ਸਕਾਲਰ ਫੀਲਡਜ਼ ਪਬਲਿਕ ਸਕੂਲ ਪਟਿਆਲਾ ਵਿੱਚ ਜਗਤ ਪੰਜਾਬੀ ਸਭਾ – ਕੈਨੇਡਾ ਵੱਲੋਂ ਇੱਕ ਰੋਜ਼ਾ ਅਧਿਆਪਕ ਟ੍ਰੇਨਿੰਗ ਕੈਂਪ ਲਗਵਾਇਆ ਗਿਆ

212

ਸਕਾਲਰ  ਫੀਲਡਜ਼ ਪਬਲਿਕ ਸਕੂਲ ਪਟਿਆਲਾ ਵਿੱਚ ਜਗਤ ਪੰਜਾਬੀ ਸਭਾ – ਕੈਨੇਡਾ ਵੱਲੋਂ ਇੱਕ ਰੋਜ਼ਾ ਅਧਿਆਪਕ ਟ੍ਰੇਨਿੰਗ  ਕੈਂਪ ਲਗਵਾਇਆ ਗਿਆ

ਪਟਿਆਲਾ/ 29 ਜਨਵਰੀ,2023

ਸਕਾਲਰ ਫੀਲਡਜ਼ ਪਬਲਿਕ ਸਕੂਲ ਵਿਚ 28 ਜਨਵਰੀ  ਨੂੰ ਜਗਤ ਪੰਜਾਬੀ ਸਭਾ ਵੱਲੋਂ ਟੀਚਰ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਕੈਂਪ ਦੇ  ਦੌਰਾਨ  ਅਧਿਆਪਕਾਂ ਨੂੰ ਪੰਜਾਬੀ  ਭਾਸ਼ਾ ਦੇ ਨਾਲ – ਨਾਲ  ਪੰਜਾਬ ਦੇ ਅਮੀਰ  ਸੱਭਿਆਚਾਰਕ  ਵਿਰਸੇ ਨਾਲ  ਜੁੜਨ  ਲਈ ਪ੍ਰੇਰਿਤ ਕੀਤਾ ਗਿਆ ਤੇ ਬੱਚਿਆਂ ਦੀ ਅਗਵਾਈ ਕਰਨ ਲਈ ਅਧਿਆਪਕਾਂ ਨੂੰ ਪ੍ਰੇਰਿਆ ਗਿਆ ਤਾਂ ਜੋ ਬੱਚੇ ਆਪਣੇ ਵਿਰਸੇ, ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ।

ਜਗਤ ਪੰਜਾਬੀ ਸਭਾ” (ਜੇ.ਪੀ.ਐਸ.) ਇੱਕ ਮੋਹਰੀ ਸੰਸਥਾ ਹੈ, ਜੋ ਵਿਸ਼ਵ ਭਰ ਵਿੱਚ “ਪੰਜਾਬੀਅਤ ਦੀ ਭਾਵਨਾ” ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਹੈ।

ਇਸ  ਟ੍ਰੇਨਿੰਗ  ਕੈਂਪ ਦੇ ਮੌਕੇ  ਤੇ ਜਗਤ   ਪੰਜਾਬੀ  ਸਭਾ ਦੇ  ਮੁੱਖ ਬੁਲਾਰੇ  ਅਜੈਬ   ਸਿੰਘ ਚੱਠਾ ( ਚੇਅਰਮੈਨ ), ਡਾ. ਜਗਜੀਤ ਸਿੰਘ ਧੂਰੀ, ਸਰਦੂਲ ਸਿੰਘ ਥਿਆੜਾ (ਪ੍ਰਧਾਨ), ਬੇਅੰਤ ਕੌਰ ਸ਼ਾਹੀ, ਸਵਰਨ ਸਿੰਘ  ਸੋਢੀ ਮੁੱਖ ਮਹਿਮਾਨ  ਵਜੋਂ ਪਹੁੰਚੇ।

ਸਕਾਲਰ  ਫੀਲਡਜ਼ ਪਬਲਿਕ ਸਕੂਲ ਪਟਿਆਲਾ ਵਿੱਚ ਜਗਤ ਪੰਜਾਬੀ ਸਭਾ - ਕੈਨੇਡਾ ਵੱਲੋਂ ਇੱਕ ਰੋਜ਼ਾ ਅਧਿਆਪਕ ਟ੍ਰੇਨਿੰਗ  ਕੈਂਪ ਲਗਵਾਇਆ ਗਿਆ

ਮੁੱਖ ਮਹਿਮਾਨਾਂ ਦਾ ਸਵਾਗਤ ਬੜੇ ਚਾਵਾਂ ਨਾਲ ਸਕੂਲ ਦੇ ਚੇਅਰਮੈਨ ਸੁਰਿੰਦਰ ਸਿੰਘ ਚੱਢਾ  ਵੱਲੋਂ ਕੀਤਾ ਗਿਆ।  ਸਕੂਲ ਦੇ ਚੈਅਰਮੈਨ ਨੇ ਕਿਹਾ  ਕਿ ਜਗਤ ਪੰਜਾਬੀ ਸਭਾ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਬੜੇ ਸ਼ਲਾਘਾ ਯੋਗ ਯਤਨ ਕਰ  ਰਹੀ ਹੈ। ਇਸ ਟ੍ਰੇਨਿੰਗ  ਦੌਰਾਨ ਪੰਜਾਬੀ ਸਭਾ ਦੇ ਮੁੱਖ ਬੁਲਾਰਿਆਂ ਨੇ ਅਧਿਆਪਕਾਂ ਨੂੰ ਆਪਣੇ ਅਨਮੋਲ ਵਿਚਾਰਾਂ ਨਾਲ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਵਿਰਸੇ ਨੂੰ ਜਿਉਂਦੇ ਰੱਖਣ ਲਈ  ਉਤਸ਼ਾਹਿਤ ਕੀਤਾ। ਇਸ ਦੇ ਨਾਲ ਹੀ ਪੰਜਾਬੀ ਸਭਾ ਦੇ  ਬੁਲਾਰਿਆਂ ਦੁਆਰਾ  ਕਿਹਾ  ਗਿਆ ਜਿਥੇ ਅੱਜਕੱਲੑ ਪੰਜਾਬ ਦੀ ਨੋਜਵਾਨ ਅੰਗਰੇਜ਼ੀ ਭਾਸ਼ਾ  ਨੂੰ ਬੋਲਣ ਵਿੱਚ ਮਾਣ ਮਹਿਸੂਸ ਕਰਦੇ ਹਨ ਉੱਥੇ ਪ੍ਰਵਾਸੀ ਪੰਜਾਬੀ ਭਾਸ਼ਾ, ਪੰਜਾਬੀ  ਸੱਭਿਆਚਾਰ  ਨਾਲ ਵਧੇਰੇ  ਜੁੜੇ ਹੋਏ ਹਨ। ਹੁਣ ਪੰਜਾਬੀ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਪਹੁੰਚ ਗਈ ਹੈ। ਅੰਤ ਵਿੱਚ ਬੁਲਾਰਿਆਂ  ਨੇ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਤੇ ਮਾਣ  ਕਰਨ ਲਈ ਤੇ  ਇਸ ਨੂੰ ਪ੍ਫੁ`ਲਿਤ ਕਰਨ ਲਈ  ਅਧਿਆਪਕਾਂ ਦੀ  ਅਗਵਾਈ ਕੀਤੀ ਗਈ।