ਵਾਟਰ ਵਰਕਸ ਵਿਭਾਗ ਵਲੋਂ ਨਹਿਰਾਂ ਦੀ ਬੰਦੀ ਕਾਰਨ ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀਆਂ ਨੂੰ ਯੋਜਨਾ ਅਨੁਸਾਰ ਹੋਵੇਗੀ ਪਾਣੀ ਦੀ ਸਪਲਾਈ

118

ਵਾਟਰ ਵਰਕਸ ਵਿਭਾਗ ਵਲੋਂ ਨਹਿਰਾਂ ਦੀ ਬੰਦੀ ਕਾਰਨ ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀਆਂ ਨੂੰ ਯੋਜਨਾ ਅਨੁਸਾਰ ਹੋਵੇਗੀ ਪਾਣੀ ਦੀ ਸਪਲਾਈ

ਸ੍ਰੀ ਮੁਕਤਸਰ ਸਾਹਿਬ 15 ਅਪ੍ਰੈਲ 2020

ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ  ਪੀ.ਐਸ. ਧੰਜੂ ਕਾਰਜਕਾਰੀ ਇੰਜੀਨੀਅਰ ਜ਼ਿਲ੍ਹਾ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਨਹਿਰੀ ਵਿਭਾਗ ਵਲੋਂ ਨਹਿਰਾਂ ਦੀ ਬੰਦੀ ਕਾਰਨ ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰ ਨਿਵਾਸੀਆਂ ਨੂੰ ਤਿੰਨ ਵਾਟਰ ਵਰਕਸਾਂ ਤੋਂ ਪਾਣੀ ਦੀ ਸਪਲਾਈ ਕੀਤੀ ਜਾਵੇਗੀ।

ਉਹਨਾਂ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਵਾਟਰ ਵਰਕਸ ਕੋਟਕਪੂਰਾ ਰੋਡ, ਚੱਕ ਬੀੜ ਸਰਕਾਰ ਅਤੇ ਟਿੱਬੀ ਸਾਹਿਬ ਰੋਡ ਤੇ ਬਣੇ ਵਾਟਰ ਵਰਕਸਾਂ ਤੋਂ ਸਹਿਰ ਨਿਵਾਸੀਆਂ ਨੂੰ ਪਾਣੀ ਦੀ ਸਪਲਾਈ ਕੀਤੀ ਜਾਵੇਗੀ।  ਉਹਨਾਂ ਅੱਗੇ ਦੱਸਿਆਂ ਕਿ 16 ਅਪ੍ਰੈਲ , 18 ਅਪ੍ਰੈਲ ਅਤੇ 20 ਅਪ੍ਰੈਲ , 22 ਅਪੈਲ ਅਤੇ 24 ਅਪ੍ਰੈਲ ਨੂੰ ਇਹਨਾਂ ਵਾਟਰ ਵਰਕਸਾਂ ਤੋਂ ਪਾਣੀ ਦੀ ਸਪਲਾਈ ਸ਼ਹਿਰ ਨਿਵਾਸੀਆਂ ਨੂੰ ਕੀਤੀ ਜਾਵੇਗੀ। ਉਹਨਾਂ ਅੱਗੇ ਦੱਸਿਆਂ ਕਿ 25 ਅਪ੍ਰੈਲ ਤੋਂ ਬਾਅਦ ਪਾਣੀ ਦੀ ਸਪਲਾਈ ਰੋਜ਼ਾਨਾ ਦੀ ਤਰ੍ਹਾਂ ਲਗਾਤਾਰ ਜਾਰੀ ਰਹੇਗੀ।

ਸ੍ਰੀ ਧੰਜੂ ਨੇ ਦੱਸਿਆਂ ਕਿ ਕੈਨਾਲ ਕਲੋਨੀ ਬਠਿੰਡਾ ਰੋਡ ਦੇ ਬਾਹਰਲੀ ਸਾਇਡ ਦੇ ਨਿਵਾਸੀਆਂ ਨੂੰ ਸਵੇਰੇ 8.00 ਵਜੇ ਤੋਂ 9.30 ਵਜੇ ਤੱਕ, ਬਠਿੰਡਾ ਰੋਡ ਅੰਦਰਲੀ ਸਾਇਡ ਨੂੰ ਸ਼ਾਮ 5 ਤੋਂ 6.30 ਵਜੇ ਤੱਕ ਪਾਣੀ ਦੀ ਸਪਲਾਈ ਕੀਤੀ ਜਾਵੇਗੀ।

ਵਾਟਰ ਵਰਕਸ ਵਿਭਾਗ ਵਲੋਂ ਨਹਿਰਾਂ ਦੀ ਬੰਦੀ ਕਾਰਨ ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀਆਂ ਨੂੰ ਯੋਜਨਾ ਅਨੁਸਾਰ ਹੋਵੇਗੀ ਪਾਣੀ ਦੀ ਸਪਲਾਈ

ਕੋਟਕਪੂਰਾ ਰੋਡ ਤੇ ਗਲੀ ਨੰ. 8 ਤੋਂ 13 ਬੀ ਤੱਕ  ਸਵੇਰੇ 6 ਵਜੇ ਤੋਂ 7.30 ਵਜੇ ਤੱਕ ਅਤੇ ਮਾਡਲ ਟਾਊਨ ਨੂੰ ਸ਼ਾਮੀ 4.00 ਵਜੇ ਤੋਂ ਸ਼ਾਮੀ 5.30 ਵਜੇ ਤੱਕ ਕੀਤੀ ਜਾਵੇਗੀ। ਮੈਨ ਵਾਟਰ ਵਰਕਸ ਤੋ ਸਵੇਰੇ 8.00 ਵਜੇ ਤੋਂ 9.30 ਵਜੇ ਅਤੇ ਸ਼ਾਮੀ 5.30 ਵਜੇ ਤੋਂ 7.00 ਵਜੇ ਤੱਕ

ਤੱਕ ਥਾਂਦੇਵਾਲਾ ਰੋਡ, ਕੋਟਕਪੂਰਾ ਰੋਡ ਗਲੀ ਨੰ. 7 ਅਤੇ  ਥਾਂਦੇਵਾਲਾ ਰੋਡ ਗਲੀ  ਨੰ. ਸਵੇਰੇ 8 ਵਜੇ ਤੋਂ 9.30 ਵਜੇ ਤੱਕ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਮਲੋਟ ਰੋਡ, ਬਰਕੰਦੀ ਰੋਡ ਦੇ ਨਿਵਾਸੀਆਂ ਨੂੰ ਸਵੇਰੇ 7 ਵਜੇ ਤੋ. 8.30 ਵਜੇ ਤੱਕ ਅਤੇ ਗੋਨਿਆਣਾ ਰੋਡ ਦੇ ਨਿਵਾਸੀਆਂ ਨੂੰ ਸ਼ਾਮੀ 6.00 ਵਜੇ ਤੋਂ 7.30 ਵਜੇ ਤੱਕ ਕੀਤੀ ਜਾਵੇਗੀ।

ਅਬੋਹਰ ਰੋਡ ਦੇ ਗਲੀ ਨੰ. 1 ਤੋਂ 5 ਤੱਕ ਦੇ ਨਿਵਾਸੀਆਂ ਜਿਹਨਾਂ ਨੂੰ ਸਵੇਰੇ 7.30 ਵਜੇ ਤੋਂ 9.00 ਵਜੇ ਤੱਕ ਅਤੇ ਗਲੀ ਨੰ. 6 ਤੋਂ ਗਲੀ ਨੰ. 13 ਭਾਗਸਰ ਰੋਡ ਤੱਕ ਸ਼ਾਮੀ 5.30 ਵਜੇ ਤੋਂ 7.00 ਵਜੇ ਤੱਕ ਕੀਤੀ ਜਾਵੇਗੀ I

ਦੁਸ਼ਹਿਰਾ ਰੋਡ ਵਾਟਰ ਵਰਕਸ ਦੇ ਟੈਂਕ ਤੋਂ ਸਵੇਰੇ 5 ਵਜੇ ਤੋਂ 6 ਵਜੇ ਤੱਕ ਮਲੋਟ ਰੋਡ, ਸਿਟੀ ਥਾਣਾ, ਬਠਿੰਡਾ ਰੋਡ, 9.00 ਵਜੇ ਤੋ 10.30 ਵਜੇ ਤੱਕ ਬਠਿੰਡਾ ਸਪੈਸ਼ਲ ਅਤੇ ਸ਼ਾਮੀ 5 ਵਜੇ ਤੋ. 6.30 ਵਜੇ ਤੱਕ ਮਲੋਟ ਰੋਡ, ਸਿਟੀ ਥਾਣਾ ਦੇ ਿਨਵਾਸੀਆਂ ਨੂੰ ਕੀਤੀ ਜਾਵੇਗੀ।