ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਨੇ ਪੌਦੇ ਲਗਾ ਕੇ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਦੀ ਸ਼ੁਰੂਆਤ ਕੀਤੀ

177

ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਨੇ ਪੌਦੇ ਲਗਾ ਕੇ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਦੀ ਸ਼ੁਰੂਆਤ ਕੀਤੀ

ਬਹਾਦਰਜੀਤ ਸਿੰਘ/ਰੂਪਨਗਰ, 16 ਜੁਲਾਈ,2022

ਸ਼ਹੀਦ ਏ ਆਜ਼ਮ ਭਗਤ ਸਿੰਘ ਹਰਿਆਵਲ ਲਹਿਰ ਦੇ ਅਧੀਨ ਵਿਧਾਇਕ ਸ੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ ਨੇ ਪਿੰਡ ਲਖਮੀ ਪੁਰ ਨੇੜੇ ਪੌਦੇ ਲਗਾਏ। ਇਸ ਮੌਕੇ ਪਿੰਡ ਵਾਸੀਆਂ ਨੂੰ ਪੌਦੇ ਵੰਡਦਿਆਂ ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਅਤੇ ਸਾਫ਼ ਸੁਥਰਾ ਰੱਖਣ ਲਈ ਸਾਡੀ ਜਿੰਮੇਵਾਰੀ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾ ਕੇ ਜੰਗਲਾਂ ਅਤੇ ਜੀਵ ਜੰਤੂਆਂ ਨੂੰ ਵੀ ਬਚਾਈਏ।

ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਬਾਗਬਾਨੀ ਵਿਭਾਗ ਵੱਲੋਂ ਇਸ ਡਵੀਜ਼ਨ ਨੂੰ ਹਰ ਹਲਕੇ ਵਿੱਚ ਵੱਖ-ਵੱਖ ਸਰਕਾਰੀ ਸੰਸਥਾਵਾਂ, ਸਕੂਲਾਂ, ਕਾਲਜਾਂ, ਕਲੱਬਾਂ, ਜੀ.ਓ.ਜੀ. ਅਤੇ ਪੰਚਾਇਤਾਂ ਨੂੰ ਪੌਦੇ ਲਗਾਉਣ ਲਈ 50,000 ਪੌਦੇ ਅਤੇ 115 ਟ੍ਰਾਈਵੇਨੀਜ਼ ਦੀ ਸਪਲਾਈ ਕੀਤੀ  ਜਾ ਰਹੀ ਹੈ।

ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਨੇ ਪੌਦੇ ਲਗਾ ਕੇ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਦੀ ਸ਼ੁਰੂਆਤ ਕੀਤੀ

ਉਨ੍ਹਾਂ ਅੱਗੇ ਕਿਹਾ ਕਿ ਇਸ ਹੁਕਮਾਂ ਤਹਿਤ ਬਾਗਬਾਨੀ ਵਿਭਾਗ ਵੱਲੋਂ ਰੋਪੜ, ਨੂਰਪੁਰ ਬੇਦੀ, ਸ਼੍ਰੀ ਆਨੰਦਪੁਰ ਸਾਹਿਬ ਅਤੇ ਸ਼੍ਰੀ ਚਮਕੌਰ ਸਾਹਿਬ ਆਦਿ ਚਾਰੇ ਰੇਂਜਾਂ ਵਿੱਚ ਲਗਭਗ 314000 ਪੌਦੇ ਲਗਾਏ ਜਾ ਰਹੇ ਹਨ। ਇਨ੍ਹਾਂ ਨਵੀਆਂ ਸਕੀਮਾਂ ਤਹਿਤ  ਬੂਟੇ ਲਗਾਉਣ ਦਾ ਮੁੱਖ ਉਦੇਸ਼ ਜੰਗਲਾਤ ਨੂੰ ਵਧਾਉਣਾ, ਵਾਤਾਵਰਣ ਨੂੰ ਬਚਾਉਣਾ, ਵਾਤਾਵਰਣ ਨੂੰ ਸ਼ੁੱਧ ਕਰਨਾ ਅਤੇ ਧਰਤੀ ਦੇ ਤਾਪਮਾਨ ਨੂੰ ਘਟਾਉਣਾ ਹੈ।

ਇਸ ਮੌਕੇ ਸਰਪੰਚਾਂ ਸਮੇਤ ਪੰਚਾਇਤ ਮੈਂਬਰ, ਕਲੱਬ ਪ੍ਰਧਾਨ, ਕਲੱਬ ਮੈਂਬਰ, ਡੀ.ਐਫ.ਓ ਰੋਪੜ,  ਹਰਜਿੰਦਰ ਸਿੰਘ ਆਈ.ਐਫ.ਐਸ., ਰੇਂਜ ਅਫ਼ਸਰ ਸ੍ਰੀ ਚਮਕੌਰ ਸਾਹਿਬ,  ਅਮਰਜੀਤ ਸਿੰਘ ਅਤੇ ਰੇਂਜ ਸਟਾਫ਼ ਹਾਜ਼ਰ ਸੀ।