ਸੈਣੀ ਭਵਨ ਵਿਚ ਸਿਖਿਆਰਥਣਾਂ ਦੇ ਸਿਲਾਈ, ਕਢਾਈ ਅਤੇ ਹਾਰ-ਸ਼ਿੰਗਾਰ ਦੇ ਮੁਕਾਬਲੇ ਕਰਵਾਏ ਗਏ

291

ਸੈਣੀ ਭਵਨ ਵਿਚ ਸਿਖਿਆਰਥਣਾਂ ਦੇ ਸਿਲਾਈ, ਕਢਾਈ ਅਤੇ ਹਾਰ-ਸ਼ਿੰਗਾਰ ਦੇ ਮੁਕਾਬਲੇ  ਕਰਵਾਏ ਗਏ

ਬਹਾਦਰਜੀਤ ਸਿੰਘ/  ਰੂਪਨਗਰ ,23 ਨਵੰਬਰ,2022

ਰੂਪਨਗਰ ਸ਼ਹਿਰ ਦੇ ਸਮਾਜ ਸੇਵਾ ਕਾਰਜਾਂ ਵਿਚ ਹਮੇਸ਼ਾ ਮੋਹਰੀ ਰੂਪ ਵਿਚ ਕੰਮ ਕਰਨ ਵਾਲੀ ਉਘੀ ਸੰਸਥਾ ਸੈਣੀ ਭਵਨ ਵੱਲੋਂ ਚਲਾਏ ਜਾ ਰਹੇ ਵੱਖ ਵੱਖ ਸਿਖਲਾਈ ਕੇੱਦਰਾਂ ਦੀ ਸਿਖਿਆਰਥਣਾਂ ਵੱਲੋਂ ਸੰਸਥਾ ਵੱਲੋਂ ਕਰਵਾਏ ਗਏ ਪੰਜ ਵੱਖ- ਵੱਖ ਮੁਕਾਬਲਿਆਂ ਵਿਚ ਭਾਗ ਲਿਆ ਗਿਆ।ਸੈਣੀ ਭਵਨ ਵੱਲੋਂ ਆਪਣੇ ਕੰਪਲੈਕਸ ਵਿੱਚ ਸਿਲਾਈ ਕਢਾਈ, ਫੈਸ਼ਨ ਡਿਜਾਇਨਿੰਗ, ਬਿਊਟੀਸ਼ਨ, ਕੰਪਿਉਟਰ ਟਰੇਨਿੰੰਗ ਦੇ ਸਿਖਲਾਈ ਕੋਰਸ ਕਰਵਾਏ ਜਾਂਦੇ ਹਨ ਅਤੇ ਇਨ੍ਹਾਂ ਕੋਰਸਾਂ ਦੇ ਸਿਖਿਆਰਥੀਆਂ ਦੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ।

ਅੱਜ ਦੇ ਇਸ ਇਨਾਮ ਵੰਡ ਸਮਾਗਮ ਵਿਚ ਡਾ: ਨਮਰਤਾ ਪਰਮਾਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਡਾ: ਅਜਮੇਰ ਸਿੰਘ, ਪ੍ਰਧਾਨ, ਸੈਣੀ ਭਵਨ ਵੱਲੋਂ ਮੁੱਖ ਮਹਿਮਾਨ ਅਤੇ ਹੋਰ ਹਾਜਰ ਸਖਸ਼ੀਅਤਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਸੰਸਥਾ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ ਗਿਆ।ਉਨ੍ਹਾਂ ਵੱਲੋਂ ਖਾਸ ਤੌਰ ’ਤੇ ਸੈਣੀ ਭਵਨ ਵਿਚ ਚੱਲ ਰਹੇ ਸਿਖਲਾਈ ਕੋਰਸਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ।
ਇਨਾਂ ਮੁਕਾਬਲਿਆਂ ਵਿਚ ਗਲੇ ਦੇ ਡੀਜਾਇਨ ਬਣਾਉਣ ਵਿਚ ਆਂਚਲ ਸਿੰਘ ਪਹਿਲੇ ਨੰਬਰ ਤੇ ਅਤੇ ਪਰੀਤੀ ਦੂਜੇ ਨੰਬਰ ’ਤੇ ਰਹੀ ਵੀਾਾਂ ਨੂੰ ਕੰਸੋਲੇਸ਼ਨ ਇਨਾਮ ਦਿੱਤਾ ਗਿਆ। ਸਲਵਾਰਾਂ ਦੇ ਪੌਂਹਚੇ ਦੇ ਡੀਜਾਇਨ ਵਿਚ ਬੇਅੰਤ ਕੌਰ ਪਹਿਲੇ ਅਤੇ ਸੀਮਾ ਰਾਣੀ ਦੂਜੈ ਸਥਾਨ ’ਤੇ ਰਹੀ। ਕਲਰ ਪੇਟਿੰਗ ਮੁਕਾਬਲੇ ਵਿਚ ਕਮਲਜੀਤ ਕੌਰ ਪਹਿਲੇ ਅਤੇ ਸਿਮਰਨਪ੍ਰੀਤ ਦੂਜੇ ਸਥਾਨ ’ਤੇ ਰਹੀ। ਕਢਾਈ ਮੁਕਾਬਲੇ ਵਿਚ ਤਾਨਿਆ ਪਹਿਲੇ ਅਤੇ ਪਰਮਜੀਤ ਕੌਰ ਦੂਜੇ ਸਥਾਨ ’ਤੇ ਰਹੀ।ਹਾਰ-ਸ਼ਿੰਗਾਰ ਮੁਕਾਬਲੇ ਵਿਚ ਰਮਨਜੀਤ ਕੌਰ ਪਹਿਲੇ ਅਤੇ ਸਿਮਰਨਪ੍ਰੀਤ ਕੌਰ ਦੂਜੇ ਸਥਾਨ ’ਤੇ ਰਹੀ। ਮਹਿੰਦੀ ਮੁਕਾਬਲੇ ਵਿਚ ਅਨੁਰਾਧਾ ਪਹਿਲੇ ਅਤੇ ਪੂਜਾ ਦੇਵੀ ਦੂਜੇ ਸਥਾਨ ’ਤੇ ਰਹੀ। ਮੁਕਾਬਲੇ ਵਿਚ ਜੱਜਾਂ ਦੇ ਭੂਮਿਕਾ ਮੈਡਮ ਭਗਵੰਤ ਕੌਰ, ਮੈਡਮ ਤ੍ਰਿਪਤਾ ਚਾਨਣਾ ਅਤੇ ਮੈਡਮ ਸਪਿੰਦਰ ਕੌਰ ਵਲੋਂ ਨਿਭਾਈ ਗਈ ਅਤੇ ਸਿਖਲਾਈ ਕੇਂਦਰਾਂ ਦੇ ਇਨਚਾਰਜ ਅਮਰਜੀਤ ਸਿੰਘ ਸੇੈਣੀ ਵਲੋਂ ਨਤੀਜਿਆਂ ਦਾ ਐਲਾਨ ਕੀਤਾ ਗਿਆ।

ਸੈਣੀ ਭਵਨ ਵਿਚ ਸਿਖਿਆਰਥਣਾਂ ਦੇ ਸਿਲਾਈ, ਕਢਾਈ ਅਤੇ ਹਾਰ-ਸ਼ਿੰਗਾਰ ਦੇ ਮੁਕਾਬਲੇ  ਕਰਵਾਏ ਗਏ

ਡਾ: ਨਮਰਤਾ ਪਰਮਾਰ ਵਲੋਂ ਆਪਣੇ ਸੰਦੇਸ਼ ਵਿਚ ਸਿਖਿਆਰਥਣਾਂ ਨੂੰ  ਆਪਣੀ ਸਿਖਲਾਈ ਮਿਹਨਤ ਨਾਲ ਪੂਰੀ ਕਰਨ ਅਤੇ ਲਗਨ ਨਾਲ ਕੰਮ ਕਰਨ ਦੀ ਤਾਕੀਦ ਕੀਤੀ ਗਈ। ਉਨ੍ਹਾਂ ਵਲੋਂ ਸੈਣੀ ਭਵਨ ਦੇ ਪ੍ਰਬੰਧਕਾਂ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਰਾਜਿੰਦਰ ਸਿੰਘ ਨਨੂੰਆਂ ਵਲੋਂ ਬਾਖੂਬੀ ਨਿਭਾਈ ਗਈ। ਸ੍ਰ: ਬਲਬੀਰ ਸਿੰਘ ਸੈਣੀ, ਜਨਰਲ ਸਕੱਤਰ ਵੱਲੋਂ ਮੁੱਖ ਮਹਿਮਾਨ ਅਤੇ ਸ਼ਾਮਲ ਹੋਈਆਂ ਸਖਸੀਅਤਾਂ ਅਤੇ ਵਿਸ਼ੇਸ਼ ਤੌਰ ਤੇ ਇਨਰਵੀਲ ਕਲੱਬ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।

ਇਸ ਮੌਕੇ ਤੇ ਰਾਮ ਸਿੰਘ ਸੈਣੀ, ਮੀਤ ਪ੍ਰਧਾਨ,ਹਰਜੀਤ ਸਿੰਘ ਸੈਣੀ, ਕੈਪਟਨ ਹਾਕਮ ਸਿੰਘ, ਬਹਾਦਰਜੀਤ ਸਿੰਘ, ਦਲਜੀਤ ਸਿੰਘ, ਰਾਜਿੰਦਰ ਸਿੰਘ ਸੈਣੀ, ਹਰਦੀਪ ਸਿੰਘ ਮੈਨੇਜਰ, ਪ੍ਰਿੰਸੀਪਲ ਚੰਦਰਕਾਂਤਾ (ਰਿਟਾ:), ਤਜਵਿੰਦਰ ਕੌਰ, ਜਸਵੰਤ ਕੌਰ, ਮਨਮੋਹਨ ਕੌਰ, ਹਰਮਿੰਦਰ ਕੌਰ ਅਤੇ ਸਮੂਹ ਸਟਾਫ ਹਾਜਰ ਸੀ।