ਸੂਬਾ ਭਾਜਪਾ ਦੀ ਕਾਰਜਕਾਰਨੀ ਦੀ ਤੀਸਰੀ ਸੂਚੀ ਐਲਾਨੀ; ਸਾਰੇ ਵਰਗਾਂ ਨੂੰ ਅਤੇ ਖੇਤਰਾਂ ਨੂੰ ਦਿੱਤੀ ਗਈ ਜਗਹ : ਅਸ਼ਵਨੀ ਸ਼ਰਮਾ

312

ਸੂਬਾ ਭਾਜਪਾ ਦੀ ਕਾਰਜਕਾਰਨੀ ਦੀ ਤੀਸਰੀ ਸੂਚੀ ਐਲਾਨੀ; ਸਾਰੇ ਵਰਗਾਂ ਨੂੰ ਅਤੇ ਖੇਤਰਾਂ ਨੂੰ ਦਿੱਤੀ ਗਈ ਜਗਹ : ਅਸ਼ਵਨੀ ਸ਼ਰਮਾ

ਕੰਵਰ ਇੰਦਰ ਸਿੰਘ/ 8 ਨਵੰਬਰ 

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਵਿਚ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਸੂਬੇ ਵਿਚ ਪਾਰਟੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰਾਂ, ਸੂਬਾ ਭਾਜਪਾ ਦੇ ਸਥਾਈ ਮੈਂਬਰਾਂ ਅਤੇ ਵਿਸ਼ੇਸ਼ ਸੱਦਾਕਾਰਾਂ ਦੀ ਤੀਜੀ ਲਿਸਟ ਜਾਰੀ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਅਸ਼ਵਨੀ ਸ਼ਰਮਾ ਨੇ ਸੂਬਾਈ ਕਾਰਜਕਾਰੀ ਮੈਂਬਰ ਵਜੋਂ ਬਰਨਾਲਾ ਤੋਂ ਸੋਮਨਾਥ ਸਹੋਰੀਆ, ਫਰੀਦਕੋਟ ਤੋਂ ਸ਼ਾਮ ਸੁੰਦਰ ਮੰਗੀ, ਫਤਿਹਗੜ ਸਾਹਿਬ ਤੋਂ ਦੇਵੀ ਦਿਆਲ ਪਰਾਸ਼ਰ, ਹੁਸ਼ਿਆਰਪੁਰ ਤੋਂ ਵਿਜੇ ਅਗਰਵਾਲ, ਜਲੰਧਰ ਸ਼ਹਿਰੀ ਤੋਂ ਰਾਜੂ ਮਾਘੋ, ਬਿਕਰਮ ਸਿੱਧੂ, ਲੁਧਿਆਣਾ ਸ਼ਹਿਰੀ ਤੋਂ ਸੰਜੇ ਕਪੂਰ, ਮੁਹਾਲੀ ਤੋਂ ਵਿਨੀਤ ਜੋਸ਼ੀ, ਪਟਿਆਲਾ ਦਿਹਾਤੀ ਦੱਖਣੀ ਤੋਂ ਰਮੇਸ਼ ਕੁਮਾਰ ਕੁੱਕੂ ਅਤੇ ਖੰਨਾ ਤੋਂ ਅਨੁਜ ਛਾਰੀਆ ਨੂੰ ਨਿਯੁਕਤ ਕੀਤਾ ਗਿਆ ਹੈ।

ਅਸ਼ਵਨੀ ਸ਼ਰਮਾ ਨੇ ਸੂਬਾ ਭਾਜਪਾ ਦੇ ਸਥਾਈ ਮੈਂਬਰਾਂ ਵਜੋਂ ਪਠਾਨਕੋਟ ਤੋਂ ਕੁਲਭੂਸ਼ਣ ਮਿਨਹਾਸ, ਪਟਿਆਲਾ ਸ਼ਹਿਰੀ ਤੋਂ ਅਰੁਣ ਗੁਪਤਾ ਅਤੇ ਮਾਨਸਾ ਤੋਂ ਸੁਖਦੇਵ ਸਿੰਘ ਫਰਮਾਈ ਨੂੰ ਨਿਯੁਕਤ ਕੀਤਾ ਹੈ।

ਸੂਬਾ ਭਾਜਪਾ ਦੀ ਕਾਰਜਕਾਰਨੀ ਦੀ ਤੀਸਰੀ ਸੂਚੀ ਐਲਾਨੀ; ਸਾਰੇ ਵਰਗਾਂ ਨੂੰ ਅਤੇ ਖੇਤਰਾਂ ਨੂੰ ਦਿੱਤੀ ਗਈ ਜਗਹ : ਅਸ਼ਵਨੀ ਸ਼ਰਮਾ

ਅਸ਼ਵਨੀ ਸ਼ਰਮਾ ਸੂਬਾ ਭਾਜਪਾ ਵਿਚ ਵਿਸ਼ੇਸ਼ ਤੌਰ ‘ਤੇ ਸੱਦੇ ਜਾਂ ਵਾਲੇ ਮੈਂਬਰਾਂ ਵਜੋਂ ਅੰਮ੍ਰਿਤਸਰ ਦਿਹਾਤੀ ਤੋਂ ਸੁਭਾਸ਼ ਕੁਮਾਰ ਅਤੇ ਸੁਬੇਗ ਸਿੰਘ ਗਿੱਲ, ਅੰਮ੍ਰਿਤਸਰ ਸ਼ਹਿਰੀ ਤੋਂ ਸ਼ਿਵਨਾਥ ਕਾਲਾ, ਡਾ: ਰੀਟਾ ਗੁਲਾਟੀ, ਹਰਪ੍ਰੀਤ ਸਿੰਘ ਗਰੋਵਰ, ਸ਼ਸ਼ੀ ਗਿੱਲ, ਤਰਵਿੰਦਰ ਬਿੱਲਾ, ਹਰਸ਼ ਖੰਨਾ ਅਤੇ ਕ੍ਰਿਸ਼ਨ ਗੋਪਾਲ ਬਿੱਲਾ, ਬਰਨਾਲਾ ਤੋਂ ਐਡਵੋਕੇਟ ਰਾਕੇਸ਼ ਸਿੰਗਲਾ ਅਤੇ ਗੁਰਸ਼ਰਨ ਸਿੰਘ, ਬਠਿੰਡਾ ਦਿਹਾਤੀ ਤੋਂ ਸਤਪਾਲ ਸਿੰਘ ਚੌਹਾਨ ਅਤੇ ਮਹਿੰਦਰ ਕੁਮਾਰ, ਬਠਿੰਡਾ ਸ਼ਹਿਰੀ ਤੋਂ ਲਾਜਪਤ ਰਾਏ ਗੋਇਲ ਅਤੇ ਨੀਰਜ ਕੁਮਾਰ ਜੌੜਾ, ਫਰੀਦਕੋਟ ਤੋਂ ਪਰਮਜੀਤ ਸਿੰਘ, ਆਸ਼ੂ ਗੁਪਤਾ ਅਤੇ ਸਤਪਾਲ ਗੋਇਲ, ਫਾਜ਼ਿਲਕਾ ਤੋਂ ਦੇਵ ਰਾਜ ਮੋਂਗਾ, ਰਵੀ ਸੇਤੀਆ, ਕ੍ਰਿਸ਼ਨਾ ਨਾਗਪਾਲ, ਡਾ. ਰਮੇਸ਼ ਵਰਮਾ ਅਤੇ ਸਤੀਸ਼ ਸੇਤੀਆ, ਫਿਰੋਜ਼ਪੁਰ ਤੋਂ ਦੇਵ ਸ਼ਰਮਾ ਅਤੇ ਸੁਸ਼ੀਲ ਕੁਮਾਰ ਗੁਪਤਾ, ਹੋਸ਼ਿਆਰਪੁਰ ਤੋਂ ਗੋਪੀ ਚੰਦ, ਵਿਜੇ ਸੂਦ, ਸੁਨੀਲ ਖੰਨਾ, ਹਰਭਜਨ ਸਿੰਘ, ਅਵਿਨਾਸ਼ ਸ਼ਰਮਾ, ਇੰਦਰਜੀਤ ਸਿੰਘ ਸੀਕਰੀ ਅਤੇ ਆਨੰਦਵੀਰ ਸਿੰਘ, ਜਗਰਾਓਂ ਤੋਂ ਅੰਕੁਸ਼ ਧੀਰ ਅਤੇ ਸੁਮਿਤ ਸ਼ਾਸਤਰੀ, ਜਲੰਧਰ ਦਿਹਾਤੀ (ਉੱਤਰੀ) ਤੋਂ ਮੁਕੇਸ਼ ਦਾਦਰਾ, ਕ੍ਰਾਂਤੀ ਸ਼ਰਮਾ, ਮਨਦੀਪ ਬਖਸ਼ੀ, ਰਾਮ ਤੀਰਥ ਪਾਸੀ ਅਤੇ ਹਰਦੀਪ ਸਿੰਘ, ਜਲੰਧਰ ਸ਼ਹਿਰੀ ਤੋਂ ਅਮਿਤ ਤਨੇਜਾ ਅਤੇ ਅੰਨੂ ਭਾਰਦਵਾਜ, ਕਪੂਰਥਲਾ ਤੋਂ ਸੁਭਾਸ਼ ਜੈਨ ਅਤੇ ਮਨੋਹਰ ਲਾਲ ਗਰੋਵਰ, ਖੰਨਾ ਤੋਂ ਅਨਿਲ ਗੁਪਤਾ, ਸੁਸ਼ੀਲ ਲੂਥਰਾ ਅਤੇ ਹਰਸਿਮਰਤ ਜੀਤ ਸਿੰਘ ਰਿਚੀ, ਲੁਧਿਆਣਾ ਸ਼ਹਿਰੀ ਤੋਂ ਸੁਦਰਸ਼ਨ ਸ਼ਰਮਾ, ਚਰਨਜੀਤ ਸਿੰਘ ਭਾਰਗਵ, ਜਸਵੰਤ ਸਿੰਘ ਛਾਪੜਾ ਅਤੇ ਵਰਿੰਦਰ ਸ਼ਰਮਾ, ਮਾਨਸਾ ਤੋਂ ਪ੍ਰੇਮ ਕੁਮਾਰ ਬਖਸ਼ੀਵਾਲਾ ਅਤੇ ਰਾਕੇਸ਼ ਕੁਮਾਰ ਜਿੰਦਲ, ਮੋਗਾ ਤੋਂ ਗੁਰਮੇਲ ਸਿੰਘ ਸਰਾਂ ਅਤੇ ਰਾਕੇਸ਼ ਭਾਟੀਆ, ਮੋਹਾਲੀ ਤੋਂ ਦੀਪ ਢਿਲੋਂ, ਲਾਜਵੰਤ ਸਿੰਘ ਵਿਵੇਕ ਅਤੇ ਏਕਤਾ ਨਾਗਪਾਲ, ਮੁਕਤਸਰ ਤੋਂ ਗੁਰਸੇਵਕ ਸਿੰਘ ਸੇਖੋਂ, ਮੁਕੇਰੀਆਂ ਤੋਂ ਜਰਨੈਲ ਸਿੰਘ, ਮਹੇਸ਼ਵਰ ਸਿੰਘ ਅਤੇ ਪਰਮਜੀਤ ਸਿੰਘ, ਨਵਾਂਸ਼ਹਿਰ ਤੋਂ ਸ਼ਿਵ ਤੇਜਪਾਲ ਅਤੇ ਸੁਰੇਸ਼ ਅਗਨੀਹੋਤਰੀ, ਪਠਾਨਕੋਟ ਤੋਂ ਪਰਵੀਨ ਮਨਹਾਸ, ਪਟਿਆਲਾ ਦਿਹਾਤੀ ਦੱਖਣੀ ਤੋਂ ਵਿਨੋਦ ਕਾਲੜਾ ਅਤੇ ਰਮੇਸ਼ ਕੁਮਾਰ ਮਿਸ਼ਰਾ,  ਪਟਿਆਲਾ ਸ਼ਹਿਰੀ ਤੋਂ ਅਮਰ ਚੰਦ ਦਬੀ, ਮੋਨਿਕਾ ਸ਼ਰਮਾ ਅਤੇ ਬਲਵੰਤ ਰਾਏ, ਪਟਿਆਲਾ ਦਿਹਾਤੀ ਉੱਤਰੀ ਤੋਂ ਪ੍ਰਵੀਨ ਛਾਬੜਾ, ਰਾਮੇਸ਼ਵਰ ਸ਼ਰਮਾ, ਮੇਜਰ ਸਿੰਘ ਰੰਗੀਆ ਅਤੇ ਰਾਮ ਸਿੰਘ, ਸੰਗਰੂਰ -1 ਤੋਂ ਲਲਿਤ ਕੁਮਾਰ ਗਰਗ ਅਤੇ ਵਿਜੇ ਗੋਇਲ, ਸੰਗਰੂਰ -2 ਤੋਂ ਦੀਵਾਨ ਚੰਦ ਗੋਇਲ, ਸੁਨੀਲ ਕਾਂਤ ਅਤੇ ਕੇਵਲ ਕੇਵਲ ਕ੍ਰਿਸ਼ਨ ਸਿੰਗਲਾ ਅਤੇ ਰੋਪੜ ਤੋਂ ਗਿਰੀਜਾ ਸ਼ੰਕਰ ਦਿਵੇਦੀ, ਬਲਜਿੰਦਰ ਪਾਲ ਸੋਨੀ ਅਤੇ ਰਾਕੇਸ਼ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਹੈ।

ਅਸ਼ਵਨੀ ਸ਼ਰਮਾ ਅਤੇ ਜੀਵਨ ਗੁਪਤਾ ਨੇ ਨਵੇਂ ਐਲਾਨੇ ਗਏ ਔਹਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਵਿੱਚ ਸੰਤੁਲਿਤ ਵਿਵਸਥਾ ਬਣਾਈ ਰੱਖਣ ਲਈ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਸਮਰਪਣ ਦੇ ਮੱਦੇਨਜ਼ਰ ਸੀਨੀਅਰ ਭਾਜਪਾ ਨੇਤਾਵਾਂ ਅਤੇ ਮਿਹਨਤੀ ਵਰਕਰਾਂ ਨੂੰ ਸੂਬਾ  ਕਾਰਜਕਾਰਨੀ ਵਿੱਚ ਸਨਮਾਨ ਦਿੱਤਾ ਗਿਆ ਹੈ। ਸ਼ਰਮਾ ਨੇ ਕਿਹਾ ਕਿ ਭਾਜਪਾ ਇਕੋ ਇਕ ਐਸੀ ਰਾਜਨੀਤਿਕ ਪਾਰਟੀ ਹੈ ਜਿਸ ਵਿਚ ਸਖਤ ਮਿਹਨਤ ਕਰਕੇ ਪਾਰਟੀ ਦਾ ਝੰਡਾ ਬੁਲੰਦ ਕਰਨ ਵਾਲੇ ਨੂੰ ਸਹੀ ਅਹੁਦਿਆਂ ਨਾਲ ਸਨਮਾਨਤ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਭਾਜਪਾ ਅੱਜ ਵਿਸ਼ਵ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਹੈ ਜਿਸ ਵਿੱਚ ਸਭ ਤੋਂ ਵੱਧ ਮੈਂਬਰ ਹਨ ਅਤੇ ਅੱਜ ਦੇਸ਼ ਦਾ ਹਰ ਵਰਗ ਭਾਜਪਾ ਦੀਆਂ ਲੋਕ ਹਿੱਤਾਂ ਦੀਆਂ ਨੀਤੀਆਂ ਅਤੇ ਵਿਕਾਸ ਨਾਲ ਜੁੜਨਾ ਚਾਹੁੰਦਾ ਹੈ।