ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਵਿਖੇ ਰੇਡੀਓ ਸਿਟੀ FM 91.1 ਦੁਆਰਾ ਰੇਡੀਓ ਸਿਟੀ ਸੁਪਰ ਸਿੰਗਰ ਸੀਜਨ 15 ਕਰਵਾਇਆ ਗਿਆ

167

ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਵਿਖੇ ਰੇਡੀਓ ਸਿਟੀ FM 91.1 ਦੁਆਰਾ ਰੇਡੀਓ ਸਿਟੀ ਸੁਪਰ ਸਿੰਗਰ ਸੀਜਨ 15 ਕਰਵਾਇਆ ਗਿਆ

ਪਟਿਆਲਾ/ਅਕਤੂਬਰ 14, 2023

ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਪਟਿਆਲਾ ਵਿਖੇ ਪ੍ਰਿੰ. ਡਾ. ਕੁਸੁਮ ਲਤਾ ਦੀ ਯੋਗ ਅਗਵਾਈ ਹੇਠ ਰੇਡੀਓ ਸਿਟੀ FM 91.1 ਦੁਆਰਾ ਰੇਡੀਓ ਸਿਟੀ ਸੁਪਰ ਸਿੰਗਰ ਸੀਜਨ 15 ਕਰਵਾਇਆ ਗਿਆ।

ਇਸ ਪ੍ਰੋਗਰਾਮ ਦਾ ਮੰਤਵ ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਵਿੱਚੋਂ ਨਵੇਂ ਹੁਨਰ ਦੀ ਤਲਾਸ਼ ਕਰਨਾ ਹੈ। ਕਾਲਜ ਦੇ ਲਗਭਗ 30 ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਆਪਣੀ ਆਵਾਜ਼ ਦਾ ਜਾਦੂ ਦਿਖਾਇਆ ।ਨਵੇਂ ਪੁਰਾਣੇ ਫਿਲਮੀ ਗੀਤਾਂ ਤੋਂ ਇਲਾਵਾ ਕਈ ਲੋਕ ਗੀਤ ਵੀ ਵਿਦਿਆਰਥੀਆਂ ਦੁਆਰਾ ਸੁਣਾਏ ਗਏ ।

ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਵਿਖੇ ਰੇਡੀਓ ਸਿਟੀ FM 91.1 ਦੁਆਰਾ ਰੇਡੀਓ ਸਿਟੀ ਸੁਪਰ ਸਿੰਗਰ ਸੀਜਨ 15 ਕਰਵਾਇਆ ਗਿਆ ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਵਿਖੇ ਰੇਡੀਓ ਸਿਟੀ FM 91.1 ਦੁਆਰਾ ਰੇਡੀਓ ਸਿਟੀ ਸੁਪਰ ਸਿੰਗਰ ਸੀਜਨ 15 ਕਰਵਾਇਆ ਗਿਆ

ਇਸ ਆਡੀਸ਼ਨ ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਵੀ ਕਈ ਵਿਦਿਆਰਥੀ ਆਡੀਸ਼ਨ ਦੇਣ ਲਈ ਆਏ ਅਤੇ ਰੇਡੀਓ ਸਿਟੀ ਵੱਲੋਂ ਇਹਨਾਂ ਵਿਦਿਆਰਥੀਆਂ ਲਈ ਵੀਡੀਓ ਬਣਾ ਕੇ ਭੇਜਣ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਗਈ ।ਰੇਡੀਓ ਸਿਟੀ ਦੇ ਮੈਂਬਰਾਂ ਦੁਆਰਾ ਕਾਲਜ ਦੇ ਵਿਦਿਆਰਥੀਆਂ ਦੇ ਅਨੁਸ਼ਾਸਨ ਅਤੇ ਹੁਨਰ ਦੀ ਤਾਰੀਫ ਵੀ ਕੀਤੀ ਗਈ।ਇਸ ਮੌਕੇ ਡਾ.ਅਮਰਿੰਦਰ ਕੌਰ, ਡਾ.ਜੋਤੀ ਤਿਰਥਾਨੀ ਤੋਂ ਇਲਾਵਾ ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਰਹੇ।

 “Exciting news!  News Portal royalpatiala.in is now on WhatsApp ChannelSubscribe today by clicking the link and stay updated with the latest updates! “ Click here !