ਸਰਕਾਰੀ ਐਲੀਮੈਂਟਰੀ ਸਕੂਲ ਅਰਬਨ ਅਸਟੇਟ ਪਟਿਆਲਾ ਦੇ ਵਿਦਿਆਰਥੀਆਂ ਨੇ ਕੱਢੀ ਸਵੱਛ ਭਾਰਤ ਰੈਲੀ
ਪਟਿਆਲਾ, 5 ਫਰਵਰੀ:
ਸਰਕਾਰੀ ਐਲੀਮੈਂਟਰੀ ਸਕੂਲ ਅਰਬਨ ਅਸਟੇਟ ਫੇਜ਼-1 ਦੇ ਵਿਦਿਆਰਥੀਆਂ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਵੱਛ ਭਾਰਤ ਅਤੇ ਪਲਾਸਟਿਕ ਮੁਕਤ ਸਮਾਜ ਦਾ ਸੁਨੇਹਾ ਦੇਣ ਲਈ ਜਾਗਰੂਕਤਾ ਰੈਲੀ ਕੱਢੀ ਗਈ। ਪ੍ਰਿੰਸੀਪਲ ਗੁਰਪ੍ਰੀਤ ਕੌਰ ਦੀ ਅਗਵਾਈ ਵਿੱਚ ਕੱਢੀ ਗਈ ਸਵੱਛ ਭਾਰਤ ਰੈਲੀ ਵਿੱਚ ਵਿਦਿਆਰਥੀਆਂ ਵੱਲੋਂ ਕੱਪੜੇ ਦੇ ਥੈਲੇ ਵੰਡਕੇ ਪੋਲੀਥੀਨ ਦੇ ਲਿਫਾਫੇ ਨਾ ਵਰਤਣ ਦਾ ਸੁਨੇਹਾ ਦਿੱਤਾ ਗਿਆ।
ਇਸ ਮੌਕੇ ਸਵੱਛ ਸਰਵੇਖਣ 2020 ਦੇ ਇੰਚਾਰਜ ਸਹਾਇਕ ਕਮਿਸ਼ਨਰ (ਯੂ.ਟੀ.) ਟੀ. ਬੈਨਿਥ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਪ੍ਰੋਂ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਲਈ ਰੈਲੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਟੀ.ਬੈਨਿਥ ਨੇ ਕਿਹਾ ਕਿ ਛੋਟੇ ਬੱਚਿਆਂ ਦਾ ਇਹ ਉਪਰਾਲਾ ਵੱਡਿਆਂ ਲਈ ਇਕ ਖੂਬਸੂਰਤ ਸੁਨੇਹਾ ਹੈ ਅਤੇ ਸਾਨੂੰ ਬੱਚਿਆ ਦੇ ਇਸ ਸੁਨੇਹੇ ਨੂੰ ਸਮਝਣ ਦੀ ਲੋੜ ਹੈ ਤਾਂ ਜੋ ਸਵੱਛ ਭਾਰਤ ਦਾ ਨਿਰਮਾਣ ਹੋ ਸਕੇ।

ਰੈਲੀ ਦੌਰਾਨ ਵਿਦਿਆਰਥੀਆਂ ਨੇ ਸੁਨੇਹਾ ਦਿੰਦਿਆ ਕਿਹਾ ਕਿ ” ਪੋਲੀਥੀਨ ਨਾ ਮੰਗੋ, ਥੈਲਾ ਚੁੱਕਣੋ ਨਾ ਸੰਗੋ” ਅਤੇ ਆਓ ਪਲਾਸਟਿਕ ਨੂੰ ਕਰੀਏ ਨਾਂਹ ਦੇ ਸਨੇਹੇ ਵਾਲੇ ਥੈਲੇ ਦੇਕੇ ਵੀ ਆਮ ਲੋਕਾਂ ਨੂੰ ਵਿਦਿਆਰਥੀਆਂ ਵੱਲੋਂ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਉਹ ਆਪਣੇ ਮਾਪਿਆਂ ਨੂੰ ਪ੍ਰੇਰਿਤ ਕਰਨਗੇ ਕਿ ਉਹ ਹੁਣ ਬਜ਼ਾਰ ਤੋਂ ਸਬਜ਼ੀ ਅਤੇ ਹੋਰ ਸਮਾਨ ਲੈਣ ਲਈ ਥੈਲਾ ਨਾਲ ਲੈ ਕੇ ਜਾਣ। ਟੀ. ਬੈਨਿਥ ਵਲੋਂ ਸਕੂਲ ਅਧਿਆਪਕਾ ਵਲੋਂ ਕੰਧ ਚਿੱਤਰਾਂ ਰਾਹੀਂ ਸਕੂਲ ਵਿੱਚ ਦਿੱਤੇ ਸੁਨੇਹੇ ਦੀ ਵੀ ਸ਼ਲਾਘਾ ਕੀਤੀ ਗਈ।

ਇਸ ਮੌਕੇ ਪ੍ਰੋਂ ਅੰਟਾਲ ਦੇ ਦੱਸਿਆ ਕਿ ਪੂਰੇ ਸ਼ਹਿਰ ਵਿਚ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਥੈਲੇ ਵੰਡੇ ਜਾ ਰਹੇ ਹਨ। ਇਸ ਮੌਕੇ ਸਕੂਲ ਦੇ ਅਧਿਆਪਕਕਿਰਨ ਰੋਜ,ਰਜਿੰਦਰ ਕੌਰ,ਪਰਮਜੀਤ ਕੌਰ,ਗੁਰਵਿੰਦਰ ਕੌਰ,ਜਤਿੰਦਰ ਕੌਰ ਸਮੇਤ ਪਰਮਜੀਤ ਸਿੰਘ ਸਾਹੀ, ਰਾਜ ਕੁਮਾਰ ਸ਼ਰਮਾ, ਹਰਭਜਨ ਸਿੰਘ ਵੀ ਮੌਜੂਦ ਸਨ।












