ਵਿਸ਼ਵ ਤੀਰਅੰਦਾਜ਼ੀ ਚੈਂਪੀਅਨ ਬਣੀ ਪੰਜਾਬੀ ਯੂਨੀਵਰਸਿਟੀ ਦੀ ਪਰਨੀਤ ਕੌਰ ;ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ ਦੀਆਂ ਨਾਮੀ ਹਸਤੀਆਂ ਵੱਲੋਂ ਦਿੱਤੀ ਗਈ ਵਧਾਈ

290

ਵਿਸ਼ਵ ਤੀਰਅੰਦਾਜ਼ੀ ਚੈਂਪੀਅਨ ਬਣੀ ਪੰਜਾਬੀ ਯੂਨੀਵਰਸਿਟੀ ਦੀ ਪਰਨੀਤ ਕੌਰ ;ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ ਦੀਆਂ ਨਾਮੀ ਹਸਤੀਆਂ ਵੱਲੋਂ ਦਿੱਤੀ ਗਈ ਵਧਾਈ

ਪਟਿਆਲਾ/ ਅਗਸਤ 6,2023

ਜਰਮਨ ਦੇ ਬਰਲਿਨ ਵਿਖੇ ਚੱਲ ਰਹੀ ‘ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ’ ਵਿੱਚ ਭਾਰਤ ਦੀਆਂ ਲੜਕੀਆਂ ਦੀ ਕੰਪਾਊਂਡ ਟੀਮ ਨੇ ਪਹਿਲੀ ਵਾਰ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ।

ਕੋਚ ਸੁਰਿੰਦਰ ਰੰਧਾਵਾ ਨੇ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਇਸ ਟੀਮ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਉਨ੍ਹਾਂ ਦੀ ਸ਼ਾਗਿਰਦ ਖਿਡਾਰੀ ਪਰਨੀਤ ਕੌਰ ਸ਼ਾਮਿਲ ਸੀ। ਇਸ ਟੀਮ ਨੇ ਫ਼ਾਈਨਲ ਵਿੱਚ ਮੈਕਸੀਕੋ ਨੂੰ ਹਰਾ ਕੇ ਇਹ ਜਿੱਤ ਪ੍ਰਾਪਤ ਕੀਤੀ।

ਇਸ ਪ੍ਰਾਪਤੀ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ ਦੀਆਂ ਨਾਮੀ ਸ਼ਖ਼ਸੀਅਤਾਂ ਵੱਲੋਂ ਸੋਸ਼ਲ ਮੀਡੀਆ ਦੇ ਵੱਖ-ਵੱਖ ਮੰਚਾਂ ਰਾਹੀਂ ਵਧਾਈ ਦਿੱਤੀ ਗਈ।

ਵਿਸ਼ਵ ਤੀਰਅੰਦਾਜ਼ੀ ਚੈਂਪੀਅਨ ਬਣੀ ਪੰਜਾਬੀ ਯੂਨੀਵਰਸਿਟੀ ਦੀ ਪਰਨੀਤ ਕੌਰ ;ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ ਦੀਆਂ ਨਾਮੀ ਹਸਤੀਆਂ ਵੱਲੋਂ ਦਿੱਤੀ ਗਈ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਕਿ, “ਬਰਲਿਨ ਵਿੱਚ ਆਯੋਜਿਤ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਸਾਡੀ ਬੇਮਿਸਾਲ ਕੰਪਾਊਂਡ ਮਹਿਲਾ ਟੀਮ ਦੇ ਰੂਪ ਵਿੱਚ ਇੱਕ ਮਾਣ ਵਾਲਾ ਪਲ ਹੈ। ਸਾਡੇ ਚੈਂਪੀਅਨਾਂ ਨੂੰ ਵਧਾਈਆਂ! ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਲਗਨ ਕਾਰਨ ਇਹ ਸ਼ਾਨਦਾਰ ਨਤੀਜਾ ਆ ਸਕਿਆ ਹੈ।”

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਲਿਖਿਆ ਹੈ ਕਿ, “ਬਰਲਿਨ ਵਿਖੇ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਫ਼ਾਈਨਲ ਵਿੱਚ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਮੈਕਸੀਕੋ ਨੂੰ 235-229 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਭਾਰਤੀ ਟੀਮ ਨੂੰ ਇਸ ਸੁਨਹਿਰੀ ਪ੍ਰਾਪਤੀ ਲਈ ਬਹੁਤ-ਬਹੁਤ ਮੁਬਾਰਕਾਂ। ਇਸ ਮਾਣਮੱਤੀ ਟੀਮ ਵਿੱਚ ਸਾਡੇ ਪੰਜਾਬ ਦੇ ਮਾਨਸਾ ਜ਼ਿਲੇ ਦੇ ਪਿੰਡ ਮੰਢਾਲੀ ਦੀ ਪ੍ਰਨੀਤ ਕੌਰ ਵੀ ਸ਼ਾਮਲ ਸੀ। ਹੋਣਹਾਰ ਤੀਰਅੰਦਾਜ਼, ਭਵਿੱਖ ਲਈ ਸ਼ੁਭਕਾਮਨਾਵਾਂ।”

ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ, “… ਜਿਸ ਆਤਮ-ਵਿਸ਼ਵਾਸ ਅਤੇ ਹੁਨਰ ਨਾਲ ਤੁਸੀਂ ਭਾਰਤ ਨੂੰ ਜਿੱਤ ਵੱਲ ਲੈ ਕੇ ਗਏ, ਉਹ ਸੱਚਮੁੱਚ ਅਜੀਬ ਹੈ।  ਟੂਰਨਾਮੈਂਟ ਵਿੱਚ ਚੁਣੌਤੀਪੂਰਨ ਮੌਸਮ ਅਤੇ ਮਜ਼ਬੂਤ ​​ਮੈਦਾਨ ਨੂੰ ਪਾਰ ਕਰਨਾ ਬੇਮਿਸਾਲ ਅਤੇ ਪ੍ਰੇਰਨਾਦਾਇਕ ਹੈ। ਧੀਓ, ਤੁਹਾਡੇ ਉੱਤੇ ਬਹੁਤ ਮਾਣ ਹੈ। ਤੁਸੀਂ ਭਾਰਤ ਨੂੰ ਮਾਣ ਨਾਲ ਭਰ ਦਿੱਤਾ ਹੈ। ਦੁਆ ਹੈ ਕਿ ਤੁਸੀਂ ਕੌਮ ਅਤੇ ਦੁਨੀਆਂ ਲਈ ਇਤਿਹਾਸ ਨੂੰ ਮੁੜ ਲਿਖਦੇ ਰਹੋ। ਵਧਾਈਆਂ!”

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਿਖਿਆ ਕਿ, “ਜਯੋਤੀ ਸੁਰੇਖਾ, ਪ੍ਰਨੀਤ ਕੌਰ ਅਤੇ ਅਦਿਤੀ ਗੋਪੀਚੰਦ ਸਵਾਮੀ ਦੀ ਕੰਪਾਊਂਡ ਮਹਿਲਾ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ ਜਿਨ੍ਹਾਂ ਨੇ ਬਰਲਿਨ ਵਿੱਚ ਹੋਈ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਪਹਿਲਾ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ ਹੈ। ਉਨ੍ਹਾਂ ਦੀ ਮਿਸਾਲੀ ਸਫਲਤਾ ਉਭਰਦੇ ਹੋਏ ਹੋਰ ਤੀਰਅੰਦਾਜ਼ਾਂ ਨੂੰ ਪ੍ਰੇਰਿਤ ਕਰੇਗੀ।”

ਵਿਸ਼ਵ ਤੀਰਅੰਦਾਜ਼ੀ ਚੈਂਪੀਅਨ ਬਣੀ ਪੰਜਾਬੀ ਯੂਨੀਵਰਸਿਟੀ ਦੀ ਪਰਨੀਤ ਕੌਰ ;ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ ਦੀਆਂ ਨਾਮੀ ਹਸਤੀਆਂ ਵੱਲੋਂ ਦਿੱਤੀ ਗਈ ਵਧਾਈ

ਵਿਸ਼ਵ ਤੀਰਅੰਦਾਜ਼ੀ ਚੈਂਪੀਅਨ ਬਣੀ ਪੰਜਾਬੀ ਯੂਨੀਵਰਸਿਟੀ ਦੀ ਪਰਨੀਤ ਕੌਰ ;ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ ਦੀਆਂ ਨਾਮੀ ਹਸਤੀਆਂ ਵੱਲੋਂ ਦਿੱਤੀ ਗਈ ਵਧਾਈ ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਪ੍ਰਾਪਤੀ ਉੱਤੇ ਖੁਸ਼ੀ ਪ੍ਰਗਟਾਉਂਦਿਆਂ ਪ੍ਰਨੀਤ ਕੌਰ, ਉਸ ਦੇ ਦੇ ਕੋਚ ਸੁਰਿੰਦਰ ਰੰਧਾਵਾ ਅਤੇ ਖੇਡ ਵਿਭਾਗ ਨੂੰ ਵਿਸ਼ੇਸ਼ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲੜਕੀਆਂ ਵੱਲੋਂ ਕੀਤੀਆਂ ਜਾਂਦੀਆਂ ਅਜਿਹੀਆਂ ਵੱਡੀਆਂ ਪ੍ਰਾਪਤੀਆਂ ਉੱਤੇ ਸਾਨੂੰ ਹੋਰ ਵੀ ਵਧੇਰੇ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਅਕਸਰ ਕਹਿੰਦਾ ਹਾਂ ਕਿ ਲੜਕੀਆਂ ਨੂੰ ਉਚੇਰੀ ਸਿੱਖਿਆ ਦੇਣ ਅਤੇ ਉਨ੍ਹਾਂ ਦੇ ਸੁਪਨਿਆਂ ਦੀ ਪੂਰਤੀ ਦੇ ਮਾਮਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਵਿਸ਼ੇਸ਼ ਭੂਮਿਕਾ ਹੈ।