ਸੈਣੀ ਭਵਨ ‘ਚ 19ਵੇਂ ਖ਼ੂਨਦਾਨ ਕੈਂਪ ਦੌਰਾਨ 41 ਵਿਅਕਤੀਆਂ ਨੇ ਕੀਤਾ ਖ਼ੂਨਦਾਨ
ਬਹਾਦਰਜੀਤ ਸਿੰਘ/ ਰੂਪਨਗਰ, 8 ਜਨਵਰੀ,2023
ਸਮਾਜ ਸੇਵੀ ਸੰਸਥਾ ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ ਵਲੋਂ ਅਜ ਇੱਥੇ ਸੈਣੀ ਭਵਨ ਵਿਖੇ ਨਵੇਂ ਸਾਲ 2023 ਨੂੰ ਸਮਰਪਿਤ 19ਵਾਂ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।
ਬਾਵਜੂਦ ਭਾਰੀ ਸਰਦੀ ਦੇ ਵੱਡੀ ਗਿਣਤੀ ਖ਼ੂਨਦਾਨ ਲਈ ਪਹੁੰਚੇ ਅਤੇ ਕੈਂਪ ਦੌਰਾਨ ਰੋਟਰੀ ਐਂਡ ਬਲੱਡ ਬੈਂਕ ਸੋਸਾਇਟੀ ਰਿਸੋਰਸ ਸੈਂਟਰ, ਚੰਡੀਗੜ੍ਹ ਦੀ ਡਾ. ਰੌਲੀ ਅਗਰਵਾਲ ਦੀ ਅਗਵਾਈ ਵਿੱਚ ਆਈ ਟੀਮ ਨੇ 41 ਵਿਅਕਤੀਆਂ ਤੋਂ 41 ਯੁਨਿਟ ਖ਼ੂਨ ਇਕੱਠਾ ਕੀਤਾ।
ਇਸ ਕੈਂਪ ਸਫਲ ਬਣਾਉਣ ਲਈ ਰੋਟਰੀ ਕਲੱਬ ਰੂਪਨਗਰ, ਰਜ਼ਨੀ ਹਰਬਲ ਮਲਿਕਪੁਰ, ਜ਼ਿਲ੍ਹਾ ਪੁਲਿਸ ਸਾਂਝ ਕੇਂਦਰ ਅਤੇ ਗੁਰੂ ਨਾਨਕ ਕਰਿਆਣਾ ਸਟੋਰ ਪਪਰਾਲਾ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ। ਕੈਂਪ ਦਾ ਉਦਘਾਟਨ ਸ਼ਹਿਰ ਦੇ ਉੱਘੇ ਸਮਾਜ ਸੇਵੀ ਮਾਨਵ ਅਧਿਕਾਰ ਕਾਰਜਕਰਤਾ ਐਡਵੋਕੇਟ ਮਹਿੰਦਰ ਸਿੰਘ ਭਲਿਆਣ ਨੇ ਕੀਤਾ ਅਤੇ ਉਨ੍ਹਾਂ ਖੂਨਦਾਨੀਆਂ ਨੂੰ ਅਸ਼ੀਰਵਾਦ ਦਿੱਤਾ।
ਉਨ੍ਹਾਂ ਸੈਣੀ ਭਵਨ ਦੀ ਸੰਸਥਾ ਵਲੋਂ ਕੀਤੇ ਜਾ ਰਹੇ ਲੋਕ ਸੇਵਾ ਕਾਰਜ਼ਾ ਪ੍ਰਸੰਸਾ ਕਰਦਿਆ ਸੰਸਥਾ ਨੂੰ 21 ਹਜ਼ਾਰ ਦੀ ਮਾਲੀ ਮਦਦ ਦਿੱਤੀ। ਉਨ੍ਹਾਂ ਮਾਨਵ ਅਧਿਕਾਰਾਂ ਪ੍ਰਤੀ ਅਰੰਭੀ ਆਪਣੀ ਮੁਹਿੰਮ ਬਾਰੇ ਚਾਨਣਾ ਪਾਉਦਿਆ ਇਸ ਨਾਲ ਕੀਤੀਆ ਪ੍ਰਾਪਤੀਆ ਬਾਰੇ ਦੱਸਿਆ ਅਤੇ ਕਿਹਾ ਸੇਵਾ ਬਗੈਰ ਕਿਸੇ ਮੰਤਵ ਦੇ ਨਿਸਕਾਮ ਹੋਣੀ ਚਾਹੀਦੀ ਹੈ।
ਇਸ ਮੌਕੇ ਤੇ ਬੋਲਦਿਆ ਨਹਿਰੂ ਯੁਵਾ ਸੰਗਠਨ ਅਧੀਨ ਚੰਡੀਗੜ੍ਹ ਜੋਨ ਦੇ ਡਾਇਰੈਕਟਰ ਸੁਰਿੰਦਰ ਸੈਣੀ ਨੇ ਕਿਹਾ ਖੂਨਦਾਨ ਵਰਗੇ ਲੋਕ ਭਲਾਈ ਦੇ ਨੇਕ ਕਾਰਜ਼ ਕਰਕੇ ਸੈਣੀ ਭਵਨ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਇਸ ਮੌਕੇ ਸੰਸਥਾਂ ਦੇ ਸਕੱਤਰ ਬਲਬੀਰ ਸਿੰਘ ਸੈਣੀ ਸੈਣੀ ਭਵਨ ਦੇ ਸਮਾਜ ਸੇਵਾ ਕਾਰਜ਼ਾ ਤੇ ਚਾਨਣਾ ਪਾਇਆ ਜਦਕਿ ਪੀਆਰ ਰਾਜਿੰਦਰ ਸੈਣੀ ਨੇ ਆਏ ਮਹਿਮਾਨਾਂ, ਖੂ਼ਨਦਾਨੀਆਂ ਦਾ ਸਵਾਗਤ ਤੇ ਧੰਨਵਾਦ ਕੀਤਾ।
ਸਮਾਗਮ ਨੂੰ ਸਮਾਜ ਸੇਵੀ ਅਮਰਜੀਤ ਸਿੰਘ ਸੈਣੀ ਨੇ ਵੀ ਸੰਬੋਧਨ ਕੀਤਾ।ਕੈਂਪ ਦੌਰਾਨ ਰਣਜੀਤ ਸਿੰਘ ਵਲੋਂ 63ਵੀ ਵਾਰ, ਜਗਦੇਵ ਸਿੰਘ ਵਲੋਂ 38ਵੀ ਵਾਰ ਇੰਦਰਵੀਰ ਸਿਘ ਵਲੋਂ 30ਵੀ਼ ਵਾਰ, ਅਮਿਤ ਸੈਣੀ ਤੇ ਰੋਹਿਤ ਸਿੰਘ ਸਿੰਘ ਵਲੋਂ 26ਵੀਂ ਵਾਰ, ਹਰਜੀਤ ਸਿੰਘ ਵਲੋਂ 25ਵੀਂ ਵਾਰ, ਚਰਨਦੀਪ ਸਿੰਘ ਤੇ ਅਮ੍ਰਿਤਪਾਲ ਸਿੰਘ ਵਲੋਂ 21ਵੀ ਵਾਰ, ਕਮਲਜੀਤ ਸਿੰਘ ਬਾਬਾ ਵਲੋਂ 17ਵੀ ਵਾਰ ਖ਼ੂਨਦਾਨ ਕੀਤਾ ਗਿਆ। ਕੈਂਪ ਨੂੰ ਸਫਲ ਬਣਾਉਣ ਲਈ ਬਲੱਡ ਡੋਨਰ ਕੰਮਲਜੀਤ ਸਿੰਘ ਬਾਬਾ,ਦਲਜੀਤ ਸਿੰਘ, ਜਗਦੇਵ ਸਿੰਘ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ।
ਇਸ ਮੌਕੇ ਜਯਾ ਸੈਣੀ ਡਵੈਲਮਿੰਟ ਮੈਨੇਜਰ ਸੈਟ ਕਾਰਮਲ ਸਕੂਲ, ਡੀਐਸਪੀ ੳਲੰਪੀਅਨ ਧਰਮਵੀਰ ਸਿੰਘ, ਰੋਟਰੀ ਕਲੱਬ ਰੂਪਨਗਰ ਦੇ ਪ੍ਰਧਾਨ ਇੰਜ.ਪਰਮਿੰਦਰ ਸਿੰਘ, ਅਜੇ ਤਲਵਾੜ, ਉਸ਼ਾ ਭਾਟੀਆ ਆਪਣੀ ਟੀਮ ਸਮੇਤ, ਇੰਜ.ਅਮਰੀਕ ਸਿੰਘ, ਕੁਲਦੀਪ ਸਿੰਘ ਗੋਲੀਆ, ਗੁਰਮੁੱਖ ਸਿੰਘ ਸੈਣੀ, ਕੈਪਟਨ ਹਾਕਮ ਸਿੰਘ, ਗੁਰਮੁੱਖ ਸਿੰਘ ਲੋਂਗੀਆ, ਰਾਮ ਸਿੰਘ ਸੈਣੀ, ਬਹਾਦਰਜੀਤ ਸਿੰਘ, ਰਾਜਿੰਦਰ ਸਿੰਘ ਨਨੂਆ, ਅਮਰਜੀਤ ਸਿੰਘ, ਐਡਵੋਕੇਟ ਰਾਵਿੰਦਰ ਸਿੰਘ ਮੁੰਦਰਾ, ਹਰਜੀਤ ਸਿੰਘ ਸੈਣੀ, ਰਾਜਿੰਦਰ ਸਿੰਘ ਗਿਰਨ, ਹਰਦੀਪ ਸਿੰਘ, ਮਾਸਟਰ ਹਰਦੇਵ ਸਿੰਘ, ਜਿ਼ਲ੍ਹਾ ਅਤੇ ਸਾਂਝ ਕੇਂਦਰ ਦੇ ਨੁਮਾਇੰਦੇ ਹਾਜ਼ਰ ਸਨ।
ਸੈਣੀ ਭਵਨ ਦੇ ਪ੍ਰਬੰਧਕਾਂ ਨੇ ਡਾ.ਬਲਬੀਰ ਸਿੰਘ ਸੈਣੀ ਨੂੰ ਸਿਹਤ ਮੰਤਰੀ ਬਣਾਏ ਜਾਣ ਤੇ ਕੀਤਾ ਖੁਸ਼ੀ ਦਾ ਪ੍ਰਗਟਾਵਾ