ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ 2022 ਚੋਣਾਂ ਲਈ 13 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਗਈ
ਫ਼ਤਹਿਗੜ੍ਹ ਸਾਹਿਬ, 16 ਜਨਵਰੀ,2022( )
“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਆਪਣੇ 2022 ਪੰਜਾਬ ਚੋਣਾਂ ਲਈ ਪਹਿਲੀ ਸੂਚੀ 17 ਦਸੰਬਰ 2021 ਨੂੰ ਜਾਰੀ ਕੀਤੀ ਗਈ ਸੀ ਜਿਸ ਵਿਚ 41 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ, ਦੂਜੀ ਸੂਚੀ 12 ਜਨਵਰੀ 2022 ਨੂੰ ਜਾਰੀ ਕੀਤੀ ਗਈ ਜਿਸ ਵਿਚ 32 ਉਮੀਦਵਾਰ ਐਲਾਨੇ ਗਏ ਸਨ, ਤੀਜੀ ਸੂਚੀ ਅੱਜ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਹਰਨਾਮ ਸਿੰਘ ਤੋ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਦਸਤਖਤ ਕਰਕੇ ਪ੍ਰੈਸ ਲਈ ਜਾਰੀ ਕੀਤੀ ਜਾ ਰਹੀ ਹੈ ਜਿਸ ਵਿਚ 13 ਉਮੀਦਵਾਰ ਹੋਰ ਐਲਾਨੇ ਗਏ ਹਨ ।
ਖਰੜ ਜਰਨਲ ਤੋ ਲਖਵੀਰ ਸਿੰਘ ਕੋਟਲਾ, ਮੋਹਾਲੀ ਤੋ ਬੀਬੀ ਬਲਵਿੰਦਰ ਕੌਰ, ਮਾਨਸਾ ਤੋ ਰਜਿੰਦਰ ਸਿੰਘ ਸਰਪੰਚ, ਫਾਜਿਲਕਾ ਤੋ ਹਰਕਿਰਨਜੀਤ ਸਿੰਘ ਰਾਮਗੜ੍ਹੀਆ, ਸ੍ਰੀ ਹਰਿਗੋਬਿੰਦਪੁਰ ਰਿਜਰਬ ਤੋ ਨਿਸ਼ਾਨ ਸਿੰਘ ਪਾਂਰਸ, ਫਿਰੋਜ਼ਪੁਰ ਦਿਹਾਤੀ ਐਸੀ ਤੋ ਬੀਬੀ ਨਸੀਬ ਕੌਰ ਖਾਲਸਾ, ਖਡੂਰ ਸਾਹਿਬ ਤੋ ਸ਼ਮਸੇਰ ਸਿੰਘ, ਫਿਲੋਰ ਰਿਜਰਬ ਤੋ ਸੁਰਜੀਤ ਸਿੰਘ ਖਾਲਿਸਤਾਨੀ, ਪਟਿਆਲਾ ਸਹਿਰੀ ਤੋ ਨੌਨਿਹਾਲ ਸਿੰਘ, ਲੰਬੀ ਤੋ ਜਸਵਿੰਦਰ ਸਿੰਘ, ਗਿੱਦੜਬਾਹਾ ਤੋ ਬਲਦੇਵ ਸਿੰਘ ਵੜਿੰਗ, ਬੱਲੂਆਣਾ ਰਿਜਰਬ ਤੋ ਸੁਰਿੰਦਰ ਸਿੰਘ, ਅਬੋਹਰ ਜਰਨਲ ਤੋ ਡਾ. ਬਲਜਿੰਦਰ ਸਿੰਘ ਐਲਾਨੇ ਗਏ ਹਨ । ਬਾਕੀ ਦੇ ਉਮੀਦਵਾਰਾਂ ਦਾ ਐਲਾਨ ਵੀ ਨਾਮਜਦਗੀਆ ਦਾਖਲ ਹੋਣ ਤੋ ਪਹਿਲੇ-ਪਹਿਲੇ ਕਰ ਦਿੱਤਾ ਜਾਵੇਗਾ ।”ਇਹ ਜਾਣਕਾਰੀ ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਾਨ ਵੱਲੋ ਦਸਤਖਤ ਕੀਤੀ ਗਈ 13 ਉਮੀਦਵਾਰਾਂ ਦੀ ਸੂਚੀ ਪੈ੍ਰਸ ਨੂੰ ਜਾਰੀ ਕਰਦੇ ਹੋਏ ਦਿੱਤੀ ।
ਟਿਵਾਣਾ ਨੇ ਸਮੁੱਚੇ ਪਾਰਟੀ ਅਹੁਦੇਦਾਰਾਂ, ਉਮੀਦਵਾਰਾਂ, ਸਮਰੱਥਕਾ, ਸਮੁੱਚੇ ਪੰਜਾਬ ਨਿਵਾਸੀਆ ਨੂੰ ਇਹ ਜੋਰਦਾਰ ਗੰਭੀਰ ਅਪੀਲ ਵੀ ਕੀਤੀ ਕਿ ਬੀਤੇ ਲੰਮੇ ਸਮੇ ਤੋ ਕਾਂਗਰਸ, ਬੀਜੇਪੀ, ਆਰ.ਐਐ ਬਾਦਲ ਦਲੀਆ ਵੱਲੋ ਪੰਜਾਬ ਦੇ ਖਜਾਨੇ ਅਤੇ ਮਾਲੀ ਸਾਧਨਾਂ ਦੀ ਬੇਰਹਿੰਮੀ ਨਾਲ ਲੁੱਟ ਕੀਤੀ ਅਤੇ ਕਰਵਾਈ ਜਾਂਦੀ ਆ ਰਹੀ ਹੈ । ਇਨ੍ਹਾਂ ਨੇ ਕਦੀ ਵੀ ਪੰਜਾਬ ਦੇ ਅਤੇ ਸਿੱਖ ਕੌਮ ਦੇ ਮਸਲਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਪੰਜਾਬ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਆਪਣੇ ਰਾਜ ਭਾਗ ਦੌਰਾਨ ਕੋਈ ਸੁਹਿਰਦ ਅਮਲ ਕੀਤੇ ਹਨ । ਜਿਸਦੀ ਬਦੌਲਤ ਪੰਜਾਬ ਸੂਬਾ ਮਾਲੀ ਹਾਲਤ ਪੱਖੋ ਅਤੇ ਬੇਰੁਜਗਾਰੀ ਪੱਖੋ ਬਹੁਤ ਹੀ ਮੁਸਕਿਲ ਸਮੇ ਵਿਚੋ ਲੰਘ ਰਿਹਾ ਹੈ । ਜੋ ਬੀਜੇਪੀ-ਆਰ.ਐਐ ਦੀ ਬੀ-ਟੀਮ ਆਮ ਆਦਮੀ ਪਾਰਟੀ ਵੱਲੋ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਹਿੱਤ ਇਥੋ ਦੇ ਨਿਵਾਸੀਆ ਨੂੰ ਮੁਫਤ ਸਹੂਲਤਾਂ ਦੇ ਪਿਟਾਰੇ ਦਾ ਐਲਾਨ ਕੀਤਾ ਜਾ ਰਿਹਾ ਹੈ, ਇਨ੍ਹਾਂ ਵਿਚੋ ਕਿਸੇ ਵੀ ਸਕੀਮ ਜਾਂ ਸਹੂਲਤ ਨੂੰ ਕੇਜਰੀਵਾਲ ਅਤੇ ਉਸਦੀ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਲਾਗੂ ਨਹੀ ਕੀਤਾ ਅਤੇ ਨਾ ਹੀ ਦਿੱਲੀ ਦੀਆਂ ਬੀਬੀਆ ਨੂੰ ਪੰਜਾਬ ਵਿਚ ਐਲਾਨੀ ਜਾ ਰਹੀ 1000 ਰੁਪਏ ਪੈਨਸਨ ਦੇਣ ਦੇ ਅਮਲ ਕੀਤੇ ਹਨ । ਇਹ ਕੇਵਲ ਤੇ ਕੇਵਲ ਪੰਜਾਬ ਦੀ ਸਤ੍ਹਾ ਉਤੇ ਕਾਬਜ ਹੋਣ ਲਈ ਹੱਥਕੰਡਿਆ ਦੀ ਵਰਤੋ ਕੀਤੀ ਜਾ ਰਹੀ ਹੈ ।
ਇਥੋ ਤੱਕ ਕਿ ਡਾ. ਦਵਿੰਦਰਪਾਲ ਸਿੰਘ ਭੁੱਲਰ ਜੋ ਆਪਣੀ ਸਜ਼ਾ ਤੋ ਵੀ 2 ਸਾਲ ਵੱਧ ਸਜ਼ਾ ਭੁਗਤ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਦੀ ਫਾਇਲ ਨੂੰ ਰੱਦ ਕਰਕੇ ਕੇਜਰੀਵਾਲ ਨੇ ਬੀਜੇਪੀ-ਆਰ.ਐਐ ਦਾ ਗੁਲਾਮ ਹੋਣ ਦਾ ਚਿਹਰਾ ਪ੍ਰਤੱਖ ਕਰ ਦਿੱਤਾ ਹੈ। ਜੇਕਰ ਇਸ ਸਮੇ ਪੰਜਾਬ ਦੀ ਮਾਲੀ, ਬੇਰੁਜਗਾਰੀ, ਧਾਰਮਿਕ, ਸਮਾਜਿਕ, ਇਖਲਾਕੀ, ਭੂਗੋਲਿਕ ਸਥਿਤੀ ਨੂੰ ਸਹੀ ਕਰਨ ਦੀ ਕੋਈ ਸਮਰੱਥਾਂ ਰੱਖਦਾ ਹੈ ਤਾਂ ਉਹ ਕੇਵਲ ਤੇ ਕੇਵਲ ਸਿਮਰਨਜੀਤ ਸਿੰਘ ਮਾਨ ਦੀ ਇਮਾਨਦਾਰ ਦ੍ਰਿੜ ਸਖਸ਼ੀਅਤ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੰਜਾਬ ਸੂਬੇ ਅਤੇ ਸਿੱਖ ਕੌਮ ਹਿਤੈਸੀ ਪਾਰਟੀ ਹੀ ਪੰਜਾਬ ਦੀ ਡਿੱਕ ਡੋਲੇ ਖਾਦੀ ਬੇੜੀ ਨੂੰ ਕਿਨਾਰੇ ਉਤੇ ਲਗਾ ਸਕਦੇ ਹਨ । ਇਸ ਲਈ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਉਪਰੋਕਤ 86 ਉਮੀਦਵਾਰਾਂ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆ ਤੋ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਉਨ੍ਹਾਂ ਨੂੰ ਹਰ ਪੰਜਾਬ ਨਿਵਾਸੀ ਆਪਣੀ ਵੋਟ ਹੱਕ ਦੀ ਸਹੀ ਵਰਤੋ ਕਰਦੇ ਹੋਏ ਜਿਤਾਕੇ ਭੇਜੇ ਅਤੇ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਖਸ਼ੀਅਤ ਨੂੰ ਪੰਜਾਬ ਸੂਬੇ ਦਾ ਮੁੱਖ ਮੰਤਰੀ ਬਣਾਉਣ ਵਿਚ ਯੋਗਦਾਨ ਪਾਵੇ ।
ਅਜਿਹਾ ਅਮਲ ਕਰਕੇ ਹੀ ਅਸੀ ਸਭ ਪੰਜਾਬ ਦੀ ਪਵਿੱਤਰ ਗੁਰੂਆਂ, ਪੀਰਾਂ ਦੀ ਧਰਤੀ ਤੇ ਅਮਲੀ ਰੂਪ ਵਿਚ ਹਲੀਮੀ ਰਾਜ ਕਾਇਮ ਕਰ ਸਕਦੇ ਹਾਂ ਅਤੇ ਸਭਨਾਂ ਦੇ ਹੱਕ-ਅਧਿਕਾਰ ਤੇ ਜਿੰਦਗੀ ਜਿਊਣ ਦੀ ਸਹੂਲਤ ਪ੍ਰਦਾਨ ਕਰ ਸਕਦੇ ਹਾਂ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੇ ਸਭ ਵਰਗਾਂ ਦੇ ਨਿਵਾਸੀ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਉਨ੍ਹਾਂ ਦੀ ਪਾਰਟੀ ਵੱਲੋ ਖੜ੍ਹੇ ਕੀਤੇ ਉਮੀਦਵਾਰਾਂ ਨੂੰ ਇਸ ਵਾਰੀ ਪੰਜਾਬ ਦੇ ਰਾਜ ਭਾਗ ਦੀ ਵਾਗਡੋਰ ਸੰਭਾਲਣਗੇ।