ਸੇਵਾ ਮੁਕਤ ਡਿਪਟੀ ਡਾਇਰੈਕਟਰ ਕੁਲਵੰਤ ਸਿੰਘ ਮੀਆਂਪੁਰੀ ਨੂੰ ਸਰਧਾਂਜਲੀਆਂ ਭੇਟ

293

ਸੇਵਾ ਮੁਕਤ ਡਿਪਟੀ ਡਾਇਰੈਕਟਰ ਕੁਲਵੰਤ ਸਿੰਘ ਮੀਆਂਪੁਰੀ ਨੂੰ ਸਰਧਾਂਜਲੀਆਂ  ਭੇਟ

ਬਹਾਦਰਜੀਤ ਸਿੰਘ/  ਸ੍ਰੀ ਅਨੰਦਪੁਰ ਸਾਹਿਬ, 24 ਦਸੰਬਰ,2022

ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਅਤੇ ਸਹਿਤ ਜਗਤ ਨਾਲ ਜੁੜੀ ਸਖਸ਼ੀਅਤ ਕੁਲਵੰਤ ਸਿੰਘ ਮੀਆਂਪੁਰੀ ਨੂੰ ਇਤਿਹਾਸਕ ਗੁਰਦੁਆਰਾ ਕਿਲਾ ਫਤਿਹਗੜ ਸਾਹਿਬ ਵਿਖੇ ਵੱਖ ਵੱਖ ਸਖਸ਼ੀਅਤਾਂ ਵੱਲੋਂ ਸਰਧਾਂਜਲੀ ਭੇਂਟ ਕੀਤੀ ਗਈ।

ਇਸ ਮੌਕੇ ਕੁਲਵੰਤ ਸਿੰਘ ਮੀਆਂਪੁਰੀ ਦੇ ਪ੍ਰੀਵਾਰ ਵੱਲੋਂ ਸਵੇਰੇ ਆਪਣੇ ਗ੍ਰਹਿ ਨਿਵਾਸੀ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਸ੍ਰੀ ਸਹਿਜਪਾਠ ਦੇ ਭੋਗ ਪਵਾਏ ਗਏ ਉਪਰੰਤ ਉਕਤ ਗੁ: ਕਿਲਾ ਫਤਿਹਗੜ ਸਾਹਿਬ ਵਿਖੇ ਕਰਵਾਏ ਸਰਧਾਂਜਲੀ ਸਮਾਗਮ ’ਚ ਆਈਪੀਆਰਓ ਕੁਲਜੀਤ ਸਿੰਘ ਮੀਆਂਪੁਰੀ ਵੱਲੋਂ ਸਵ: ਕੁਲਵੰਤ ਸਿੰਘ ਮੀਆਂਪੁਰੀ ਦਾ ਜੀਵਨ ’ਤੇ ਚਾਨਣਾ ਪਾਇਆ ਅਤੇ ਇਸ ਲੋਕ ਸੰਪਰਕ ਵਿਭਾਗ ਦੇ ਮੰਤਰੀ ਅਮਨ ਅਰੋੜਾ ਦਾ ਸੋਕ ਸੰਦੇਸ਼ ਪੜ ਕੇ ਵੀ ਸੁਣਾਇਆ ਗਿਆ ਜਦੋਂ ਕਿ ਸਿੱਖ ਮਿਸ਼ਨਰੀ ਕਾਲਜ ਦੇ ਪਿ੍ਰੰ: ਚਰਨਜੀਤ ਸਿੰਘ ਸਵ: ਮੀਆਂਪੁਰੀ ਦੇ ਸਹਿਤਕ ਜੀਵਨ ਅਤੇ ਸਮਾਜ ’ਚ ਯੋਗਦਾਨ ਨੂੰ ਯਾਦ ਕੀਤਾ ਅਤੇ ਸਵ: ਮੀਆਂਪੁਰੀ ਦੀ ਧਰਮ ਪਤਨੀ ਜਗਤਾਰ ਕੌਰ, ਸਪੁੱਤਰ ਆਈਪੀਆਰਓ ਕੁਲਤਾਰ ਸਿੰਘ ਮੀਆਂਪੁਰੀ, ਐਡਵੋਕੇਟ ਜਗਵੰਤ ਸਿੰਘ ਮੀਆਂਪੁਰ ਅਤੇ ਪੁੱਤਰੀ ਗਗਨਦੀਪ ਕੌਰ ਵੱਖ ਵੱਖ ਖੇਤਰਾਂ ’ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸਲਾਘਾ ਕੀਤੀ।

ਸੇਵਾ ਮੁਕਤ ਡਿਪਟੀ ਡਾਇਰੈਕਟਰ ਕੁਲਵੰਤ ਸਿੰਘ ਮੀਆਂਪੁਰੀ ਨੂੰ ਸਰਧਾਂਜਲੀਆਂ  ਭੇਟ ਸੇਵਾ ਮੁਕਤ ਡਿਪਟੀ ਡਾਇਰੈਕਟਰ ਕੁਲਵੰਤ ਸਿੰਘ ਮੀਆਂਪੁਰੀ ਨੂੰ ਸਰਧਾਂਜਲੀਆਂ  ਭੇਟ

 

ਇਸ ਤੋਂ ਪਹਿਲਾ ਸਿੱਖ ਮਿਸ਼ਨਰੀ ਕਾਲਜ ਦੇ ਕੀਰਤਨੀ ਜਥੇ ਵੱਲੋਂ ਵੈਰਾਗਮਈ ਸਬਦ ਕੀਰਤਨ ਕੀਤਾ ਗਿਆ । ਇਸ ਮੌਕੇ ਸਰਧਾਂਜਲੀ ਭੇਂਟ ਕਰਨ ਵਾਲਿਆਂ ’ਚ ਵਿਭਾਗ ਦੇ ਵਧੀਕ ਡਾਇਰੈਕਟਰ ਉਪਿੰਦਰ ਸਿੰਘ ਲਾਂਬਾ, ਸੁਯੰਕਤ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ, ਡਿਪਟੀ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ ਤੇ ਮਨਵਿੰਦਰ ਸਿੰਘ, ਜ਼ਿਲਾ ਲੋਕ ਸੰਪਰਕ ਅਫਸਰ ਪ੍ਰਭਦੀਪ ਸਿੰਘ ਮੋਗਾ, ਰਵੀਇੰਦਰ ਸਿੰਘ ਮੱਕੜ ਨਵਾਂ ਸ਼ਹਿਰ, ਪ੍ਰੀਤ ਕਮਲ ਸਿੰਘ ਮੁਹਾਲੀ, ਰਾਜ ਕੁਮਾਰ ਮਾਨਸਾ, ਕਰਨ ਮਹਿਤਾ ਰੂਪਨਗਰ, ਏਪੀਆਰਓ ਹਰਿੰਦਰ ਸਿੰਘ ਖਹਿਰਾ, ਪਰਮਪ੍ਰੀਤ ਨਰੂਲਾ, ਰਮਨਦੀਪ ਕੌਰ, ਦਲਵੀਰ ਕੌਰ, ਅਸ਼ੋਕ ਕੁਮਾਰ, ਰਵਿੰਦਰ ਕੌਰ ਰਵੀ, ਕਲਰਕੀ ਸਟਾਫ ਤੋਂ ਰਾਜਵਿੰਦਰ ਸਿੰਘ, ਲਛਮਣ ਕੁਮਾਰ, ਅਨਿਲ ਕੁਮਾਰ, ਮੁਕੇਸ਼ ਕੁਮਾਰ ਦੇ ਨਾਲ ਚੰਡੀਗੜ ਤੋਂ ਪੱਤਰਕਾਰ ਜੈ ਸਿੰਘ ਛਿੱਬਰ, ਪਰਮਿੰਦਰ ਸਿੰਘ ਜੱਟਪੁਰੀ, ਅਜੀਤ ਉਪ ਦਫਤਰ ਰੂਪਨਗਰ ਦੇ ਇੰਚਾਰਜ ਸਤਨਾਮ ਸਿੰਘ ਸੱਤੀ, ਜ਼ਿਲਾ ਪ੍ਰੈੱਸ ਕਲੱਬਜ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਬਹਾਦਰਜੀਤ ਸਿੰਘ, ਸਕੱਤਰ ਕੁਲਵਿੰਦਰਜੀਤ ਸਿੰਘ ਭਾਟੀਆ, ਸੁਖਬੀਰ ਸਿੰਘ ਬਾਜਵਾ, ਬਿੰਦੂ ਸਿੰਘ, ਅਸ਼ਵਨੀ ਕੁਮਾਰ, ਰਮਨਜੀਤ ਸਿੰਘ, ਇੰਦਰਜੀਤ ਕੌਰ, ਸੰਜੀਵ ਗੌੜ, ਇੰਦਰਪਾਲ ਸਿੰਘ, ਸੇਵਾ ਮੂਕਤ ਜ਼ਿਲਾ ਸਿੱਖਿਆ ਅਫਸਰ ਧਰਮ ਸਿੰਘ, ਸਵਰਨ ਸਿੰਘ ਲੋਦੀਪੁਰ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਮੋਹਨ ਸਿੰਘ ਭਸੀਨ, ਪ੍ਰਤਾਪ ਸਿੰਘ ਸੈਣੀ, ਦਲਜੀਤ ਸਿੰਘ ਕੈਂਥ, ਜ਼ਸਵੀਰ ਸਿੰਘ ਅਰੋੜਾ, ਦਵਿੰਦਰ ਸਿੰਘ ਸਿ਼ੰਦੂ, ਠੇਕੇਦਾਰ ਨਿਰਮਲ ਸਿੰਘ ਸੁਮਨ, ਨੰਬਰਦਾਰ ਕੁਲਦੀਪ ਸਿੰਘ ਮਟੌਰ, ਗੁਰਿੰਦਰ ਸਿੰਘ ਵਾਲੀਆ, ਰਮਨਦੀਪ ਰਾਜੂ, ਪਾਖਰ ਸਿੰਘ ਭੱਠਲ, ਅਮਰਜੀਤ ਸਿੰਘ, ਕਰਨੈਲ ਸਿੰਘ ਲੋਧੀਪੁਰ, ਸੁਖਦੇਵ ਸਿੰਘ ਮਹਿਰੋਲੀ, ਪ੍ਰੇਮ ਸਿੰਘ ਬਾਸੋਵਾਲ, ਡਾਇਰੈਕਟਰ ਗੁਰਮਿੰਦਰ ਸਿੰਘ ਭੁੱਲਰ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਕੁਲਦੀਪ ਸਿੰਘ ਸੈਣੀ, ਮਹਿੰਦਰ ਸਿੰਘ ਭਸ਼ੀਨ, ਗੁਰਦਰਸ਼ਨ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਵਕੀਲ, ਪੱਤਰਕਾਰਾਂ ਅਤੇ ਸ਼ਹਿਰ ਦੇ ਪਤਵੰਤੇ ਹਾਜਰ ਸਨ ।