ਸੈਣੀ ਭਵਨ ‘ਚ ਪ੍ਰਬੰਧਕਾਂ ਤੇ ਸਿੱਖਆਰਥਣਾਂ ਨੇ ਮਿਲਕੇ ਮਨਾਇਆ ਲੋਹੜੀ ਦਾ ਤਿਉਹਾਰ

290

ਸੈਣੀ ਭਵਨ ‘ ਪ੍ਰਬੰਧਕਾਂ ਤੇ ਸਿੱਖਆਰਥਣਾਂ ਨੇ ਮਿਲਕੇ ਮਨਾਇਆ ਲੋਹੜੀ ਦਾ ਤਿਉਹਾਰ

ਬਹਾਦਰਜੀਤ ਸਿੰਘ/  ਰੂਪਨਗਰ, 13ਜਨਵਰੀ,2023

ਸੈਣੀ ਭਵਨ ਵਿਖੇ ਅੱਜ ਲੋਹੜੀ ਦਾ ਤਿਉਹਾਰ ਸੰਸਥਾ ਦੇ ਪ੍ਰਬੰਧਕਾਂ ਅਤੇ ਇੱਥੇ ਵੱਖ ਵੱਖ ਕਿੱਤਿਆ ਦੀ ਸਿੱਖਲਾਈ ਪ੍ਰਾਪਤ ਕਰ ਰਹੀਆਂਸਿੱਖਆਰਥਣਾਂ ਨੇ ਮਿਲਕੇ ਮਨਾਇਆ। ਉਤਰੀ ਭਾਰਤ ਦੇ ਪੁਰਾਣੇ ਵਿਰਸੇ ਦਾ ਪ੍ਰਤੀਕ ਤਿਉਹਾਰ ਦਾ ਅਰੰਭ ਸੈਣੀ ਭਵਨ ਦੀ ਚੜਦੀਕਲਾ ਲਈਸਮੂਹ ਹਾਜ਼ਰੀਨ ਨੇ ਅਰਦਾਸ ਕਰਨ ਉਪਰੰਤ ਲੋਹੜੀ ਜਲਾਕੇ ਕੀਤਾ ਗਿਆ।

ਲੋਹੜੀ ਦੀ ਅਗਣੀ ਤੇ ਅਹੁਤੀ ਪਾਈ ਅਤੇ ਇੱਕ ਦੂਜੇ ਨੂੰ ਲੋਹੜੀ ਦੀਵਧਾਈ ਦਿੱਤੀ। ਇਸ ਮੌਕੇ ਤੇ ਸਿੱਖਆਰਥਣਾਂ ਨੇ ਲੋਹੜੀ ਦੇ ਗੀਤਾ ਤੇ ਨਚ-ਟਪ ਕੇ ਆਪਣੇ ਫਨ ਦਾ ਖੁਲ੍ਹ ਕੇ ਇਜ਼ਹਾਰ ਕੀਤ।

ਸੈਣੀ ਭਵਨ ‘ਚ ਪ੍ਰਬੰਧਕਾਂ ਤੇ ਸਿੱਖਆਰਥਣਾਂ ਨੇ ਮਿਲਕੇ ਮਨਾਇਆ ਲੋਹੜੀ ਦਾ ਤਿਉਹਾਰ

ਇਸ ਮੌਕੇ ਸੰਸਥਾ ਦੇਪ੍ਰਬੰਧ ਬਲਬੀਰ ਸਿੰਘ ਸੈਣੀ, ਕੈਪਟਨ ਹਾਕਮ ਸਿੰਘ, ਗੁਰਮੁੱਖ ਸਿੰਘ ਸੈਣੀ ਸਾਬਕਾ ਐਮ ਸੀ, ਹਰਜੀਤ ਸਿੰਘ ਸੈਣੀ, ਗੁਰਮੁੱਖ ਸਿੰਘ ਲੋਂਗੀਆ, ਰਾਜਿੰਦਰ ਸੈਣੀ, ਅਮਰਜੀਤ ਸਿੰਘ, ਐਡਵੋਕੇਟ ਰਾਵਿੰਦਰ ਮੁੰਡਰਾ, ਬਹਾਦਰਜੀਤ ਸਿੰਘ, ਰਾਮ ਸਿੰਘ ਸੈਣੀ, ਰਾਜਿੰਦਰ ਸਿੰਘ ਗਿਰਨ, ਰਾਜਿੰਦਰਸਿੰਘ ਨਨੂਆ, ਜਗਦੇਵ ਸਿੰਘ, ਹਰਦੀਪ ਸਿੰਘ, ਟੀਚਰਜ਼ ਅਮਨ, ਸੁਪਿੰਦਰ, ਕਿਰਨ ਤੇ ਉਰਮਲਾ ਆਦਿ ਹਾਜ਼ਰ ਸਨ। ਸਭ ਨੇ ਲੋਹੜੀ ਦੀ ਖੁਸ਼ੀ‘ਚ ਮੁੰਗਫਲੀ, ਰੋੜੀਆ, ਗਚਕ, ਭੁਗੇ ਦਾ ਅਨੰਦ ਵੀ ਮਨਾਇਆ।