ਸਾਰੇ ਤਿਉਹਾਰ ਆਪਸੀ ਭਾਈਚਾਰੇ ਨਾਲ ਮਿਲ ਕੇ ਮਨਾਏ ਜਾਣ, ਪਰ ਸਫ਼ਾਈ ਦਾ ਧਿਆਨ ਰੱਖਿਆ ਜਾਵੇ:ਪਰਨੀਤ ਕੌਰ

313

ਸਾਰੇ ਤਿਉਹਾਰ ਆਪਸੀ ਭਾਈਚਾਰੇ ਨਾਲ ਮਿਲ ਕੇ ਮਨਾਏ ਜਾਣ, ਪਰ ਸਫ਼ਾਈ ਦਾ ਧਿਆਨ ਰੱਖਿਆ ਜਾਵੇ:ਪਰਨੀਤ ਕੌਰ

ਪਟਿਆਲਾ, 16 ਫਰਵਰੀ
ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਦੇ ਮੈਂਬਰ ਪਾਰਲੀਮੈਂਟ  ਪਰਨੀਤ ਕੌਰ ਨੇ ਅੱਜ ਅਲੀਪੁਰ ਅਰਾਈਆਂ ਵਿੱਚ ਭਗਵਾਨ  ਵਿਸ਼ਵਕਰਮਾ ਮੰਦਿਰ ਵਿਖੇ 33 ਵੇਂ ਮੂਰਤੀ ਸਥਾਪਨਾ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਨਗਰ ਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਉਹਨਾਂ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਲੋਕਾਂ ਨੂੰ ਸਾਰੇ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ  ਹਨ ਪਰੰਤੂ ਸਾਫ਼ ਸਫ਼ਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।

21 ਫਰਵਰੀ ਨੂੰ ਮਨਾਏ ਜਾ ਰਹੇ ਮਹਾਂ ਸ਼ਿਵਰਾਤਰੀ ਸਮਾਰੋਹ ਦੇ ਸੰਦਰਭ ਵਿੱਚ ਉਹਨਾਂ ਕਿਹਾ ਕਿ ਸਾਰੇ ਲੋਕਾਂ ਨੂੰ ਸਾਰੇ ਤਿਉਹਾਰ ਆਪਸੀ ਭਾਈਚਾਰਕ ਸਾਂਝ ਨਾਲ ਮਨਾਉਣੇ ਚਾਹੀਦੇ ਹਨ ਪਰੰਤੂ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਜਗ੍ਹਾ ‘ਤੇ ਤਿਉਹਾਰ ਮਨਾਇਆ ਜਾਵੇ ਉੱਥੇ ਕਿਸੇ ਪ੍ਰਕਾਰ ਦੀ ਗੰਦਗੀ ਬਾਅਦ ਵਿੱਚ ਨਾ ਛੱਡੀ ਜਾਵੇ।

ਸਾਰੇ ਤਿਉਹਾਰ ਆਪਸੀ ਭਾਈਚਾਰੇ ਨਾਲ ਮਿਲ ਕੇ ਮਨਾਏ ਜਾਣ, ਪਰ ਸਫ਼ਾਈ ਦਾ ਧਿਆਨ ਰੱਖਿਆ ਜਾਵੇ:ਪਰਨੀਤ ਕੌਰ
ਇਸ ਮੌਕੇ ਮੈਂਬਰ ਪਾਰਲੀਮੈਂਟ  ਪਰਨੀਤ ਕੌਰ ਨੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਹਨਾਂ ਦਾ ਜਲਦੀ ਹੱਲ ਕਰਨ ਦਾ ਵਿਸ਼ਵਾਸ਼ ਦਿਵਾਇਆ।  ਇਲਾਕੇ ਦੇ ਆਪਣੇ ਧੰਨਵਾਦੀ ਦੌਰੇ ਮੌਕੇ ਉਹਨਾਂ ਕਿਹਾ ਕਿ ਇਸ ਹਲਕੇ ਦੇ ਲੋਕਾਂ ਨੇ ਹਮੇਸ਼ਾਂ ਉਹਨਾਂ ਦਾ ਸਾਥ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਦੇ ਨਾਲ ਰਹਿਣਗੇ , ਨਗਰ ਵਾਸੀਆਂ ਵੱਲੋਂ ਸਟਰੀਟ ਲਾਈਟਾਂ ਅਤੇ ਸੜਕ ਦੇ ਪੁਨਰ ਨਿਰਮਾਣ ਦੇ ਉਠਾਏ ਗਏ ਮੁੱਦਿਆਂ ‘ਤੇ ਉਹਨਾਂ ਨੇ ਨਗਰ ਨਿਗਮ ਦੇ ਮੇਅਰ  ਸੰਜੀਵ ਸ਼ਰਮਾ ਬਿੱਟੂ ਅਤੇ ਬਲਾਕ ਸੰਮਤੀ ਦੇ ਚੇਅਰਮੈਨ  ਅਸ਼ਵਨੀ ਬੱਤਾ ਨੂੰ ਕਿਹਾ ਕਿ ਇੱਕ ਹਫ਼ਤੇ ਵਿੱਚ ਨਗਰ ਵਾਸੀਆਂ ਅਤੇ ਵਾਰਡ ਦੇ ਕੌਂਸਲਰ ਦੇ ਨਾਲ ਮੀਟਿੰਗ ਕਰਕੇ ਪੂਰੀ ਯੋਜਨਾ ਤਿਆਰ ਕੀਤੀ ਜਾਵੇ ਤਾਂ ਕਿ ਨਗਰ ਨਿਗਮ ਦੇ ਇਸ ਨਵੇਂ ਵਾਰਡ ਵਿੱਚ ਹਰ ਤਰ੍ਹਾਂ ਦੀਆਂ ਆਧੁਨਿਕ ਸੁਵਿਧਾਵਾਂ ਜਲਦੀ ਮੁਹੱਈਆ ਕਰਵਾਈਆਂ ਜਾਣ।

ਇਸ ਮੌਕੇ  ਸੰਜੀਵ ਸ਼ਰਮਾ ਬਿੱਟੂ ਨੇ ਹੋ ਰਹੇ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਇਆ ਕਿ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ਼ ਦਾ ਕੰਮ ਹੁਣੇ ਹੀ ਮੁਕੰਮਲ ਹੋਇਆ ਹੈ। ਉਹਨਾਂ ਕਿਹਾ ਕਿ ਸੜਕ ਨਿਰਮਾਣ ਅਤੇ ਸਟਰੀਟ ਲਾਈਟਾਂ ਦਾ ਕੰਮ ਇਸ ਤੋਂ ਤੁਰੰਤ ਬਾਅਦ ਸ਼ੁਰੂ ਕਰਨ ਦਾ ਸਿਧਾਤਕ ਫ਼ੈਸਲਾ ਲਿਆ ਜਾ ਚੁੱਕਾ ਹੈ। ਇਹ ਕੰਮ ਵੀ ਯੋਜਨਾਬੱਧ ਤਰੀਕੇ ਨਾਲ ਜਲਦੀ ਹੀ ਚਾਲੂ ਕਰਵਾ ਕੇ ਮੁਕੰਮਲ ਕਰਵਾ ਦਿੱਤੇ ਜਾਣਗੇ।

ਸਾਰੇ ਤਿਉਹਾਰ ਆਪਸੀ ਭਾਈਚਾਰੇ ਨਾਲ ਮਿਲ ਕੇ ਮਨਾਏ ਜਾਣ, ਪਰ ਸਫ਼ਾਈ ਦਾ ਧਿਆਨ ਰੱਖਿਆ ਜਾਵੇ:ਪਰਨੀਤ ਕੌਰ
ਦੂਜੇ ਪਾਸੇ ਭਗਵਾਨ  ਵਿਸ਼ਵਕਰਮਾ ਨੂੰ ਸਮਰਪਿਤ ਸਮਾਗਮ ਮੌਕੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਲੋਕ ਸਭਾ ਮੈਂਬਰ  ਪਰਨੀਤ ਕੌਰ ਨੇ ਕਿਹਾ ਕਿ ਹਲਕੇ ਦੇ ਵੋਟਰਾਂ ਦਾ ਆਸ਼ੀਰਵਾਦ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇੱਥੋਂ ਦੇ ਲੋਕ ਆਪਣਾ ਆਸ਼ੀਰਵਾਦ ਉਹਨਾਂ ਨੂੰ ਦਿੰਦੇ ਰਹਿਣਗੇ।

ਇਸ ਮੌਕੇ ਉਹਨਾਂ ਦੇ ਨਾਲ ਮੁੱਖ ਮੰਤਰੀ ਦੇ ਓ.ਐਸ.ਡੀ.  ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਸੀਨੀਅਰ ਡਿਪਟੀ ਮੇਅਰ  ਯੋਗਿੰਦਰ ਸਿੰਘ ਯੋਗੀ, ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ  ਕੇ.ਕੇ.ਮਲਹੋਤਰਾ,  ਜੋਗਿੰਦਰ ਸਿੰਘ ਕਾਕੜਾ, ਮੈਂਬਰ ਜਰਨੈਲ ਸਿੰਘ ਸਮੇਤ ਹਲਕੇ ਦੇ ਕਈ ਮੋਹਤਬਰ ਵਿਅਕਤੀ ਹਾਜ਼ਰ ਸਨ।