ਸਵੈ ਰੋਜ਼ਗਾਰ ਲਈ ਅਪਲਾਈ ਕਰਨ ਦਾ ਸੱਦਾ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ, ਬਰਨਾਲਾ

263

ਸਵੈ ਰੋਜ਼ਗਾਰ ਲਈ ਅਪਲਾਈ ਕਰਨ ਦਾ ਸੱਦਾ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ, ਬਰਨਾਲਾ

ਬਰਨਾਲਾ, 8 ਜੁਲਾਈ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ, ਬਰਨਾਲਾ ਵਿਖੇ ਤਾਇਨਾਤ ਪਲੇਸਮੈਂਟ ਅਫ਼ਸਰ ਮਿਸ ਸੋਨਾਕਸ਼ੀ ਨੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਘਰ ਘਰ ਨੌਕਰੀ’ ਸਕੀਮ ਤਹਿਤ ਵੈੱਬਸਾਈਟ http://www.pgrkam.com/ ਤਿਆਰ ਕੀਤੀ ਗਈ ਹੈ। ਇਸ ਲਈ ਚਾਹਵਾਨ ਯੋਗ ਪ੍ਰਾਰਥੀ ਆਪਣੇ ਆਪ ਨੂੰ ਇਸ ਵੈਬਸਾਈਟ ’ਤੇ ਰਜਿਸਟਰਡ ਕਰਵਾ ਸਕਦੇ ਹਨ, ਜਿੱਥੇ ਉਨ੍ਹਾਂ ਨੂੰ ਇਸ ਵੈਬਸਾਈਟ ਰਾਹੀ ਸਰਕਾਰੀ ਨੌਕਰੀ ਸਬੰਧੀ ਜਾਣਕਾਰੀ ਅਤੇ ਪ੍ਰਾਈਵੇਟ ਨੌਕਰੀ ਜਾਂ ਸਵੈ ਰੁਜ਼ਗਾਰ ਸਬੰਧੀ ਨੌਕਰੀ ਪ੍ਰਾਪਤ ਕਰਨ ਦੇ ਵਧੇਰੇ ਮੌਕੇ ਪ੍ਰਾਪਤ ਹੋਣਗੇ ।

ਸਵੈ ਰੋਜ਼ਗਾਰ ਲਈ ਅਪਲਾਈ ਕਰਨ ਦਾ ਸੱਦਾ-Photo courtesy-Internet

ਇਸ ਤੋਂ ਇਲਾਵਾ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਵੱਖ ਵੱਖ ਵਿਭਾਗਾਂ ਤੋਂ ਘੱਟ ਵਿਆਜ ’ਤੇ ਆਸਾਨ ਕਿਸ਼ਤਾਂ ਰਾਹੀਂ ਲੋਨ ਲੈਣ ਲਈ ਆਨਲਾਈਨ ਲਿੰਕ ਰਾਹੀਂ ਅਰਜ਼ੀਆਂ ਭੇਜੀਆਂ ਜਾ ਸਕਦੀਆਂ ਹਨ। ਅਰਜ਼ੀਆਂ ਲਈ https://docs.google.com/forms/d/e/1619pQLSest3fxuija58੍ਰo5SP8Z7tf6c4S3r0mdPRl7xf8”-81YpRrp1/viewform ਲੰਕ ’ਤੇ ਅਪਲਾਈ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਰਨਾਲਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ (ਜਾਂ ਸੰਪਰਕ ਨੰਬਰ 01679232342 ’ਤੇ) ਸੰਪਰਕ ਕੀਤਾ ਜਾ ਸਕਦਾ ਹੈ।