ਸਰਦਾਰ ਜਤਿੰਦਰ ਸਿੰਘ ਹਮਦਰਦ ਨੂੰ ਭਾਵਪੂਰਨ ਸ਼ਰਧਾਂਜਲੀਆਂ ਭੇਂਟ
ਸਾਹਿਬਜਾਦਾ ਅਜੀਤ ਸਿੰਘ ਨਗਰ, 3 ਜੁਲਾਈ,2022:
ਅੱਜ ਇੱਥੇ ਗੁਰਦੁਆਰਾ ਸਾਚਾ ਧੰਨ ਸਾਹਿਬ ਵਿਖੇ ਸਰਦਾਰ ਜਤਿੰਦਰ ਸਿੰਘ ਹਮਦਰਦ ਨਮਿੱਤ ਅੰਤਿਮ ਅਰਦਾਸ ਕੀਤੀ ਗਈ।
ਸਰਦਾਰ ਜਤਿੰਦਰ ਸਿੰਘ ਹਮਦਰਦ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਾਬਕਾ ਜੁਆਇੰਟ ਡਾਇਰੈਕਟਰ ਡਾ. ਅਜੀਤ ਕੰਵਲ ਸਿੰਘ ਦੇ ਪਿਤਾ ਅਤੇ ਅਜੀਤ ਅਖ਼ਬਾਰ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਵੱਡੇ ਭਰਾ ਸਨ।
ਅੰਤਿਮ ਅਰਦਾਸ ਮੌਕੇ ਭਾਈ ਲਖਵਿੰਦਰ ਸਿੰਘ ਚੰਡੀਗੜ ਵਾਲਿਆਂ ਦੇ ਕੀਰਤਨੀ ਜੱਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਜੱਥੇਦਾਰ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਲੋਕ ਸਭਾ ਮੈਂਬਰ, ਸਰਦਾਰ ਬਲਬੀਰ ਸਿੰਘ ਸਿੱਧੂ ਸਾਬਕਾ ਮੰਤਰੀ ਪੰਜਾਬ ਸਰਕਾਰ, ਡਾ .ਉਪਿੰਦਰ ਸਿੰਘ ਲਾਂਬਾ, ਡਾਇਰੈਕਟਰ ਰਾਜ ਬਹਾਦਰ ਸਿੰਘ, ਜੁਆਇੰਟ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ, ਪੱਤਰਕਾਰ ਦੀਪਕ ਚਨਾਰਥਲ,ਜੈ ਸਿੰਘ ਛਿੱਬਰ, ਅਨਿਲ ਭਾਰਦਵਾਜ,ਲਾਭ ਸਿੰਘ ਖੀਵਾ, ਬਲਵਿੰਦਰ ਜੰਮੂ, ਡਿਪਟੀ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ, ਦਵਿੰਦਰ ਸਿੰਘ ਕੋਹਲੀ, ਅਰਵਿੰਦਰ ਕੌਰ ਜੌਹਲ, ਡਿਪਟੀ ਡਾਇਰੈਕਟਰ ਸ੍ਰੀਮਤੀ ਸ਼ਿਖਾ ਨਹਿਰਾ, ਸਰਬਜੀਤ ਸਿੰਘ ਧਾਲੀਵਾਲ, ਪ੍ਰੋਫੈਸਰ ਨਵਜੀਤ ਸਿੰਘ ਜੌਹਲ,ਪ੍ਰੋਫੈਸਰ ਅਵਤਾਰ ਸਿੰਘ, ਨਗਿੰਦਰ ਸਿੰਘ, ਜਗਜੀਤ ਸਿੰਘ ਦਰਦੀ ਸੰਪਾਦਕ ਚੜਦੀਕਲਾ, ਡਾ. ਮੇਘਾ ਸਿੰਘ , ਡਾ. ਭੁਪਿੰਦਰ ਬੱਤਰਾ, ਨਲਿਨ ਅਚਾਰੀਆ, ਜ਼ਿਲਾ ਲੋਕ ਸੰਪਰਕ ਅਫਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪ੍ਰੀਤ ਕੰਵਲ ਸਿੰਘ, ਕੁਲਜੀਤ ਸਿੰਘ, ਸੁਰਜੀਤ ਸਿੰਘ ਸੈਣੀ, ਜਗਤਾਰ ਸਿੱਧੂ, ਗੁਰਪ੍ਰੀਤ ਸਿੰਘ ਨਿੱਬਰ, ਉਜਾਗਰ ਸਿੰਘ, ਕਮਲਜੀਤ ਸਿੰਘ ਬਨਵੈਤ,ਸਾਧੂ ਸਿੰਘ ਬਰਾੜ, ਹਰਕੰਵਲਜੀਤ ਸਿੰਘ,ਪਰਮੀਤ ਸਿੰਘ, ਜਸਵਿੰਦਰ ਸਿੰਘ ਦਾਖਾ,ਉਮਾ ਸ਼ਰਮਾ,ਰਜਿੰਦਰ ਸਿੰਘ ਬਾਠ,ਹਰੀਸ਼ ਮਾਨਵ,ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਕਈ ਹੋਰ ਹਾਜ਼ਰ ਸਨ।