ਵਿਧਾਇਕ ਚੱਢਾ ਦੇ ਯਤਨਾਂ ਸਦਕਾ ਸਫ਼ਰ-ਏ-ਸ਼ਹਾਦਤ ਮਾਰਗ ‘ਤੇ ਲੰਬੇ ਸਮੇਂ ਤੋਂ ਰੁੱਕਿਆ ਪੁਲਾਂ ਦਾ ਨਿਰਮਾਣ ਮੁੜ ਸ਼ੁਰੂ
ਬਹਾਦਰਜੀਤ ਸਿੰਘ/ ਰੂਪਨਗਰ, 30 ਨਵੰਬਰ, 2022
ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਨੇ ਆਪਣੀ ਵਚਨਬੱਧਤਾ ਨਿਭਾਉਂਦੇ ਹੋਏ ਸਫ਼ਰ-ਏ-ਸ਼ਹਾਦਤ ਮਾਰਗ (ਰੋਪੜ ਹੈੱਡਵਰਕਜ਼ ਤੋਂ ਲੋਧੀਮਾਜਰਾ-ਗੁਰਦੁਆਰਾ ਸਾਹਿਬ ਕੁੰਮਾ ਮਾਸ਼ਕੀ) ਸੜਕ ਉੱਤੇ ਕਾਫੀ ਲੰਮੇ ਸਮੇਂ ਤੋਂ ਰੁੱਕਿਆ ਕਾਰਜ ਜਿਸ ਵਿਚ 2 ਪੁੱਲਾਂ ਦੀਆਂ ਅਪਰੋਚਾਂ ਦਾ ਨਿਰਮਾਣ ਹੋਣਾ ਹੈ, ਨੂੰ ਮੁਕੰਮਲ ਕਰਨ ਲਈ ਮੁੜ ਸ਼ੁਰੂ ਕਰਵਾ ਦਿੱਤਾ ਹੈ।
ਵਿਧਾਇਕ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਸ੍ਰੀ ਕੁੰਮਾ ਮਾਸ਼ਕੀ ਵਿਖੇ ਦੇਸ਼ਾਂ ਵਿਦੇਸ਼ਾਂ ਦੇ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ ਜਿਸ ਲਈ ਪਹਿਲ ਦੇ ਅਧਾਰ ਉੱਤੇ ਇਨ੍ਹਾਂ ਪੁਲਾਂ ਦਾ ਨਿਰਮਾਣ ਕਾਰਜ ਬਹੁਤ ਜਲਦ ਮੁਕੰਮਲ ਕਰ ਲਿਆ ਜਾਵੇਗਾ।
ਐਡਵੋਕੋਟ ਚੱਢਾ ਨੇ ਦੱਸਿਆ ਇਸ ਸੜਕ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੂਪਨਗਰ ਅਤੇ ਗੁਜਰਾਤ ਅੰਬੂਜਾ ਸੀਮਿੰਟ ਫੈਕਟਰੀ ਲੱਗੇ ਹੋਏ ਹਨ। ਇਸ ਤੋਂ ਇਲਾਵਾ ਇਸ ਏਰੀਏ ਵਿੱਚ ਲਗਭਗ 20-25 ਪਿੰਡ ਪੈਂਦੇ ਹੋਣ ਕਾਰਨ ਇਹ ਸੜਕ ਉੱਤੇ ਬਹੁਤ ਜਿਆਦਾ ਟਰੈਫਿਕ ਚੱਲਦਾ ਰਹਿੰਦਾ ਹੈ ਜਿਸ ਲਈ ਇਨ੍ਹਾਂ ਪੁਲਾਂ ਦੀ ਵਿਸ਼ੇਸ਼ ਲੋੜ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਰਕਾਰ ਆਉਣ ਤੋਂ ਕੁਝ ਮਹੀਨੇ ਵਿੱਚ ਹੀ ਪਿਛਲੇ ਕਈ ਸਾਲਾਂ ਤੋਂ ਰੁਕਿਆ ਇਹ ਕਾਰਜ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁੱਲ ਦੀਆਂ ਅਪਰੋਚਾਂ ਦਾ ਟੈਂਡਰ 86.00 ਲੱਖ ਰੁਪਏ ਦਾ ਅਲਾਟ ਕੀਤਾ ਜਾ ਚੁੱਕਾ ਹੈ, ਜਿਸ ਦਾ ਲਗਭਗ 35 ਫ਼ੀਸਦ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਕੰਮ ਬੜੇ ਜੋਰ ਸ਼ੋਰ ਨਾਲ ਪ੍ਰਗਤੀ ਅਧੀਨ ਹੈ। ਲੁੱਕ ਦੇ ਕੰਮ ਨੂੰ ਛੱਡ ਕੇ ਬਾਕੀ ਨਿਰਮਾਣ ਕਾਰਜ 31 ਦਸੰਬਰ ਤੱਕ ਮੁਕੰਮਲ ਕਰਵਾ ਲਿਆ ਜਾਵੇਗਾ।
ਵਿਧਾਇਕ ਚੱਢਾ ਦੇ ਯਤਨਾਂ ਸਦਕਾ ਸਫ਼ਰ-ਏ-ਸ਼ਹਾਦਤ ਮਾਰਗ ‘ਤੇ ਲੰਬੇ ਸਮੇਂ ਤੋਂ ਰੁੱਕਿਆ ਪੁਲਾਂ ਦਾ ਨਿਰਮਾਣ ਮੁੜ ਸ਼ੁਰੂ I ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਵੇਂ ਪਿਛਲੇ ਸਮੇਂ ਵਿੱਚ ਲੋਕਾਂ ਦੇ ਕੰਮਾਂ ਵਿੱਚ ਰੁਕਾਵਟਾਂ ਆਉਂਦੀਆਂ ਸਨ ਅਤੇ ਜ਼ਿਆਦਾਤਰ ਕੰਮ ਨੂੰ ਅਧੂਰਾ ਹੀ ਛੱਡ ਦਿੱਤਾ ਜਾਂਦਾ ਸੀ ਹੁਣ ਲੋਕਾਂ ਦੁਆਰਾ ਲੋਕਾਂ ਲਈ ਚੁਣੀ ਗਈ ਸਰਕਾਰ ਵਲੋਂ ਅਧੂਰੇ ਪਏ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਵਾਇਆ ਜਾ ਰਿਹਾ ਹੈ ਅਤੇ ਲੋਕਾਂ ਦਾ ਪੈਸਾ ਬਿਲਕੁਲ ਵੀ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ।