ਲੁੱਟਾਂ–ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਨਾਜਾਇਜ਼ ਅਸਲੇ ਤੇ ਮਾਰੂ ਹਥਿਆਰਾਂ ਸਮੇਤ ਗਿ੍ਰਫਤਾਰ- ਬਰਨਾਲਾ ਪੁਲਿਸ
ਬਰਨਾਲਾ / 14 ਮਾਰਚ
ਬਰਨਾਲਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਗਿ੍ਰਫਤਾਰ ਕਰ ਕੇ ਉਨਾਂ ਕੋਲੋਂ ਨਾਜਇਜ਼ ਅਸਲਾ ਤੇ ਮਾਰੂ ਹਥਿਆਰ ਬਰਾਮਦ ਕੀਤੇ ਹਨ।
ਇਸ ਸਬੰਧੀ ਪ੍ਰ੍ਰੈਸ ਕਾਨਫਰੰਸ ਕਰਦੇ ਹੋਏ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਮਿਤੀ 12/02/2020 ਨੂੰ ਸ:ਥ ਸੁਰਿੰਦਰਪਾਲ 495/ਬਰ ਥਾਣਾ ਸਿਟੀ ਬਰਨਾਲਾ ਸਮੇਤ ਪੁਲਿਸ ਪਾਰਟੀ ਗਸ਼ਤ ’ਤੇ ਠੀਕਰੀਵਾਲ ਚੌਕ ’ਤੇ ਮੌਜੂਦ ਸਨ ਕਿ ਉੁਨਾਂ ਨੂੰ ਇਤਲਾਹ ਮਿਲੀ ਕਿ ਅਰਸ਼ਪ੍ਰੀਤ ਸਿੰਘ ਉਰਫ ਹਨੀ (ਗੈਂਗ ਲੀਡਰ) ਪੁੱਤਰ ਬਲਦੇਵ ਸਿੰਘ ਵਾਸੀ ਪੱਕਾ ਦਰਵਾਜਾ ਸੂਜਾ, ਪੱਤੀ ਸੰਘੇੜਾ, ਕਿ੍ਰਸ਼ਨਦੀਪ ਸਿੰਘ ਉਰਫ ਘੋਲੂ ਪੁੱਤਰ ਮੱਖਣ ਸਿੰਘ ਵਾਸੀ ਨੇੜੇ ਬਾਬਾ ਜੀਵਨ ਸਿੰਘ ਗੁਰੂਦੁਆਰਾ, ਸੂਜਾ ਪੱਤੀ ਸੰਘੇੜਾ, ਸ਼ੁਭਮ ਕੁਮਾਰ ਉਰਫ ਸਿੱਬੂ ਪੁੱਤਰ ਬੁੱਧ ਰਾਮ ਵਾਸੀ ਨੇੜੇ ਟਿਊਬਵੈਲ ਨੰਬਰ 6 ਰਾਹੀ ਬਸਤੀ ਬਰਨਾਲਾ, ਜਸਵੰਤ ਸਿੰਘ ਉਰਫ ਜਗੀਨਾ ਪੁੱਤਰ ਜਰਨੈਲ ਸਿੰਘ ਵਾਸੀ ਨੇੜੇ ਹਰਪਾਲ ਰਾਹੀ ਦਾ ਸਕੂਲ ਰਾਹੀ ਬਸਤੀ ਬਰਨਾਲਾ, ਸੇਖਰ ਕੁਮਾਰ ਉਰਫ ਰਵੀ ਕੁਮਾਰ ਪੁੱਤਰ ਰੂੜਾ ਰਾਮ ਵਾਸੀ ਨੇੜੇ ਬਾਲਮੀਕ ਮੰਦਰ ਕੇ.ਸੀ ਰੋਡ ਬਰਨਾਲਾ (ਜਿਨਾਂ ਕੋਲ ਨਾਜਾਇਜ਼ ਅਸਲਾ ਅਤੇ ਮਾਰੂ ਹਥਿਆਰ ਹਨ) ਠੀਕਰੀਵਾਲ ਰੋਡ ਡਰੇਨ ’ਤੇ ਬੇਆਬਾਦ ਜਗਾ ’ਤੇ ਬੈਠੇ ਰਾਹਗੀਰਾਂ ਕੋਲੋਂ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਹਨ। ਇਤਲਾਹ ਮਿਲਣ ’ਤੇ ਮੁਕੱਦਮਾ ਨੰਬਰ 119 ਮਿਤੀ 12/03/2020 ਅ/ਧ 399,402 ਹਿੰ:ਦੰ:, 25/54/59 ਅਸਲਾ ਐਕਟ ਥਾਣਾ ਸਿਟੀ ਬਰਨਾਲਾ ’ਚ ਦਰਜ ਕੀਤਾ ਗਿਆ।
ਸ:ਥ ਸੁਰਿੰਦਰਪਾਲ 495 ਨੇ ਸਮੇਤ ਪੁਲਿਸ ਪਾਰਟੀ ਦੇ ਮੌਕੇ ’ਤੇ ਪੁੱਜ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਅਰਸ਼ਪ੍ਰੀਤ ਸਿੰਘ ਉਰਫ ਹਨੀ (ਗੈਗ ਲੀਡਰ) ਕੋਲੋਂ ਇੱਕ ਪਿਸਟਲ ਖਿਡੌਣਾ, ਇੱਕ ਮੋਬਾਇਲ ਫੋਨ ਲਾਵਾ ਰੰਗ ਗੋਲਡਨ, ਇੱਕ ਜੈਂਟਸ ਪਰਸ ਜਿਸ ਵਿੱਚ 3600 ਰੁਪਏ ਦੇ ਕਰੰਸੀ ਨੋਟ ਅਤੇ ਇੱਕ ਆਧਾਰ ਕਾਰਡ ਅਤੇ ਚਾਰ ਫੋਟੋਆਂ ਬਰਾਮਦ ਹੋਈਆਂ। ਕਿ੍ਰਸ਼ਨਦੀਪ ਸਿੰਘ ਉਰਫ ਘੋਲੂ ਕੋਲੋਂ ਇੱਕ ਛੁਰੀ ਅਤੇ ਇੱਕ ਮੋਬਾਇਲ ਬਰਾਮਦ ਹੋਇਆ। ਸ਼ੁਭਮ ਕੁਮਾਰ ਉਰਫ ਸਿੱਬੂ ਪਾਸੋ ਇੱਕ ਕਿਰਚ ਅਤੇ ਇੱਕ ਮੋਬਾਇਲ ਜੀਓ ਕੰਪਨੀ ਦਾ ਕੀਪੈਡ ਵਾਲਾ ਰੰਗ ਕਾਲਾ ਬਰਾਮਦ ਹੋਇਆ। ਜਸਵੰਤ ਸਿੰਘ ਉਰਫ ਜਗੀਨਾ ਉਕਤ ਕੋਲੋਂ ਇੱਕ ਕਿਰਚ ਅਤੇ ਇੱਕ ਮੋਬਾਇਲ ਆਈਫੋਨ ਐਪਲ ਰੰਗ ਗੋਲਡਨ ਬਰਾਮਦ ਹੋਇਆ। ਸ਼ੇਖਰ ਕੁਮਾਰ ਉਰਫ ਰਵੀ ਕੁਮਾਰ ਉਕਤ ਕੋਲੋਂ ਇੱਕ ਬੇਸਬਾਲ ਅਤੇ ਇੱਕ ਮੋਬਾਇਲ ਸੈਮਸੰਗ ਕੰਪਨੀ ਦਾ ਕੀਪੈਡ ਵਾਲਾ ਰੰਗ ਚਿੱਟਾ ਬਰਾਮਦ ਹੋਇਆ। ਮੌਕੇ ਤੋਂ ਚੋਰੀ ਦਾ ਮੋਟਰਸਾਈਕਲ ਨੰਬਰ ਪੀਬੀ29ਈ (ਟੀ) 4276 ਮਾਰਕਾ ਪਲੈਟੀਨਾ ਬਰਾਮਦ ਹੋਇਆ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਨਾਂ ਨੇ ਪੁੱਛ- ਗਿੱਛ ਦੌਰਾਨ ਇਕ ਹੋਰ ਮੋਟਰਸਾਈਕਲ ਖੋਹ ਕੀਤਾ ਮੰਨਿਆ ਹੈ, ਜਿਸ ਦੀ ਬਰਾਮਦਗੀ ਬਾਕੀ ਹੈ। ਇਸ ਤੋਂ ਇਲਾਵਾ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਸ ਤੋ ਇਲਾਵਾ ਅਰਸ਼ਪ੍ਰੀਤ ਸਿੰਘ ਅਤੇ ਕਿ੍ਰਸ਼ਨਦੀਪ ਸਿੰਘ ਉਰਫ ਘੋਲੂ ਉਕਤਾਨ ਵੱਲੋ 11/03/2020 ਨੂੰ ਬਲਜਿੰਦਰ ਸਿੰਘ ਪੁੱਤਰ ਜ਼ਸਵਿੰਦਰ ਸਿੰਘ ਵਾਸੀ ਪੈਰੋ ਪੱਤੀ ਸੰਘੇੜਾ ਦੀ ਦੁਕਾਨ ਤੇ ਜਾਕੇ ਪਰਸ ਖੋਹ ਲਿਆ ਸੀ, ਜਿਸ ਵਿੱਚ ਕਰੀਬ 3600 ਰੁਪਏ ਸਨ, ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 123 ਮਿਤੀ 12/03/2020 ਅ/ਧ 382 ਹਿੰ:ਦੰ:, 25/54/59 ਅਸਲਾ ਐਕਟ ਥਾਣਾ ਸਿਟੀ ਬਰਨਾਲਾ ਦਰਜ ਕੀਤਾ ਗਿਆ। ਇਸ ਦੀ ਬ੍ਰਾਮਦਗੀ ਵੀ ਮੁਕੱਦਮਾ ਨੰਬਰ 119 ਮਿਤੀ 12/03/2020 ਅ/ਧ 399,402 ਹਿੰ:ਦੰ:, 25/54/59 ਅਸਲਾ ਐਕਟ ਥਾਣਾ ਸਿਟੀ ਬਰਨਾਲਾ ਵਿੱਚ ਹੋ ਚੁੱਕੀ ਹੈ ਅਤੇ ਮਿਤੀ 11/03/2020 ਨੂੰ ਮੁਕੱਦਮਾ ਨੰਬਰ 117 ਮਿਤੀ 11/03/2020 ਅ/ਧ 454,380 ਹਿੰ:ਦੰ: ਥਾਣਾ ਸਿਟੀ ਬਰਨਾਲਾ 4000 ਰੁਪਏ ਚੋਰੀ ਹੋਣ ਸਬੰਧੀ ਦਰਜ ਰਜਿਸਟਰ ਹੋਇਆ ਸੀ, ਜਿਸ ਸਬੰਧੀ ਮੁਲਜ਼ਮ ਸੁਭਮ ਕੁਮਾਰ ਉਰਫ ਸਿੱਬੂ ਉਕਤ ਪਾਸੋ ਦੋ ਪਿੱਤਲ ਦੀਆਂ ਟੂਟੀਆਂ ਬਰਾਮਦ ਕਰਵਾਈਆਂ ਹਨ ਅਤੇ ਨਗਦੀ ਬਰਾਮਦ ਕਰਵਾਉਣੀ ਬਾਕੀ ਹੈ।
ਐਸਐਸਪੀ ਨੇ ਦੱਸਿਆ ਕਿ ਇਸ ਗੈਂਗ ਦੇ ਕੁਝ ਮੈਂਬਰਾਂ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ। ਇਸ ਮੌਕੇ ਐਸਪੀ ਡੀ ਸੁਖਦੇਵ ਸਿੰਘ ਵਿਰਕ ਅਤੇ ਡੀਐਸਪੀ ਰਾਜੇਸ਼ ਛਿੱਬਰ ਵੀ ਮੌਜੂਦ ਸਨ।
ਕਿੰਨੀ ਹੋਈ ਕੁੱਲ ਬਰਾਮਦਗੀ
ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਪਿਸਟਲ ਖਿਡੌਣਾ, ਤਿੰਨ ਟੱਚ ਸਕਰੀਨ ਮੋਬਾਇਲ, ਪੰਜ ਕੀਪੈਡ ਵਾਲੇ ਮੋਬਾਇਲ (ਕੁੱਲ 08 ਮੋਬਾਇਲ), ਇੱਕ ਪਰਸ ਜਿਸ ਵਿੱਚ 3600 ਰੁਪਏ ਦੇ ਕਰੰਸੀ ਨੋਟ, ਆਧਾਰ ਕਾਰਡ ਅਤੇ 04 ਫੋਟੋਆਂ , ਇੱਕ ਛੁਰੀ, ਦੋ ਕਿਰਚਾਂ, ਇੱਕ ਬੇਸਬਾਲ ਤੇ ਇੱਕ ਮੋੋਟਰਸਾਈਕਲ ਤੇ ਦੋ ਪਿੱਤਲ ਦੀਆਂ ਟੂਟੀਆਂ ਬਰਾਮਦ ਕੀਤੀਆਂ ਹਨ।