ਸੀਨੀਅਰ ਸਿਟੀਜਨ ਬਲੈਕ ਓਕ ਕਲੱਬ ਬਰੈਂਪਟਨ ਵਲੋਂ ਮਨਾਇਆ ਭਾਰਤ ਦਾ 75ਵਾਂ ਸਵਤੰਤਰਤਾ ਦਿਵਸ

177

ਸੀਨੀਅਰ ਸਿਟੀਜਨ ਬਲੈਕ ਓਕ ਕਲੱਬ ਬਰੈਂਪਟਨ ਵਲੋਂ ਮਨਾਇਆ ਭਾਰਤ ਦਾ 75ਵਾਂ ਸਵਤੰਤਰਤਾ ਦਿਵਸ

ਬਰੈਂਪਟਨ:

ਸੀਨੀਅਰ ਸਿਟੀਜਨ ਬਲੈਕ ਓਕ ਕਲੱਬ (ਰਜਿ:) ਟੋਰਾਂਟੋ ਦੇ ਪ੍ਰਬੰਧਕਾਂ ਵਲੋਂ ਬਲਿਉ ਓਕ ਪਾਰਕ ਬਰੈਂਪਟਨ ਵਿਖੇ ਭਾਰਤ ਦਾ 75ਵਾਂ ਸਵਤੰਤਰਤਾ ਦਿਵਸ ਮਨਉਂਣ ਸਬੰਧੀ ਖੁਸ਼ੀਆਂ ਭਰਪੂਰ ਸਮਾਗਮ ਅਯੋਜ਼ਤ ਕੀਤਾ ਗਿਆ। ਇਸ ਸਮਾਗਮ ਵਿਚ ਕਲੱਬ ਦੇ ਅਹੁਦੇਦਾਰਾਂ ਅਤੇ ਮੈਬਰਾਂ ਤੋਂ ਇਲਾਵਾ ਹੋਰ ਵੱਡੀ ਗਿਣਤੀ ਮਹਿਮਾਨਾਂ ਨੇ ਸਿ਼ਰਕਤ ਕੀਤੀ।

ਇਸ ਸਾਰੇ ਪ੍ਰੋਗਰਾਮ ਦੀ ਪ੍ਰਧਾਨਗੀ ਆਤਮਾਂ ਸਿੰਘ ਬਰਾੜ ਪ੍ਰਧਾਨ ਕਲੱਬ ਨੇ ਕੀਤੀ ਅਤੇ ਸਟੇਜ਼ ਸਕੱਤਰ ਦੀ ਜਿਮੇਵਾਰੀ  ਸਿਕੰਦਰ ਸਿੰਘ ਝੱਜ ਨੂੰ ਸੌਂਪੀ ਗਈ। ਸਟੇਜ਼ ਸਕੱਤਰ ਵਲੋਂ ਮੰਚ ਤੇ ਉਪਸਥਿਤ ਹਾਜ਼ਰੀਨ ਦਾ ਸਮਾਗਮ ਵਿਚ ਸ਼ਾਮਲ ਹੋਣ ਤੇ ਜੀ ਆਇਆਂ ਆਖਿਆ ਅਤੇ ਸਭ ਦਾ ਮਾਨ ਅਤੇ ਸਤਕਾਰ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ  ਭਰਪੂਰ ਸਿੰਘ ਚਹਿਲ ਵਲੋਂ  ਗੁਰੂ ਗਰੰਥ ਸਾਹਿਬ ਜੀ ਦੇ ਪਵਿਤਰ ਮੁੱਖ ਵਾਕ ੋ ਦੇਹ ਸਿ਼ਵਾ ਬਰ ਮੋਹਿ ੲਹਿ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋਂੌ ੋ ਦਾ ਸ਼ਰਧਾ ਪੂਰਵਕ ਗਾਇਨ਼ ਕੀਤਾ ਗਿਆ।ਕਲੱਬ ਦੇ ਪ੍ਰਧਾਨ  ਆਤਮਾਂ ਸਿੰਘ ਬਰਾੜ ਅਤੇ ਸਮੁੰਹ ਹਾਜ਼ਰੀਨ ਵਲੋਂ ਭਾਰਤ ਦਾ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਬਹੁਤ ਸ਼ਰਧਾ ਅਤੇ ਸਦਭਾਵਨਾ ਵਜ਼ੋਂ ਪ੍ਰੇਮ ਅਤੇ ਸਤਿਕਾਰ ਨਾਲ ਨਿਭਾਈ ਗਈ।  ਸਿਕੰਦਰ ਸਿੰਘ ਸਟੇਜ਼ ਸਕੱਤਰ ਵਲੋਂ ਭਾਰਤ ਦਾ ਕੌਮੀ ਰਾਸ਼ਟਰੀ ਗੀਤ ਜਨ—ਗਨ—ਮਨ ਅਦਨਾਇਕ ਉਚਿਤ ਧੁਨ ਵਿਚ ਸਮੁੰਹ ਮੈਬਰਾਂ ਦੀ ਅਵਾਜ਼ ਵਿੱਚ ਤਿਰੰਗੇ ਝੰਡੇ ਅੱਗੇ ਖੜ ਕੇ ਸਤਿਕਾਰ ਸਹਿਤ ਪੇਸ਼ ਕੀਤਾ। ਉਪਰੰਤ ਮੰਚ ਤੇ ਹਾਜ਼ਰ ਸਾਥੀਆਂ ਵਲੋਂ ਖੜੇ ਹੋ ਕੇ ਭਾਰਤ ਵਰਸ਼ ਦੀ ਅਜ਼ਾਦੀ ਲਈ ਲੜੀ ਲੜਾਈ ਵਿਚ ਸਹੀਦ ਹੋਏ ਸੁਰਬੀਰ ਯੋਧੇ ਅਤੇ ਸਵਤੰਤਰਤਾ ਸੰਗਰਾਮੀਆਂ ਵਲੋਂ ਦਿੱਤੀਆਂ ਕੁਰਬਾਨੀਆਂ ਵਾਸਤੇ ਸ਼ਰਧਾ ਅਤੇ ਸਤਿਕਾਰ ਸਹਿਤ 2 ਮਿੰਟ ਦਾ ਮੋਨ ਧਾਰਨ ਕੀਤਾ ਗਿਆ।

ਸੀਨੀਅਰ ਸਿਟੀਜਨ ਬਲੈਕ ਓਕ ਕਲੱਬ ਬਰੈਂਪਟਨ ਵਲੋਂ ਮਨਾਇਆ ਭਾਰਤ ਦਾ 75ਵਾਂ ਸਵਤੰਤਰਤਾ ਦਿਵਸ

ਸਟੇਜ਼ ਸਕੱਤਰ ਨੇ ਭਾਰਤ ਵਾਸੀਆਂ ਵਲੋਂ ਦੇਸ਼ ਦੀ ਅਜ਼ਾਦੀ ਲਈ ਸ਼ੁਰੂਆਤੀ ਦੌਰ ਤੋਂ ਅਜ਼ਾਦੀ ਦੀ ਪ੍ਰਾਪਤੀ ਤੱਕ ਵਿੱਡੀ ਗਈ ਸ਼ਘਰਸ਼ ਮਈ ਲੜਾਈ ਬਾਰੇ ਵਿਸਥਾਰ ਸਹਿਤ ਵਰਨਣ ਕੀਤਾ।ਭਰਪੂਰ ਸਿੰਘ ਚਹਿਲ ਵਲੋਂ ਅਜ਼ਾਦੀ ਦਿਵਸ ਦੇ ਸਬੰਧ ਵਿਚ ਗੀਤ ਪੇਸ਼ ਕੀਤਾ।  ਹਰਨੇਕ ਸਿੰਘ ਗਿੱਲ ਵਲੋਂ ਵੀ ਭਾਰਤ ਵਰਸ਼ ਦੇ ਅਜ਼ਾਦੀ ਵਾਸਤੇ ਕੀਤੇ ਸ਼ੰਘਰਸ਼ਾਂ ਸਬੰਧੀ ਪੂਰਣ ਰੂਪ ਵਿਚ ਜਾਣੂ ਕਰਵਾਇਆ ਅਤੇ ਦੇਸ਼ ਦੀ ਵੰਡ ਬਾਰੇ ਇਕ ਰੌਚਿਕ ਕਵਿਤਾ ਪੇਸ਼ ਕੀਤੀ। ਸਮਾਗਮ ਵਿਚ ਉਚੇਚੇ ਤੌਰ ਤੇ ਪਹੁੰਚੇ  ਸਤਪਾਲ ਜੌਹਲ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ।  ਹਰਜਿੰਦਰ ਸਿੰਘ ਗਿੱਲ ਵਲੋਂ ਪੇਸ਼ ਕੀਤੀਆਂ ਕਵਿਤਾਵਾਂ ਨੂੰ ਭਰਪੂਰ ਹੁੰਗਾਰਾ ਮਿਲਿਆ। ਇਸ ਮੌਕੇ ਗੁਰਪ੍ਰਤਾਪ ਸਿੰਘ ਤੂਰ ਨੇ ਭਾਵਪੂਰਨ ਤਕਰੀਰਾਂ ਕੀਤੀਆਂ  ਅਤੇ ਬੂਟਾ ਸਿੰਘ ਧਾਲੀਵਾਲ ਵਲੋਂ ਭੀ ਸਮਾਗਮ ਵਿਚ ਹਾਜ਼ਰੀ ਲਵਾਈ ਗਈ। ਗਰਾਹਮ ਗਰੇਗਰ ਐਮਪੀਪੀ ਸਾਹਿਬ ਵਲੋਂ ਵਿਸ਼ੇਸ਼ ਤੌਰ ਤੇ ਭੇਜਿਆ ਸਨਮਾਨ ਚਿੰਨ  ਜਸਕਰਨ ਕੈਲੇ ਵਲੋਂ ਕਲੱਬ ਦੇ ਅਹੁੱਦੇਦਾਰਾਂ ਨੂੰ ਭੇਂਟ ਕੀਤਾ ਗਿਆ। ਫੋਟੋ ਗਰਾਫੀ ਦੀ ਡਿਉਟੀ  ਰਾਮ ਦਿਆਲ ਵਲੋਂ ਬਾ—ਖੁਬੀ ਨਿਭਾਈ ਗਈ।  ਸੁਰਿੰਦਰ ਸਿੰਘ,  ਬਰਾੜ,  ਗਜਨ ਸਿੰਘ ਅਤੇ ਗੁਰਾਸਿੰਘ ਮਾਨ ਵਲੋਂ ਵੀ ਸਮਾਗਮ ਦੀ ਸਫਲਤਾ ਲਈ ਯੋਗਦਾਨ ਪਾਇਆ।

ਸੀਨੀਅਰ ਸਿਟੀਜਨ ਬਲੈਕ ਓਕ ਕਲੱਬ ਬਰੈਂਪਟਨ ਵਲੋਂ ਮਨਾਇਆ ਭਾਰਤ ਦਾ 75ਵਾਂ ਸਵਤੰਤਰਤਾ ਦਿਵਸ

ਸਮਾਗਮ ਦੀ ਸੰਪੂਰਨ ਜਾਣਕਾਰੀ  ਜਸਵੰਤ ਸਿੰਘ ਧਾਲੀਵਾਲ ਵਲੋਂ ਪ੍ਰੈਸ ਨੂੰ ਰਲੀਜ਼ ਕੀਤੀ ਗਈ ਅਤੇ ਇਕ ਵੱਖਰੀ ਪ੍ਰੈਸ ਸਟੇਟਮੈਂਟ ਰਾਹੀਂ ਦਸਿਆ ਕਿ ਭਾਵੇਂ ਵੱਖ ਵੱਖ ਦੇਸ਼ਾਂ ਵਿਚ ਵਸੇ ਭਾਰਤ ਵਾਸੀ ਦੇਸ਼ ਦਾ ਅਜ਼ਾਦੀ ਦਿਹਾੜਾ ਬੜੇ ਹਰਸ਼ੋ ਉਲਾਸ ਨਾਲ ਮਨਾਉਂਦੇ ਹਨ ਪਰੰਤੂ ਪੁਰਖਿਆਂ ਵਲੋਂ ਦੇਸ਼ ਦੀ ਵੰਡ ਸਮੇਂ ਹੋਈ ਕਤਲੋ ਗਾਰਤ ਅਤੇ ਉਜ਼ਾੜੇ ਦੀ ਪੀੜ ਹਾਲੇ ਵੀ ਧੁਰ ਆਤਮਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ।ਅੰਤ ਵਿਚ ਕਲੱਬ ਦੇ ਪ੍ਰਧਾਨ  ਆਤਮਾਂ ਸਿੰਘ ਬਰਾੜ ਨੇ ਸਭ ਨੂੰ 75ਵੇਂ ਅਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਤੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਵਲੋਂ ਹਾਜ਼ਰੀਨ ਵਾਸਤੇ ਚਾਹ, ਪਕੌੜੇ, ਮਠਿਆਈ ਅਤੇ ਠੰਡੇ ਦਾ ਪ੍ਰਬੰਧ ਕੀਤਾ ਗਿਆ ਸੀ। ਸਭ ਨੂੰ ਲੰਗਰ ਛਕਣ ਦੀ ਬੇਨਤੀ ਕੀਤੀ ਜਿਸ ਦਾ ਸਾਰਿਆਂ ਨੇ ਅਨੰਦ ਮਾਣਿਆਂ ਅਤੇ ਪ੍ਰਬੰਧਕਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ।

ਆਤਮਾਂ ਸਿੰਘ ਬਰਾੜ, ਪ੍ਰਧਾਨ,  ਸਿਕੰਦਰ ਸਿੰਘ ਝੱਜ, ਸਕੱਤਰ ਸੀਨੀਅਰ ਸੀਟੀਜ਼ਨ ਕਲੱਬ ਬਲੈਕ ਓਕ ਬਰੈਂਪਟਨ (ਟੋਰਾਂਟੋ)