ਸਮਾਜਿਕ ਸੁਧਾਰ ਪ੍ਰਤੀ ਸਾਡੀ ਜਿੰਮੇਵਾਰੀ’ ਵਿਸ਼ੇ ਤੇ ਜਿਲ੍ਹਾ ਪੱਧਰੀ ਮੁਕਾਬਲਾ ਆਯੋਜਿਤ

246

ਸਮਾਜਿਕ ਸੁਧਾਰ ਪ੍ਰਤੀ ਸਾਡੀ ਜਿੰਮੇਵਾਰੀ’ ਵਿਸ਼ੇ ਤੇ ਜਿਲ੍ਹਾ ਪੱਧਰੀ ਮੁਕਾਬਲਾ ਆਯੋਜਿਤ

ਬਹਾਦਰਜੀਤ ਸਿੰਘ/  ਰੂਪਨਗਰ, 12 ਦਸੰਬਰ,2022

ਪ੍ਰਿੰਸੀਪਲ ਸਰਕਾਰੀ ਕਾਲਜ ਦੀ ਸਰਪ੍ਰਸਤੀ ਹੇਠ ਸਾਂਝਾ ਵਿਚਾਰ ਮੰਚ ਪੰਜਾਬ ਦੇ ਸੱਦੇ ਤੇ ‘ਸਮਾਜਿਕ ਸੁਧਾਰ ਪ੍ਰਤੀ ਸਾਡੀ ਜਿੰਮੇਵਾਰੀ’ ਵਿਸ਼ੇ ਤੇ ਜਿਲ੍ਹਾ ਪੱਧਰੀ ਮੁਕਾਬਲਾ ਆਯੋਜਿਤ ਕੀਤਾ ਗਿਆ। ਇਸ ਮੌਕੇ ਆਪਣੇ ਸਵਾਗਤੀ ਭਾਸ਼ਣ ਵਿਚ ਬੋਲਦਿਆਂ ਪ੍ਰਿੰਸੀਪਲ ਸਰਦਾਰ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਮਾਜ ਵਿਚ ਕੁਰੀਤੀਆਂ ਸਾਡੀ ਆਪਣੀ ਨਿੱਜਤਵੀ ਸੋਚ ਦਾ ਨਤੀਜਾ ਹਨ। ਇਹ ਸਭ ਮਾਨਵੀ ਭਾਵਨਾਵਾਂ ਨਾਲ ਹੋਏ ਖਿਲਵਾੜ ਨੂੰ ਦਰਸਾਉਂਦੀਆਂ ਹਨ। ਇਸ ਲਈ ਜੇਕਰ ਅਸੀਂ ਇਨ੍ਹਾਂ ਤੋਂ ਨਿਜਾਤ ਚਾਹੁੰਦੇ ਹਨ ਤਾਂ ਇਹਕੰਮ ਸਾਨੂੰ ਨਿੱਜ ਤੋਂ ਹੀ ਸ਼ੁਰੂ ਕਰਨਾ ਪਵੇਗਾ। ਵਿਦਿਆਰਥੀ ਉਹ ਬਲਦੀ ਮਿਸ਼ਾਲ ਹਨ, ਜੋ ਸਮਾਜ ਵਿਚ ਚਾਨਣਾ ਫੈਲਾ ਸਕਦੇ ਹਨ।

​​​​ਇਸ ਭਾਸ਼ਣ ਮੁਕਾਬਲੇ ਵਿਚ ਸਰਕਾਰੀ ਕਾਲਜ ਰੂਪਨਗਰ ਤੋਂ ਇਲਾਵਾ ਸ਼ਿਵਾਲਿਕ ਹਿਲਜ ਕਾਲਜ ਆਫ ਐਜੂਕੇਸ਼ਨ ਪੱਟੀ, ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ,ਬਾਬਾ ਜੋਰਾਵਰ ਸਿੰਘ ਫਤਹਿ ਸਿੰਘ ਖਾਲਸਾ ਗਰਲਜ ਕਾਲਜ ਮੋਰਿੰਡਾ, ਰੋਪੜ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ,ਰੋਪੜ,ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ , ਬੀਬੀ ਸ਼ਰਨ ਕੌਰ ਕਾਲਜ, ਰੂਪਨਗਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿਚ ਸਰਕਾਰੀ ਕਾਲਜ ਰੂਪਨਗਰ ਦੇ ਬੀ.ਏ ਭਾਗ ਤੀਜਾ ਦੇ ਵਿਦਿਆਰਥੀ ਰਾਮ ਕੁਮਾਰ ਨੇ ਪਹਿਲਾ ਅਤੇ ਸਿਮਰਨਜੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ ।ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਦੀ ਵਿਦਿਆਰਥਣ ਅਨੁਰਾਧਾ ਅਤੇ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ।

ਸਮਾਜਿਕ ਸੁਧਾਰ ਪ੍ਰਤੀ ਸਾਡੀ ਜਿੰਮੇਵਾਰੀ' ਵਿਸ਼ੇ ਤੇ ਜਿਲ੍ਹਾ ਪੱਧਰੀ ਮੁਕਾਬਲਾ ਆਯੋਜਿਤ

ਇਸ ਮੌਕੇ ਆਪਣੇ ਸੰਬੋਧਨ ਵਿਚ ਬੋਲਦਿਆਂ ਸਾਂਝਾ ਵਿਚਾਰ ਮੰਚ ਪੰਜਾਬ ਦੇ ਕਨਵੀਨਰ ਸੰਜੀਵ ਖੁਰਾਨਾ ਨੇ ਦੱਸਿਆ ਕਿ ਇਹ ਮੁਕਾਬਲੇ ਪਹਿਲਾਂ ਕਾਲਜ ਪੱਧਰ ਤੇ ਕਰਵਾਏ ਗਏ ਸਨ। ਉਨ੍ਹਾਂ ਕਿਹਾ ਕਿ ਵਿਚਾਰ ਮੰਚ ਸਮਾਜ ਪ੍ਰਤੀ ਚੇਤਨਾ ਦੀ ਮਿਸ਼ਾਲ ਨੂੰ ਅੱਗੇ ਲੈ ਕੇ ਤੁਰਿਆ ਹੈ। ਜੇਕਰ ਇਸ ਹੀ ਤਰ੍ਹਾਂ ਲੋਕ ਜੁੜਦੇ ਰਹੇ ਤਾਂ ਇਹ ਸੱਚਮੁੱਚ ਕਾਫਲਾ ਬਣੇਗਾ। ਇਸ ਮੌਕੇ ਡਾ. ਦਵਿੰਦਰਜੀਤ  ਕੌਰ, ਡਾ. ਸੁਖਜਿੰਦਰ ਕੌਰ ਅਤੇ ਪ੍ਰੋ ਜਗਪਾਲ ਸਿੰਘ ਨੇ ਨਿਰਣਾਇਕ ਭੂਮਿਕਾ ਨਿਭਾਈ। ਅੰਤ ਵਿਚ ਪ੍ਰੋਗਰਾਮ ਦੇ ਕਨਵੀਨਰ ਡਾ. ਜਤਿੰਦਰ ਕੁਮਾਰ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਵੀ ਹਾਜ਼ਰ ਸੀ। ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ  ਦੇ ਮੁਖੀ ਡਾ. ਸੁਖਜਿੰਦਰ ਕੌਰ , ਪ੍ਰੋ. ਨਰਿੰਦਰ ਕੌਰ, ਪ੍ਰੋ.ਉਪਦੇਸ਼ਦੀਪ ਕੌਰ, ਪ੍ਰੋ.ਹਰਸਿਮਰਤ ਕੌਰ, ਪ੍ਰੋ. ਰਜਿੰਦਰ ਕੌਰ ਨੇ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਈ। ਪ੍ਰੋ. ਹਰਦੀਪ ਕੌਰ ਨੇ ਮੰਚ ਸੰਚਾਲਨ ਬਾਖੂਬੀ ਕੀਤਾ।