ਸਰਪ੍ਰਸਤ ਇੰਦਰਮੋਹਨ ਸਿੰਘ ਬਜਾਜ ਨੇ ਅੱਗੇ ਹੋ ਕੇ ਹਰਪਾਲ ਜੁਨੇਜਾ ਦੀ ਚੋਣ ਮੁਹਿੰਮ ਦੀ ਕਮਾਂਡ ਸੰਭਾਲੀ
ਪਟਿਆਲਾ, 20 ਜਨਵਰੀ,2022
ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਸ਼ਹਿਰ ਦੇ ਸ੍ਰਰਪ੍ਰਸਤ ਅਤੇ ਕੌਮੀ ਜਨਰਲ ਸਕੱਤਰ ਇੰਦਰਮੋਹਨ ਸਿੰਘ ਬਜਾਜ ਅਤੇ ਬਾਕੀ ਟਕਸਾਲੀ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਹਰਪਾਲ ਜੁਨੇਜਾ ਦੀ ਚੋਣ ਮੁਹਿੰਮ ਦੀ ਕਮਾਂਡ ਸੰਭਾਲ ਲਈ ਹੈ।
ਅੱਜ ਇੰਦਰਮੋਹਨ ਸਿੰਘ ਬਜਾਜ ਅਤੇ ਸਮੁੱਚੀ ਲੀਡਰਸ਼ਿਪ ਨੇ ਮਾਡਲ ਟਾਉਨ ਵਿਖੇ ਹਰਪਾਲ ਜੁਨੇਜਾ ਦੇ ਦਫਤਰ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਮੁਤਾਬਕ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਹਰਪਾਲ ਜੁਨੇਜਾ ਦੇ ਹੱਕ ਵਿਚ ਦਿਨ ਰਾਤ ਜੁਟ ਗਈ ਹੈ ਅਤੇ ਸਾਰੇ ਆਗੂਆਂ ਨੇ ਮੁਹੱਲਾ ਪੱਧਰ ‘ਤੇ ਟੀਮਾਂ ਬਣਾ ਕੇ ਘਰ ਘਰ ਜਾ ਕੇ ਹਰਪਾਲ ਜੁਨੇਜਾ ਲਈ ਵੋਟਾਂ ਮੰਗ ਰਹੇ ਹਨ। ਕਿਉਂਕਿ ਹਰਪਾਲ ਜੁਨੇਜਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੇਵਾ ਨੂੰ ਲੈ ਕੇ ਅਤੇ ਉਨ੍ਹਾਂ ਵੱਲੋਂ ਦਿਨ ਰਾਤ ਲੋਕਾਂ ਦੇ ਸੁੱਖ ਦੁਖ ਵਿਚ ਖੜਨ ਕਰਕੇ ਅੱਜ ਸ਼ਹਿਰ ਨਿਵਾਸੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਵਿਧਾਇਕ ਹਰਪਾਲ ਜੁਨੇਜਾ ਹੋਵੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਕਾਰੇ ਗਏ ਆਗੂਆਂ ਨੂੰ ਪਟਿਆਲਾ ਸ਼ਹਿਰ ਦੇ ਲੋਕ ਮੁੰਹ ਨਹੀਂ ਲਗਾਉਣਗੇ। ਅਕਾਲੀ ਦਲ ਦੇ ਆਗੂਆਂ ਦਾ ਇਸ ਤਰ੍ਹਾਂ ਇੱਕ ਜੁੱਟ ਹੋ ਕੇ ਹਰਪਾਲ ਜੁਨੇਜਾ ਦੇ ਹੱਕ ਵਿਚ ਨਿਤਰਨ ਨਾਲ ਸਥਿਤੀ ਕੁਝ ਹੋਰ ਹੀ ਬਣਦੀ ਜਾ ਰਹੀ ਹੈ।
ਸਰਪ੍ਰਸਤ ਇੰਦਰਮੋਹਨ ਸਿੰਘ ਬਜਾਜ ਨੇ ਅੱਗੇ ਹੋ ਕੇ ਹਰਪਾਲ ਜੁਨੇਜਾ ਦੀ ਚੋਣ ਮੁਹਿੰਮ ਦੀ ਕਮਾਂਡ ਸੰਭਾਲੀ I ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਹਰਪਾਲ ਜੁਨੇਜਾ ਦੇ ਮਾਡਲ ਟਾਉਨ ਦਫਤਰ ਦਾ ਉਦਘਾਟਨ ਕਰਦੇ ਹੋਏ ਇੰਦਰਮੋਹਨ ਸਿੰਘ ਬਜਾਜ, ਇਸਤਰੀ ਅਕਾਲੀ ਦਲ ਪ੍ਰਧਾਨ ਗੁਰਮੀਤ ਕੌਰ ਬਰਾੜ, ਗੁਰਮੁੱਖ ਸਿੰਘ ਢਿੱਲੋਂ, ਨਵ ਨਿਯੁਕਤ ਪੀ.ਏ.ਸੀ. ਮੈਂਬਰ ਗੁਰਚਰਨ ਖਾਲਸਾ ਤੇ ਸੀਮਾ ਸ਼ਰਮਾ, ਸੰਯੁਕਤ ਸਰਬਜੀਤ ਸਿੰਘ ਲਾਡੀ ਸਹਿਗਲ ਤੇ ਜਸਵਿੰਦਰ ਪਾਲ ਸਿੰਘ ਚੱਢਾ, ਕੁਲਵਿੰਦਰ ਸਿੰਘ ਲਵਲੀ, ਹਰਬਖਸ਼ ਚਹਿਲ, ਮਨਜੋਤ ਚਹਿਲ,ਇਕਬਾਲ ਸਰਪੰਚ, ਹਰਬੰਸ ਸਿੰਘ ਭੂੁਰਾ ਗਿੱਲ, ਹਰਮੀਤ ਸਿੰਘ, ਹਰਜੀਤ ਜੀਤੀ, ਅਮਰਿੰਦਰ ਸਿੰਘ, ਸ਼ਾਮ ਸਿੰਘ ਅਬਲੋਵਾਲ, ਆਈ.ਐਸ. ਬਿੰਦਰਾ, ਸੁਖਬੀਰ ਸਿੰਘ ਕੰਬੋਜ,ਨਿੱਕੀ ਅਤੇ ਅਕਾਸ਼ ਬੋਕਸਰ ਆਦਿ ਵੀ ਹਾਜਰ ਸਨ।