ਸਮਾਜ ਪ੍ਰਤੀ ਸੇਵਾਵਾਂ ਲਈ ਰੋਟਰੀ ਕਲੱਬ ਅੱਵਲ:ਦਿਨੇਸ਼ ਚੱਢਾ

170

ਸਮਾਜ ਪ੍ਰਤੀ ਸੇਵਾਵਾਂ ਲਈ ਰੋਟਰੀ ਕਲੱ ਅੱਵਲ:ਦਿਨੇਸ਼ ਚੱਢਾ

ਬਹਾਦਰਜੀਤ ਸਿੰਘ ਰੂਪਨਗਰ 10 ਅਕਤੂਬਰ 2022

ਰੋਟਰੀ ਕਲੱਬ ਰੂਪਨਗਰ ਵੱਲੋਂ ਇਸ ਰੋਟਰੀ ਵਰ੍ਹੇ ਦੇ ਮੁੱਖ ਥੀਮ ਰੋਟਰੀ ਚੱਲੇ ਪਿੰਡਾਂ ਨੂੰ ਦੇ ਤਹਿਤ ਡਕਾਲਾ ਪਿੰਡ ਨੂੰ ਗੋਦ ਲਿਆ ਗਿਆ ਹੈ।ਇਸ ਪ੍ਰੋਜੈਕਟ ਦੇ ਤਹਿਤ ਰੋਟਰੀ ਕਲੱਬ ਵੱਲੋਂ ਹੁਣ ਤੱਕ ਇਸ ਪਿੰਡ ਵਿੱਚ ਦੋ ਪ੍ਰੋਜੈਕਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਪੌਦੇ ਲਗਾਉਣਾ ਅਤੇ ਸਫਾਈਅਭਿਆਨ ਚਲਾਉਣਾ ਹੈ।

ਅੱਜ ਦੇ ਮੁੱਖ ਪ੍ਰੋਜੈਕਟ ਤਹਿਤ ਤਿੰਨ ਛੋਟੇ ਪ੍ਰੋਜੈਕਟ ਕੀਤੇ ਗਏ ਜਿਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਸਾਰੇਬੱਚਿਆਂ ਨੂੰ ਬੈਗ ਅਤੇ ਸਟੇਸ਼ਨਰੀ ਵੰਡੀ ਗਈ, ਉਨ੍ਹਾਂ ਦੇ ਦੰਦਾਂ ਦਾ ਚੈਕਅੱਪ ਕੀਤਾ, ਉਨ੍ਹਾਂ ਲਈ ਸਿਹਤ ਚੈਕਅੱਪ ਕੈਂਪ ਲਗਾਇਆ ਅਤੇ ਸਾਰੇਬੱਚਿਆਂ ਨੂੰ ਫਲ ਵੰਡੇ ਗਏ।

ਇਸ ਪ੍ਰੋਜੈਕਟ ਦਾ ਉਦਘਾਟਨ ਇਲਾਕੇ ਦੇ ਐਮ.ਐਲ.ਏ. ਦਿਨੇਸ਼ ਚੱਢਾ ਨੇ ਕੀਤਾ। ਉਨ੍ਹਾਂ ਨੇ ਇਸ ਮੌਕੇ ਸਕੂਲ ਦੇ ਬੱਚਿਆਂ ਨਾਲਵਾਰਤਾਲਾਪ ਕੀਤਾ ਅਤੇ ਉਨ੍ਹਾਂ ਦੀ ਪੜ੍ਹਾਈ ਬਾਰੇ ਪੁੱਛਿਆ। ਉਨ੍ਹਾਂ ਨੇ ਕਲੱਬ ਦੇ ਪ੍ਰਧਾਨ ਇੰਜH ਪਰਮਿੰਦਰ ਕੁਮਾਰ ਨਾਲ ਆਉਣ ਵਾਲੇ ਸਮੇਂ ਅਜਿਹੇਕੀਤੇ ਜਾਣ ਵਾਲੇ ਪ੍ਰੋਜੈਕਟਾਂ ਦੀ ਜਾਣਕਾਰੀ ਲਈ ਅਤੇ ਆਪਣੇ ਵੱਲੋਂ ਭਰਪੂਰ ਯੋਗਦਾਨ ਦਾ ਆਸ਼ਵਾਸਨ ਦਿੱਤਾ।

ਸਮਾਜ ਪ੍ਰਤੀ ਸੇਵਾਵਾਂ ਲਈ ਰੋਟਰੀ ਕਲੱਬ ਅੱਵਲ:ਦਿਨੇਸ਼ ਚੱਢਾ

ਇਸ ਪ੍ਰੋਜੈਕਟ ਦੀ ਚੇਅਰਮੈਨ ਰੋਟਰੀ ਕਲੱਬ ਰੂਪਨਗਰ ਦੀ ਸਾਬਕਾ ਪ੍ਰਧਾਨ ਡਾH ਊਸ਼ਾ ਭਾਟੀਆ ਅਤੇ ਰੋਟੇਰੀਅਨ ਜਸਵਿੰਦਰ ਸਿੰਘ ਨੇਦੱਸਿਆ ਕਿ ਅੱਜ ਦੇ ਪ੍ਰੋਜੈਕਟ ਦੌਰਾਨ ਕੁੱਲ 35 ਬੱਚਿਆਂ ਦਾ ਚੈਕਅੱਪ ਕੀਤਾ ਗਿਆ ਅਤੇ ਉਨ੍ਹਾਂ ਵਿੱਚੋਂ 18 ਬੱਚਿਆਂ ਦੇ ਵਿੱਚ ਖੂਨ ਦੀ ਕਮੀ ਪਾਈਗਈ। ਜਿਸ ਤੋਂ ਸਕੂਲ ਮੁੱਖੀ ਅਤੇ ਇੰਨਾ ਦੇ ਮਾਤਾ^ਪਿਤਾ ਨੂੰ ਜਾਣੂ ਕਰਵਾ ਦਿੱਤਾ ਗਿਆ। ਕਲੱਬ ਦੇ ਪ੍ਰਧਾਨ ਨੇ ਦੱਸਿਆ ਕਿ ਉਹ ਕਲੱਬ ਵੱਲੋਂ ਇੰਨਾਬੱਚਿਆਂ ਨੂੰ ਚੰਗੀ ਖੁਰਾਕ ਸੰਬੰਧੀ ਜਾਣਕਾਰੀ ਦੇਣ ਲਈ ਆਉਣ ਵਾਲੇ ਸਮੇਂ ਵਿੱਚ ਇੱਕ ਹੋਰ ਸਿਹਤ ਕੈਂਪ ਲਗਾਇਆ ਜਾਵੇਗਾ ਤਾਂ ਜੋ ਸਮੇਂ ਸਿਰਇਨ੍ਹਾਂ ਬੱਚਿਆਂ ਦੀ ਦੇਖਭਾਲ ਕੀਤੀ ਜਾ ਸਕੇ। ਬੱਚਿਆਂ ਦੇ ਦੰਦਾਂ ਦੇ ਚੈਕਅੱਪ ਦੌਰਾਨ ਡਾH ਪਰਮਿੰਦਰ ਸਿੰਘ ਅਤੇ ਡਾH ਅੰਤਦੀਪ ਕੌਰ ਨੇ ਬੱਚਿਆਂਦੇ ਦੰਦਾਂ ਦੇ ਆਮ ਰੋਗਾਂ ਦੇ ਪ੍ਰਤੀ ਸੁਚੇਤ ਕੀਤਾ ਅਤੇ ਦੰਦਾਂ ਦੀ ਸੰਭਾਲ ਕਿਵੇਂ ਕੀਤੀ ਜਾਵੇ ਉਸ ਬਾਰੇ ਇੱਕਲੇ^ਇਕੱਲੇ ਬੱਚੇ ਨੂੰ ਜਾਣੂ ਕਰਵਾਇਆ।ਇਸ ਮੌਕੇ ਸਾਰੇ ਬੱਚਿਆਂ ਨੂੰ ਦੰਦਾਂ ਦੇ ਬਰੱਸ਼ ਅਤੇ ਪੇਸਟ ਵੀ ਦਿੱਤੇ ਗਏ ਅਤੇ ਆਪਣੇ ਦੰਦਾਂ ਨੂੰ ਸਹੀ ਢੰਗ ਨਾਲ ਸਾਫ ਕਰਨ ਦਾ ਢੰਗ ਵੀਸਮਝਾਇਆ ਗਿਆ। ਇਸ ਮੌਕੇ ਡਾ. ਊਸ਼ਾ ਭਾਟੀਆ ਨੇ ਬੱਚਿਆਂ ਨੂੰ ਚੰਗੀ ਅਤੇ ਮਿਆਰੀ ਸਿੱਖਿਆ ਕਿਵੇਂ ਪ੍ਰਾਪਤ ਕੀਤੀ ਜਾਵੇ ਬਾਰੇ ਦੱਸਿਆ।ਕੈਂਪ ਦੌਰਾਨ ਕਲੱਬ ਦੇ ਸਾਬਕਾ ਪ੍ਰਧਾਨ ਡਾ. ਭੀਮ ਸੈਨ ਨੇ ਬੱਚਿਆਂ ਦਾ ਸਿਹਤ ਚੈਕਅੱਪ ਕੀਤਾ। ਇਸ ਮੌਕੇ ਇਸ ਪ੍ਰੋਜੈਕਟ ਦੇ ਕੋ^ਚੇਅਰਮੈਨਰੋਟੇਰੀਅਨ ਕਿਰਨ ਆਹਲੂਵਾਲੀਆ ਨੇ ਬੱਚਿਆਂ ਨੂੰ ਸੈਰ ਕਰਨ ਸੰਬੰਧੀ ਅਤੇ ਆਪਣੇ ਸ਼ਰੀਰ ਨੂੰ ਸਵਸਥ ਰੱਖਣ ਸੰਬੰਧੀ ਜਾਣਕਾਰੀ ਦਿੱਤੀ।

ਸਕੂਲ ਦੇ ਬੱਚਿਆਂ, ਸਮੂਹ ਸਟਾਫ ਅਤੇ ਪਿੰਡ ਵਾਸੀਆਂ ਨੇ ਰੋਟਰੀ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਮੌਕੇਸਕੂਲੀ ਬੱਚਿਆਂ ਦੇ ਚਿਹਰੇ ਦੀ ਰੌਣਕ ਦੇਖਣ ਯੋਗ ਸੀ। ਇਸ ਮੌਕੇ ਪਿੰਡ ਦੀ ਸਰਪੰਚ ਸ੍ਰੀਮਤੀ ਸੀਮਾ ਸੈਣੀ, ਐਡਵੋਕੇਟ ਸੰਜੀਵ ਸੈਣੀ ਅਤੇਐਡਵੋਕੇਟ ਵਰਿੰਦਰ ਸੈਣੀ ਨੇ ਰੋਟਰੀ ਕਲੱਬ ਦਾ ਧੰਨਵਾਦ ਕਰਦਿਆਂ ਹੋਇਆ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਦੇ ਪਿੰਡ ਵਿੱਚ ਅਜਿਹੇ ਉਪਰਾਲੇਕਰਦੇ ਰਹਿਣ ਲਈ ਬੇਨਤੀ ਕੀਤੀ ਅਤੇ ਪਿੰਡ ਦੀ ਪੰਚਾਇਤ ਵੱਲੋਂ ਪੂਰੇ ਯੋਗਦਾਨ ਦਾ ਭਰੋਸਾ ਦੁਆਇਆ।     ਇਸ ਮੌਕੇ ਰੋਟਰੀ ਕਲੱਬ ਵੱਲੋਂਸਾਬਕਾ ਪ੍ਰਧਾਨ ਐਚ.ਐਸ. ਸੈਣੀ, ਐਚ.ਐਸ. ਸਿੱਟਾ, ਅਮਰ ਰਾਜ ਸੈਣੀ, ਇੰਜ. ਜੇ.ਕੇ. ਭਾਟੀਆ, ਜੇ.ਕੇ. ਸ਼ਰਮਾ ਅਤੇ ਕੁਲਵੰਤ ਸਿੰਘ ਮੌਜੂਦ ਸਨ।