ਸਮਾਜ ਸੇਵੀ ਸ਼੍ਰੀਮਤੀ ਅੰਮ੍ਰਿਤ ਕੌਰ ਬਿੰਦਰਾ ਨਮਿਤ ਅੰਤਮ ਅਰਦਾਸ ਤੇ ਸ਼ਰਧਾਜਲੀ ਸਮਾਗਮ ‘ਚ ਵੱਡੀ ਗਿਣਤੀ ਲੋਕੀ ਹੋਏ ਸ਼ਾਮਲ

216

ਸਮਾਜ ਸੇਵੀ ਸ਼੍ਰੀਮਤੀ ਅੰਮ੍ਰਿਤ ਕੌਰ ਬਿੰਦਰਾ ਨਮਿਤ ਅੰਤਮ ਅਰਦਾਸ ਤੇ ਸ਼ਰਧਾਜਲੀ ਸਮਾਗਮ ‘ਚ  ਵੱਡੀ ਗਿਣਤੀ ਲੋਕੀ ਹੋਏ ਸ਼ਾਮਲ

ਬਹਾਦਰਜੀਤ ਸਿੰਘ /   ਰੂਪਨਗਰ, 22 ਜੁਲਾਈ,2023

ਰੂਪਨਗਰ ਪ੍ਰੈਸ ਕਲੱਬ ਦੇ ਸਰਪ੍ਰਸਤ ਅਤੇ ਵੈਟਰਨ ਪੱਤਰਕਾਰ ਗੁਰਚਰਨ ਸਿੰਘ ਬਿੰਦਰਾ ਦੇ ਜੀਵਨ ਸਾਥੀ ਸਮਾਜ ਸੇਵੀ ਸ਼੍ਰੀਮਤੀ ਅਮ੍ਰਿਤ ਕੌਰ ਬਿੰਦਰਾ (86) ਸਾਬਕਾ ਐਮਸੀ ਨਮਿਤ ਅੰਤਮ ਅਰਦਾਸ ਤੇ ਸ਼ਰਧਾਜਲੀ ਸਮਾਗਮ ਵਿੱਚ ਅੱਜ ਗੁਰਦੁਆਰਾ ਸਿੰਘ ਸਭਾ, ਰੂਪਨਗਰ ਵਿਖੇ ਪਰਿਵਾਰ ਦੇ ਰਿਸ਼ਤੇਦਾਰਾਂ, ਨਜਦੀਕੀਆਂ ਤੋਂ ਇਲਾਵਾ ਵੱਖ-ਵੱਖ ਵਰਗਾਂ ਤੋਂ ਵੱਡੀ ਗਿਣਤੀ ਵਿਚ ਪਤਵੰਤੇ ਵਿਅਕਤੀ ਅਤੇ ਲੋਕੀ ਸ਼ਾਮਲ ਹੋਏ।

ਸ਼ਰਧਾਜਲੀ ਸਮਾਗਮ ਨੂੰ ਰੂਪਨਗਰ ਹਲਕੇ ਤੋਂ  ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਲੋਕ ਸੰਪਰਕ ਵਿਭਾਗ ਦੇ ਸੇਵਾਮੁਕਤ ਐਡੀਸਨਲ ਡਾਇਰੈਕਟਰ ੳਪਿੰਦਰ ਸਿੰਘ ਲਾਂਭਾ ਤੇ ਸਿੰਘ ਸਭਾ ਦੇ ਪ੍ਰਧਾਨ ਚਰਨਜੀਤ ਸਿੰਘ ਭਾਟੀਆ ਨੇ ਸੰਬੋਧਨ ਕੀਤਾ ਅਤੇ ਬਿੰਦਰਾ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਇਸ ਪਰਿਵਾਰ ਦੀ ਦਿਆਨਤਦਾਰੀ ਤੇ ਨੇਕਦਿਲੀ ਬਾਰੇ ਵਿਚਾਰ ਰੱਖੇ। ਸ਼੍ਰੀਮਤੀ ਅਮ੍ਰਿਤ ਕੌਰ ਬਿੰਦਰਾ ਦੇ ਵੱਡੇ ਸਪੁੱਤਰ ਇੰਜ ਚਰਨਜੀਤ ਸਿੰਘ ਬਿੰਦਰਾ ਨੇ ਆਪਣੀ ਮਾਤਾ ਵਲੋਂ ਦਿੱਤੇ ਨੇਕ ਸੰਸਕਾਰਾਂ ਉਤੇ ਚਾਨਣ ਪਾਇਆ ਅਤੇ ਪਰਿਵਾਰ ਵਲੋਂ ਉਨ੍ਹਾਂ ਉਤੇ ਚਲਣ ਦਾ ਪ੍ਰਣ ਲਿਆ।

ਸਾਬਕਾ ਪੀਆਰੳ ਤੇ ਬਜ਼ੁਰਗਾਂ ਦੇ ਆਪਣਾ ਘਰ ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਸਟੇਜ ਦੀ ਸੇਵਾ ਨਿਭਾਉਦੀਆ ਸ਼੍ਰੀਮਤੀ ਅਮ੍ਰਿਤ ਕੌਰ ਬਿੰਦਰਾ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਉਨਾਂ ਵਲੋਂ ਕੀਤੇ ਸਮਾਜ ਭਲਾਈ ਕਾਰਜ਼ਾ ਦਾ ਜ਼ਿਕਰ ਕੀਤਾ।

ਇਸ ਮੌਕੇ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਦੇ ਪ੍ਰਿੰਸੀਪਲ ਗਿਆਨੀ ਹਰਭਜਨ ਸਿੰਘ ਵਲੋਂ ਰਸ-ਭਿੰਨਾ ਵਿਰਾਗਮਈ ਕੀਰਤਨ ਕਰਨ ਤੋਂ ਇਲਾਵਾ ਮਾਂ ਦੀ ਮਹਿਮਾ ਤੇ ਆਪਣੇ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਰੂਪਨਗਰ ਪ੍ਰੈਸ ਕਲੱਬ, ਬਜ਼ੁਰਗਾਂ ਦੇ ਆਪਣਾ ਘਰ, ਹਵੇਲੀ ਕਲਾਂ ਰੂਪਨਗਰ, ਸੀਨੀਅਰ ਸਿਟੀਜ਼ਨ ਕੌਂਸਲ ਰੂਪਨਗਰ, ਸ੍ਰੌਮਣੀ ਅਕਾਲੀ ਦਲ (ਬਾਦਲ), ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ, ਮੁਲਾਜ਼ਮ ਆਗੂ ਰਣਬੀਰ ਸਿੰਘ ਢਿੱਲੋਂ, ਸਮਾਜ ਸੇਵੀ ਦੇਵਿੰਦਰ ਸਿੰਘ ਜਟਾਣਾ, ਗੁਰੂ ਨਾਨਕ ਦੇਵ ਯੂਥ ਫੈਡਰੇਸ਼ਨ ਵਲੋਂ ਸ਼ੋਕ ਮਤੇ ਭੇਜੇ ਗਏ।

ਸਮਾਜ ਸੇਵੀ ਸ਼੍ਰੀਮਤੀ ਅੰਮ੍ਰਿਤ ਕੌਰ ਬਿੰਦਰਾ ਨਮਿਤ ਅੰਤਮ ਅਰਦਾਸ ਤੇ ਸ਼ਰਧਾਜਲੀ ਸਮਾਗਮ ‘ਚ  ਵੱਡੀ ਗਿਣਤੀ ਲੋਕੀ ਹੋਏ ਸ਼ਾਮਲ

ਇਸ ਮੌਕੇ ਤੇ ਮੁੱਖ ਤੌਰ ਉੱਤੇ ਸਾਬਕਾ ਵਿਧਾਇਕ ਭਾਗ ਸਿੰਘ, ਡਾ ਆਰ ਐਸ ਪਰਮਾਰ, ਡਿਪਟੀ ਐਡਵੋਕੇਟ ਜਨਰਲ ਹਰਸਿਮਰਨ ਸਿੰਘ ਸਿੱਟਾ, ਬਸਪਾ ਆਗੂ ਐਡਵੋਕੇਟ ਚਰਨਜੀਤ ਸਿੰਘ ਘਈ, ਖਬੇ ਪੱਖੀ ਆਗੂ ਗੁਰਦੇਵ ਸਿੰਘ ਬਾਗੀ, ਬੀ ਐਸ ਸੈਣੀ, ਦੇਵਿੰਦਰ ਨੰਗਲੀ, ਨਰਿੰਦਰ ਸਿੰਘ, ਸੈਣੀ ਭਵਨ ਦੇ ਪ੍ਰਧਾਨ ਡਾ ਅਜਮੇਰ ਸਿੰਘ ਤੰਬੜ, ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਸੁਖਵਿੰਦਰ ਸਿੰਘ ਵਿਸਕੀ, ੳਬੀਸੀ ਸੈਲ ਦੇ ਸਾਬਕਾ ਵਾਇਸ ਪ੍ਰਧਾਨ ਗੁਰਿੰਦਰ ਸਿੰਘ ਬਿੱਲਾ, ਡਾਇਰੈਕਟਰ ਸਾਸਾ ਸੁਖਜਿੰਦਰ ਸਿੰਘ, ਪ੍ਰਿਸੀਪਲ ਰਾਜ਼ਨ ਚੌਪੜਾ, ਡੀਪੀਆਰੳ ਕਰਨ ਮਹਿਤਾ, ਰੂਪਨਗਰ ਪ੍ਰੈਸ ਕਲੱਬ ਦੇ ਪ੍ਰਧਾਨ ਬਹਾਦਰਜੀਤ ਸਿੰਘ, ਸਕੱਤਰ ਸਤਨਾਮ ਸਿੰਘ ਸੱਤੀ, ਸਾਬਕਾ ਪ੍ਰਧਾਨ ਵਿਜੇ ਸ਼ਰਮਾ, ਅਜੇ ਅਗਣੀਹੋਤਰੀ, ਸਲਾਕਾਰ ਸ਼ਤੀਸ ਜਗੋਤਾ, ਪ੍ਰਮੁੱਖ ਅਹੁਦੇਦਾਰ ਜਗਜੀਤ ਸਿੰਘ ਜੱਗੀ, ਸੁਰਜੀਤ ਗਾਂਧੀ, ਕਮਲ ਭਾਰਜ, ਤੇਜਿੰਦਰ ਸਿੰਘ, ਅਮਰਪਾਲ ਸਿੰਘ ਬੈਂਸ, ਪ੍ਰਭਾਤ ਭੱਟੀ, ਸਰਬਜੀਤ ਸਿੰਘ ਕਾਕਾ, ਇੰਦਰਪਾਲ ਸਿੰਘ ਚੱਡਾ, ਸਾਬਕਾ ਪ੍ਰਧਾਨ ਨਗਰ ਕੌਸਲ ਪਰਮਜੀਤ ਸਿੰਘ ਮਾਕੜ, ਸਿੰਘ ਸਭਾ ਦੇ ਪ੍ਰਧਾਨ ਚਰਨਜੀਤ ਸਿੰਘ ਭਾਟੀਆ, ਪੀ ਏ/ ਐੱਮ ਐੱਲ ਏ ਐਡਵੋਕੇਟ ਸਤਨਾਮ ਸਿੰਘ ਸੱਤੀ, ਐਸ ਸੀ ਇੰਦਰਪਾਲ ਸਿੰਘ ਰਾਜੂ ਸਤਿਆਲ, ਪੌਮੀ ਸੋਨੀ, ਜੇ ਕੇ ਜੱਗੀ, ਟਰੇਡ ਯੂਨੀਅਨ ਆਗੂ ਪਰਦਮਨ ਸਿੰਘ, ਨਿਰਮਲ ਸਿੰਘ ਲੋਧੀਮਾਜਰਾ, ਅਕਾਲੀ ਆਗੂ ਹਰਜੀਤ ਸਿੰਘ ਹਵੇਲੀ, ਬੀਜੇਪੀ ਆਗੂ ਜਗਦੀਸ਼ ਕਾਜਲਾ, ਗਿੰਨੀ ਜੋਲੀ, ਮੁਕੇਸ਼ ਮਹਾਜ਼ਨ, ਆਪ ਆਗੂ ਭਾਗ ਸਿੰਘ ਮਦਾਨ, ਕਲਗੀਧਰ ਪਾਠਸ਼ਾਲਾ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਸਾਹਨੀ, ਮੁਲਾਜਮ ਆਗੂ ਸੁਰਜੀਤ ਸਿੰਘ ਸੈਣੀ, ਸੀਨੀਅਰ ਸਿਟੀਜ਼ਨ ਕੌਸਲ ਦੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ, ਸਾਬਕਾ ਪ੍ਰਧਾਨ ਇੰਜ ਕਰਨੈਲ ਸਿੰਘ, ਐਡਵੋਕੇਟ ਅਮਿੰਦਰਪ੍ਰੀਤ ਸਿੰਘ ਬਾਵਾ, ਮੁਲਾਜ਼ਮ ਆਗੂ ਸੁਖਦੇਵ ਸਿੰਘ ਸੁਰਤਾਪੁਰੀ ਤੋਂ ਇਲਾਵਾ ਸ਼੍ਰੀ ਬਿੰਦਰਾ ਦੇ ਵੱਡੇ ਸਪੁੱਤਰ ਚਰਨਜੀਤ ਸਿੰਘ ਪੁਰਾਣੇ ਕਲਾਸ ਸਾਥੀ ਡਾ ਗੁਰਪ੍ਰੀਤ ਸਿੰਘ ਮਾਵੀ, ਸੁਰਿੰਦਰ ਸਿੰਘ ਅਤੇ ਸਪੁੱਤਰ ਹਰਮੀਤ ਸਿੰਘ ਦੇ ਏਅਰਫੋਰਸ ਦੇ ਜਲੰਧਰ, ਆਜਮਪੁਰ, ਹਮੀਰੁਰ ਤੋਂ ਸਾਥੀ, ਸਪੁੱਤਰ ਅਮਰਜੀਤ ਸਿੰਘ ਦੇ ਕਪੂਰਥਲਾ ਤੋਂ ਸਾਥੀ ਅਤੇ ਪਰਿਵਾਰ ਦੇ ਆਗਰਾ, ਦਿਲੀ, ਜਗਾਧਰੀ, ਰਾਜਨਗਰ ਤੇ ਜਾਮਨਗਰ ਗੁਜਰਾਤ ਤੋਂ ਰਿਸਤੇਦਾਰ ਹਾਜ਼ਰ ਸਨ।