ਵਿਸ਼ਵ ਜਾਗ੍ਰਤੀ ਮਿਸ਼ਨ ਪਟਿਆਲਾ ਮੰਡਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਅਧੀਨ ਪਿੰਡਾਂ ਚ ਕੰਮ ਕਰ ਰਹੇ ਡਾਕਟਰਾਂ ਨੂੰ ਪੀ ਪੀ ਈ ਕਿੱਟਾਂ ਪ੍ਰਦਾਨ
ਪਟਿਆਲਾ 25 ਅਪਰੈਲ:
ਵਿਸ਼ਵ ਜਾਗ੍ਰਤੀ ਮਿਸ਼ਨ ਦੇ ਪਟਿਆਲਾ ਮੰਡਲ ਵੱਲੋਂ ਅੱਜ ਏਡੀਸੀ ਡਿਵੈਲਪਮੈਂਟ ਡਾ.ਪ੍ਰੀਤੀ ਯਾਦਵ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਅਧੀਨ ਪਿੰਡਾਂ ਚ ਕੰਮ ਕਰਦੇ ਰੂਰਲ ਮੈਡੀਕਲ ਅਫ਼ਸਰਾਂ ਲਈ ਪੀ ਪੀ ਈ ਕਿੱਟਾਂ, 95 ਮਾਸਕ, ਸੈਨੀਟਾਈਜ਼ਰ, ਹੱਥਾਂ ਤੇ ਪਾਉਣ ਵਾਲੇ ਦਸਤਾਨੇ ਅਤੇ ਸਾਬਣਾਂ ਦੀਆਂ ਕਿੱਟਾਂ ਦਿੱਤੀਆਂ ਗਈਆਂ ਇਸ ਮੌਕੇ ਏਡੀਸੀ ਵਿਕਾਸ ਡਾ ਪ੍ਰੀਤੀ ਯਾਦਵ ਨੇ ਰੂਰਲ ਮੈਡੀਕਲ ਅਫ਼ਸਰਾਂ ਨੂੰ ਵਿਸ਼ਵ ਜਾਗ੍ਰਤੀ ਮਿਸ਼ਨ ਵੱਲੋਂ ਦਿੱਤੀਆਂ ਸਿਹਤ ਸੰਭਾਲ ਦੀਆਂ ਕਿੱਟਾਂ ਸਪਲਾਈ ਕੀਤੀਆਂ ਇਸ ਦੌਰਾਨ ਏਡੀਸੀ ਵਿਕਾਸ ਡਾ ਪ੍ਰੀਤੀ ਯਾਦਵ ਨੇ ਵਿਸ਼ਵ ਜਾਗ੍ਰਤੀ ਮਿਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੋ ਇਸ ਕਰੋਨਾ ਦੀ ਮਹਾਂਮਾਰੀ ਦੌਰਾਨ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਦੇ ਨਾਲ ਨਾਲ ਡਾਕਟਰਾਂ ਦਾ ਵਿਸ਼ੇਸ਼ ਧਿਆਨ ਰੱਖ ਰਹੇ ਹਨ ਇਸ ਦੌਰਾਨ ਰੂਰਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ ਪਰਵੇਜ਼ ਅਸਲਮ ਨੇ ਸੁਧਾਂਸ਼ੂ ਜੀ ਮਹਾਰਾਜ ਦੀ ਸਰਪ੍ਰਸਤੀ ਹੇਠ ਚੱਲਦੇ ਵਿਸ਼ਵ ਜਾਗ੍ਰਤੀ ਮਿਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਵੱਲੋਂ ਸਹਿਯੋਗ ਮਿਲਣਾ ਬਹੁਤ ਹੀ ਚੰਗੀ ਗੱਲ ਹੈ ਉਨ੍ਹਾਂ ਵਿਸ਼ੇਸ਼ ਤੌਰ ਤੇ ਜਾਗ੍ਰਤੀ ਮਿਸ਼ਨ ਪਟਿਆਲਾ ਮੰਡਲ ਦੇ ਪ੍ਰਧਾਨ ਅਜੇ ਅਲੀਪੁਰੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿਲੋਂ ਧੰਨਵਾਦੀ ਹਨ ਕਿ ਉਨ੍ਹਾਂ ਨੇ ਡਾਕਟਰਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਡਾਕਟਰਾਂ ਨੂੰ ਪੀ ਪੀ ਈ ਕਿੱਟਾਂ ਮੁਹੱਈਆ ਕਰਵਾਈਆਂ ਉਨ੍ਹਾਂ ਕਿਹਾ ਕਿ ਰੂਰਲ ਮੈਡੀਕਲ ਅਫ਼ਸਰ ਲੋਕਾਂ ਦੀ ਸੇਵਾ ਵਿਚ ਦਿਨ ਰਾਤ ਲੱਗੇ ਹੋਏ ਹਨ ਅਤੇ ਲੱਗੇ ਰਹਿਣਗੇ
ਇਸ ਦੌਰਾਨ ਗੱਲਬਾਤ ਕਰਦਿਆਂ ਵਿਸ਼ਵ ਜਾਗ੍ਰਤੀ ਮਿਸ਼ਨ ਪਟਿਆਲਾ ਮੰਡਲ ਦੇ ਪ੍ਰਧਾਨ ਅਜੇ ਅਲੀਪੁਰੀਆ ਨੇ ਦੱਸਿਆ ਕਿ ਉਨ੍ਹਾਂ ਦੇ ਸੁਧਾਂਸ਼ੂ ਜੀ ਮਹਾਰਾਜ ਦੀ ਸਰਪ੍ਰਸਤੀ ਹੇਠ ਚੱਲਦੇ ਵਿਸ਼ਵ ਜਾਗ੍ਰਤੀ ਮਿਸ਼ਨ ਦੇ ਸੇਵਾਦਾਰ ਦੁਨੀਆਂ ਭਰ ਵਿੱਚ ਇਸ ਕਰੋਨਾ ਦੀ ਮਹਾਂਮਾਰੀ ਦੌਰਾਨ ਸਮਾਜ ਸੇਵਾ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਡਾਕਟਰ ਸਾਡੇ ਸਭ ਲਈ ਫਰੰਟ ਲਾਈਨ ਦੇ ਉੱਤੇ ਖੜ੍ਹ ਕੇ ਸਭ ਦੀ ਸੇਵਾ ਕਰ ਰਹੇ ਹਨ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਡਾਕਟਰਾਂ ਲਈ ਕੁਝ ਨਾ ਕੁਝ ਕਰੀਏ ਇਸ ਲਈ ਡਾਕਟਰਾਂ ਲਈ ਅਸੀਂ ਕੁਝ ਨਿਮਾਣਾ ਜਿਹਾ ਕਰਕੇ ਉਨ੍ਹਾਂ ਦੀ ਸਿਹਤ ਸੰਭਾਲ ਲਈ ਸਾਜ਼ੋ ਸਾਮਾਨ ਮੁਹੱਈਆ ਕਰਵਾਇਆ ਗਿਆ ਹੈ ਇਸ ਮੌਕੇ ਵਿਸ਼ਵ ਜਾਗ੍ਰਤੀ ਮਿਸ਼ਨ ਪਟਿਆਲਾ ਮੰਡਲ ਦੇ ਕੈਸ਼ੀਅਰ ਸਤੀਸ਼ ਸ਼ਰਮਾ, ਕਰਨ ਧਮੀਜਾ, ਡਾ ਰਾਜੇਸ਼ ਸ਼ਰਮਾ , ਡਾ ਰਾਜਵਿਦੰਰ ਸਿਘ, ਡਾ ਅਰਜੁਨ ਸਮੇਤ ਹੋਰ ਵੀ ਕਈ ਡਾਕਟਰ ਮੌਜੂਦ ਸਨ।