ਸ਼੍ਰੋਮਣੀ ਅਕਾਲੀ ਦਲ ਨੇ ਬੂਥ ਲੈਵਲ ਕਮੇਟੀਆਂ ਬਣਾਉਣ ਲਈ ਆਗੂਆਂ ਦੀ ਡਿਊਟੀਆਂ ਲਗਾਈਆਂ

256

ਸ਼੍ਰੋਮਣੀ ਅਕਾਲੀ ਦਲ ਨੇ ਬੂਥ ਲੈਵਲ ਕਮੇਟੀਆਂ ਬਣਾਉਣ ਲਈ ਆਗੂਆਂ ਦੀ ਡਿਊਟੀਆਂ ਲਗਾਈਆਂ

ਬਹਾਦਰਜੀਤ ਸਿੰਘ/  ਰੂਪਨਗਰ, 25 ਨਵੰਬਰ, 2022

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਰੂਪਨਗਰ ਤੇ ਆਨੰਦਪੁਰ ਸਾਹਿਬ ਦੇ ਵਰਕਰਾਂ ਦੀ ਭਰਵੀਂ ਮੀਟਿੰਗ ਇਥੇ ਗੁਰਦੁਆਰਾ ਭੱਠਾ ਸਾਹਿਬ ਵਿਚ ਹੋਈ ਜਿਸਦੀ ਪ੍ਰਧਾਨਗੀ ਆਬਜ਼ਰਵਰ  ਰਣਜੀਤ ਸਿੰਘ ਗਿੱਲ ਅਤੇ  ਹਰਦੀਪ ਸਿੰਘ ਸੈਣੀ ਬੁਟੇਰਲਾ ਚੰਡੀਗੜ੍ਹ ਨੇ ਕੀਤੀ। ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਉੱਚੇਚੇ ਤੌਰ ’ਤੇ ਹਾਜ਼ਰ ਸਨ।

ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਚੀਮਾ,  ਰਣਜੀਤ ਸਿੰਘ ਗਿੱਲ ਅਤੇ  ਹਰਦੀਪ ਸਿੰਘ ਸੈਣੀ ਬੁਟੇਰਲਾ ਚੰਡੀਗੜ੍ਹ  ਨੇ ਦੱਸਿਆ ਕਿ ਮੀਟਿੰਗ ਵਿਚ ਦੋਵਾਂ ਹਲਕਿਆਂ ਵਿਚ ਬੂਥ ਪੱਧਰੀ ਕਮੇਟੀਆਂ ਜਲਦੀ ਬਣਾਉਣ ’ਤੇ ਚਰਚਾ ਕੀਤੀ ਗਈ ਤੇ ਫੈਸਲਾ ਕੀਤਾ ਗਿਆ ਕਿ ਇਹਨਾਂ ਦਾ ਗਠਨ ਜਲਦੀ ਹੀ ਕੀਤਾ ਜਾਵੇਗਾ।

ਇਹਨਾਂ ਆਗੂਆਂ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਪਾਰਟੀ ਵੱਲੋਂ ਚੰਡੀਗੜ੍ਹ ਦੇ ਮਾਮਲੇ ’ਤੇ ਲਏ ਸਖ਼ਤ ਸਟੈਂਡ ਦੀ ਸ਼ਲਾਘਾ ਕੀਤੀ ਤੇ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਕਿ ਪਾਰਟੀ ਨੇ ਚੰਡੀਗੜ੍ਹ ਵਿਚ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਥਾਂ ਦੇਣ ਤੋਂ ਰੋਕਣ ਵਾਸਤੇ ਰਾਜਪਾਲ ਨਾਲ ਮੁਲਾਕਾਤ ਕਰਨ ਅਤੇ ਕਾਨੂੰਨੀ ਰਾਇ ਲੈਣ ਲਈ ਦੋ ਮੈਂਬਰੀ ਕਮੇਟੀ ਬਣਾਉਣ ਦਾ ਸਹੀ ਫੈਸਲਾ ਲਿਆ ਹੈ ਕਿਉਂਕਿ ਪੰਜਾਬ ਦੀ ਆਪ ਸਰਕਾਰ ਤਾਂ ਇਸ ਮਾਮਲੇ ਵਿਚ ਪਹਿਲਾਂ ਹੀ ਕੇਂਦਰ ਸਰਕਾਰ ਅੱਗੇ ਗੋਡੇ ਟੇਕ ਚੁੱਕੀ ਹੈ। ਇਸ ਲਈ ਹੁਣ ਇਹ ਅਕਾਲੀ ਦਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸਦੀ ਰਾਜਧਾਨੀ ਦੀ ਇਕ ਇੰਚ ਵੀ ਥਾਂ ਹਰਿਆਣਾ ਨੂੰ ਦੇਣ ਦੀ ਆਗਿਆ ਨਾ ਦੇਵੇ।

ਮੀਟਿੰਗ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ’ਤੇ ਹਸਤਾਖ਼ਰ ਮੁਹਿੰਮ ਵਿੱਢਣ ਦੀ ਸ਼ਲਾਘਾ ਕੀਤੀ ਗਈ ਤੇ ਫੈਸਲਾ ਕੀਤਾ ਗਿਆ ਕਿ ਇਸ ਮੀਟਿੰਗ ਦੀ ਡਟਵੀਂ ਹਮਾਇਤ ਕੀਤੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਗਿਣਤੀ ਵਿਚ ਲੋਕਾਂ ਦਾ ਸਮਰਥਨ ਹਾਸਲ ਕਰ ਕੇ ਬੰਦੀ ਸਿੰਘਾਂ ਦੀ ਰਿਹਾਈ ਯਕੀਨੀ ਬਣਾਈ ਜਾ ਸਕੇ।

ਸ਼੍ਰੋਮਣੀ ਅਕਾਲੀ ਦਲ ਨੇ ਬੂਥ ਲੈਵਲ ਕਮੇਟੀਆਂ ਬਣਾਉਣ ਲਈ ਆਗੂਆਂ ਦੀ ਡਿਊਟੀਆਂ ਲਗਾਈਆਂ

ਇਸ ਮੌਕੇ ਹੋਰਨਾਂ ਤੋਂ ਇਲਾਵਾ  ਅਮਰਜੀਤ ਸਿੰਘ ਚਾਵਲਾ ,  ਅਜਮੇਰ ਸਿੰਘ ਖੇੜਾ,   ਪਰਮਜੀਤ ਸਿੰਘ ਮੱਕੜ, ਜਥੇਦਾਰ ਜਰਨੈਲ ਸਿੰਘ ਔਲਖ,  ਸੰਦੀਪ ਸਿੰਘ ਕਲੋਤਾ,  ਗੁਰਦੀਪ ਸਿੰਘ ਬਾਵਾ ਨੰਗਲ,  ਦਲਜੀਤ ਸਿੰਘ ਭੱਟੋਂ,  ਰਣਜੀਤ ਸਿੰਘ ਭੱਟੀ,  ਭਾਗ ਸਿੰਘ ਸਿੰਘਪੁਰਾ,  ਸੁਖਵਿੰਦਰ ਸਿੰਘ ਬੋਬੀ ਸਮੀਰੋਵਾਲ,  ਨਿਰਮਲ ਸਿੰਘ ਨਿੰਮਾ,  ਸਵਰਨ ਸਿੰਘ ਬੋਬੀ,   ਰਾਜੀਵ ਸ਼ਰਮਾਂ,  ਮਨੋਹਰ ਲਾਲ,  ਜੋਰਾਵਰ ਸਿੰਘ,  ਦਲੀਪ ਸਿੰਘ  ਗੁਰਦੀਪ ਸਿੰਘ ਬਟਾਰਲਾ,  ਧਰਮ ਚੰਦ ਟਿੱਬਾ ਟੱਪਰੀਆਂ,  ਦੇਵ ਸਿੰਘ ਕਟਾਣਾ,  ਹਰੀ ਕ੍ਰਿਸ਼ਨ ਬਟਾਰਲਾ,  ਰਣਜੀਤ ਸਿੰਘ ਰਾਣਾ,  ਕਰਨਵੀਰ ਸਿੰਘ ਗਿੰਨੀ ਜੋਹਲੀ, ਬੀਬੀ ਬਲਵਿੰਦਰ ਕੌਰ ਸ਼ਾਮਪੁਰਾ,  ਕੁਲਵੰਤ ਸਿੰਘ, ਚੌਧਰੀ ਕਮਲ ਕਿਸ਼ੋਰ ਰੋੜੂਆਣਾ,  ਸੁਖਬੀਰ ਸਿੰਘ ਕਲਮਾਂ,  ਹਰਵਿੰਦਰ ਸਿੰਘ ਸਨਾਣਾ ਸਾਬਕਾ ਸਰਪੰਚ, ਡਾ. ਜਗਦੀਸ ਸਿੰਘ ਸਰਪੰਚ ਅਕਬਰਪੁਰ,  ਸਰਬਜੀਤ ਸਿੰਘ ਮਾਨਾ,  ਚੌਧਰੀ ਵੇਦ ਪ੍ਰਕਾਸ਼,  ਸਰਬਜੀਤ ਸਿੰਘ ,  ਬਲਵਿੰਦਰ ਸਿੰਘ,  ਮੰਜੂ ਵਰਮਾ,  ਸਰਦਾਰ ਕੌਰ, ਗੀਤਾ ਦੇਵੀ, ਸ਼ੀਤਲ,  ਦਿਲਬਾਗ ਸਿੰਘ ਹੁਸੈਨਪੁਰ,  ਗੁਰਪਾਲ ਸਿੰਘ ਖੇੜੀ,  ਅਮਰਜੀਤ ਸਿੰਘ ਸਮੀਰੋਵਾਲ,  ਸਤਕਾਰ ਸਿੰਘ,  ਸੇਵਾ ਸਿੰਘ,  ਸ਼ੇਰ ਸਿੰਘ ਝਾਡੀਆਂ, ਹਰਦੇਵ ਸਿੰਘ ਪੜੀ,  ਸਚਿਨ ਸੂਦ,  ਸਰਬਜੀਤ ਸਿੰਘ ਹੁੰਦਲ,  ਜਗਤਾਰ ਸਿੰਘ ਮੂਸਾਪੁਰ,  ਕੁਲਵੀਰ ਸਿੰਘ ਅਸਮਾਨਪੁਰ,  ਹਰਜਿੰਦਰ ਸਿੰਘ ਭਉਵਾਲ,  ਹਰਚਰਨ ਸਿੰਘ ਧਰਮ ਫੌਜੀ, ਦਲਜੀਤ ਕੌਰ, ਚੌਧਰੀ ਹਰਮੇਸ਼ ਚੰਦ,  ਗੁਰਜੀਤ ਸਿੰਘ  ਬਲਦੇਵ ਸਿੰਘ ਗਿੱਲ,   ਜਸਬੀਰ ਸਿੰਘ ਢੇਰ,  ਮਨਜੀਤ ਸਿੰਘ ਤੰਬੜ,  ਪਵਿੱਤਰ ਸਿੰਘ,  ਨੇਤਰ ਸਿੰਘ ਪੰਜੋਲੀ,  ਗੁਰਚਰਨ ਸਿੰਘ ਚੰਨੀ ਮੀਆਂਪੁਰ,  ਚਰਨ ਸਿੰਘ ਭਾਟੀਆ,  ਗੁਰਮੁੱਖ ਸਿੰਘ ਲਾਡਲ ਸਾਬਕਾ ਸਰਪੰਚ,  ਮਨਜਿੰਦਰ ਸਿੰਘ ਧਨੋਆ ਐਮ.ਸੀ,  ਹਰਮਨਜੋਤ ਸਿੰਘ,  ਗੁਰਮੇਲ ਸਿੰਘ,  ਹਰਦੀਪ ਸਿੰਘ,  ਮਨੋਜ ਗੁਪਤਾ,  ਰਾਮ ਸਿੰਘ,  ਰਣਬੀਰ ਸਿੰਘ,  ਗਿਆਨ ਚੰਦ, .  ਟਿੱਕਾ ਸਿੰਘ ਢਾਹਾਂ,   ਅਮਰਜੀਤ ਸਿੰਘ ਨੰਗਲ,  ਮਹੀਪਾਲ ਸਿੰਘ ਸਦਾਬਰਤ,  ਭਰਤ ਭੂਸ਼ਣ ਹੈਪੀ, ਡਾ. ਬਲਵੀਰ ਸਿੰਘ ਪੰਮੀ,  ਦਰਬਾਰਾ ਸਿੰਘ ਬਾਲਾ, ਚੌਧਰੀ ਗੁਰਮੇਲ ਸਿੰਘ ਕਾਂਗੜ,  ਕਿਰਪਾਲ ਸਿੰਘ ਪਾਲਾ ਹਾਜਰ ਸਨ। ਇਸ ਤੋ. ਇਲਾਵਾ  ਬਲਵਿੰਦਰ ਸਿੰਘ,  ਜਗਤਾਰ ਸਿੰਘ, ਓਮ ਪ੍ਰਕਾਸ਼ ਕਾਕਾ,  ਗੁਰਚਰਨ ਸਿੰਘ  ਚੰਡੀਗੜ੍ਹ ਤੋ ਵਿਸੇਸ਼ ਤੌਰ ਹਾਜ਼ਰ ਰਹੇ।