ਸਰਬੱਤ ਦਾ ਭੱਲਾ ਟਰੱਸਟ ਵਲੋਂ ਕਰਫ਼ਿਊ ਕਰਕੇ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹਈਆ ਕਰਵਾਉਣ ਲਈ ਵੱਖ ਵੱਖ ਸ਼ਹਿਰਾਂ ਲਈ ਪਹਿਲੀ ਖ਼ੇਪ ਰਵਾਨਾ

240

ਸਰਬੱਤ ਦਾ ਭੱਲਾ ਟਰੱਸਟ ਵਲੋਂ ਕਰਫ਼ਿਊ ਕਰਕੇ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹਈਆ ਕਰਵਾਉਣ ਲਈ ਵੱਖ ਵੱਖ ਸ਼ਹਿਰਾਂ ਲਈ ਪਹਿਲੀ ਖ਼ੇਪ ਰਵਾਨਾ

ਕੰਵਰ ਇੰਦਰ ਸਿੰਘ /ਪਟਿਆਲਾ/ 29 ਮਾਰਚ

ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਵਲੋਂ ਕੋਰੋਨਾ ਵਾਇਰਿਸ ਦੀ ਬਿਮਾਰੀ ਦੇ ਚਲਦਿਆਂ ਲਾਕ ਡਾਊਨ ਅਤੇ ਕਰਫ਼ਿਊ ਕਰਕੇ ਪੰਜਾਬ ਦੇ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹਈਆ ਕਰਵਾਉਣ ਦੇ ਲਈ ਪਹਿਲੀ ਖ਼ੇਪ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਲਈ ਰਵਾਨਾ ਕਰ ਦਿੱਤੀ ਹੈ।

ਇਹ ਰਾਸ਼ਨ ਪੰਜਾਬ ਵਿਚ 10 ਤੋਂ 15 ਹਜ਼ਾਰ ਪਰਿਵਾਰ ਨੂੰ ਅਗਲੇ ਇੱਕ ਦੋ ਦਿਨਾਂ ਵਿੱਚ ਪ੍ਰਸਾਸ਼ਨ ਦੇ ਜ਼ਰੀਏ ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲ੍ਹੇ ਵਾਰ ਦਫਤਰਾਂ ਦੀ ਨਿਗਰਾਨੀ ਵਿੱਚ ਵੰਡਿਆ ਜਾਵੇਗਾ।

ਸਰਬੱਤ ਦਾ ਭੱਲਾ ਟਰੱਸਟ ਵਲੋਂ ਕਰਫ਼ਿਊ ਕਰਕੇ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹਈਆ ਕਰਵਾਉਣ ਲਈ ਵੱਖ ਵੱਖ ਸ਼ਹਿਰਾਂ ਲਈ ਪਹਿਲੀ ਖ਼ੇਪ ਰਵਾਨਾ

ਇਸ ਸੰਬਧੀ ਜਾਣਕਾਰੀ ਸਾਂਝੀ ਕਰਦੇ ਹੋਏ ਡਾ ਐੱਸ ਪੀ ਸਿੰਘ ਓਬਰਾਏ ਨੇ ਪਟਿਆਲਾ ਵਿਖੇ ਆਪਣੇ ਦਫਤਰ ਵਿੱਚ ਦੱਸਿਆ ਕਿ ਟਰੱਸਟ ਦੀ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ ਸੀ ਕਿ ਪ੍ਰਸ਼ਾਸਨ ਦੇ ਰਾਹੀਂ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਵੇ।

ਉਨ੍ਹਾਂ ਦੱਸਿਆ ਕਿ ਪਹਿਲੀ ਖ਼ੇਪ ਵਿਚ 72 ਲੱਖ ਦੀ ਰਾਸ਼ਨ ਸਮਗਰੀ ਜਿਸ ਵਿਚ 100 ਟਨ ਆਟਾ, 20 ਟਨ ਦਾਲ, 50 ਟਨ ਖੰਡ, 20 ਟਨ ਚਾਵਲ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੈਨਿਟੀਜ਼ਰ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਇਸ ਵਿੱਚ ਮਜੀਠਾ,ਬਟਾਲਾ,ਜਗਰਾਉਂ ਅਤੇ ਖੰਨਾ ਪੁਲਿਸ ਜ਼ਿਲ੍ਹੇ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਲੋੜਵੰਦ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਲਈ 72 ਲੱਖ ਰੁਪਏ ਖਰਚਣ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਡਿਪਟੀ ਕਮਿਸ਼ਨਰਾਂ,ਸਿਵਲ ਸਰਜਨਾਂ ਤੇ ਪੁਲਸ ਮੁੱਖੀਅਾਂ ਦੀ ਮੰਗ ਤੇ ਟਰੱਸਟ ਵੱਲੋਂ ਲੋੜ ਅਨੁਸਾਰ ਵੈਂਟੀਲੇਟਰ,ਮਰੀਜ਼ ਦੇ ਸਾਹ ਲੈਣ ‘ਚ ਸਹਾਈ ਹੋਣ ਵਾਲੇ ਉਪਕਰਨ, ਸੈਨੀਟਾਈਜ਼ਰ,ਮਾਸਕ ਅਤੇ ਹੋਰ ਲੋੜੀਂਦਾ ਸਾਮਾਨ ਵੀ ਭੇਜਿਅਾ ਜਾ ਰਿਹਾ ਹੈ।

ਜਿਸ ਤਹਿਤ ਲਗਭਗ ਹਰੇਕ ਜ਼ਿਲ੍ਹੇ ਦੇ ਪੁਲਿਸ ਪ੍ਰਬੰਧਨ ਨੂੰ ਸੈਨੀਟਾਈਜ਼ਰ ਭੇਜ ਦਿੱਤੇ ਗਏ ਹਨ ਤੇ ਹੋਰ ਵੀ ਭੇਜੇ ਜਾ ਰਹੇ ਹਨ।

ਇਸ ਤੋਂ ਇਲਾਵਾ ਟਰੱਸਟ ਵੱਲੋਂ ਅੰਮ੍ਰਿਤਸਰ, ਗੁਰਦਾਸਪੁਰ ਤੇ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰਾਂ ਦੀ ਮੰਗ ਤੇ ਟਰੱਸਟ ਵੱਲੋਂ 2-2 ਵੈਂਟੀਲੇਟਰਾਂ ਦੀ ਖ਼੍ਰੀਦ ਦਾ ਆਰਡਰ ਵੀ ਕੀਤਾ ਜਾ ਚੁੱਕਾ ਹੈ,ਜੋ ਬਹੁਤ ਹੀ ਜਲਦ ਸਬੰਧਤ ਜ਼ਿਲ੍ਹਿਅਾਂ ਅੰਦਰ ਪਹੁੰਚ ਜਾਣਗੇ। ਇਸ ਤੋਂ ਬਿਨਾਂ ਕੁਝ ਜ਼ਿਲ੍ਹਿਆਂ ਅੰਦਰ ਟਰੱਸਟ ਵੱਲੋਂ ਇਨਫਰਾਰੈੱਡ ਥਰਮਾਮੀਟਰ ਵੀ ਭੇਜੇ ਗਏ ਹਨ ਅਤੇ ਸਿਵਲ ਸਰਜਨਾਂ ਵੱਲੋਂ ਮੰਗ ਕਰਨ ਤੇ ਹੋਰ ਵੀ ਭੇਜੇ ਜਾ ਰਹੇ ਹਨ । ਉਨ੍ਹਾਂ ਇਹ ਵੀ ਦੱਸਿਆ ਕਿ ਬੇਸ਼ੱਕ ਟਰੱਸਟ ਵੱਲੋਂ ਆਪਣੇ ਸਿਲਾਈ ਕੇਂਦਰਾਂ ਅੰਦਰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਪਰ ਫਿਰ ਵੀ ਟਰੱਸਟ ਦੇ ਸਿਲਾਈ ਅਧਿਆਪਕ ਆਪਣੇ ਘਰਾਂ ਅੰਦਰ ਮਾਸਕ ਤਿਆਰ ਕਰਕੇ ਪ੍ਰਸ਼ਾਸ਼ਨ ਰਾਹੀਂ ਲੋੜਵੰਦ ਲੋਕਾਂ ਤੱਕ ਮੁਫਤ ਪਹੁੰਚਾ ਰਹੇ ਹਨ ।

ਰਾਸ਼ਨ ਨੂੰ ਰਵਾਨਾ ਕਰਨ ਵੇਲੇ ਹੋਰਨਾਂ ਤੋਂ ਇਲਾਵਾ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ, ਰਾਸ਼ਟਰੀ ਸਕੱਤਰ ਗਗਨਦੀਪ ਸਿੰਘ ਆਹੂਜਾ, ਸਿਹਤ ਸਲਾਹਕਾਰ ਡਾ ਡੀ ਐੱਸ ਗਿੱਲ, ਆਦਿ ਮੌਜੂਦ ਸਨ।