ਸਰਕਾਰੀ ਕਾਲਜ ਮਹੈਣ ਵਿਖੇ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਲਈ ਇਨਾਮ ਵੰਡ ਸਮਾਰੋਹ ਦਾ ਆਯੋਜਨ

212

ਸਰਕਾਰੀ ਕਾਲਜ ਮਹੈਣ ਵਿਖੇ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਲਈ ਇਨਾਮ ਵੰਡ ਸਮਾਰੋਹ ਦਾ ਆਯੋਜਨ

ਬਹਾਦਰਜੀਤ ਸਿੰਘ/ ਸ਼੍ਰੀ ਅਨੰਦਪੁਰ ਸਾਹਿਬ, 29 ਨਵੰਬਰ, 2022

ਅੱਜ ਸਰਕਾਰੀ ਕਾਲਜ ਮਹੈਣ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਦੇ ਨਿਰਦੇਸਾਂ ਅਧੀਨ ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿਚ ‘ਮਾੰ ਬੋਲੀ ਪੰਜਾਬ ਮਾਹ’ ਯੋਜਨਾ ਦੇ ਅਧੀਨ ਕਰਵਾਏ ਜਾਂਦੇ ਰਹੇ ਅਲੱਗ ਅਲੱਗ ਮੁਕਾਬਲਿgovਆਂ ਦੇ ਜੇਤੂ ਵਿਦਿਆਰਥੀਆਂ ਲਈ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁੰਦਰ ਲਿਖਾਈ ਦੇ ਮੁਕਾਬਲੇ ਵਿਚ ਬੀ.ਏ. ਭਾਗ ਪਹਿਲਾ ਦੀ ਕੰਚਨ ਨੇ ਪਹਿਲਾ, ਬੀ.ਏ. ਭਾਗ ਦੂਜਾ ਦੀ ਨੀਰਜ ਕੁਮਾਰੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੇਖ ਰਚਨਾ ਮੁਕਾਬਲੇ ਵਿਚ ਬੀ.ਏ. ਭਾਗ ਦੂਜਾ ਦੀ ਸਨੇਹਾ ਨੇ ਪਹਿਲਾ ਅਤੇ ਬੀ.ਕਾਮ ਭਾਗ ਪਹਿਲਾ ਦੇ ਸਰਬਜੀਤ ਸੇਨ ਗੁਪਤਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਸਰਕਾਰੀ ਕਾਲਜ ਮਹੈਣ ਵਿਖੇ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਲਈ ਇਨਾਮ ਵੰਡ ਸਮਾਰੋਹ ਦਾ ਆਯੋਜਨ

ਕਹਾਣੀ ਲੇਖਣ ਮੁਕਾਬਲੇ ਵਿਚ ਬੀ.ਏ. ਭਾਗ ਪਹਿਲਾ ਦੀ ਕੰਚਨ ਨੇ ਪਹਿਲਾ ਅਤੇ ਬੀ.ਏ. ਭਾਗ ਦੂਜਾ ਦੀ ਸੋਮਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਪੰਜਾਬੀ ਭਾਸ਼ਾ ਦੇ ਨਿਕਾਸ ਅਤੇ ਵਿਕਾਸ ਵਿਸ਼ੇ ਉੱਤੇ ਕਰਵਾਏ ਗਏ ਸੈਮੀਨਾਰ ਵਿਚ ਬੀ.ਏ. ਭਾਗ ਦੂਜਾ ਦੀ ਪ੍ਰਿਆ ਨੇ ਪਹਿਲਾ ਅਤੇ ਰੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਸੈਮੀਨਾਰ ਵਿਚ ਪਹਿਲੇ ਸਥਾਨ ਤੇ ਆਉਣ ਵਾਲੀ ਪ੍ਰਿਆ ਨੇ ਦੱਸਿਆ ਕਿ ਭਾਸ਼ਾ ਪਰਿਵਰਤਨ ਦੇ ਨਿਯਮਾਂ ਅਨੁਸਾਰ 1 ਹਜਾਰ ਈਸਵੀ ਦੇ ਲਗਭਗ ਪੰਜਾਬੀ ਭਾਸ਼ਾ ਦਾ ਜਨਮ ਸੌਰਸੈਨੀ ਅਤੇ ਪੈਸ਼ਾਚੀ ਅਪਭ੍ਰੰਸ਼ ਦੀਆਂ ਉਪ-ਭਾਸ਼ਾਵਾਂ ਟੱਕੀ ਅਤੇ ਕੈਕਯ ਵਿਚੋਂ ਹੋਇਆ।

ਕੈਕਯ ਪੱਛਮੀ ਪੰਜਾਬ ਦੇ ਇਕ ਭਾਗ ਦਾ ਪੁਰਾਤਨ ਨਾਂ ਸੀ ਅਤੇ ਪੰਜਾਬ ਦੇ ਪੂਰਬੀ ਖੇਤਰ ਦਾ ਨਾਂ ਟੱਕ ਦੇਸ਼ ਸੀ। ਪੰਜਾਬ ਦੇ ਟੱਕ ਅਤੇ ਕੈਕਯ ਖੇਤਰ ਦੀਆਂ ਬੋਲੀਆਂ ਵਿਚ ਭਿੰਨਤਾ ਨਾਂ-ਮਾਤਰ ਸੀ। ਪੈਸਾਚੀ ਦੇ ਪ੍ਰਭਾਵ ਕਾਰਨ ਲਹਿੰਦੇ ਪੰਜਾਬ ਦੀ ਭਾਸ਼ਾ ਅਤੇ ਸੌਰਸੇਨੀ ਦੇ ਪ੍ਰਭਾਵ ਕਾਰਨ ਚੜਦੇ ਪੰਜਾਬ ਦੀ ਭਾਸ਼ਾ ਇੱਕ ਦੂਜੇ ਨਾਲੋ ਭਿੰਨ ਵਿਸ਼ੇਸਤਾਵਾਂ ਰੱਖਦੀਆਂ ਹਨ।

ਲਾਹੌਰ ਅਤੇ ਅੰਮ੍ਰਿਤਸਰ ਦੀ ਭਾਸ਼ਾ ਹੀ ਅੱਜ ਕੇਂਦਰੀ ਪੰਜਾਬੀ ਭਾਸ਼ਾ ਕਹਾਉਂਦੀ ਹੈ। ਅਪਭ੍ਰੰਸ਼ਾ ਵਿਚੋਂ ਪੰਜਾਬੀ ਭਾਸ਼ਾ ਦਾ ਨਿਕਾਸ 1 ਹਜਾਰ ਈਸਵੀ ਦੇ ਲਗਭਗ ਹੋਇਆ। ਇਸ ਮੌਕੇ ਪ੍ਰੋ: ਬੋਬੀ ਅਤੇ ਡਾਕਟਰ ਦਿਲਰਾਜ ਕੌਰ ਨੇ ਜੱਜ ਦੀ ਭੂਮਿਕਾ ਬਹੁਤ ਵਧੀਆ ਢੰਗ ਨਾਲ ਨਿਭਾਈ। ਪ੍ਰਿੰਸੀਪਲ ਸੀਮਾ ਨੇ ਬੱਚਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।