ਸਿਹਤ ਵਿਭਾਗ ਪਟਿਆਲਾ ਨੇ ਕੋਟਪਾ ਐਕਟ ਸਬੰਧੀ ਕੀਤਾ ਵਰਕਸ਼ਾਪ ਦਾ ਆਯੋਜਨ

277

ਸਿਹਤ ਵਿਭਾਗ ਪਟਿਆਲਾ ਨੇ ਕੋਟਪਾ ਐਕਟ ਸਬੰਧੀ ਕੀਤਾ ਵਰਕਸ਼ਾਪ ਦਾ ਆਯੋਜਨ

ਪਟਿਆਲਾ 6 ਮਾਰਚ (ਗੁਰਜੀਤ ਸਿੰਘ )

ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੇ ਦਿਸ਼ਾ ਨਿਦੇਸ਼ਾਂ ਤਹਿਤ ਭਾਸ਼ਾ ਵਿਭਾਗ ਦੇ ਆਡੀਟੋਰੀਅਮ ਵਿੱਚ  ਤੰਬਾਕੂ ਦੀ ਵਰਤੋਂ ਨਾਲ ਸ਼ਰੀਰ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਅਤੇ ਕੋਟਪਾ ਐਕਟ ਦੀ ਜਾਣਕਾਰੀ ਸਬੰਧੀ ਇੱਕ ਦਿਨਾਂ ਟਰੇਨਿੰਗ ਕਮ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਡਿਪਟੀ ਮਾਸ ਮੀਡੀਆ ਅਫਸਰ, ਮਲਟੀਪਰਪਜ ਹੈਲਥ ਵਰਕਰ ਮੇਲ, ਸੈਨੇਟਰੀ ਇੰਸਪੈਕਟਰ ਆਦਿ ਨੇ ਭਾਗ ਲਿਆ।ਵਰਕਸ਼ਾਪ ਦੀ ਸ਼ੁਰੂਆਤ ਵਿੱਚ ਨੋਡਲ ਅਫਸਰ ਡਾ. ਸੁਖਮਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਤੰਬਾਕੂ ਉਤਪਾਦਾਂ ਤੇ ਚਿਤਾਵਨੀ ਵੱਜੋਂ ਸਿਹਤ ਲਈ ਹਾਨੀਕਾਰਕ ਹੈਂ ਜਾ ਂਤੰਬਾਕੂ ਕੈਂਸਰ ਦਾ ਕਾਰਨ ਹੈ। ਲਿਖਿਆ ਹੁੰਦਾ ਹੈ ਪਰ ਫਿਰ ਵੀ ਤੰਬਾਕੂ ਪਦਾਰਥਾਂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੋਕੀ  ਨੌਜਵਾਨ ਪੀੜ੍ਹੀ ਤੰਬਾਕੂ ਪਦਾਰਥਾਂ ਦੀ ਵਰਤੋਂ ਕਰਕੇ ਆਪਣਾ ਭਵਿੱਖ ਬਰਬਾਦ ਕਰ ਰਹੀ ਹੈ। ਜਿਸ ਨੂੰ ਰੋਕਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸਿਗਰੇਟ ਦਾ ਧੂਆਂ ਜਿੱਥੇ ਸਿਗਰੇਟ ਨੋਸ਼ੀ ਕਰਨ ਵਾਲਿਆਂ ਲਈ ਜਹਿਰ ਦਾ ਕੰਮ ਕਰਦਾ ਹੈ ਉਥੇ ਨਾਲ ਹੀ  ਇਹ ਧੂਆਂ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਬਿਮਾਰੀਆਂ ਦਾ ਸ਼ਿਕਾਰ ਬਨਾਉਂਦਾ ਹੈ।ਉਨ੍ਹਾਂ ਕਿਹਾ ਕਿ ਕੈਂਸਰ ਦੇ 40 ਫੀਸਦੀ ਕੇਸ ਤੰਬਾਕੂ ਦਾ ਸੇਵਨ ਕਰਨ ਕਾਰਨ ਹੁੰਦੇ ਹਨ।

ਸਿਹਤ ਵਿਭਾਗ ਪਟਿਆਲਾ ਨੇ ਕੋਟਪਾ ਐਕਟ ਸਬੰਧੀ ਕੀਤਾ ਵਰਕਸ਼ਾਪ ਦਾ ਆਯੋਜਨ

ਇਸ ਮੌਕੇ  ਉਨ੍ਹਾਂ  ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਸ਼ਰੀਰ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਦੱਸਦੇ ਹੋਏ ਕਿਹਾ ਕਿ ਬੀੜ੍ਹੀ/ਸਿਗਰੇਟ, ਜਰਦਾ, ਗੁਟਕਾ, ਖੈਣੀ ਆਦਿ ਵਰਗੀਆਂ ਚੀਜਾਂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਵਿੱਚ ਫੇਫੜੇ ਦਾ ਕੈਂਸਰ, ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ, ਸਾਹ, ਦਮਾ ਅਤੇ ਦਿਲ ਦੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਉਨ੍ਹਾਂ ਤੰਬਾਕੂ ਪਦਾਰਥਾਂ ਦੀ ਜਨਤਕ ਥਾਵਾਂ ਤੇ ਹੁੰਦੀ ਵਰਤੋਂ ਤੇ ਰੋਕ, ਤੰਬਾਕੂ ਪਦਾਰਥਾਂ ਦੀ ਮਸ਼ਹੂਰੀ ਕਰਨ ਤੇ ਰੋਕ ਅਤੇ ਸਕੂਲਾਂ ਦੇ 100 ਗਜ ਦੇ ਘੇਰੇ ਵਿੱਚ ਤੰਬਾਕੂ ਪਦਾਰਥਾਂ ਨੂੰ ਵੇਚਣ ਅਤੇ ਵਰਤੋਂ ਦੀ ਮਨਾਹੀ ਬਾਰੇ ਦੱਸਿਆ ਤੇ ਭਾਰਤ ਸਰਕਾਰ ਵੱਲੋਂ 2003 ਵਿੱਚ ਬਣਾਏ ਸਿਗਰੇਟ ਅਤੇ ਦੂਸਰੇ ਤੰਬਾਕੂ ਪਦਾਰਥਾਂ ਦੀ ਵਰਤੋਂ ਤੇ ਰੋਕ ਸਬੰਧੀ ਕੋਟਪਾ ਐਕਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਐਕਟ ਦੀ ਧਾਰਾ 4 ਦੇ ਅਧੀਨ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲਿਆ ਦਾ 200 ਰੁਪਏ ਤੱਕ ਚਲਾਨ ਕੀਤਾ ਜਾ ਸਕਦਾ ਹੈ ਅਤੇ ਧਾਰਾ 5 ਅਧੀਨ ਤੰਬਾਕੂ ਉਤਪਾਦਾ ਦੀ ਮਸ਼ਹੂਰੀ ਕਰਨ ਤੇ ਪਾਬੰਦੀ ਹੈ। ਧਾਰਾ 6 ਏ ਅਧੀਨ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਤੰਬਾਕੂ ਉਤਪਾਦ ਵੇਚਣ ਤੇ ਪਾਬੰਦੀ ਹੈ ਅਤੇ ਇਸੇ ਤਰ੍ਹਾਂ ਹੀ ਧਾਰਾ 6 ਬੀ ਅਧੀਨ ਹਰ ਵਿੱਦਿਅਕ ਸੰਸਥਾਵਾਂ ਵਿੱਚ ਤੰਬਾਕੂਨੋਸ਼ੀ ਰਹਿਤ ਖੇਤਰ ਦੇ ਬੋਰਡ ਲਗਵਾਉਣੇ ਜ਼ਰੂਰੀ ਹਨ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਨਾਗਰਾ, ਡਾ. ਨਿਰਮਲ ਕੌਰ, ਡਾ. ਪ੍ਰਭਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਅਤੇ ਸ੍ਰੀਮਤੀ ਜ਼ਸਜੀਤ ਕੌਰ, ਜਿਲ੍ਹਾ ਕੋਆਰਡੀਨੇਟਰ ਬੀ.ਸੀ.ਸੀ ਅਮਰਜੀਤ ਸਿੰਘ ਅਤੇ ਬਿੱਟੂ ਹਾਜ਼ਰ ਸਨ।