ਸਨਅਤੀ ਗਤੀਵਿਧੀਆਂ ਚਲਾਉਣ ਸਬੰਧੀ ਹੁਕਮ ਜਾਰੀ- ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ

223

ਸਨਅਤੀ ਗਤੀਵਿਧੀਆਂ ਚਲਾਉਣ ਸਬੰਧੀ ਹੁਕਮ ਜਾਰੀ- ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ

ਬਰਨਾਲਾ, 9 ਮਈ
ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਪੰਜਾਬ ਸਰਕਾਰ ਦੇ ਗ੍ਰਹਿ ਅਤੇ ਨਿਆਂ ਵਿਭਾਗ ਦੇ ਪੱਤਰ SS/13S8/2020/336 ਮਿਤੀ 29-04-2020 ਤਹਿਤ ਜ਼ਿਲ੍ਹੇ ਵਿਚ ਸਨਅਤੀ ਗਤੀਵਿਧੀਆਂ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।

ਇਨ੍ਹਾਂ ਹੁਕਮਾਂ ਮੁਤਾਬਕ ਪੇਂਡੂ ਖੇਤਰਾਂ ਵਿਚ (ਮਿਉਂਸਿਪਲ ਕਾਰਪੋਰੇਸ਼ਨ/ਕਮੇਟੀ ਦੀ ਹੱਦ ਤੋਂ ਬਾਹਰ) ਸਨਅਤੀ ਗਤੀਵਿਧੀਆਂ ਬਹਾਲ ਕੀਤੀਆਂ ਜਾ ਸਕਦੀਆਂ ਹਨ। ਇਸ ਸਬੰਧੀ ਕਿਸੇ ਵਿਸ਼ੇਸ਼ ਪ੍ਰਵਾਨਗੀ ਦੀ ਜ਼ਰੂਰੀ ਨਹੀਂ ਹੈ, ਪਰ ਜੇਕਰ ਸਬੰਧਤ ਉਦਯੋਗਿਕ ਇਕਾਈ ਕੋਲ ਐਸਓਪੀ (ਸਟੈਂਡਰਡ ਆਫ ਪ੍ਰਾਸੀਜ਼ਰ) ਮੁਤਾਬਕ ਲੋੜੀਂਦੇ ਪ੍ਰਬੰਧ ਹਨ ਤਾਂ ਉਸ ਨੂੰ ਸਨਅਤੀ ਇਕਾਈਆਂ ਵਿਚ ਗਤੀਵਿਧੀਆਂ ਸ਼ੁਰੂ ਕਰਨ ਤੋਂ ਪਹਿਲਾਂ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਨੂੰ ਈਮੇਲ ਆਈਡੀ [email protected]  ਰਾਹੀ ਅਨੁਲਗ-1 ਮੁਤਾਬਕ ਸਵੈ ਤਸਦੀਕ ਪੱਤਰ ਭੇਜਣਾ ਪਵੇਗਾ।

ਸਨਅਤੀ ਗਤੀਵਿਧੀਆਂ ਚਲਾਉਣ ਸਬੰਧੀ ਹੁਕਮ ਜਾਰੀ- ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ Iਸਨਅਤੀ ਗਤੀਵਿਧੀਆਂ ਲਈ ਜੇਕਰ ਲੇਬਰ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣਾ ਪੈਂਦਾ ਹੈ ਤਾਂ ਇਸ ਸਬੰਧੀ ਸਨਅਤੀ ਇਕਾਈ ਦਾ ਮਾਲਕ ਪਾਸ ਲਈ ਜ਼ਿਲ੍ਹਾ ਮੈਜਿਸਟ੍ਰੇਟ ਦਫਤਰ ਵਿਖੇ ਸੂਚੀ ਜਮ੍ਹਾਂ ਕਰਾਏਗਾ, ਜਿਸ ਵਿਚ ਨਾਮ ਤੋਂ ਇਲਾਵਾ ਆਧਾਰ ਕਾਰਡ ਨੰਬਰ ਵੀ ਹੋਵੇਗਾ ਤੇ  ਇਸ ਦਫਤਰ ਤੋਂ ਪ੍ਰਵਾਨਗੀ ਲਵੇਗਾ। ਸਨਅਤੀ ਇਕਾਈ ਦੇ ਮੈਨੇਜਮੈਂਟ ਅਤੇ ਦਫਤਰੀ ਸਟਾਫ (ਵਰਕਰਾਂ ਤੇ ਲੇਬਰ ਤੋਂ ਬਿਨਾਂ) ਵੱਲੋਂ ਆਉਣ-ਜਾਣ ਲਈ (ਆਪਣੇ ਵਾਹਨਾਂ ਸਮੇਤ) ਪਾਸ ਸਬੰਧੀ  epasscovi19.pais.net.in ’ਤੇ ਅਪਲਾਈ ਕੀਤਾ ਜਾਵੇਗਾ।