ਸਵੈ ਸਹਾਇਤਾ ਪ੍ਰਾਪਤ ਗਰੁੱਪਾਂ ਵੱਲੋਂ ਬਣਾਏ ਕੱਪੜੇ ਦੇ ਥੈਲੇ ਦੇ ਰਹੇ ਨੇ ਪਲਾਸਟਿਕ ਮੁਕਤ ਪਟਿਆਲਾ ਤੇ ਵੋਟਰ ਜਾਗਰੂਕਤਾ ਦਾ ਸੁਨੇਹਾ

264

ਸਵੈ ਸਹਾਇਤਾ ਪ੍ਰਾਪਤ ਗਰੁੱਪਾਂ ਵੱਲੋਂ ਬਣਾਏ ਕੱਪੜੇ ਦੇ ਥੈਲੇ ਦੇ ਰਹੇ ਨੇ ਪਲਾਸਟਿਕ ਮੁਕਤ ਪਟਿਆਲਾ ਤੇ ਵੋਟਰ ਜਾਗਰੂਕਤਾ ਦਾ ਸੁਨੇਹਾ

ਪਟਿਆਲਾ, 16 ਫਰਵਰੀ:
ਡਿਪਟੀ ਕਮਿਸ਼ਨਰ  ਕੁਮਾਰ ਅਮਿਤ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਤੇ ਪਲਾਸਟਿਕ ਮੁਕਤ ਪਟਿਆਲਾ ਮੁਹਿੰਮ ਨੂੰ ਸਫਲ ਬਣਾਉਣ ਲਈ ਸਵੈ ਸਹਾਇਤਾ ਪ੍ਰਾਪਤ ਗਰੁੱਪਾਂ ਤੋਂ ਤਿਆਰ ਕਰਵਾਏ ਕੱਪੜੇ ਦੇ ਥੈਲੇ ਵੱਡਾ ਯੋਗਦਾਨ ਪਾ ਰਹੇ ਹਨ। ਸਰਕਾਰੀ ਬਹੁ-ਤਕਨੀਕੀ ਕਾਲਜ ਲੜਕੀਆਂ ਦੀਆਂ ਕਮਿਊਨਿਟੀ ਡਿਵੈਲਪਮੈਂਟ ਥਰੂ ਪੋਲੀਟੈਕਨਿਕ ਸਕੀਮ ਤਹਿਤ ਸਲਾਈ ਕਢਾਈ ਦਾ ਕੋਰਸ ਕਰ ਚੁੱਕੀਆਂ ਵਿਦਿਆਰਥਣਾਂ ਵੱਲੋਂ ਚਲਾਏ ਜਾ ਰਹੇ ਸਵੈ ਸਹਾਇਤਾ ਗਰੁੱਪਾਂ ਵੱਲੋਂ ਤਿਆਰ ਇਹ ਥੈਲੇ ਜਿਥੇ ਜਾਗਰੂਕਤਾ ਮੁਹਿੰਮ ਨੂੰ ਸਫਲ ਬਣਾ ਰਹੇ ਹਨ ਉਥੇ ਹੀ ਕਿੱਤਾ ਮੁਖੀ ਕੋਰਸ ਕਰਨ ਵਾਲੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰ ਰਹੇ ਹਨ ਅਤੇ ਹੋਰਨਾਂ ਨੂੰ ਵੀ ਕਿੱਤਾ ਮੁਖੀ ਕੋਰਸ ਕਰਨ ਲਈ ਪ੍ਰੇਰਿਤ ਕਰ ਰਹੇ ਹਨ।

ਸਵੈ ਸਹਾਇਤਾ ਪ੍ਰਾਪਤ ਗਰੁੱਪਾਂ ਵੱਲੋਂ ਬਣਾਏ ਕੱਪੜੇ ਦੇ ਥੈਲੇ ਦੇ ਰਹੇ ਨੇ ਪਲਾਸਟਿਕ ਮੁਕਤ ਪਟਿਆਲਾ ਤੇ ਵੋਟਰ ਜਾਗਰੂਕਤਾ ਦਾ ਸੁਨੇਹਾ
ਇਸ ਸਬੰਧੀ ਜਾਣਕਾਰੀ ਦਿੰਦਿਆ ਸਵੀਪ ਦੇ ਨੋਡਲ ਅਫ਼ਸਰ  ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਬਹੁ-ਤਕਨੀਕੀ ਕਾਲਜ ਲੜਕੀਆਂ ਤੋਂ ਸਿਲਾਈ ਕਢਾਈ ਦਾ ਕੋਰਸ ਕਰਨ ਵਾਲੀਆਂ ਵਿਦਿਆਰਥਣਾਂ ਵੱਲੋਂ ਚਲਾਏ ਜਾ ਰਹੇ ਸਵੈ ਸਹਾਇਤਾ ਗਰੁੱਪ ਵੱਲੋਂ 4 ਹਜ਼ਾਰ ਕੱਪੜੇ ਦੇ ਥੈਲੇ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਥੈਲੇ ਜਿਥੇ 18 ਸਾਲ ਤੋਂ ਉਪਰ ਦੇ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰ ਰਹੇ ਹਨ ਉਥੇ ਹੀ ਪਲਾਸਟਿਕ ਮੁਕਤ ਪਟਿਆਲਾ ਦਾ ਸੁਨੇਹਾ ਦਿੰਦੇ ਹਨ।

ਉਨ੍ਹਾਂ ਦੱਸਿਆ ਕਿ ਇਨਾਂ ਕੱਪੜੇ ਦੇ ਥੈਲਿਆਂ ‘ਤੇ ਪੋਲੀਥੀਨ ਨਾ ਮੰਗੋ ਥੈਲੇ ਚੁੱਕਣੋ ਨਾ ਸੰਗੋ, ਮੇਰਾ ਪਟਿਆਲਾ ਮੈ ਆਪ ਸਵਾਰਾਂ, ਮਜ਼ਬੂਤ ਲੋਕਤੰਤਰ ਦਾ ਹਿੱਸਾ ਬਣੋ, ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ, ਪਲਾਸਟਿਕ ਮੁਕਤ ਪਟਿਆਲਾ ਵਰਗੇ ਸੁਨੇਹੇ ਲਿਖੇ ਹੋਏ ਹਨ ਜੋ ਹਰ ਵਰਗ ਨੂੰ ਸਮਾਜ ਪ੍ਰਤੀ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੇ ਹਨ।


ਸਵੀਪ ਇੰਚਾਰਜ ਕਮ ਸਹਾਇਕ ਕਮਿਸ਼ਨਰ (ਯੂ.ਟੀ.)  ਟੀ.ਬੇਨਿਥ ਨੇ ਦੱਸਿਆ ਕਿ ਇਹ ਥੈਲੇ ਜਿਥੇ ਵੱਖ-ਵੱਖ ਸਥਾਨਾਂ ‘ਤੇ ਵੰਡੇ ਜਾ ਰਹੇ ਹਨ ਉਥੇ ਹੀ 22 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਕਰਾਫ਼ਟ ਮੇਲੇ ਵਿਚ ਵੀ ਵੰਡੇ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਆਪਣੇ ਵੋਟ ਦੇ ਹੱਕ ਪ੍ਰਤੀ ਜਾਗਰੂਕ ਕੀਤਾ ਜਾ ਸਕੇ।