ਸਿਆਸੀ ਪਾਰਟੀਆਂ ਚੋਣ ਮਨੋਰਥ ਪੱਤਰਾਂ ਵਿੱਚ ਮੀਡੀਆ ਅਤੇ ਪੱਤਰਕਾਰਾਂ ਬਾਰੇ ਏਜੰਡਾ ਸਪਸ਼ਟ ਕਰਨ-ਬਹਾਦਰਜੀਤ ਸਿੰਘ

214

ਸਿਆਸੀ ਪਾਰਟੀਆਂ ਚੋਣ ਮਨੋਰਥ ਪੱਤਰਾਂ ਵਿੱਚ ਮੀਡੀਆ ਅਤੇ ਪੱਤਰਕਾਰਾਂ ਬਾਰੇ ਏਜੰਡਾ ਸਪਸ਼ਟ ਕਰਨ-ਬਹਾਦਰਜੀਤ ਸਿੰਘ

ਰੂਪਨਗਰ,20 ਜਨਵਰੀ,2022
ਜ਼ਿਲ੍ਹਾ ਪ੍ਰੈੱਸ ਕਲੱਬਜ਼ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਬਹਾਦਰਜੀਤ ਸਿੰਘ ਨੇ ਵਿਧਾਨ ਸਭਾ ਚੋਣਾਂ ਲੜ ਰਹੀਆਂ ਪੰਜਾਬ ਦੀਆਂ ਸਮੂਹ ਸਿਆਸੀ ਪਾਰਟੀਆਂ ਅਤੇ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੀਡੀਆ ਅਤੇ ਪੱਤਰਕਾਰਾਂ ਬਾਰੇ ਆਪਣਾ ਏਜੰਡਾ ਆਪੋ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਸਪਸ਼ਟ ਕਰਨ ਤਾਂ ਜੋ ਇਸ ਸਬੰਧੀ ਲੋਕ ਰਾਏ ਬਣਾਈ ਜਾ ਸਕੇ।।

ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਬਹਾਦਰਜੀਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ  ਸਿਆਸੀ ਪਾਰਟੀਆਂ ਦੇ ਸੂਬਾਈ ਪ੍ਰਧਾਨਾਂ ਅਤੇ ਆਗੂਆਂ ਨੂੰ ਟੈਗ ਕਰਕੇ ਇਸ ਸਬੰਧੀ ਟਵੀਟ ਕੀਤਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਇਹ ਵੇਖਣ ਵਿੱਚ ਆਇਆ ਹੈ ਕਿ ਸਿਆਸੀ ਪਾਰਟੀਆਂ ਵੱਲੋਂ ਵੱਖ-ਵੱਖ ਵਰਗਾਂ ਲਈ ਆਪਣਾ ਏਜੰਡਾਂ ਚੋਣ ਮਨੋਰਥ ਪੱਤਰਾਂ ਵਿੱਚ ਸ਼ਾਮਲ ਕੀਤਾਂ ਜਾਂਦਾ ਹੈ ਪਰੰਤੂ ਮੀਡੀਆਂ ਅਤੇ ਪੱਤਰਕਾਰਾਂ ਬਾਰੇ ਕੋਈ ਖਾਸ ਗੱਲ ਨਹੀਂ ਕੀਤੀ ਜਾਂਦੀ।

ਸਿਆਸੀ ਪਾਰਟੀਆਂ ਚੋਣ ਮਨੋਰਥ ਪੱਤਰਾਂ ਵਿੱਚ ਮੀਡੀਆ ਅਤੇ ਪੱਤਰਕਾਰਾਂ ਬਾਰੇ ਏਜੰਡਾ ਸਪਸ਼ਟ ਕਰਨ-ਬਹਾਦਰਜੀਤ ਸਿੰਘ

ਉਨ੍ਹਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਇਹ ਸਾਰੀਆਂ ਸਿਆਸੀ ਪਾਰਟੀਆਂ ਦੀ ਜਿੰਂਮੇਵਾਰੀ ਬਣਦੀ ਹੈ ਉਹ ਸੱਤਾ ਵਿੱਚ ਆਉਣ ’ਤੇ ਮੀਡੀਆ ਅਤੇ ਪੱਤਰਕਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਆਪਣਾ ਏਜੰਡਾ ਸਪਸ਼ਟ ਕਰਨ ਤਾਂ ਜੋ ਉਹ ਹੋਰ ਪ੍ਰਭਾਵੀ ਢੰਗ ਨਾਲ ਆਮ ਲੋਕਾਂ ਦੀ ਸੇਵਾ ਕਰ ਸਕਣ।

ਉਨ੍ਹਾਂ ਸਿਆਸੀ ਪਾਰਟੀਆਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਚੋਣ ਮਨੋਰਥ ਪੱਤਰ ਵਿੱਚ ਆਮ ਲੋਕਾਂ ਬਾਰੇ ਉਸ ਤਰ੍ਹਾਂ ਦਾ ਏਜੰਡਾ ਸ਼ਾਲ ਕਰਨ ਜੋ ਕਿ ਸੱਤਾ ਵਿਚ ਆਉਣ ਤੇ ਲਾਗੂ ਕੀਤਾ ਜਾ ਸਕੇ।

ਬਹਾਦਰਜੀਤ ਸਿੰਘ ਨੇ ਆਸ ਪ੍ਰਗਟਾਈ ਕਿ ਸਿਆਸੀ ਪਾਰਟੀਆਂ ਅਤੇ ਧਿਰਾਂ ਉਨ੍ਹਾਂ ਦੀ ਅਪੀਲ਼ ’ਤੇ ਗੌਰ ਕਰਨਗੀਆਂ।