ਸਰਕਾਰੀ ਕਾਲਜ ਮਹੈਣ ਵਿਖੇ ਦਾਖਲਾ ਲੈਣ ਲਈ ਉਤਸਾਹਿਤ ਕਰਨ ਲਈ ਪ੍ਰੋਗਰਾਮ ਦਾ ਆਯੋਜਨ

219

ਸਰਕਾਰੀ ਕਾਲਜ ਮਹੈਣ ਵਿਖੇ ਦਾਖਲਾ ਲੈਣ ਲਈ ਉਤਸਾਹਿਤ ਕਰਨ ਲਈ ਪ੍ਰੋਗਰਾਮ ਦਾ ਆਯੋਜਨ

ਬਹਾਦਰਜੀਤ ਸਿੰਘ/  ਰੂਪਨਗਰ, 12 ਦਸੰਬਰ,2022

ਅੱਜ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਿੰਸੀਪਲ ਸੀਮਾ  ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਧੀਨ ਪ੍ਰੋ: ਵਿਪਨ ਕੁਮਾਰ ਅਤੇ ਪ੍ਰੋ: ਬੋਬੀ ਦੁਆਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆ ਸ੍ਰੀ ਅਨੰਦਪੁਰ ਸਾਹਿਬ ਦੀਆਂ ਬਾਰਵੀਂ ਜਮਾਤ ਦੀਆਂ ਆਰਟਸ ਅਤੇ ਕਮਰਸ ਦੀਆਂ ਵਿਦਿਆਰਥਣਾਂ ਨੂੰ ਬਾਰਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਸਰਕਾਰੀ ਕਾਲਜ ਮਹੈਣ ਵਿਖੇ ਦਾਖਲਾ ਲੈਣ ਲਈ ਉਤਸਾਹਿਤ ਕਰਨ ਲਈ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਅਤੇ ਅਧਿਆਪਕਾ ਮਮਤਾ ਦੀ ਅਗਵਾਈ ਵਿੱਚ ਪ੍ਰੋ: ਵਿਪਨ ਕੁਮਾਰ ਅਤੇ ਪ੍ਰੋ: ਬੋਬੀ ਦੁਆਰਾ ਬਾਰਵੀ ਆਰਟਸ ਅਤੇ ਕਮਰਸ ਦੀਆਂ ਵਿਦਿਆਰਥਣਾਂ ਨੂੰ ਬੀ.ਏ. ਅਤੇ ਬੀ.ਕਾਮ ਡਿਗਰੀ ਦੇ ਲਾਭ ਦੱਸਦੇ ਹੋਏ ਕਿਹਾ ਕਿ ਇਹਨਾਂ ਡਿਗਰੀਆਂ ਦੀ ਪ੍ਰਾਪਤੀ ਕਰਕੇ ਵਿਦਿਆਰਥੀ ਬਹੁਪੱਖੀ ਸਰਕਾਰੀ ਸੇਵਾਵਾਂ, ਬੈਕਾਂ, ਉਦਯੋਗਾਂ, ਪੀ.ਸੀ.ਐਸ ਅਤੇ ਯੂ.ਪੀ.ਐਸ.ਸੀ. ਪ੍ਰੀਖਿਆਵਾਂ ਪਾਸ ਕਰਕੇ ਆਪਣਾ ਕੈਰੀਅਰ ਬਣਾ ਸਕਦੇ ਹਨ ਅਤੇ ਹੋਰ ਉੱਚੇਰੀ ਵਿਦਿਆ ਪ੍ਰਾਪਤ ਕਰਕੇ ਸਿੱਖਿਆ ਦੇ ਖੇਤਰ ਵਿੱਚ ਵੀ ਜਾ ਸਕਦੇ ਹਨ।

ਵਿਦਿਆਰਥਣਾਂ ਨੂੰ ਸਰਕਾਰੀ ਕਾਲਜ ਮਹੈਣ ਵਿੱਚ ਦਾਖਲਾ ਲੈਣ ਲਈ ਉਤਸਾਹਿਤ ਕਰਦੇ ਹੋਏ, ਉਹਨਾਂ ਤੋਂ ਪ੍ਰੀ-ਰਜਿਸਟਰੇਸ਼ਨ ਫਾਰਮ ਭਰਵਾਏ ਗਏ। ਇਸ ਮੌਕੇ ਵਿਦਿਆਰਥਣਾਂ ਨੂੰ ਜੀਵਨ ਦਰਸ਼ਨ ਦੇ ਸਿਧਾਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਜੀਵਨ ਦਰਸ਼ਨ ਤੋਂ ਭਾਵ ਜੀਵਨ ਜੀਊਣ ਦੀ ਸ਼੍ਰੇਸ਼ਟ ਕਲਾ ਸਿੱਖ ਕੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨਾ ਹੈ। ਜੀਵਨ ਦਰਸ਼ਨ ਦੇ ਵੱਖ ਵੱਖ ਸਿਧਾਂਤਾ ਵਿੱਚ ਸਕਾਰਤਮਕ ਸਿਧਾਂਤ ਬਾਰੇ ਦੱਸਿਆ ਗਿਆ ਕਿ ਮਨੁੱਖ ਨੂੰ ਕੋਈ ਵੀ ਕਾਰਜ ਕਰਨ ਤੋਂ ਪਹਿਲਾ ਇਹ ਨਿਰੀਖਣ ਕਰਨਾ ਚਾਹੀਦਾ ਹੈ ਕਿ ਉਸ ਦੁਆਰਾ ਕੀਤੇ ਜਾ ਰਹੇ ਕਾਰਜ ਉੱਚਿਤ, ਨਿਆਂਸੰਗਤ ਅਤੇ ਸਮਾਜ ਦੀ ਭਲਾਈ ਲਈ ਹੀ ਹਨ।

ਸਰਕਾਰੀ ਕਾਲਜ ਮਹੈਣ ਵਿਖੇ ਦਾਖਲਾ ਲੈਣ ਲਈ ਉਤਸਾਹਿਤ ਕਰਨ ਲਈ ਪ੍ਰੋਗਰਾਮ ਦਾ ਆਯੋਜਨ

ਜੀਵਨ ਦਰਸ਼ਨ ਦੇ ਖੁਸ਼ੀ ਸਿਧਾਂਤ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਜੀਵਨ ਵਿੱਚ ਖੁਸ਼ ਰਹਿਣ ਲਈ ਈਰਖਾ, ਹੰਕਾਰ, ਨਫਰਤ ਅਤੇ ਵੈਰ ਵਿਰੋਧੀ ਭਾਵਨਾ ਨੂੰ ਖਤਮ ਕਰਨਾ ਚਾਹੀਦਾ। ਜੀਵਨ ਦਰਸ਼ਨ ਦੇ ਸਫਲਤਾ ਸਿਧਾਂਤ ਬਾਰੇ ਕਿਹਾ ਗਿਆ ਕਿ ਅਨੁਸ਼ਾਸ਼ਨ, ਸਮਰਪਣ ਅਤੇ ਕਠੋਰ ਮਿਹਨਤ ਤੋਂ ਬਿਨਾਂ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ। ਜੀਵਨ ਦਰਸ਼ਨ ਦੇ ਮੁਲਾਂਕਣ ਸਿਧਾਂਤ ਸਬੰਧੀ ਦੱਸਿਆ ਗਿਆ ਕਿ ਮਨੁੱਖ ਵਿੱਚ ਸਮਾਜ ਦੀਆਂ ਬੁਰਾਈਆਂ ਨੂੰ ਪਹਿਚਾਨਣ ਦੀ ਯੋਗਤਾ ਹੋਣੀ ਚਾਹੀਦੀ ਹੈ।

ਮਨੁੱਖ ਨੂੰ ਅੰਧਵਿਸ਼ਵਾਸੀ ਨਹੀਂ ਸਗੋਂ ਵਿਗਿਆਨਿਕ ਦ੍ਰਿਸ਼ਟੀਕੌਣ ਤੇ ਅਧਾਰਿਤ ਮਾਨਵਵਾਦੀ ਹੋਣਾ ਚਾਹੀਦਾ ਹੈ। ਮਨੁੱਖ ਨੂੰ ਸਮੱਸਿਆਵਾਂ ਦੇ ਹੱਲ ਦੇ ਲਈ ਵਧੀਆ ਢੰਗਾਂ ਦੀ ਖੋਜ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਦੀ ਪੜਾਈ ਪ੍ਰਤੀ ਲਗਨ, ਉਹਨਾਂ ਦੇ ਨਸ਼ਾ ਵਿਰੋਧੀ ਦ੍ਰਿੜ ਸੰਕਲਪ ਅਤੇ ਅਨੁਸ਼ਾਸ਼ਨ ਦੀ ਪ੍ਰਸੰਸ਼ਾ ਕਰਦੇ ਹੋਏ ਉਹਨਾਂ ਦੇ ਉੱਜਵਲ ਭੱਵਿਖ ਦੀ ਕਾਮਨਾ ਕੀਤੀ ਗਈ ਅਤੇ ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ।