Homeਪੰਜਾਬੀ ਖਬਰਾਂਸਿਗਰਟਨੋਸ਼ੀ ਅਤੇ ਡਰੱਗਸ ਦੇ ਦੁਰਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਦਾ...

ਸਿਗਰਟਨੋਸ਼ੀ ਅਤੇ ਡਰੱਗਸ ਦੇ ਦੁਰਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਦਾ ਆਯੋਜਨ

ਸਿਗਰਟਨੋਸ਼ੀ ਅਤੇ ਡਰੱਗਸ ਦੇ ਦੁਰਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਦਾ ਆਯੋਜਨ

ਬਹਾਦਰਜੀਤ ਸਿੰਘ /  ਸ੍ਰੀ ਅਨੰਦਪੁਰ ਸਾਹਿਬ/10 ਅਪ੍ਰੈਲ,2023

ਅੱਜ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਹਿੱਤ ਬੱਡੀ ਗਰੁੱਪ ਯੋਜਨਾ ਅਧੀਨ ਸਿਗਰਟਨੋਸ਼ੀ ਅਤੇ ਡਰੱਗਸ ਦੇ ਦੁਰਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਪਹਿਲੇ ਸਥਾਨ ਤੇ ਆਉਣ ਵਾਲੇ ਬੀ.ਏ. ਭਾਗ ਦੂਜਾ ਦੇ ਬਰਿੰਦਰ ਕੁਮਾਰ ਨੇ ਕਿਹਾ ਕਿ ਦੇਸ਼ ਵਿਚ ਹਰ ਸਾਲ 6.5 ਲੱਖ ਲੋਕਾਂ ਦੀ ਮੌਤ ਦਾ ਕਾਰਨ ਸਿਗਰਟਨੋਸ਼ੀ ਹੈ। ਦੇਸ ਭਰ ਵਿਚ ਪ੍ਰਤੀ ਸਾਲ 81.3 ਬਿਲੀਅਨ ਸਿਗਰਟਾਂ ਦੀ ਵਿਕਰੀ ਹੋ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਦੇਸ਼ ਭਰ ਵਿਚ ਪਿਛਲੇ 30 ਸਾਲਾਂ ਵਿਚ ਸਿਗਰਟ ਪੀਣ ਵਾਲੀਆਂ ਦੀ ਗਿਣਤੀ 35 ਮਿਲੀਅਨ ਵਧੀ ਹੈ।

ਦੂਜੇ ਨੰਬਰ ਤੇ ਆਉਣ ਵਾਲੀ ਬੀ.ਏ. ਭਾਗ ਪਹਿਲਾ ਦੀ ਨੀਤੂ ਸ਼ਰਮਾ ਨੇ ਕਿਹਾ ਕਿ ਸਿਗਰਟ ਦੇ ਧੂੰਏ ਵਿਚ 7 ਹਜਾਰ ਪ੍ਰਕਾਰ ਦੇ ਖਤਰਨਾਕ ਕੈਮੀਕਲ ਹੁੰਦੇ ਹਨ। ਇਹਨਾਂ ਵਿਚ 250 ਪ੍ਰਕਾਰ ਦੇ ਕੈਮੀਕਲ ਕੈਂਸਰ ਦੇ ਮੁੱਖ ਕਾਰਨ ਹਨ। ਇਹ ਲੋਕਾਂ ਦੀ ਸੰਵੇਦਨਹੀਣਤਾ ਹੈ ਕਿ ਸਰਕਾਰ ਦੇ ਅਨੇਕਾਂ ਯਤਨਾਂ ਦੇ ਬਾਵਜੂਦ ਵੀ ਭਾਰਤ ਵਿਚ 1.5 ਕਰੋੜ ਲੋਕ ਸਿਗਰਟਨੋਸ਼ੀ ਕਰ ਰਹੇ ਹਨ। ਸਿਗਰਟਨੋਸ਼ੀ ਸਿਹਤ ਦੇ ਖਤਰਿਆਂ ਵਿਚਤੀਜੇ ਨੰਬਰ ਤੇ ਹੈ। ਤੀਜੇ ਨੰਬਰ ਤੇ ਆਉਣ ਵਾਲੀ ਬੀ.ਏ. ਭਾਗ ਪਹਿਲਾ ਦੀ ਕੰਚਨ ਰਾਣੀ ਨੇ ਕਿਹਾ ਕਿ ਪੰਜਾਬ ਵਿਚ ਨੌਜਵਾਨ ਪੀਡੀ ਡਰੱਗਜ ਦੀ ਲਪੇਟ ਵਿਚ ਆ ਰਹੀ ਹੈ। ਪੰਜਾਬ ਵਿਚ ਡਰੱਗਸ ਕਾਰਨ ਹਰ ਦੂਸਰੇ ਦਿਨ ਇਕ ਮੌਤ ਹੋ ਜਾਂਦੀ ਹੈ। ਹੁਣ ਤੱਕ ਪੰਜਾਬ ਵਿਚ 2.25 ਲੱਖ ਨੌਜਵਾਨਾਂ ਤੋਂ ਜਿਆਦਾ ਨਸ਼ਾ ਛਡਾਓ ਕੇਂਦਰਾਂ ਵਿਚ ਦਾਖਲ ਹੋ ਚੁੱਕੇ ਹਨ।

ਸਿਗਰਟਨੋਸ਼ੀ ਅਤੇ ਡਰੱਗਸ ਦੇ ਦੁਰਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਦਾ ਆਯੋਜਨ

ਡਾਕਟਰ ਦਿਲਰਾਜ ਕੌਰ ਤੇ ਪ੍ਰੋ: ਬੋਬੀ ਨੇ ਕਿਹਾ ਕਿ ਨਸ਼ਿਆ ਦੇ ਮੰਦੇ ਪ੍ਰਭਾਵਾਂ ਕਾਰਨ ਫੋਜ, ਅਰਧ ਸੈਨਿਕ ਬਲਾਂ ਅਤੇ ਯੂ.ਪੀ.ਐਸ.ਸੀ. ਵਿਚ ਪੰਜਾਬੀ ਨੌਜਵਾਨਾਂ ਦੀ ਸਹਿਭਾਗਤਾ ਘੱਟ ਰਹੀ ਹੈ, ਉਥੇ ਹੀ ਖੇਡਾਂ ਅਤੇ ਸਿਹਤ ਪੱਖੋ ਵੀ ਪੰਜਾਬੀ ਨੌਜਵਾਨਾਂ ਪਿਛੜ ਰਹੇ ਹਨ। ਡਾਕਟਰ ਦਰਸ਼ਨ ਨੇ ਕਿਹਾ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਨਾ ਨਾਲ ਹੀ ਤੰਦਰੁਸਤ ਅਤੇ ਖੁਸਹਾਲ ਸਮਾਜ ਦੀ ਸਥਾਪਨਾ ਹੋ ਸਕਦੀ ਹੈ ਅਤੇ ਦੇਸ਼ ਦਿਨ ਰਾਤ ਚੋਗੁਣੀ ਤੱਰਕੀ ਕਰ ਸਕਦਾ ਹੈ।

ਇਸ ਮੌਕੇ ਲਾਇਬ੍ਰੇਰੀ ਅਟੈਡੇਂਟ ਅਸ਼ੋਕ ਕੁਮਾਰ ਅਤੇ ਬੀ.ਏ. ਭਾਗ ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਦੀ ਭੂਮਿਕਾ ਸੰਲਾਘਾਯੋਗ ਸੀ।

 

LATEST ARTICLES

Most Popular

Google Play Store