ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿਖੇ ਡਾ. ਅਵਿਨਾਸ਼ ਰਾਏ ਖੰਨਾ ਦੇ ਜੀਵਨ ਤੇ ਲਿਖੀ ਪ੍ਰੇਰਣਾ ਦਾਇਕ ਪੁਸਤਕ – ‘ਏਕ ਸਫ਼ਰ’ ਦਾ ਵਿਮੋਚਨ

42

ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿਖੇ ਡਾਅਵਿਨਾਸ਼ ਰਾਏ ਖੰਨਾ ਦੇ ਜੀਵਨ ਤੇ ਲਿਖੀ ਪ੍ਰੇਰਣਾ ਦਾਇਕ ਪੁਸਤਕ – ‘ਏਕ ਸਫ਼ਰਦਾ ਵਿਮੋਚਨ

ਬਹਾਦਰਜੀਤ ਸਿੰਘ / ਰੂਪਨਗਰ/ royalpatiala.in News/ 27 ਅਕਤੂਬਰ,2025              

ਨੇਕ ਚਰਿੱਤਰ ਵਾਲੇ ਲੋਕਾਂ ਦੇ ਲਈ ਪੂਰੀ ਧਰਤੀ ਇੱਕ ਪਰਿਵਾਰ ਦੀ ਤਰ੍ਹਾਂ ਹੁੰਦੀ ਹੈ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਡਾ. ਅਵਿਨਾਸ਼ ਰਾਏ ਖੰਨਾ ਨੇ ਆਪਣੀ ਪਤਨੀ ਸ਼੍ਰੀਮਤੀ ਮੀਨਾਕਸ਼ੀ ਖੰਨਾ ਨਾਲ ਰਿਹਾਇਸ਼ੀ ਸਕੂਲ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੂਪਨਗਰ ਵਿਖੇ ਡਾ. ਜੋਤੀ ਵਰਮਾ ਦੁਆਰਾ ਉਹਨਾਂ ਦੇ ਜੀਵਨ ਤੇ ਲਿਖੀ ਪੁਸਤਕ ‘ਏਕ ਸਫ਼ਰ’ ਨੂੰ ਰਿਲੀਜ਼ ਕੀਤਾ।

ਇਸ ਮੌਕੇ ਪੁਸਤਕ ਵਿੱਚ ਦਰਜ ਉਨ੍ਹਾਂ ਨੇ ਦੇ ਜੀਵਨ ਦੇ ਵੱਖ^ਵੱਖ ਪੜਾਵਾਂ ਤੇ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ। ਇਸ ਵਿਚਾਰ ਚਰਚਾ ਤੇ ਆਪਣੇ ਵਿਚਾਰ ਰੱਖਦੇ ਹੋਏ ਡਾ. ਅਵਿਨਾਸ਼ ਰਾਏ ਖੰਨਾ ਨੇ ਆਪਣੇ ਸ਼ੁਰੂਆਤੀ ਜੀਵਨ, ਸਿੱਖਿਆ, ਸਮਾਜ ਸੇਵਾ ਅਤੇ ਰਾਜਨੀਤਕ ਜੀਵਨ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਗਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਲਈ 6 ਸਰਕਾਰੀ ਸਕੂਲ ਜੀ.ਐੱਸ.ਐੱਸ. ਬੋਡਾ, ਜੀ.ਐੱਸ.ਐੱਸ. ਗੜ੍ਹਸ਼ੰਕਰ, ਰਾਮਪੁਰ ਬਿਲੜੋਂ, ਸੂਰਾ ਸਿੰਘ, ਜੈਂਜੋ ਸਕੂਲ ਅਤੇ ਆਦਮਪੁਰ ਸਕੂਲ ਨੂੰ ਗੋਦ ਲਿਆ। ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਸਵਰਗਵਾਸੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੇ ਜਨਮ ਦਿਹਾੜੇ ‘ਤੇੇ 101 ‘ਕੰਨਿਆ ਪੂਜਨ’ ਕਰਵਾ ਕੇ ‘ਬੇਟੀ ਬਚਾਓ^ਬੇਟੀ ਪੜ੍ਹਾਓ’ ਮੁਹਿੰਮ ਨੂੰ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਣੀ ਦੀ ਸੰਭਾਲ (save water) ਅਤੇ ਮਾਪਿਆਂ ਦੀ ਦੇਖਭਾਲ (ਸਾਂਭ ਲਵੋ ਮਾਪੇ, ਰੱਬ ਮਿਲ ਜਾਵੇਗਾ ਆਪੇ) ਅਤੇ ਵਾਤਾਵਰਣ ਦੀ ਸੁਰੱਖਿਆ ਲਈ ਕੀਤੇ ਗਏ ਉਪਰਾਲਿਆਂ ਬਾਰੇ ਦੱਸਿਆ। ਉਹਨਾਂ ਨੇ ਜੈਂਜੋ ਪਿੰਡ ਜ਼ਿਲਾ ਹੁਸ਼ਿਆਰਪੁਰ ਦੇ ਵਿੱਚ ਇੱਕ ਕਾਲਜ ਦਾ ਨਿਰਮਾਣ ਵੀ ਕਰਵਾਇਆ। ਉਹਨਾਂ ਨੇ ਵਕਾਲਤ ਕਰਦੇ ਹੋਏ ਬਿਨ੍ਹਾਂ ਫ਼ੀਸ ਲਏ ਵੀ ਲੋਕਾਂ ਦੇ ਕੇਸ ਲੜੇ। ਵਿਚਾਰ ਵਟਾਂਦਰੇ ਵਿੱਚ ਭਾਗ ਲੈਂਦੇ ਹੋਏ ਸ਼ਹਿਰ ਵਾਸੀਆਂ ਨੇ ਉਹਨਾ ਦੇ ਕੀਤੇ ਸਮਾਜਿਕ ਉਪਕਾਰਾਂ ਦੀ ਰੱਜ ਕੇ ਸ਼ਲਾਘਾ ਕੀਤੀ। ਇਹ ਵੀ ਪ੍ਰਪੱਕਤਾ ਕੀਤੀ ਗਈ ਕਿ ਉਹਨਾਂ ਨੇ ਜਿੱਥੇ ਸਮਾਜ ਲਈ ਕੰਮ ਕੀਤਾ ਉੱਥੇ ਆਪਣੇ ਪਰਿਵਾਰ ਨੂੰ ਵੀ ਆਪਣੇ ਗੁਣਾ ਨਾਲ ਨਵਾਜਿਆ ਜਿਸ ਦਾ ਅਕਸ਼ ਉਹਨਾਂ ਦੀ ਪੁੱਤਰੀ ਅਤੇ ਪੁੱਤਰ ਵਿੱਚ ਵੇਖਣ ਨੂੰ ਮਿਲਦਾ ਹੈ।

ਇਸ ਮੌਕੇ ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਨੇ ਉਨ੍ਹਾਂ ਦਾ ਰੱਜ ਕੇ ਆਦਰ-ਮਾਣ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਜੀਵਨ ਸਾਡੇ ਸਾਰਿਆ ਲਈ ਪ੍ਰੇਰਣਾ ਸਰੋਤ ਹੈ। ਰਾਜਨੀਤਿਕ ਖੇਤਰ ਵਿੱਚ ਉਹਨਾਂ ਦਾ ਜੀਵਨ ਇਹ ਦਰਸਾਉਂਦਾ ਹੈ ਕਿ ਆਪਣੇ ਅਕਸ਼ ਨੂੰ ਸਾਫ਼-ਸੁਥਰਾ ਰੱਖਦੇ ਹੋਏ ਕਿਵੇਂ ਸਮਾਜ ਦੀ ਸੇਵਾ ਕੀਤੀ ਜਾ ਸਕਦੀ ਹੈ। ਇਸ ਮੌਕੇ ਅਕੈਡਮੀ ਦੇ ਪ੍ਰਿੰਸੀਪਲ ਸ਼੍ਰੀ ਰਾਜਨ ਚੋਪੜਾ, ਵਾਈਸ-ਪ੍ਰਿੰਸੀਪਲ ਸ਼੍ਰੀਮਤੀ ਵੰਦਨਾ ਵਿਜ, ਸਮੂਹ ਅਧਿਆਪਕ ਸਾਹਿਬਾਨ ਅਤੇ ਵਿਿਦਆਰਥੀ ਹਾਜ਼ਰ ਸਨ।