ਵਿਸ਼ਵ ਸਮਰ ਸਪੈਸ਼ਲ ਓਲੰਪਿਕ, 2023 ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਅੰਬੂਜਾ ਮਨੋਵਿਕਾਸ ਕੇਂਦਰ ਦੇ ਵਿਸ਼ੇਸ਼ ਅਥਲੀਟ ਦਾ ਜੋਰਦਾਰ ਸਵਾਗਤ
ਬਹਾਦਰਜੀਤ ਸਿੰਘ / ਰੂਪਨਗਰ, 29 ਜੂਨ ,2023
ਅੰਬੂਜਾ ਮਨੋਵਿਕਾਸ ਕੇਂਦਰ (ਪ੍ਰੋਜੈਕਟ ਅੰਬੂਜਾ ਸੀਮਿੰਟ ਫਾਊਂਡੇਸ਼ਨ), ਰੂਪਨਗਰ ਦੀ ਵਿਸ਼ੇਸ਼ ਵਿਦਿਆਰਥਣ ਪ੍ਰਿਆ ਨੇ 17-25 ਜੂਨ ਤੱਕ ਬਰਲਿਨ (ਜਰਮਨੀ) ਵਿਖੇ ਹੋਈਆਂ ਵਿਸ਼ਵ ਸਮਰ ਸਪੈਸ਼ਲ ਓਲੰਪਿਕ ਖੇਡਾਂ ਵਿੱਚ ਬਾਸਕਟਬਾਲ ਦੀ ਖੇਡ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਅੰਬੂਜਾ ਮਨੋਵਿਕਸ ਕੇਂਦਰ ਵਿੱਚ ਇੱਕ ਸ਼ਾਨਦਾਰ ਸਵਾਗਤੀ ਸਮਾਰੋਹਦਾ ਆਯੋਜਨ ਕੀਤਾ ਗਿਆ |
ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ, ਐਚ.ਆਰ ਹੈੱਡ ਅੰਬੂਜਾ ਸੀਮੈਂਟ ਲਿਮਟਿਡ ਰਿਤੇਸ਼ ਜੈਨ, ਪ੍ਰੋਗਰਾਮ ਮੈਨੇਜਰਅੰਬੂਜਾ ਸੀਮਿੰਟ ਫਾਊਂਡੇਸ਼ਨ ਵਿਸ਼ਨੂੰ ਤ੍ਰਿਵੇਦੀ, ਪ੍ਰਿਆ ਦੇ ਸਰਪ੍ਰਸਤ, ਸਰਪੰਚ ਪਿੰਡ ਮੀਆਂਪੁਰ ਗੁਰਚਰਨ ਸਿੰਘ ਚੰਨੀ, ਪਿੰਡ ਵਾਸੀ ਤੇ ਹੋਰ ਹਾਜ਼ਰ ਸਨ।
ਇਸ ਮੌਕੇ ਪਿ੍ੰਸੀਪਲ ਅੰਬੂਜਾ ਮਨੋਵਿਕਾਸ ਕੇਂਦਰ ਅਤੇ ਸਪੈਸ਼ਲ ਓਲੰਪਿਕ ਭਾਰਤ ਪੰਜਾਬ ਦੇ ਖੇਡ ਨਿਰਦੇਸ਼ਕ ਸੁਰੇਸ਼ ਠਾਕੁਰ ਨੇ ਦੱਸਿਆ ਕਿ ਇਸ ਸੈਂਟਰ ਦੀ ਖਿਡਾਰਨ ਪ੍ਰਿਆ ਨੇ ਬਰਲਿਨ (ਜਰਮਨੀ) ਵਿਖੇ ਹੋਈਆਂ ਉਲੰਪਿਕਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤਿਆ | ਉਸਨੇ ਭਾਰਤੀ ਬਾਸਕਟਬਾਲ ਟੀਮ ਵਿੱਚ ਮੈਡਲ ਜਿੱਤ ਕੇ ਆਪਣੇ ਸਕੂਲ, ਪਿੰਡ, ਜ਼ਿਲ੍ਹੇ, ਸੂਬੇ ਅਤੇ ਭਾਰਤ ਦਾ ਨਾਂਰੋਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰਿਆ ਦੀ ਇਸ ਪ੍ਰਾਪਤੀ ਤੋਂ ਬਾਅਦ ਉਹ ਸੈਂਟਰਦੀਆਂ ਹੋਰ ਖਿਡਾਰਨਾਂ ਦੇ ਅਭਿਆਸ ਵਿੱਚ ਯੋਗਦਾਨ ਪਾਵੇਗੀ |
ਇਸ ਮੌਕੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ ਨੇ ਖਿਡਾਰਨ ਪ੍ਰਿਆ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੀਆਂ ਪ੍ਰਾਪਤੀਆਂ ਕਰਦੇ ਰਹਿਣ ਦੀ ਕਾਮਨਾ ਕੀਤੀ।
ਇਸ ਮੌਕੇ ਪ੍ਰਿਆ ਦੇ ਮਾਪਿਆਂ ਨੇ ਆਪਣੀ ਬੇਟੀ ਦੀ ਇਸ ਪ੍ਰਾਪਤੀ ਲਈ ਸਮੂਹਸਟਾਫ਼, ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਖੁਸ਼ੀ ਦਾ ਪ੍ਰਗਟਾਵਾਕੀਤਾ | ਸੈਂਟਰ ਦੇ ਹੋਰ ਵਿਦਿਆਰਥੀਆਂ ਨੇ ਵੀ ਆਪਣੇ ਮਾਪਿਆਂ ਸਮੇਤਸ਼ਿਰਕਤ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।
ਅੰਤ ‘ਚ ਸਕੂਲ ਦੀ ਵਾਈਸ ਪਿ੍ੰਸੀਪਲ ਸ੍ਰੀਮਤੀ ਅਨੁਪਮਾ ਨੇ ਆਏ ਹੋਏ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ ਦਾ ਧੰਨਵਾਦ ਕਰਦਿਆਂ ਪ੍ਰਿਆ ਅਤੇ ਉਸਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਸਮਾਗਮ ‘ਚ ਹਾਜ਼ਰ ਸਾਰੇ ਮਹਿਮਾਨਾਂ ਨੂੰ ਭਵਿੱਖ ਵਿੱਚ ਇਸੇ ਤਰ੍ਹਾਂ ਉਤਸ਼ਾਹ ਅਤੇ ਸਹਿਯੋਗ ਦੇਣ ਦੀ ਕਾਮਨਾ ਕੀਤੀ |
ਸਮਾਗਮ ਤੋਂ ਬਾਅਦ ਅੰਬੂਜਾ ਮਨੋਵਿਕਾਸ ਕੇਂਦਰ ਦੀ ਸਮੂਹ ਟੀਮ ਉਸੇ ਉਤਸ਼ਾਹ ਨਾਲ ਪ੍ਰਿਆ ਨੂੰ ਉਸ ਦੇ ਪਿੰਡ ਮੀਆਂਪੁਰ ਸਥਿਤ ਘਰ ਛੱਡਣ ਗਈ, ਜਿੱਥੇ ਗ੍ਰਾਮਪੰਚਾਇਤ ਅਤੇ ਮਾਪਿਆਂ ਵੱਲੋਂ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।