ਸਰਕਾਰ ਗਊ ਚਰਾਗਾਹਾਂ ਅਤੇ ਗਊਸ਼ਾਲਾਵਾਂ ਦੀ ਜਿੰਮੇਵਾਰੀ ਸੋਪੇ ਤਾਂ ਇੱਕ ਵੀ ਬੇਜੁਬਾਨ ਸੜਕ ‘ਤੇ ਨਜਰ ਨਹੀਂ ਆਏਗਾ : ਸ਼ਿੰਗਾਰਾ ਸਿੰਘ ਬੈਂਸ, ਜੋਗੀ ਗਰੇਵਾਲ
ਨਾਭਾ, 28 ਜਨਵਰੀ,2023 –
ਸਰਕਾਰਾਂ ਜੇਕਰ ਬੇਜੁਬਾਨੇ ਪਸ਼ੂਆ ਲਈ ਰਿਆਸਤਾਂ ਵੱਲੋ ਦਾਨ ਕੀਤੀਆਂ ਚਰਾਗਾਹਾਂ ਅਤੇ ਗਊਸ਼ਾਲਾਵਾਂ ਦੀ ਜਿੰਮੇਵਾਰੀ ਸਾਨੂੰ ਸੋਪੇ ਤਾਂ ਪੰਜਾਬ ਦੀਆਂ ਸੜਕਾਂ ‘ਤੇ ਇੱਕ ਵੀ ਬੇਜੁਬਾਨਾ ਪਸ਼ੂ ਨਜਰ ਨਹੀ ਆਏਗਾ।
ਇਹ ਵੱਡਾ ਦਾਅਵਾ ਭਾਰਤੀ ਗਊਸ਼ਾਲਾ ਮਹਾਸੰਘ ਪੰਜਾਬ ਪ੍ਰਧਾਨ ਸ਼ਿੰਗਾਰਾ ਸਿੰਘ ਬੈੰਸ ਅਤੇ ਯੰਗ ਫਾਰਮਰਜ ਕਿਸਾਨ ਸ਼ਾਖਾ ਪੰਜਾਬ ਦੇ ਡਾਇਰੈਕਟਰ ਅਬਜਿੰਦਰ ਸਿੰਘ ਜੋਗੀ ਗਰੇਵਾਲ ਨੇ ਸ਼ਾਂਝੇ ਕਰਦਿਆਂ ਅੱਗੇ ਕਿਹਾ ਕਿ ਪੰਜਾਬ ਦੀਆਂ ਗਊਸ਼ਾਲਾਂ ‘ਚ ਉਨੀਆ ਗਾਵਾਂ ਨਹੀ ਹਨ ਜਿੰਨੀਆ ਕਿ ਪੰਜਾਬ ਦੀਆਂ ਸੜਕਾਂ ‘ਤੇ ਅਵਾਰਾ ਘੁੰਮਦੀਆ ਹਨ। ਸਰਕਾਰਾਂ ਕੋਲ ਜੰਗਲੀ ਬੀੜਾ ਸਮੇਤ ਗਊਸ਼ਾਲਾਵਾ ਲਈ ਲੱਖਾਂ ਏਕੜ ਜਮੀਨ ਅਤੇ ਬਿਲਡਿੰਗਾਂ ਤਾਂ ਹਨ ਪਰੰਤੂ ਅਜੋਕੇ ਸਮੇਂ ਗਊਧਨ ਦੀ ਸੇਵਾ ਕਿਤਾਬੀ ਗਿਆਨ ਬਣ ਕੇ ਰਹਿ ਗਿਆ ਹੈ।
ਪਹਾੜੀ ਖੇਤਰਾਂ ਵੱਲ ਉਜਾੜੇ ਦਾ ਕਾਰਨ ਬਣਿਆ ਪੰਜਾਬ ਦਾ ਹਰਿਆ ਭਰਿਆ ਵਧੇਰੇ ਖੇਤਰ ਖਾਲੀ ਪਿਆ ਹੈ ਜੋ ਸਹੀ ਪ੍ਰਯੋਗ ਨਾਲ ਲਾਹੇਵੰਦ ਹੋ ਬੇਜੁਬਾਨੇ ਪਸ਼ੂਆ ਸਮੇਤ ਮਨੁੱਖੀ ਜਿੰਦਗੀ ਲਈ ਵਰਦਾਨ ਬਣ ਸਕਦਾ ਹੈ। ਉਪਰੋਕਤ ਗਊਸ਼ਾਲਾਵਾਂ ‘ਚ ਉਚਿੱਤ ਪ੍ਰਬੰਧਾਂ ਪੱਖੋ ਸੱਖਣਾ ਹੋ ਰੋਜਾਨਾ ਪੱਧਰੀ ਅਨੇਕਾਂ ਗਊਆਂ ਮਰ ਰਹੀਆਂ ਹਨ।
ਗਊ ਸੇਵਾ ਦੇ ਨਾਮ ‘ਤੇ ਠੱਗੀਆ ਠੋਰੀਆ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਿਸ ਵਿੱਚ ਸਮੇਂ ਦੀਆਂ ਸਰਕਾਰਾਂ ਦੀ ਸਮੂਲਿਅਤ ਨੇ ਕਈ ਅਹਿਮ ਸਵਾਲਾਂ ਨੂੰ ਜਨਮ ਦੇਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰਾਂ ਗਊ ਸ਼ੈਸ਼ ਵਸੂਲਣ ਬਾਵਜੂਦ ਨਾ ਹੀ ਗਊਆਂ ਦੀ ਦੇਖਭਾਲ ਲਈ ਗੰਭੀਰਤਾ ਨਾਲ ਕੰਮ ਕਰ ਰਹੀਆਂ ਹਨ ਅਤੇ ਨਾ ਹੀ ਅਵਾਰਾ ਪਸ਼ੂਆ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਪ੍ਰਤਿ। ਦੋਨੋਂ ਉਘੇ ਆਗੂਆਂ ਅੱਗੇ ਕਿਹਾ ਕਿ ਬੇਜੁਬਾਨੇ ਪਸ਼ੂਆ ਸੰਬੰਧੀ ਸਰਕਾਰਾਂ ਦੇ ਹੱਥ ਜੇਕਰ ਖੜ ਹੀ ਗਏ ਹਨ ਤਾਂ ਕੰਮ ਕਰਨ ਵਾਲੀਆਂ ਜੱਥੇਬੰਦੀਆ ਨੂੰ ਮੌਕੇ ਦੇਣ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਨੂੰ ਉਪਰੋਕਤ ਸਹੂਲਤਾਂ ਦੇਣ ਨੂੰ ਤਿਆਰ ਹੋਵੇ ਤਾਂ ਪੰਜਾਬ ਦੀਆਂ ਸੜਕਾਂ ਬੇਜੁਬਾਨਿਆ ਤੋਂ ਸੱਖਣੀਆ ਤਾਂ ਹੋ ਹੀ ਜਾਣਗੀਆ ਬਲਕਿ ਸੜਕੀ ਦੁਰਘਟਨਾਵਾਂ ‘ਤੇ ਠੱਲ ਪੈ ਜਾਏਗੀ। ਸ਼ਿੰਗਾਰਾ ਸਿੰਘ ਬੈਂਸ ਅਤੇ ਅਬਜਿੰਦਰ ਸਿੰਘ ਜੋਗੀ ਗਰੇਵਾਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਬੇਜੁਬਾਨਿਆ ਪਸ਼ੂਆਂ ਦੀ ਜਿੰਮੇਵਾਰੀ ਅਤੇ ਦੇਖਭਾਲ ਲਈ ਜੇਕਰ ਸਰਕਾਰ ਸਮੇਂ ਸਿਰ ਗੰਭੀਰ ਨਾ ਹੋਈ ਤਾਂ ਸੰਸਥਾ ਵੱਲੋ ਮਾਣਯੋਗ ਹਾਈਕੋਰਟ ਦਾ ਦਰਵਾਜਾ ਖੜਕੜਾਉਣ ਦੀਆਂ ਤਿਆਰੀਆਂ ਵੀ ਜੰਗੀ ਪੱਧਰ ‘ਤੇ ਵਿੱਢੀਆ ਜਾ ਰਹੀਆਂ ਹਨ ਜਿਸ ਦੀ ਸੰਪੂਰਨ ਜਿੰਮੇਵਾਰੀ ਸਮੇਂ ਦੀਆਂ ਸਰਕਾਰਾਂ ਦੀ ਹੋਵੇਗੀ।
ਜਿਕਰਯੋਗ ਹੈ ਕਿ ਉਪਰੋਕਤ ਆਗੂਆਂ ਦੀ ਸ਼ਲਾਘਯੋਗ ਪਹਿਲ ਨੂੰ ਭਾਦਸੋ ਗਊਸ਼ਾਲਾ ਪ੍ਰਧਾਨ ਦਰਸ਼ਨ ਸਿੰਘ ਧਾਰਨੀ, ਰਣਜੀਤ ਸਿੰਘ ਜੱਟਾਖੇੜੀ, ਛੱਜੂ ਸਿੰਘ ਮਾਂਗੇਵਾਲ, ਜੋਗੀ ਅੜਕ ਖਿੱਜਰਪੁਰ, ਹਰਦੀਪ ਘੁੱਲਾ ਭਾਦਸੋ, ਅਮਰਜੀਤ ਸਿੰਘ ਲੱਖੀ, ਜੈ ਸਿੰਘ ਅਤੇ ਗੁਰਧਿਆਨ ਸਿੰਘ ਸਕਰਾਲੀ ਸਮੇਤ ਹੋਰ ਗੁਰੂ ਸਿੱਖ ਆਗੂਆਂ ਦਾ ਸਮੱਰਥਨ ਮਿਲਦਾ ਜਾ ਰਿਹਾ ਹੈ।