ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਦੀ ਨਵੀਂ ਪਾਰੀ ਸ਼ੁਰੂ; ਸਿਹਤ ਸਟਾਫ ਵੱਲੋਂ ਦਿੱਤੀ ਗਈ ਵਿਦਾਇਗੀ ਪਾਰਟੀ

152

ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਦੀ ਨਵੀਂ ਪਾਰੀ ਸ਼ੁਰੂ; ਸਿਹਤ ਸਟਾਫ ਵੱਲੋਂ ਦਿੱਤੀ ਗਈ ਵਿਦਾਇਗੀ ਪਾਰਟੀ

ਪਟਿਆਲਾ 31ਮਾਰਚ,2022

ਸਿਵਲ ਸਰਜਨ ਪਟਿਆਲਾ ਡਾ.ਪ੍ਰਿੰਸ ਸੌਢੀ ਅਤੇ ਫਰਿਜ ਮੇਕੇਨਿਕ ਕੁਲਬੀਰ ਸਿੰਘ ਅੱਜ ਆਪਣੀ 58 ਸਾਲ ਦੀ ਉਮਰ ਪੁਰੀ ਕਰਨ ਤੇਂ ਸਰਕਾਰੀ ਨੌਕਰੀ ਤੋਂ ਸਿਹਤ ਵਿਭਾਗ ਵਿਚੋਂ ਸੇਵਾ ਮੁਕਤ ਹੋ ਗਏ ਹਨ। ਸੇਵਾ ਮੁਕਤੀ ਦੇ ਮੌਕੇ ਤੇ ਸਮੂਹ ਸਿਹਤ ਸਟਾਫ ਵੱਲੋਂ ਉੁਹਨਾਂ ਨੁੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ।

ਪਾਰਟੀ ਮੌਕੇ ਬੋਲਦਿਆਂ ਸਹਾਇਕ ਸਿਵਲ ਸਰਜਨ ਡਾ. ਵਿਕਾਸ ਗੋਇਲ ਨੇ ਦੱਸਿਆ ਕਿ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਵੱਲੋਂ ਲਗਭਗ 31 ਸਾਲ ਦੀਆਂ ਸਰਕਾਰੀ ਸੇਵਾਵਾਂ ਦੇ ਕੇ ਆਪਣੇ ਅਹੁਦੇ ਤੋਂ ਬੇਦਾਗ ਅਤੇ ਇਮਾਨਦਾਰ ਅਫਸਰ ਦੇ ਤੌਰ ਤੇ ਰਿਟਾਇਰ ਹੋਏ ਹਨ।

ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਦੀ ਨਵੀਂ ਪਾਰੀ ਸ਼ੁਰੂ; ਸਿਹਤ ਸਟਾਫ ਵੱਲੋਂ ਦਿੱਤੀ ਗਈ ਵਿਦਾਇਗੀ ਪਾਰਟੀ

ਇਸ ਮੋਕੇ ਉਹਨਾਂ ਨੂੰ ਵਧਾਈ ਦਿੰਦੇ ਡਾ.ਵਿਕਾਸ ਗੋਇਲ ਨੇ ਕਿਹਾ ਕਿ ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇ ਆਪਣੀ ਅਣਥੱਕ ਮਿਹਨਤ ਦੇ ਨਾਲ ਸਮੂਹ ਸਿਹਤ ਪ੍ਰੋਗਰਾਮਾਂ ਨੁੰ ਜਿਲੇ ਵਿੱਚ ਲਾਗੂ ਕਰਵਾ ਕੇ ਲੋਕਾਂ ਨੂੰ ਬੁਨਿਆਦੀ ਸਿਹਤ ਸੇਵਾਵਾਂ ਦਿੱਤੀਆਂ। ਉਹਨਾਂ ਨੇ ਹਮੇਸ਼ਾ ਹੀ ਸਰਕਾਰੀ ਨੌਕਰੀ ਦੋਰਾਨ ਕੰਮ ਨੂੰ ਪਹਿਲ ਦੇ ਕੇ ਲੋਕਾਂ ਦੀਆਂ ਸਿਹਤ ਸਮਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ।ਜਿਥੇ ਉਹ ਡਿੳਟੀ ਦੋਰਾਣ ਇੱਕ ਚੰਗੇ ਪ੍ਰਸਸ਼ਾਨਕ ਅਧਿਕਾਰੀ ਵੱਜੋਂ ਕੰਮ ਕੀਤਾ ਉਥੇ ਉਹਨਾਂ ਮਰੀਜਾਂ ਦੀ ਦੇਖਭਾਲ ਅਤੇ ਇਲਾਜ ਵਿੱਚ ਵੀ  ਕੋਈ ਕਸਰ ਨਹੀ ਛੱਡੀ।

ਇਸੇ ਤਰਾਂ ਫਰਿਜ ਮੇਕੇਨਿਕ ਕੁਲਬੀਰ ਸਿੰਘ ਵੱਲੋਂ ਵੀ ਤਕਰੀਬਨ 33 ਸਾਲ ਸਿਹਤ ਵਿਭਾਗ ਨੂੰ ਆਪਣੀਆਂ ਸੇਵਾਂਵਾ ਦਿੱਤੀਆਂ ਅਤੇ ਇੱਕ ਬੇਦਾਗ ਤੇਂ ਇਮਾਨਦਾਰ ਕਰਮਚਾਰੀ ਵਜੋਂ ਕੰਮ ਕੀਤਾ।ਸਮੂਹ ਸਟਾਫ ਵੱਲੋ ਇਹਨਾਂ ਅਧਿਕਾਰੀਆ/ ਕਰਮਚਾਰੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੋਕੇ ਸਮੂਹ ਸਿਹਤ ਪ੍ਰੌਗਰਾਮ ਅਫਸਰ ਅਤੇ ਦਫਤਰੀ ਸਟਾਫ ਵੀ ਹਾਜਰ ਸੀ।