ਸਮੁੱਚੀ ਮਾਨਵਤਾ ਨੂੰ ਸਹੀ ਮਾਰਗ ਦਰਸ਼ਨ ਕਰਨ ਵਿਚ ਸੰਤਾ ਮਹਾਪੁਰਸ਼ਾ ਦਾ ਮਹੱਤਵਪੂਰਨ ਯੋਗਦਾਨ-ਜੈ ਕਿਸ਼ਨ ਰੋੜੀ

228

ਸਮੁੱਚੀ ਮਾਨਵਤਾ ਨੂੰ ਸਹੀ ਮਾਰਗ ਦਰਸ਼ਨ ਕਰਨ ਵਿਚ ਸੰਤਾ ਮਹਾਪੁਰਸ਼ਾ ਦਾ ਮਹੱਤਵਪੂਰਨ ਯੋਗਦਾਨ-ਜੈ ਕਿਸ਼ਨ ਰੋੜੀ

ਬਹਾਦਰਜੀਤ ਸਿੰਘ /ਸ੍ਰੀ ਅਨੰਦਪੁਰ ਸਾਹਿਬ ,24 ਜੁਲਾਈ ,2022

ਸਮੁੱਚੀ ਮਾਨਵਤਾ ਨੂੰ ਜੀਵਨ ਵਿਚ ਸਹੀ ਮਾਰਗ ਦਰਸ਼ਨ ਕਰਨ ਵਿਚ ਸੰਤਾ ਮਹਾਪੁਰਸ਼ਾਂ ਦਾ ਵੱਡਾ ਯੋਗਦਾਨ ਹੈ। ਸੰਤਾ ਦੇ ਪਰਵਚਨ ਤੇ ਉਨ੍ਹਾਂ ਦੇ ਬਾਣੀ ਮਨ ਨੂੰ ਸ਼ਾਤੀ ਪ੍ਰਦਾਨ ਕਰਦੀ ਹੈ। ਸਤਿਸੰਗ ਵਿਚ ਬੈਠ ਕੇ ਆਪਣੇ ਜੀਵਨ ਨੂੰ ਸਹੀ ਮਾਰਗ ਵੱਲ ਲੈ ਜਾਣ ਦੀ ਪ੍ਰੇਰਾਨਾ ਦਿੰਦੀ ਹੈ।

ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੇ ਭੂਰੀ ਵਾਲੇ ਸੰਪਰਦਾਇ ਦੇ ਡੇਰੇ ਬਚੋਲੀ ਵਿਖੇ ਵਿਸਾਲ ਸੰਤ ਸੰਮੇਲਨ ਵਿਚ ਸਾਮਲ ਹੋਣ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਭੂਰੀ ਵਾਲਿਆਂ ਨੇ ਸਦਾ ਹੀ ਸਾਨੂੰ ਨਵੀ ਸੇਧ ਦਿੱਤੀ ਹੈ, ਉਨ੍ਹਾਂ ਨੇ ਸਾਡਾ ਮਾਰਗ ਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਵੱਲੋਂ ਅਜਿਹੇ ਵਿਸ਼ਾਲ ਸੰਤ ਸੰਮੇਲਨ ਕਰਵਾ ਕੇ ਸਮਾਜ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਡਿਪਟੀ ਸਪੀਕਰ ਨੇ ਕਿਹਾ ਕਿ  ਸੁਆਮੀ ਆਤਮਾ ਨੰਦ ਜੀ ਭੂਰੀ ਵਾਲਿਆ ਵੱਲੋ ਸਮੇ ਸਮੇ ਤੇ ਵਿਸਾਲ ਧਾਰਮਿਕ ਸਮਾਗਮਾਂ ਦਾ ਆਯੋਜਨ ਕਰਵਾਇਆ ਜਾਂਦਾ ਹੈ। ਜਿਨ੍ਹਾਂ ਵਿਚ ਹੋਰ ਵੱਡੇ ਵੱਡੇ ਸੰਤ ਪ੍ਰਵਚਨ ਕਰਨ ਲਈ ਆਉਦੇ ਹਨ, ਸਤਿਸੰਗ ਵਿਚ ਬੈਠ ਕੇ ਜੋ ਸਕੂਨ ਮਿਲਦਾ ਹੈ, ਉਸ ਨਾਲ ਮਨ ਨੂੰ ਭਰਪੂਰ ਸੁੱਖ ਮਿਲਦਾ ਹੈ। ਉਨ੍ਹਾ ਨੇ ਕਿਹਾ ਕਿ ਸੰਤਾ ਮਹਾਪੁਰਸ਼ਾ ਵੱਲੋਂ ਆਪਣੇ ਪ੍ਰਵਚਨਾ ਰਾਹੀ ਜੋ ਜੀਵਨ ਦਾ ਗਿਆਨ ਸਾਨੂੰ ਪ੍ਰਦਾਨ ਕੀਤਾ ਜਾਂਦਾ ਹੈ, ਉਸ ਨਾਲ ਅਸੀ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸੰਤਾ ਮਹਾਪੁਰਸ਼ਾਂ ਦੀ ਬਾਣੀ ਅਤੇ ਉਨ੍ਹਾਂ ਵੱਲੋ ਕੀਤੇ ਮਾਰਗ ਦਰਸ਼ਨ ਨੂੰ ਆਪਣੇ ਜੀਵਨ ਵਿਚ ਅਪਨਾਉਣਾ ਚਾਹੀਦਾ ਹੈ। ਧਾਰਮਿਕ ਸਮਾਗਮਾਂ ਵਿਚ ਨੌਜਵਾਨਾ ਤੇ ਬੱਚਿਆ ਨੂੰ ਵੱਧ ਚੜ੍ਹ ਕੇ ਸਾਮਿਲ ਹੋਣਾ ਚਾਹੀਦਾ ਹੈ। ਇਹ ਧਾਰਮਿਕ ਸਮਾਗਮ ਸਾਨੂੰ ਸਾਡੇ ਧਰਮ ਬਾਰੇ ਵਿਸਥਾਂਰ ਨਾਲ ਜਾਣਕਾਰੀ ਦਿੰਦੇ ਹਨ।

ਸਮੁੱਚੀ ਮਾਨਵਤਾ ਨੂੰ ਸਹੀ ਮਾਰਗ ਦਰਸ਼ਨ ਕਰਨ ਵਿਚ ਸੰਤਾ ਮਹਾਪੁਰਸ਼ਾ ਦਾ ਮਹੱਤਵਪੂਰਨ ਯੋਗਦਾਨ-ਜੈ ਕਿਸ਼ਨ ਰੋੜੀ

ਜਿਕਰਯੋਗ ਹੈ ਕਿ ਭੂਰੀ ਵਾਲੇ ਸੰਪਰਦਾਇ ਦਾ ਡੇਰਾ ਬਚੋਲੀ ਵਿਖੇ ਵਿਸ਼ਾਲ ਸੰਤ ਸੰਮੇਲਨ ਕਰਵਾਇਆ ਗਿਆ, ਜਿਸ ਵਿਚ ਪਿਛਲੇ ਤਿੰਨ ਦਿਨਾਂ ਤੋ ਭੂਰੀ ਵੱਲੇ ਸੰਪਰਦਾਇ ਵੱਲੋਂ ਪਾਠ ਦੇ ਭੋਗ ਪਾਏ ਗਏ ਤੇ  ਵੱਖ ਵੱਖ ਥਾਵਾ ਤੋ ਆਏ ਸੰਤਾ ਮਹਾਪੁਰਸ਼ਾ ਨੇ ਪਰਵਚਨ ਕੀਤੇ। ਇਸ ਤੋ ਬਾਅਦ ਹਿਮਾਚਲ ਪ੍ਰਦੇਸ਼ ਆਪਦਾ ਦੇ ਚੇਅਰਮੈਨ ਤੇ ਸਾਬਕਾ ਵਿਧਾਇਕ ਰਣਧੀਰ ਸ਼ਰਮਾ, ਸੋਹਣ ਸਿੰਘ ਬੈਸ, ਬਲਵਿੰਦਰ ਕੌਰ ਬੈਂਸ, ਕਮਿੱਕਰ ਸਿੰਘ ਡਾਢੀ ਨੇ ਸੰਗਤਾ ਨੂੰ ਸੰਬੋਧਨ ਕੀਤਾ ਤੇ ਭੂਰੀ ਵਾਲੇ ਸੰਪਰਦਾਇ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਦੇ ਪਰਵਚਨ ਜੀਵਨ ਵਿਚ ਵਰਤਣ ਦੀ ਅਪੀਲ ਕੀਤੀ। ਡੇਰਾ ਪ੍ਮੁੱਖ ਸੁਆਮੀ ਆਤਮਾ ਨੰਦ ਜੀ ਨੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੂੰ ਇੱਕ ਤਸਵੀਰ ਤੇ ਦੁਸਾਲਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਤਪਾਲ ਸਿੰਗਲਾ  ਧੂਰੀ, ਜਸਵੀਰ ਸਿੰਘ ਜੱਸੂ, ਸੂਬੇਦਾਰ ਰਾਜਪਾਲ ਮੋਹੀਵਾਲ, ਕਰਨੈਲ ਸਿੰਘ, ਠੇਕੇਦਾਰ ਜਗਜੀਤ ਸਿੰਘ ਜੱਗੀ, ਜਸਵਿੰਦਰ ਸਿੰਘ ਬਾਂਠ, ਇਕਬਾਲ ਸਿੰਘ ਭੱਠਲ, ਦੀਪਕ ਆਂਗਰਾ, ਸ਼ੱਮੀ ਬਰਾਰੀ, ਪ੍ਰੇਮ ਕੋਸ਼ਲ ਤੇ ਸਮੂਹ ਸੰਗਤ ਹਾਜਰ ਸੀ।