਰੇ 12 ਭਾਰਤੀ ਸੁਰੱਖਿਅਤ, ਜਲਦੀ ਹੋਵੇਗੀ ਵਤਨ ਵਾਪਸੀ-ਹਰਜੋਤ ਬੈਂਸ

ਬਹਾਦਰਜੀਤ ਸਿੰਘ / ਸ੍ਰੀ ਅਨੰਦਪੁਰ ਸਾਹਿਬ,5 ਫਰਵਰੀ 2023

ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਸਕੂਲ ਸਿੱਖਿਆ, ਉਚੇਰੀ ਸਿੱਖਿਆ ਪੰਜਾਬ ਨੇ ਲੀਵੀਆ ਵਿੱਚ ਫਸੇ ਸਾਰੇ 12 ਭਾਰਤੀਆਂ ਦੇ ਪਰਿਵਾਰਾ ਨੂੰ ਭਰੋਸਾ ਦਿੱਤਾ ਹੈ ਕਿ ਉਹ ਲਗਾਤਾਰ ਭਾਰਤੀ ਦੂਤਾਵਾਸ ਅਤੇ ਧੋਖਾਧੜੀ ਦੇ ਸ਼ਿਕਾਰ ਵਿਅਕਤੀਆਂ ਦੇ ਸੰਪਰਕ ਵਿੱਚ ਹਨ, ਉਨ੍ਹਾਂ ਨੂੰ ਲੋੜੀਦਾ ਸਮਾਨ ਪਹੁੰਚਾ ਦਿੱਤਾ ਹੈ, ਉਹ ਸਾਰੇ ਸੁਰੱਖਿਅਤ ਹਨ, ਅਗਲੇ ਕੁਝ ਦਿਨ ਵਿੱਚ ਉਹ ਆਪਣੇ ਪਰਿਵਾਰਾ ਵਿੱਚ ਸੁਰੱਖਿਅਤ ਪਹੁੰਚ ਜਾਣਗੇ।

ਸਿੱਖਿਆ ਮੰਤਰੀ ਨੇ ਕਿਹਾ ਕਿ ਧੋਖਾਧੜੀ ਦਾ ਸ਼ਿਕਾਰ 12 ਭਾਰਤੀ ਦਸੰਬਰ ਵਿੱਚ ਤਿੰਨ ਅਲੱਗ ਅਲੱਗ ਬੈਚਾ ਵਿੱਚ ਦੁਬਈ ਤੋ ਲੀਬੀਆ ਪਹੁੰਚ ਗਏ ਸਨ। ਇਨ੍ਹਾਂ 12 ਨੌਜਵਾਨਾਂ ਵਿਚੋ 7 ਜਿਲ੍ਹਾ ਰੂਪਨਗਰ ਦੇ ਹਨ ਅਤੇ ਇਨ੍ਹਾਂ ਵਿਚੋਂ 4 ਮੇਰੇ ਗੁਆਢੀ ਪਿੰਡ ਲੰਗਮਜਾਰੀ ਦੇ ਹਨ,1 ਆਸਪੁਰ, 1 ਮੋਗਾ, 1 ਕਪੂਰਥਲਾ, 1 ਹਿਮਾਚਲ ਪ੍ਰਦੇਸ਼, 1 ਬਿਹਾਰ ਦੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਦੇ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਲੀਬੀਆ ਵਿੱਚ ਫਸੇ ਨੌਜਵਾਨਾ ਦੀ ਵੀਡੀਓ ਸ਼ੇਅਰ ਕੀਤੀ, ਨੌਜਵਾਨਾ ਨੇ ਦੱਸਿਆ ਕਿ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਤੇ ਜਾਨ ਦਾ ਖਤਰਾ ਵੀ ਸੀ।

ਲੀਬੀਆ ਵਿੱਚ ਫਸੇ ਸਾਰੇ 12 ਭਾਰਤੀ ਸੁਰੱਖਿਅਤ, ਜਲਦੀ ਹੋਵੇਗੀ ਵਤਨ ਵਾਪਸੀ-ਹਰਜੋਤ ਬੈਂਸ
Harjot Bains

ਉਨ੍ਹਾਂ ਨੇ ਦੱਸਿਆ ਕਿ ਭਾਰਤੀ ਵਿਦੇਸ਼ ਸੇਵਾਵਾ ਦੇ ਲੀਬੀਆ ਨਾਲ ਸਬੰਧਿਤ ਅਧਿਕਾਰੀ ਨਾਲ ਤਾਲਮੇਲ ਕਰਕੇ ਭਾਰਤੀ ਨੋਜਵਾਨਾ ਦੀ ਸੁਰੱਖਿਆ ਬਾਰੇ ਜਾਣਕਾਰੀ ਸਾਝੀ ਕੀਤੀ ਗਈ ਅਤੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦਾ ਸਾਰੇ 12 ਭਾਰਤੀਆਂ ਨਾਲ ਸੰਪਰਕ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦਾ ਨਿਰੰਤਰ ਸੰਪਰਕ ਭਾਰਤੀ ਨੋਜਵਾਨਾ ਨਾਲ ਹੋ ਰਿਹਾ ਹੈ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਰਸਦ ਪਹੁੰਚਾਇਆ ਗਿਆ ਹੈ, ਇੱਕ ਨੌਜਵਾਨ ਜੋ ਫੱਟੜ ਸੀ ਉਸ ਦਾ ਇਲਾਜ ਕਰਵਾਇਆ ਗਿਆ ਹੈ ਅਤੇ ਮਾਲੀ ਮੱਦਦ ਵੀ ਪਹੁੰਚਾਈ ਗਈ ਹੈ, ਉਹ ਬਿਲਕੁਲ ਠੀਕ ਹਨ, ਸਾਰੇ ਨੌਜਵਾਨ ਸੁਰੱਖਿਅਤ ਹਨ, ਉਨ੍ਹਾਂ ਦੀ ਵਾਪਸੀ ਦੀ ਪ੍ਰਕਿਰਿਆ ਸੁਰੂ ਕਰ ਦਿੱਤੀ ਹੈ। ਜਲਦੀ ਹੀ ਸਾਰੇ ਨੌਜਵਾਨ ਸੁਰੱਖਿਅਤ ਵਤਨ ਵਾਪਸ ਪਰਤਣਗੇ।

ਹਰਜੋਤ ਬੈਂਸ ਨੇ ਪਰਿਵਾਰਕ ਮੈਬਰਾਂ ਤੇ ਰਿਸ਼ੇਤਦਾਰਾ ਨੂੰ ਅਪੀਲ ਕੀਤੀ ਕਿ ਉਹ ਹੁਣ ਚਿੰਤਾ ਨਾ ਕਰਨ ਉਨ੍ਹਾਂ ਦੇ ਪੁੱਤਰ ਸਾਡੇ ਭਰਾ ਹਨ, ਉਹ ਪੂਰੀ ਤਰਾਂ ਸੁਰੱਖਿਅਤ ਹਨ, ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਨਿਰੰਤਰ ਸੰਪਰਕ ਕਰ ਲਿਆ ਗਿਆ ਹੈ। ਨੌਜਵਾਨਾਂ ਨੂੰ ਲੋੜੀਦੀ ਹਰ ਸਹੂਲਤ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਲੋੜੀਦੀ ਹਰ ਕੋਸ਼ਿਸ ਕੀਤੀ ਗਈ ਹੈ, ਜਲਦੀ ਹੀ ਸਾਰੇ ਭਾਰਤੀ ਨੌਜਵਾਨ ਆਪਣੇ ਪਰਿਵਾਰਾ ਵਿੱਚ ਹੋਣਗੇ।