ਸਰਕਾਰੀ ਕਾਲਜ ਰੂਪਨਗਰ ਦਾ 71ਵਾਂ ਸਲਾਨਾ ਖੇਡ ਸਮਾਰੋਹ ਸ਼ਾਨੋ ਸ਼ੋਕਤ ਨਾਲ ਸ਼ੁਰੂ

309

ਸਰਕਾਰੀ ਕਾਲਜ ਰੂਪਨਗਰ ਦਾ 71ਵਾਂ ਸਲਾਨਾ ਖੇਡ ਸਮਾਰੋਹ ਸ਼ਾਨੋ ਸ਼ੋਕਤ ਨਾਲ ਸ਼ੁਰੂ

ਬਹਾਦਰਜੀਤ ਸਿੰਘ / ਰੂਪਨਗਰ, 24 ਫਰਵਰੀ,2023

ਸਰਕਾਰੀ ਕਾਲਜ ਰੂਪਨਗਰ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ 71ਵਾਂ ਸਲਾਨਾ ਖੇਡ ਸਮਾਰੋਹ ਸ਼ਾਨੋ ਸ਼ੋਕਤ ਨਾਲ ਸ਼ੁਰੂ ਹੋਇਆ। ਜਿਸਦਾ ਉਦਘਾਟਨ ਸੰਤ ਬਾਬਾ ਅਵਤਾਰ ਸਿੰਘ ਜੀ ਗੁਰਦੁਆਰਾ ਹੈੱਡ ਦਰਬਾਰ, ਕੋਟ ਪੁਰਾਣ, ਰੋਪੜ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਕੀਤਾ।

ਉਹਨਾਂ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਰੀਰਕ ਤੰਦਰੁਸਤੀ ਲਈ ਖੇਡ ਮੈਦਾਨਾਂ ਵਿੱਚ ਆਉਣ ਅਤੇ ਖੇਡਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰਕੇ ਕਾਲਜ, ਇਲਾਕਾ ਅਤੇ ਜਿਲ੍ਹੇ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕਰਨ। ਉਹਨਾਂ ਨੇ ਸੰਸਥਾ ਦੀ ਹਰ ਵਕਤ ਅਤੇ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਵੀ ਦੁਆਇਆ।

ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਸੰਤ ਬਾਬਾ ਅਵਤਾਰ ਸਿੰਘ ਜੀ, ਅਹਿਮ ਸ਼ਖਸ਼ੀਅਤਾਂ, ਸ਼ਹਿਰ ਦੇ ਪਤਵੰਤੇ ਅਤੇ ਖਿਡਾਰੀਆਂ ਨੂੰ ਜੀ ਆਇਆ ਕਿਹਾ। ਖੇਡ ਸਮਾਰੋਹ ਦਾ ਆਗਾਜ਼ ਕਾਲਜ ਸ਼ਬਦ ਨਾਲ ਸ਼ੁਰੂ ਹੋਇਆ। ਮਾਰਚ ਪਾਸਟ ਵਿੱਚ ਅੰਤਰ ਰਾਸ਼ਟਰੀ ਖਿਡਾਰੀ ਅਰੁਣ ਕੁਮਾਰ ਦੀ ਅਗਵਾਈ ਹੇਠ ਕਾਲਜ ਦਾ ਝੰਡਾ ਲੈ ਕੇ ਅਗਵਾਈ ਕੀਤੀ ਜਿਸ ਵਿੱਚ ਐੱਨ.ਸੀ.ਸੀ., ਐੱਨ.ਐੱਸ.ਐੱਸ., ਰੈੱਡ ਰਿਬਨ ਕਲੱਬ, ਸਰੀਰਕ ਸਿੱਖਿਆ, ਕਾਮਰਸ, ਆਰਟਸ, ਸਾਇੰਸ ਅਤੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਖਿਡਾਰੀ ਕਰਮਨਦੀਪ ਅਤੇ ਮਨਿੰਦਰ ਸਿੰਘ ਨੇ ਮਸ਼ਾਲ ਪ੍ਰਚੰਡ ਕਰਕੇ ਖੇਡ ਉਤਸ਼ਾਹ ਅਤੇ ਅੰਤਰ ਰਾਸ਼ਟਰੀ ਸ਼ੂਟਿੰਗ ਖਿਡਾਰਨ ਜੈਸਮੀਨ ਕੌਰ ਨੇ ਸਹੁੰ ਚੁੱਕ ਕੇ ਖੇਡਾ ਪ੍ਰਤੀ ਅਨੁਸ਼ਾਸਨ ਭਾਵਨਾਂ ਦਾ ਸਬੂਤ ਦਿੱਤਾ ।

ਸਰਕਾਰੀ ਕਾਲਜ ਰੂਪਨਗਰ ਦਾ 71ਵਾਂ ਸਲਾਨਾ ਖੇਡ ਸਮਾਰੋਹ ਸ਼ਾਨੋ ਸ਼ੋਕਤ ਨਾਲ ਸ਼ੁਰੂ

ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਸਿੰਘ ਨੇ ਦੱਸਿਆ ਕਿ ਖੇਡ ਸਮਾਰੋਹ ਦੇ ਪਹਿਲੇ ਦਿਨ ਲੜਕਿਆਂ ਦੀ 100 ਮੀਟਰ ਦੌੜ ਵਿੱਚ ਮਨਿੰਦਰ ਸਿੰਘ ਨੇ ਪਹਿਲਾ, ਸੁਖਜਿੰਦਰ ਸਿੰਘ ਨੇ ਦੂਜਾ, ਨਰਿੰਦਰ ਸਿੰਘ ਨੇ ਤੀਜਾ, ਲੜਕੀਆਂ ਦੀ 100 ਮੀਟਰ ਦੌੜ ਵਿੱਚ ਲੱਛਮੀ ਨੇ ਪਹਿਲਾ, ਆਕ੍ਰਿਤੀ ਤਿਵਾੜੀ ਨੇ ਦੂਜਾ, ਸਿਮਰਨਪ੍ਰੀਤ ਕੌਰ ਨੇ ਤੀਜਾ, ਲੜਕੇ 800 ਮੀਟਰ ਦੌੜ ਵਿੱਚ ਮਨਿੰਦਰ ਸਿੰਘ ਨੇ ਪਹਿਲਾ, ਵਿਨੋਦ ਕੁਮਾਰ ਨੇ ਦੂਜਾ, ਹਰਮਨ ਸਿੰਘ ਨੇ ਤੀਜਾ, ਲੜਕੀਆਂ ਦੀ 800 ਮੀਟਰ ਦੌੜ ਵਿੱਚ ਆਕ੍ਰਿਤੀ ਤਿਵਾੜੀ ਨੇ ਪਹਿਲਾ, ਮੰਜੂ ਨੇ ਦੂਜਾ, ਰਮਨਦੀਪ ਕੌਰ ਨੇ ਤੀਜਾ, ਲੜਕੇ 1500 ਮੀਟਰ ਦੌੜ ਵਿੱਚ ਜਸਵੀਰ ਸਿੰਘ ਨੇ ਪਹਿਲਾ, ਵਿਨੋਦ ਕੁਮਾਰ ਨੇ ਦੂਜਾ, ਵਿਸ਼ਾਲ ਕੁਮਾਰ ਨੇ ਤੀਜਾ, 1500 ਮੀਟਰ ਲੜਕੀਆਂ ਦੀ ਦੌੜ ਵਿੱਚ ਟੀਨਾ ਸ਼ਰਮਾਂ ਨੇ ਪਹਿਲਾ, ਆਕ੍ਰਿਤੀ ਤਿਵਾੜੀ ਨੇ ਦੂਜਾ, ਸਿਮਰਨਪ੍ਰੀਤ ਕੌਰ ਨੇ ਤੀਜਾ, ਤਿੰਨ ਟੰਗੀ ਦੌੜ ਲੜਕੇ ਵਿੱਚ ਪ੍ਰਭਜੋਤ ਅਤੇ ਅਰਸ਼ ਨੇ ਪਹਿਲਾ, ਪਾਰਸ਼ਵ ਜੈਨ ਅਤੇ ਸ਼ਗਨਪ੍ਰੀਤ ਸਿੰਘ ਨੇ ਦੂਜਾ, ਆਦਿਤਯਾ ਜੈਨ ਅਤੇ ਜਨਕ ਲਾਲ ਨੇ ਤੀਜਾ, ਤਿੰਨ ਟੰਗੀ ਦੌੜ ਲੜਕੀਆਂ ਵਿੱਚ ਰਵਨੀਤ ਅਤੇ ਨੰਦਿਨੀ ਨੇ ਪਹਿਲਾ, ਜਸਪ੍ਰੀਤ ਅਤੇ ਸੰਜਨਾਂ ਨੇ ਦੂਜਾ, ਤਰਨਪ੍ਰੀਤ ਅਤੇ ਸ਼੍ਰੇਆ ਨੇ ਤੀਜਾ, ਡਿਸਕਸ ਥਰੋ ਲੜਕੇ ਵਿੱਚ ਵਿਨੋਦ ਨੇ ਪਹਿਲਾ, ਅਰੁਣ ਨੇ ਦੂਜਾ, ਜੋਨੀ ਗਰੇਵਾਲ ਨੇ ਤੀਜਾ, ਡਿਸਕਸ ਥਰੋ ਲੜਕੀਆਂ ਵਿੱਚ ਵਿਪਨਪ੍ਰੀਤ ਨੇ ਪਹਿਲਾ, ਲਛਮੀ ਨੇ ਦੂਜਾ, ਆਰਤੀ ਨੇ ਤੀਜਾ, ਜੈਵਲਿਨ ਥਰੋ ਲੜਕੇ ਵਿੱਚ ਮਨਿੰਦਰ ਸਿੰਘ ਨੇ ਪਹਿਲਾ, ਹਰਪ੍ਰੀਤ ਸਿੰਘ ਨੇ ਦੂਜਾ, ਆਕਾਸ਼ ਭਾਰਤੀ ਨੇ ਤੀਜਾ, ਜੈਵਲਿਨ ਥਰੋ ਲੜਕੀਆਂ ਵਿੱਚ ਵਿਪਨਪ੍ਰੀਤ ਕੌਰ ਨੇ ਪਹਿਲਾ, ਜਸਵੀਰ ਕੌਰ ਨੇ ਦੂਜਾ, ਆਸ਼ਾ ਵਰਮਾਂ ਨੇ ਤੀਜਾ, ਰਿਲੇਅ ਦੌੜ 4×100 ਲੜਕੇ ਵਿੱਚ ਮਨਿੰਦਰ ਸਿੰਘ, ਮੋਹਨ, ਦਿਸ਼ਾਂਤ ਅਤੇ ਸੁਖ ਨੇ ਪਹਿਲਾ, ਸੌਰਵ, ਆਯੁਸ਼, ਲਵਪ੍ਰੀਤ, ਹਿਮਾਂਸ਼ੂ ਨੇ ਦੂਜਾ, ਨਰੇਂਦਰ ਸਿੰਘ, ਸਤਪਾਲ, ਅਨਮੋਲ ਸਿੰਘ ਰਾਣਾ ਅਤੇ ਹਰਦੀਪ ਨੇ ਤੀਜਾ ਸਥਾਨ ਹਾਸਲ ਕੀਤਾ। ਰਿਲੇਅ ਦੌੜ 4×100 ਲੜਕੀਆਂ  ਵਿੱਚ ਰਮਨਦੀਪ, ਸ਼ਿਵਾਨੀ, ਜਸ਼ਨਪ੍ਰੀਤ, ਜੈਸਮੀਨ ਨੇ ਪਹਿਲਾ, ਆਕ੍ਰਿਤੀ, ਲਛਮੀ, ਆਰਤੀ, ਮਨਦੀਪ ਦੀ ਟੀਮ ਨੇ ਦੂਜਾ, ਟੀਨਾ ਸ਼ਰਮਾ, ਵਿਪਨਪ੍ਰੀਤ ਕੌਰ, ਸਿਮਰਨ ਅਤੇ ਰਾਜਵੀਰ ਦੀ ਟੀਮ ਨੇ ਤੀਜਾ ਸਥਾਨ, ਬੋਰੀ ਦੌੜ ਲੜਕੇ ਵਿੱਚ ਵਿਨੋਦ ਕੁਮਾਰ ਨੇ ਪਹਿਲਾ, ਕਾਰਤਿਕ ਰਾਣਾ ਨੇ ਦੂਜਾ, ਅਮਿਤ ਠਾਕੁਰ ਨੇ ਤੀਜਾ, ਬੋਰੀ ਦੌੜ ਲੜਕੀਆਂ ਵਿੱਚ ਬਲਵਿੰਦਰ ਨੇ ਪਹਿਲਾ, ਟੀਨਾ ਨੇ ਦੂਜਾ, ਜਸਵੀਰ ਕੌਰ ਨੇ ਤੀਜਾ, ਨਿੰਬੂ ਚੰਮਚ ਦੌੜ ਲੜਕੇ ਵਿੱਚ ਦਲਜੀਤ ਨੇ ਪਹਿਲਾ, ਅਫ਼ਰੋਜ ਅੰਸਾਰੀ ਨੇ ਦੂਜਾ, ਨਿੰਬੂ ਚੰਮਚ ਦੌੜ ਲੜਕੀਆਂ ਵਿੱਚ ਪ੍ਰੀਤੀ ਨੇ ਪਹਿਲਾ, ਰਮਨਦੀਪ ਨੇ ਦੂਜਾ, ਰੀਤੂ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ। ਨਾਨ ਟੀਚਿੰਗ ਪੁਰਸ਼ ਸਟਾਫ ਦੌੜ ਵਿੱਚ ਸੰਕਰ ਨੇ ਪਹਿਲਾ, ਸਤਨਾਮ ਸਿੰਘ ਨੇ ਦੂਜਾ ਅਤੇ ਕਰਨ ਸਹੋਤਾ ਨੇ ਤੀਜਾ ਸਥਾਨ ਹਾਸਲ ਕੀਤਾ।

ਡਾ. ਹਰਮਨਦੀਪ ਕੌਰ ਨੇ ਉਦਘਾਟਨੀ ਸਮਾਰੋਹ ਨੂੰ ਸਫਲ ਬਣਾਉਣ ਲਈ ਸਮੂਹ ਸਟਾਫ, ਖਿਡਾਰੀ ਅਤੇ  ਪੰਤਵੰਤੇ ਸੱਜਣਾ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸੰਤ ਸੁਰਿੰਦਰ ਪਾਲ ਸਿੰਘ ਪ੍ਰਿੰਸੀਪਲ(ਰਿਟਾ.), ਡਾ. ਨਿਰਮਲ ਸਿੰਘ ਪ੍ਰਿੰਸੀਪਲ(ਰਿਟਾ.), ਡਾ. ਜਸਵੀਰ ਕੌਰ (ਮੁਖੀ, ਹੋਮ ਸਾਇੰਸ ਵਿਭਾਗ, ਰਿਟਾ), ਸ਼੍ਰੀ ਸੁਰਿੰਦਰ ਸੈਣੀ, ਸਟੇਟ ਡਾਇਰੈਕਟਰ, ਨਹਿਰੂ ਯੁਵਾ ਕੇਂਦਰ, ਪੰਜਾਬ ਅਤੇ ਚੰਡੀਗੜ, ਪੰਕਜ ਯਾਦਵ, ਜਿਲ੍ਹਾ ਯੂਥ ਕੋਆਰਡੀਨੇਟਰ, ਸ. ਚਰਨ ਸਿੰਘ, ਐਡਵੋਕੇਟ ਚਰਨਜੀਤ ਸਿੰਘ ਘਈ, ਐਡਵੋਕੇਟ ਰਾਜਵੀਰ ਸਿੰਘ ਰਾਏ, ਕੋਚ ਬਿਕਰਮਜੀਤ ਸਿੰਘ ਘੁੰਮਣ, ਨੀਲ ਕਮਲ ਧੀਮਾਨ, ਲਵਜੀਤ ਸਿੰਘ, ਲੈਕਚਰਾਰ ਬਲਜਿੰਦਰ ਸਿੰਘ, ਲੈਕਚਰਾਰ (ਰਿਟਾ.) ਇੰਦਰਜੀਤ ਸਿੰਘ ਬਾਲਾ, ਖਾਲਸਾ ਸੀ.ਸੈ.ਸਕੂਲ ਦੇ ਪ੍ਰਿੰਸੀਪਲ ਸ. ਕੁਲਵਿੰਦਰ ਸਿੰਘ, ਯਸਵੰਤ ਬਸੀ, ਬਲਜਿੰਦਰ ਸਿੰਘ, ਆਰ.ਕੇ.ਸਿੱਕਾ, ਸਤਪਾਲ ਸਰਮਾਂ (ਰਿਟਾ. ਜੇ.ਈ.), ਸਰਵਿੰਦਰ ਗੁਪਤਾ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਹਾਜਰ ਸਨ।

ਖਿਡਾਰੀਆਂ ਦੀ ਮੁੱਢਲੀ ਮੈਡੀਕਲ ਸਹਾਇਤਾ ਲਈ ਸਿਵਲ ਸਰਜਨ ਰੂਪਨਗਰ ਵੱਲੋਂ ਭੇਜੇ ਡਾ. ਸ਼ਹੀਨ ਵਾਲੀਆਂ ਅਤੇ ਉਹਨਾਂ ਦੀ ਟੀਮ ਨੇ ਅਹਿਮ ਸਹਿਯੋਗ ਦਿੱਤਾ।